ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਪੀਸੀਐੱਮਸੀ ਦੁਆਰਾ ਅਪਣਾਈਆਂ ਜਾ ਰਹੀਆਂ ਰਣਨੀਤੀਆਂ ਅਤੇ ਸਮਾਧਾਨ

Posted On: 14 APR 2020 3:15PM by PIB Chandigarh

ਪਿੰਪਰੀ ਚਿੰਚਵਾੜ, ਪੁਣੇ ਸ਼ਹਿਰ ਦੀ ਹੱਦ ਦਾ ਪ੍ਰਸਾਰ ਹੈ ਅਤੇ ਪੁਣੇ ਮੈਟਰੋਪੌਲਿਟਨ ਖੇਤਰ ਦਾ ਇੱਕ ਹਿੱਸਾ ਹੈ ਇਹ ਸ਼ਹਿਰ,  ਜੋ ਕਿ ਇਕ ਉਦਯੋਗਿਕ ਹੱਬ ਵਜੋਂ  ਵਿਕਸਿਤ ਹੋਇਆ,  ਮੁਢਲੇ ਤੌਰ ‘ਤੇ ਪੁਣੇ ਟਾਊਨਸ਼ਿਪ ਦੇ ਸਹਾਇਕ ਸ਼ਹਿਰ ਵਜੋਂ ਸਾਹਮਣੇ ਆਇਆ ਹੈ ਇੱਕ ਪ੍ਰਮੁੱਖ ਵਿਕਾਸਸ਼ੀਲ ਸ਼ਹਿਰ ਵਜੋਂ ਉਭਰਨ ਦੇ ਨਾਲ ਨਾਲ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਆਬਾਦੀ ਵੀ ਵਧੀ ਹੈ ਅਤੇ ਇੱਥੋਂ ਦੀ  ਰਿਹਾਇਸ਼ੀ ਸਮਰੱਥਾ ਵੀ ਵਧੀ ਹੈ ਆਬਾਦੀ ਵਿੱਚ ਵਾਧਾ ਹੋਣ ਦੇ ਨਾਲ ਨਾਲ ਇਹ ਸ਼ਹਿਰ ਕੂੜਾ ਕਰਕਟ ਵਿੱਚ ਵਾਧਾ ਕਰਨ ਵਾਲਾ ਸ਼ਹਿਰ ਵੀ ਬਣਿਆ ਹੈ ਪਿੰਪਰੀ ਚਿੰਚਵਾੜ ਮਿਊਂਸਪਲ ਕਾਰਪੋਰੇਸ਼ਨ ਨੇ ਕੂੜਾ ਪ੍ਰਬੰਧਨ ਅਤੇ ਸਫਾਈ ਸੇਵਾਵਾਂ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਹੈ ਹਾਲ ਹੀ ਵਿੱਚ ਪੀਸੀਐੱਮਸੀ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ ਵਿੱਚ ਵਧੇਰੇ ਚੌਕਸ ਅਤੇ ਤੀਬਰ ਸ਼ਹਿਰ ਵਜੋਂ ਸਭ  ਦਾ ਧਿਆਨ ਖਿੱਚਿਆ ਹੈ

 

ਪੀਸੀਐੱਮਸੀ ਨੇ ਇਸ ਬਿਮਾਰੀ ਦੇ ਵਾਇਰਸ ਨਾਲ ਟਾਕਰੇ ਲਈ ਕਈ ਅਹਿਮ ਅਤੇ ਇਨੋਵੇਟਿਵ ਪਹਿਲਾਂ ਕੀਤੀਆਂ ਹਨ ਪਰ ਕੰਟਰੋਲ ਰੂਮ ਨਾ ਹੋਣ ਕਾਰਨ ਘਟਨਾਵਾਂ ਅਤੇ ਉਹ ਤਬਦੀਲੀਆਂ,  ਜਿਨ੍ਹਾਂ ਨੂੰ ਕਰਨ ਦੀ ਲੋੜ ਹੈ, ਉੱਤੇ ਨਿਗਰਾਨੀ ਰੱਖਣੀ ਫਿਜ਼ੂਲ ਹੈ ਕੋਵਿਡ-19 ਦੀ ਸਥਿਤੀ ਉੱਤੇ ਨਿਗਰਾਨੀ ਰੱਖਣ ਲਈ ਪੀਸੀਐੱਮਸੀ ਨੇ ਇੱਕ ਵਾਰ-ਰੂਮ ਕਾਇਮ ਕਰਨ ਦਾ ਫੈਸਲਾ ਕੀਤਾ ਇਹ ਫੈਸਲਾ ਪਿੰਪਰੀ ਚਿੰਚਵਾੜ ਸਮਾਰਟ ਸਿਟੀ ਲਿਮਟਿਡ ਦੁਆਰਾ ਕੀਤਾ ਗਿਆ ਹੈ ਇਹ ਵਾਰ ਰੂਮ ਪੀਸੀਐੱਮਸੀ ਵਿੱਚ ਕੋਵਿਡ-19 ਦੀ ਸਥਿਤੀ ਉੱਤੇ ਸਹੀ ਢੰਗ ਨਾਲ ਨਜ਼ਰ ਰੱਖਣ ਲਈ ਕਾਇਮ ਕੀਤਾ ਗਿਆ ਹੈ ਅਤੇ ਇਸ ਵਿੱਚ ਜੀਆਈਐੱਸ ਮੈਪਿੰਗ, ਡਾਟਾ ਵਿਸ਼ਲੇਸ਼ਣ, ਘਰਾਂ ਦੀ ਕੁਆਰੰਟੀਨ ਉੱਤੇ ਨਿਗਰਾਨੀ ਰੱਖਣ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ਇਕ ਹੈਲਪਲਾਈਨ ਨੰਬਰ ਵੀ ਸਥਾਪਿਤ ਕੀਤਾ ਗਿਆ ਹੈ ਤਾਕਿ ਸਬੰਧਿਤ ਨਾਗਰਿਕਾਂ ਨੂੰ ਅਧਿਕਾਰੀਆਂ ਤੱਕ ਸਿੱਧੇ ਪਹੁੰਚ ਕਰਨ ਵਿੱਚ ਮਦਦ ਮਿਲੇ ਵਾਰ ਰੂਮ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਪੇਸ਼ੇਵਰਾਂ ਦੁਆਰਾ ਦਿੱਤਾ ਜਾਵੇ ਇਹ ਬਹੁਤ ਅਹਿਮ ਹੈ ਖਾਸ ਤੌਰ ‘ਤੇ ਅੱਜ ਦੇ ਸਮੇਂ ਵਿੱਚ ਜਦੋਂ ਕਿ ਹਰ ਪਾਸੇ ਜਾਅਲੀ ਖ਼ਬਰਾਂ ਦਾ ਬੋਲਬਾਲਾ ਹੈ

 

ਪੀਸੀਐੱਮਸੀ ਨੇ ਇਸ ਮਹਾਮਾਰੀ ਵਾਲੀ ਸਥਿਤੀ ਨਾਲ ਨਜਿੱਠਣ ਲਈ ਪ੍ਰਭਾਵੀ ਯੰਤਰਾਂ ਦੀ ਵਰਤੋਂ ਕੀਤੀ ਹੈ ਸਥਿਤੀ ਉੱਤੇ ਨਿਗਰਾਨੀ ਰੱਖਣ ਲਈ ਜੀਆਈਐੱਸ ਟੂਲਸ ਅਤੇ ਨਿਗਰਾਨੀ ਡੈਸ਼ਬੋਰਡ ਦੀ ਵਰਤੋਂ ਕੀਤੀ ਜਾ ਰਹੀ ਹੈ ਪੀਸੀਐੱਮਸੀ ਸਹੀ ਨਿਗਰਾਨੀ ਅਤੇ ਕੋਵਿਡ-19 ਦੀ ਸਥਿਤੀ ਦੀ ਟ੍ਰੈਕਿੰਗ ਲਈ ਡਿਜੀਟਲ ਟੈਕਨੋਲੋਜੀ ਦੀ ਸਹੀ ਵਰਤੋਂ ਕਰ ਰਿਹਾ ਹੈ ਪ੍ਰਭਾਵੀ ਕਾਰਗੁਜ਼ਾਰੀ ਕਾਰਨ ਮਿਊਂਸਪਲ ਕਾਰਪੋਰੇਸ਼ਨ ਵਧੀਆ ਫੈਸਲੇ ਲੈਣ ਵਿੱਚ ਸਮਰੱਥ ਹੋ ਰਹੀ ਹੈ

 

ਪੀਸੀਐੱਮਸੀ ਦੇ ਅਸਲੇ ਵਿੱਚ ਜੋ ਡਿਜੀਟਲ ਸਮਾਧਾਨ ਮੁਹੱਈਆ ਹਨ,  ਉਨ੍ਹਾਂ ਵਿੱਚ ਪੀਸੀਐੱਮਸੀ ਸਮਾਰਟ ਸਾਰਥੀ ਮੋਬਾਈਲ ਐਪਲੀਕੇਸ਼ਨ ਵੀ ਸ਼ਾਮਲ ਹੈ, ਜੋ ਕਾਫੀ ਪ੍ਰਭਾਵੀ ਹੈ ਪਹਿਲਾ ਇਸ ਐਪ ਵਿੱਚ ਕੋਵਿਡ-19 ਸਵੈ-ਜਾਇਜ਼ਾ ਟੈਸਟ ਮੌਜੂਦ ਹੈ ਇਹ ਇਕ ਔਨਲਾਈਨ  ਸਵੈ-ਜਾਇਜ਼ਾ ਟੈਸਟ ਪੀਸੀਐੱਮਸੀ ਦੇ ਇਲਾਕੇ ਵਿੱਚ ਸਥਿਤ ਨਾਗਰਿਕਾਂ ਲਈ ਹੈ ਇਹ ਟੈਸਟ 'ਰਿਸਕ ਅਸੈਸਮੈਂਟ ਕਰਾਈਟੀਰੀਅਨ' ਦੇ ਆਧਾਰ ਤੇ ਬਣਾਇਆ ਗਿਆ ਹੈ ਜਿਸ ਰਾਹੀਂ ਸਵਾਲਾਂ ਦੇ ਜਵਾਬਾਂ ਰਾਹੀਂ ਕਿਸੇ ਸ਼ਹਿਰੀ ਦੇ ਸਿਹਤ ਰਿਸਕ ਦੀ ਪਛਾਣ ਹੁੰਦੀ ਹੈ ਇਹ ਟੈਸਟ ਸਿਰਫ ਨਾਗਰਿਕਾਂ ਲਈ ਹੀ ਨਹੀਂ ਸਗੋਂ ਕਾਰਪੋਰੇਸ਼ਨ ਲਈ ਵੀ ਲਾਹੇਵੰਦ ਹੈ ਕਿਉਂਕਿ ਸ਼ਹਿਰੀ ਲੋਕਲ ਸੰਸਥਾ (ਯੂਐੱਲਬੀ) ਵਜੋਂ ਔਨਲਾਈਨ  ਡਾਟਾ ਪ੍ਰਭਾਵੀ ਢੰਗ ਨਾਲ ਇਕੱਠਾ ਹੋ ਸਕਦਾ ਹੈ ਅਤੇ ਉਸ ਦਾ ਜਾਇਜ਼ਾ ਸਹੀ ਢੰਗ ਨਾਲ ਲਿਆ ਜਾ ਸਕਦਾ ਹੈ ਤਾਕਿ ਇੱਕ ਸਹੀ ਕਾਰਜਯੋਜਨਾ ਅਤੇ ਭਰਵਾਂ ਹੁੰਗਾਰਾ ਰਿਸਕ ਨੂੰ ਘੱਟ ਕਰਨ ਲਈ ਲਿਆ ਜਾ ਸਕੇ

 

ਦੂਸਰਾ ਇਸ ਐਪ ਰਾਹੀਂ  ਕੁਆਰੰਟੀਨ ਨਾਗਰਿਕਾਂ ਦੀ ਸਥਿਤੀ ਉੱਤੇ ਨਜ਼ਰ ਰੱਖੀ ਜਾ ਸਕਦੀ ਹੈ ਇਹ ਇਕ ਅਜਿਹਾ ਢੰਗ ਹੈ ਜਿਸ ਰਾਹੀਂ ਕੁਆਰੰਟੀਨ ਵਿੱਚ ਰੱਖੇ ਮਰੀਜ਼ਾਂ ਦਾ ਸਰਵੇ ਹੋ ਸਕੇ ਅਤੇ ਇਸ ਦਾ ਉਦੇਸ਼ ਉਨ੍ਹਾਂ ਦੀ ਭੂਗੋਲਿਕ ਸਥਿਤੀ ਦਾ ਪਤਾ ਲਗਾਉਣਾ ਹੈ ਜੇ ਮਰੀਜ਼ ਦੇ ਠਹਿਰਨ ਦੀ ਥਾਂ ਪਛਾਣੀ ਗਈ ਥਾਂ (ਮੌਜੂਦਾ ਥਾਂ) ਨਾਲੋਂ 100 ਮੀਟਰ ਤੋਂ ਵੱਧ ਦੂਰ ਹੋਵੇ ਤਾਂ ਇਕ ਆਟੋਮੈਟਿਕ ਅੱਪਡੇਟ ਉਸ ਇਲਾਕੇ ਦੇ ਸਬੰਧਿਤ ਸਿਹਤ ਵਰਕਰ ਨੂੰ ਭੇਜ ਦਿੱਤਾ ਜਾਂਦਾ ਹੈ

 

 

ਤੀਸਰਾ, ਪੀਸੀਐੱਮਸੀ ਨੇ ਇਸ ਐਪ ਰਾਹੀਂ ਇਕ ਮੁਹਿੰਮ ਸ਼ੁਰੂ ਕੀਤੀ ਹੈ ਇਸ ਮੁਹਿੰਮ ਰਾਹੀਂ ਉਹ ਨਾਗਰਿਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਸਹਾਇਤਾ ਕੰਮਾਂ ਵਿੱਚ ਮਦਦ ਲਈ ਆਪਣੇ ਆਪ ਨੂੰ ਪੇਸ਼ ਕਰਨ ਇਸ ਔਨਲਾਈਨ   ਮੁਹਿੰਮ ਰਾਹੀਂ ਵਲੰਟੀਅਰਾਂ ਦਾ ਡਾਟਾ ਇਕੱਠਾ ਕੀਤਾ ਜਾਂਦਾ ਹੈ ਜੋ ਕਿ ਪੀਸੀਐੱਮਸੀ ਦੀ ਅਗਲੀ ਕਾਰਵਾਈ ਲਈ ਲਾਹੇਵੰਦ ਸਿੱਧ ਹੋ ਸਕਦਾ ਹੈ

 

ਅੰਤ ਵਿੱਚ ਸਭ ਤੋਂ ਅਹਿਮ ਇਹ ਗੱਲ ਹੈ ਕਿ ਇਹ ਐਪ 'ਨੀਅਰ ਮੀ ਫੀਚਰ' ਨਾਲ ਲੈਸ ਹੈ ਇਸ ਵਿੱਚ ਨੇਡ਼ੇ ਦੇ ਸਥਾਨਾਂ,  ਜਿਵੇਂ ਕਿ ਹਸਪਤਾਲਾਂ, ਸਰਕਾਰੀ ਦਫਤਰਾਂ, ਮਾਰਕਿਟਾਂ ਆਦਿ ਨੂੰ ਦਰਸਾਇਆ ਜਾਂਦਾ ਹੈ ਜੋ ਕਿ ਚੱਲ  ਕਰ ਰਹੇ ਹੁੰਦੇ ਹਨ ਅਤੇ ਸ਼ਹਿਰੀ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਸਕਦੇ ਹਨ ਇਸ ਵਿੱਚ ਲੋੜਵੰਦਾਂ ਲਈ  ਮੁਫਤ ਇਲਾਜ ਕੇਂਦਰਾਂ ਅਤੇ ਆਸਰਾ ਘਰਾਂ ਦੇ ਟਿਕਾਣੇ ਦਰਸਾਏ ਜਾਂਦੇ  ਹਨ ਇਸ ਵੇਲੇ 40+ ਮੁਫਤ ਅਨਾਜ ਵੰਡ ਕੇਂਦਰ, 9 ਹੋਮ ਸ਼ੈਲਟਰਜ਼, 35+ ਐੱਮਰਜੈਂਸੀ ਡਿਸਪੈਂਸਰੀਆਂ, 50+ ਗਰੋਸਰੀ ਸਟੋਰਾਂ ਦਾ ਪਤਾ ਵੀ ਹੁੰਦਾ ਹੈ ਜੋ ਕਿ ਘਰਾਂ ਵਿੱਚ ਸਮਾਨ ਦੀ ਸਪਲਾਈ ਕਰਦੇ ਹਨ ਪੀਸੀਐੱਮਸੀਦੀ ਯੋਜਨਾ ਇਸ ਵਿੱਚ ਹੋਰ ਜਾਣਕਾਰੀ ਵੀ ਸਾਂਝੀ ਕਰਨ ਦੀ ਹੈ, ਜਿਸ ਵਿੱਚ ਸੰਪਰਕਾਂ ਦੇ ਪਤੇ, ਉਨ੍ਹਾਂ ਦੁਕਾਨਾਂ ਦੇ ਵੇਰਵੇ ਸ਼ਾਮਲ ਹੋਣਗੇ ਜੋ ਕਿ ਦਵਾਈਆਂ, ਰਾਸ਼ਨ, ਸਬਜ਼ੀਆਂ,ਲਈ ਹੋਣਗੀਆਂ , ਇਸ ਤੋਂ ਇਲਾਵਾ ਕੋਵਿਡ-19 ਦੀ ਟੈਸਟਿੰਗ ਅਤੇ ਇਲਾਜ ਕਰਨ ਵਾਲੇ ਹਸਪਤਾਲਾਂ ਦੇ ਵੇਰਵੇਵੀ ਵਿੱਚ ਹੋਣਗੇ

 

ਇਹ ਸਭ ਤੋਂ ਅਹਿਮ ਹੈ ਕਿ ਲੋਕ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਘਰਾਂ ਦੇ ਅੰਦਰ ਹੀ ਰਹਿਣ, ਇਹ ਵੀ ਓਨਾ ਹੀ ਅਹਿਮ ਹੈ ਕਿ ਉਨ੍ਹਾਂ ਲੋਕਾਂ ਦੀ ਸੰਭਾਲ ਕੀਚਤੀਜਾਵੇ ਜੋ ਕਿ ਮੋਹਰਲੇ ਮੋਰਚਿਆਂ ਉੱਤੇ ਕੰਮ ਕਰਦੇ ਹਨਇਸ ਲਈ ਆਪਣੇ ਸਵੱਛਤਾ ਵਾਰੀਅਰਾਂਦੀ ਰਾਖੀ ਕਰਨ ਲਈ ਪੀਸੀਐੱਮਸੀ ਨੇ ਸਪੈਸ਼ਲ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈ) ਸਾਰੇ ਸਫਾਈ ਵਰਕਰਾਂ ਲਈ ਪ੍ਰਦਾਨ ਕੀਤੇ ਹਨ ਇਸ ਦੇ ਨਾਲ ਸੈਨੀਨੀਟੇਸ਼ਨ ਸਟਾਫ ਨੂੰ ਰੈਗੂਲਰ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਉਹ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਕਰ ਕਰਨ ਅਤੇ ਜਨਤਕ ਥਾਵਾਂ ਉਤੇ ਡਿਸਇਨਫੈਕਸ਼ਨ ਕਰਵਾਉਣ, ਘਰ ਘਰ ਜਾ ਕੇ ਕੂੜਾ ਇਕੱਠਾ ਕਰਵਾਉਣ

 

ਪੀਸੀਐੱਮਸੀ ਦੁਆਰਾ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਖੇਤਰ ਦੀਆਂ ਤਾਜ਼ਾ ਘਟਨਾਵਾਂ ਬਾਰੇ ਵੱਖ-ਵੱਖ ਮੀਡੀਆ ਚੈਨਲਾਂ, ਸੋਸ਼ਲ ਮੀਡੀਆ, ਸਥਾਨਕ ਮੀਡੀਆ - ਪ੍ਰਿੰਟ ਅਤੇ ਟੀਵੀ ਰਾਹੀਂ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ ਪਬਲਿਕ ਅਡਰੈੱਸ ਸਿਸਟਮ ਸਾਰੀਆਂ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਨਾਲ ਅਟੈਚ ਕਰ ਦਿੱਤਾ ਗਿਆ ਹੈ ਉਨ੍ਹਾਂ ਗੱਡੀਆਂ ਉੱਤੇ ਕਈ ਵਿਸ਼ਿਆਂ ਬਾਰੇ  ਜਿਨ੍ਹਾਂ ਵਿੱਚ ਕੋਵਿ਼ਡ-19 ਪ੍ਰਤੀ ਜਾਗਰੂਕਤਾ ਵੀ ਸ਼ਾਮਲ ਹੈ, ਆਡੀਓ ਕਲਿੱਪ ਚਲਾਏ ਜਾਂਦੇ ਹਨ ਇਸ ਤੋਂ ਪਤਾ ਲਗਦਾ ਹੈ ਕਿ ਪੀਸੀਐੱਮਸੀ ਨਾਗਰਿਕਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ

 

ਪਿੰਪਰੀ ਹਮੇਸ਼ਾ ਹੀ ਆਪਣੀ ਵਿਭਿੰਨ ਅਤੇ ਉਦਾਰ ਭਾਵਨਾ ਉੱਤੇ ਮਾਣ ਕਰਦਾ ਹੈ ਇਹ ਜਾਣਨਾ ਖੁਸ਼ੀ ਵਾਲੀ ਗੱਲ ਹੈ ਕਿ ਮਹਾਰਾਸ਼ਟਰ ਦੇ ਇਹ ਉਪ-ਸ਼ਹਿਰੀ ਕਸਬਾ ਆਪਣੀਆਂ ਭਾਵਨਾਵਾਂ ਨੂੰ ਉੱਚਾ ਰੱਖ ਰਿਹਾ ਹੈ ਅਤੇ ਸਵੱਛਤਾ ਅਤੇ ਸਿਹਤ ਦੇ ਸੱਭਿਆਚਾਰ ਨੂੰ ਅਪਣਾਉਣ ਲਈ ਪੂਰੇ ਯਤਨ ਕਰ ਰਿਹਾ ਹੈ

 

*****

 

ਆਰਜੇ/ਆਰਪੀ



(Release ID: 1614590) Visitor Counter : 209