ਸਿੱਖਿਆ ਮੰਤਰਾਲਾ

ਸਿਰਫ਼ 3 ਦਿਨਾਂ ਵਿੱਚ ‘ਭਾਰਤ ਪੜ੍ਹੇ ਔਨਲਾਈਨ’ ਮੁਹਿੰਮ ਲਈ 3700 ਤੋਂ ਵੱਧ ਸੁਝਾਅ ਪ੍ਰਾਪਤ ਹੋਏ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ 10 ਅਪ੍ਰੈਲ 2020 ਨੂੰ ਇੱਕ ਹਫ਼ਤੇ ਤੱਕ ਚਲਣ ਵਾਲੀ ‘ਭਾਰਤ ਪੜ੍ਹੇ ਔਨਲਾਈਨ’ ਮੁਹਿੰਮ ਦੀ ਸ਼ੁਰੂਆਤ ਕੀਤੀ, ਭਾਰਤ ਦੇ ਔਨਲਾਈਨ ਸਿੱਖਿਆ ਈਕੋਸਿਸਟਮ ਨੂੰ ਬਿਹਤਰ ਬਣਾਉਣ ਲਈ ਲੋਕਾਂ ਤੋਂ ਸੁਝਾਅ ਮੰਗੇ

ਵਿਚਾਰ ਟਵਿੱਟਰ ’ਤੇ #BharatPadheOnline ਦੀ ਵਰਤੋਂ ਕਰਕੇ ਅਤੇ @HRDMinistry ਤੇ @DrRPNishank ਨੂੰ ਸੂਚਿਤ ਕਰਕੇ ਅਤੇ bharatpadheonline.mhrd@gmail.com ’ਤੇ 16 ਅਪ੍ਰੈਲ 2020 ਤੱਕ ਸਾਂਝੇ ਕੀਤੇ ਜਾ ਸਕਦੇ ਹਨ

Posted On: 13 APR 2020 5:10PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ 10 ਅਪ੍ਰੈਲ 2020 ਨੂੰ ਨੂੰ ਨਵੀਂ ਦਿੱਲੀ ਵਿਖੇ ਭਾਰਤ ਦੇ ਔਨਲਾਈਨ ਸਿੱਖਿਆ ਈਕੋਸਿਸਟਮ ਦੇ ਸੁਧਾਰ ਲਈ ਵਿਚਾਰਾਂ ਦੀ ਕ੍ਰਾਊਡ ਸੋਰਸਿੰਗ ਲਈ ਇੱਕ ਹਫ਼ਤੇ ਦੀ ਲੰਬੀ ਭਾਰਤ ਪੜ੍ਹੇ ਔਨਲਾਈਨਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਇਹ ਮੁਹਿੰਮ ਸੋਸ਼ਲ ਮੀਡੀਆ ਉਪਭੋਗਤਾਵਾਂ ਵਿੱਚ ਪ੍ਰਚਲਤ ਹੋ ਰਹੀ ਹੈ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੂੰ ‘ਭਾਰਤ ਪੜ੍ਹੇ ਔਨਲਾਈਨ’ ਮੁਹਿੰਮ ਲਈ ਸਿਰਫ਼ 3 ਦਿਨਾਂ ਵਿੱਚ ਹੀ ਟਵਿੱਟਰ ਅਤੇ ਈ-ਮੇਲ ਦੇ ਰਾਹੀਂ 3700 ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ ਲੋਕ ਇਸ ਉੱਦਮ ਦੀ ਸ਼ਲਾਘਾ ਕਰ ਰਹੇ ਹਨ ਅਤੇ ਔਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਮੰਤਰਾਲੇ ਦਾ ਧੰਨਵਾਦ ਵੀ ਕਰ ਰਹੇ ਹਨ ਮੁਹਿੰਮ ਦੇ ਵਿਸ਼ੇ ਬਾਰੇ ਸੋਸ਼ਲ ਮੀਡੀਆ ’ਤੇ ਲੋਕਾਂ ਦੀ ਰੁਚੀ ਵਧਦੀ ਜਾ ਰਹੀ ਹੈ ਅਤੇ ਅੱਜ ਇਹ ਟਵਿੱਟਰ ’ਤੇ ਅੱਜ ਟੌਪ 10 ਵਿੱਚ ਟ੍ਰੈਂਡ ਕਰ ਰਿਹਾ ਹੈ।

ਇੱਕ ਹਫ਼ਤੇ ਤੱਕ ਚਲਣ ਵਾਲੀ ‘ਭਾਰਤ ਪੜ੍ਹੇ ਔਨਲਾਈਨ’ ਮੁਹਿੰਮ ਤਹਿਤ ਭਾਰਤ ਵਿੱਚ ਔਨਲਾਈਨ ਸਿੱਖਿਆ ਈਕੋਸਿਸਟਮ ਨੂੰ ਬਿਹਤਰ ਬਣਾਉਣ ਲਈ ਲੋਕਾਂ ਤੋਂ ਸੁਝਾਅ ਮੰਗੇ ਗਏ ਹਨ ਇਸ ਮੁਹਿੰਮ ਦਾ ਉਦੇਸ਼ ਭਾਰਤ ਦੇ ਬਿਹਤਰੀਨ ਪ੍ਰਤਿਭਾਸ਼ਾਲੀ ਲੋਕਾਂ ਤੋਂ ਮੰਤਰਾਲੇ  ਵਿੱਚ ਸਿੱਧੇ ਤੌਰ ’ਤੇ ਸੁਝਾਅ / ਹੱਲ ਮੰਗੇ ਹਨ, ਤਾਕਿ ਉਪਲਬਧ ਡਿਜੀਟਲ ਐਜੂਕੇਸ਼ਨ ਪਲੈਟਫਾਰਮਾਂ ਨੂੰ ਹੁਲਾਰਾ ਦੇਣ ਦੇ ਨਾਲ ਹੀ ਔਨਲਾਈਨ ਸਿੱਖਿਆ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ ਵਿਚਾਰ 16 ਅਪ੍ਰੈਲ 2020 ਤੱਕ bharatpadheonline.mhrd[at]gmail[dot]com ਅਤੇ ਟਵਿੱਟਰ ’ਤੇ #BharatPadheOnline ’ਤੇ ਸਾਂਝੇ ਕੀਤੇ ਜਾ ਸਕਦੇ ਹਨ ਟਵਿੱਟਰ ਦੀ ਵਰਤੋਂ ਕਰਦੇ ਸਮੇਂ @HRDMinistry ਅਤੇ @DRRPNishank ਨੂੰ ਟੈਗ ਕਰਨਾ ਚਾਹੀਦਾ ਹੈ ਤਾਕਿ ਵਿਚਾਰ ਮੰਤਰਾਲੇ ਨੂੰ ਸਿੱਧੇ ਪ੍ਰਾਪਤ ਹੋ ਸਕਣ

 

*****

ਐੱਨਬੀ/ਏਕੇਜੇ/ਏਕੇ



(Release ID: 1614126) Visitor Counter : 92