ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਤੇ ਫ਼ਲਸਤੀਨ ਦੇਸ਼ ਦੇ ਰਾਸ਼ਟਰਪਤੀ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ

Posted On: 14 APR 2020 7:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫ਼ਲਸਤੀਨ ਦੇਸ਼ ਦੇ ਰਾਸ਼ਟਰਪਤੀ ਮਹਾਮਹਿਮ ਸ੍ਰੀ ਮਹਿਮੂਦ ਅੱਬਾਸ ਨਾਲ ਫ਼ੋਨ ਤੇ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਆਉਂਦੇ ਰਮਜ਼ਾਨ ਦੇ ਪਵਿੱਤਰ ਮਹੀਨੇ ਲਈ ਰਾਸ਼ਟਰਪਤੀ ਤੇ ਫ਼ਲਸਤੀਨ ਦੀ ਜਨਤਾ ਨੂੰ ਮੁਬਾਰਕਬਾਦ ਦਿੱਤੀ।

ਦੋਵੇਂ ਆਗੂਆਂ ਨੇ ਕੋਵਿਡ–19 ਦੀ ਚਲ ਰਹੀ ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਬਾਰੇ ਵਿਚਾਰਵਟਾਂਦਰਾ ਕੀਤਾ ਅਤੇ ਇਸ ਸਥਿਤੀ ਉੱਤੇ ਕਾਬੂ ਪਾਉਣ ਲਈ ਆਪੋਆਪਣੇ ਦੇਸ਼ਾਂ ਵਿੱਚ ਚੁੱਕੇ ਕਦਮਾਂ ਤੋਂ ਇੱਕਦੂਜੇ ਨੂੰ ਜਾਣੂ ਕਰਵਾਇਆ।

ਪ੍ਰਧਾਨ ਮੰਤਰੀ ਨੇ ਫ਼ਲਸਤੀਨ ਦੀਆਂ ਅਥਾਰਿਟੀਆਂ ਦੁਆਰਾ ਵਾਇਰਸ ਤੋਂ ਆਪਣੀ ਜਨਤਾ ਦੀ ਸੁਰੱਖਿਆ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਯਤਨਾਂ ਲਈ ਭਾਰਤ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।

ਦੋਵੇਂ ਆਗੂ ਇਸ ਚੁਣੌਤੀਪੂਰਨ ਸਮੇਂ ਦੌਰਾਨ ਸਹਿਯੋਗ ਦੇ ਮੌਕੇ ਲੱਭਣ ਲਈ ਉਚਿਤ ਪੱਧਰਾਂ ਤੇ ਇੱਕਦੂਜੇ ਦੇ ਸੰਪਰਕ ਚ ਰਹਿਣ ਲਈ ਸਹਿਮਤ ਹੋਏ।

*****

ਵੀਆਰਆਰਕੇ/ਐੱਸਐੱਚ



(Release ID: 1614535) Visitor Counter : 156