ਖੇਤੀਬਾੜੀ ਮੰਤਰਾਲਾ
ਲੌਕਡਾਊਨ ਦੇ ਸਮੇਂ ਦੌਰਾਨ ਕਿਸਾਨਾਂ ਤੇ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਦੀ ਸੁਵਿਧਾ ਲਈ ਫੀਲਡ ਪੱਧਰ ’ਤੇ ਚੁੱਕੇ ਗਏ ਕਈ ਕਦਮ
ਡੀਓਏਸੀ ਐਂਡ ਐੱਫ਼ਡਬਲਿਊ ਨੇ ਸ਼ੁਰੂ ਕੀਤੇ ਆਲ ਇੰਡੀਆ ਐਗ੍ਰੀ ਟ੍ਰਾਂਸਪੋਰਟ ਕਾਲ ਸੈਂਟਰ ਨੰਬਰ 18001804200 ਅਤੇ 14488
ਪੀਐੱਮ–ਕਿਸਾਨ ਯੋਜਨਾ ਤਹਿਤ 8.31 ਕਰੋੜ ਕਿਸਾਨ ਪਰਿਵਾਰਾਂ ਨੂੰ ਜਾਰੀ ਕੀਤੇ 16,621 ਕਰੋੜ ਰੁਪਏ
ਪੀਐੱਮ–ਜੀਕੇਵਾਈ ਤਹਿਤ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 3,985 ਮੀਟ੍ਰਿਕ ਟਨ ਦਾਲ਼ਾਂ ਡਿਸਪੈਚ
Posted On:
13 APR 2020 7:24PM by PIB Chandigarh
ਭਾਰਤ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਤੇ ਪਰਿਵਾਰ ਭਲਾਈ ਵਿਭਾਗ ਲੌਕਡਾਊਨ ਦੇ ਸਮੇਂ ਦੌਰਾਨ ਫੀਲਡ ਪੱਧਰ ਉੱਤੇ ਕਿਸਾਨਾਂ ਤੇ ਖੇਤੀਬਾੜੀ ਗਤੀਵਿਧੀਆਂ ਦੀ ਸਹੂਲਤ ਲਈ ਕਈ ਕਦਮ ਚੁੱਕ ਰਿਹਾ ਹੈ। ਤਾਜ਼ਾ ਸਥਿਤ ਨਿਮਨਲਿਖਤ ਅਨੁਸਾਰ ਹੈ:
- ਵਿਭਾਗ ਨੇ ਛੇਤੀ ਨਸ਼ਟ ਹੋਣ ਯੋਗ ਵਸਤਾਂ – ਸਬਜ਼ੀਆਂ ਤੇ ਫਲ, ਖੇਤੀਬਾੜੀ ’ਚ ਵਰਤੀਆਂ ਜਾਂਦੀਆਂ ਵਸਤਾਂ ਜਿਵੇਂ ਬੀਜ, ਕੀਟ–ਨਾਸ਼ਕ ਤੇ ਖਾਦ ਆਦਿ ਦੀ ਅੰਤਰ–ਰਾਜੀ ਆਵਾਜਾਈ ਲਈ ਰਾਜਾਂ ਵਿਚਾਲੇ ਤਾਲਮੇਲ ਵਾਸਤੇ ਆਲ ਇੰਡੀਆ ਐਗ੍ਰੀ ਟ੍ਰਾਂਸਪੋਰਟ ਕਾਲ ਸੈਂਟਰ ਦੀ ਸ਼ੁਰੂਆਤ ਕੀਤੀ ਹੈ। ਇਹ ਕਾਲ ਸੈਂਟਰ 18001804200 ਅਤੇ 14488 ਉੱਤੇ ਉਪਲਬਧ ਹੈ। ਇਨ੍ਹਾਂ ਨੰਬਰਾਂ ’ਤੇ ਕਿਸੇ ਵੀ ਮੋਬਾਈਲ ਜਾਂ ਲੈਂਡ–ਲਾਈਨ ਨੰਬਰ ਤੋਂ ਕਾਲ ਕੀਤੀ ਜਾ ਸਕਦੀ ਹੈ।
- ਉਪਰੋਕਤ ਵਸਤਾਂ ਦੀ ਅੰਤਰ–ਰਾਜੀ ਆਵਾਜਾਈ ਸਮੇਂ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਟਰੱਕ ਡਰਾਇਵਰ, ਵਪਾਰੀ, ਪ੍ਰਚੂਨ–ਵਿਕਰੇਤਾ, ਟ੍ਰਾਂਸਪੋਰਟਰ ਜਾਂ ਹੋਰ ਕੋਈ ਸਬੰਧਿਤ ਵਿਅਕਤੀ ਇਸ ਕਾਲ ਸੈਂਟਰ ’ਤੇ ਕਾਲ ਕਰ ਕੇ ਮਦਦ ਮੰਗ ਸਕਦੇ ਹਨ। ਕਾਲ ਸੈਂਟਰ ਦੇ ਕਾਰਜਕਾਰੀ ਅਧਿਕਾਰੀ ਸਮੱਸਿਆ ਦੇ ਹੱਲ ਲਈ ਵਾਹਨ ਤੇ ਖੇਪ ਦੇ ਵੇਰਵੇ ਲੋੜੀਂਦੀ ਮਦਦ ਨਾਲ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਅੱਗੇ ਭੇਜਣਗੇ।
- ਨੈਸ਼ਨਲ ਫ਼ੂਡ ਸਕਿਓਰਿਟੀ ਮਿਸ਼ਲ ਤਹਿਤ ਰਾਜਾਂ ਨੂੰ ਬੀਜਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਇਸ ਸਕੀਮ ਤਹਿਤ ਬੀਜਾਂ ਨਾਲ ਸਬੰਧਿਤ ਸਬਸਿਡੀ 10 ਸਾਲਾਂ ਤੋਂ ਘੱਟ ਦੀਆਂ ਵੈਰਾਇਟੀਜ਼ ਲਈ ਹੋਵੇਗੀ। ਸਬਸਿਡੀ ਲੈਣ ਵਾਸਤੇ ਉੱਤਰ–ਪੂਰਬੀ, ਪਹਾੜੀ ਖੇਤਰਾਂ ਤੇ ਜੰਮੂ– ਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਸਿਰਫ਼, ਐੱਨਐੱਫ਼ਐੱਸਐੱਮ ਤਹਿਤ ਸਾਰੀਆਂ ਫ਼ਸਲਾਂ ਵਾਸਤੇ ’ਟਰੁੱਥਫ਼ੁਲ ਲੇਬਲ’ ਬੀਜਾਂ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
- 24 ਮਾਰਚ, 2020 ਤੋਂ ਲੌਕਡਾਊਨ ਦੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀਐੱਮ–ਕਿਸਾਨ) ਯੋਜਨਾ ਤਹਿਤ ਲਗਭਗ 8.31 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਪੁੱਜਾ ਹੈ ਅਤੇ ਹੁਣ ਤੱਕ 16,621 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
- ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮ – ਜੀਕੇਵਾਈ ) ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਡਿਲੀਵਰੀ ਲਈ 3,985 ਮੀਟ੍ਰਿਕ ਟਨ ਦਾਲ਼ਾਂ ਡਿਸਪੈਚ ਕੀਤੀਆਂ ਗਈਆਂ ਹਨ।
- ਪੰਜਾਬ ’ਚ, ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (ਪੀਕੇਵੀਵਾਈ ) ਤਹਿਤ ਖਾਸ ਤੌਰ ’ਤੇ ਡਿਜ਼ਾਇਨ ਕੀਤੀ ਬਿਜਲਈ ਵੈਨ ਵਿੱਚ ਆਰਗੈਨਿਕ ਉਤਪਾਦ ਘਰੋਂ–ਘਰੀਂ ਜਾ ਕੇ ਡਿਲਿਵਰ ਕੀਤੇ ਜਾ ਰਹੇ ਹਨ।
- ਮਹਾਰਾਸ਼ਟਰ ’ਚ, ਔਨਲਾਈਨ/ਸਿੱਧੀ ਵਿਕਰੀ ਦੀ ਵਿਧੀ ਦੁਆਰਾ 34 ਜ਼ਿਲ੍ਹਿਆਂ ਵਿੱਚ 27,797 ਐੱਫ਼ਪੀਓਜ਼ ਦੁਆਰਾ 21,11,171 ਕੁਇੰਟਲ ਫਲ ਤੇ ਸਬਜ਼ੀਆਂ ਵੇਚੀਆਂ ਗਈਆਂ ਹਨ।
*****
ਏਪੀਐੱਸ/ਪੀਕੇ/ਐੱਮਐੱਸ
(Release ID: 1614194)
Visitor Counter : 176