ਬਿਜਲੀ ਮੰਤਰਾਲਾ

ਕੋਵਿਡ–19 ਮਹਾਮਾਰੀ ਖ਼ਿਲਾਫ਼ ਜੰਗ ਲਈ ਪਾਵਰਗ੍ਰਿੱਡ ਸੀਐੱਸਆਰ ਗਤੀਵਿਧੀਆਂ ਕਰ ਰਿਹਾ ਹੈ

Posted On: 14 APR 2020 5:10PM by PIB Chandigarh

ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਵੇਲੇ ਜਦੋਂ ਸਮੁੱਚਾ ਦੇਸ਼ ਲੌਕਡਾਊਨ ਹੈ, ਬਿਜਲੀ ਮੰਤਰਾਲੇ ਅਧੀਨ ਆਉਂਦਾ ਜਨਤਕ ਖੇਤਰ ਦਾ ਕੇਂਦਰੀ ਅਦਾਰਾ ਪਾਵਰਗ੍ਰਿੱਡਨਾ ਸਿਰਫ਼ 24x7 ਬਿਜਲੀ ਦੀ ਬੇਰੋਕ ਸਪਲਾਈ ਯਕੀਨੀ ਬਣਾ ਰਿਹਾ ਹੈ, ਸਗੋਂ ਉਨ੍ਹਾਂ ਲੋਕਾਂ ਦੀ ਮਦਦ ਲਈ ਮਨੁੱਖੀ ਰਾਹਤ ਗਤੀਵਿਧੀਆਂ ਵੀ ਕਰ ਰਿਹਾ ਹੈ, ਜਿਹੜੇ ਭਾਰਤ ਚ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਪਾਵਰਗ੍ਰਿੱਡਇੱਕ ਜ਼ਿੰਮੇਵਾਰ ਕਾਰਪੋਰੇਟ ਨਾਗਰਿਕ ਵਜੋਂ ਸੀਐੱਸਆਰ ਗਤੀਵਿਧੀਆਂ ਕਰਨ ਵਾਲਿਆਂ ਚੋਂ ਸਭ ਤੋਂ ਅਗਲਿਆਂ ਚ ਸ਼ਾਮਲ ਸੀ। ਇਹ ਪੀਐੱਮ ਕੇਅਰਸ ਫ਼ੰਡਵਿੱਚ 200 ਕਰੋੜ ਰੁਪਏ ਦਾ ਯੋਗਦਾਨ ਪਾ ਚੁੱਕਾ ਹੈ। ਇਸ ਦੇ ਨਾਲ ਹੀ, ਪਾਵਰਗ੍ਰਿੱਡ ਦੇ ਸਾਰੇ ਕਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਪੀਐੱਮ ਕੇਅਰਸ ਫ਼ੰਡਨੂੰ ਦਾਨ ਕੀਤੀ ਹੈ।

 

ਪੀਐੱਮ ਕੇਅਰਸ ਫ਼ੰਡ’ ’ਚ ਵਿੱਤੀ ਯੋਗਦਾਨ ਦੇ ਨਾਲ, ਜਨਤਕ ਖੇਤਰ ਦਾ ਇਹ ਅਦਾਰਾ (ਪੀਐੱਸਯੂ) ਆਪਣੇ ਸਬਸਟੇਸ਼ਨ ਤੇ ਟ੍ਰਾਂਸਮਿਸ਼ਨ ਲਾਈਨ ਦਫ਼ਤਰਾਂ ਦੇ ਲਾਗੇ ਰਹਿੰਦੇ ਠੇਕਾਆਧਾਰਤ ਕਾਮਿਆਂ, ਮਜ਼ਦੂਰਾਂ ਤੇ ਲੋੜਵੰਦ ਲੋਕਾਂ ਨੂੰ ਭੋਜਨ ਦੇ ਪੈਕੇਟ/ਰਾਸ਼ਨ ਦਾ ਸਮਾਨ ਵੀ ਵੰਡ ਰਿਹਾ ਹੈ। ਇਨ੍ਹਾਂ ਜ਼ਰੂਰੀ ਵਸਤਾਂ ਤੋਂ ਇਲਾਵਾ, ਮਾਸਕ, ਸੈਨੀਟਾਈਜ਼ਰ ਤੇ ਸਾਬਣ ਵੀ ਵੰਡੇ ਜਾ ਰਹੇ ਹਨ। ਹੁਣ ਤੱਕ 81,000 ਲਾਭਾਰਥੀਆਂ ਨੂੰ ਦੇਸ਼ ਭਰ ਵਿੱਚ 200 ਤੋਂ ਵੱਧ ਸਥਾਨਾਂ ਤੇ 4.27 ਕਰੋੜ ਰੁਪਏ ਦਾ ਰਾਸ਼ਨ/ਭੋਜਨ ਵਸਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਪਾਵਰਗ੍ਰਿੱਡਨੇ ਵੈਂਟੀਲੇਟਰ ਖ਼ਰੀਦਣ ਲਈ, ਮੈਡੀਕਲ ਸੁਵਿਧਾਵਾਂ ਮਜ਼ਬੂਤ ਕਰਨ ਦੇ ਨਾਲਨਾਲ ਇਸ ਮਹਾਮਾਰੀ ਨਾਲ ਨਜਿੱਠਣ ਲਈ ਬੁਨਿਆਦੀ ਢਾਂਚਾ ਸਿਰਜਣ ਵਾਸਤੇ ਹਸਪਤਾਲਾਂ ਨੂੰ ਮਦਦ ਵੀ ਮੁਹੱਈਆ ਕਰਵਾਈ ਹੈ। ਕੋਵਿਡ–19 ਵਿਰੁੱਧ ਜੰਗ ਲਈ ਆਪਣੀ ਮਦਦ ਦੌਰਾਨ ਪੂਰੇ ਦੇਸ਼ ਦੇ ਵਿਭਿੰਨ ਹਸਪਤਾਲਾਂ ਨੂੰ ਪੀਪੀਈ ਕਿਟਸ, ਵੈਂਟੀਲੇਟਰਜ਼ ਤੇ ਹਸਪਤਾਲਾਂ ਲਈ ਹੋਰ ਉਪਕਰਣ ਵੀ ਵੰਡੇ ਗਏ ਹਨ।

ਇਸ ਦੇ ਨਾਲ ਹੀ, ਦੇਸ਼ ਭਰ ਚ ਵਿਭਿੰਨ ਸਥਾਨਾਂ ਤੇ ਸਥਿਤ ਦਫ਼ਤਰਾਂ ਵਿੱਚ ਨਿਯੁਕਤ ਪਾਵਰਗ੍ਰਿੱਡਦੀਆਂ ਟੀਮਾਂ ਇਸ ਮਹਾਮਾਰੀ ਦੌਰਾਨ ਸਮਾਜਿਕਦੂਰੀ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਅਤੇ ਇਹ ਸਮਝਾ ਰਹੀਆਂ ਹਨ ਕਿ ਸਮਾਜਿਕਦੂਰੀ ਲਾਗੂ ਕਰ ਕੇ ਇਸ ਜੀਵਨਘਾਤਕ ਰੋਗ ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ।

 

ਵੇਰਵੇ ਵੇਖਣ ਲਈ ਇੱਥੇ ਕਲਿੱਕ ਕਰੋ:

***

ਆਰਸੀਜੇ/ਐੱਮ


(Release ID: 1614455) Visitor Counter : 134