ਰਾਸ਼ਟਰਪਤੀ ਸਕੱਤਰੇਤ

ਵੈਸਾਖੀ, ਵਿਸ਼ੂ, ਰੋਂਗਲੀ ਬਿਹੂ, ਨਬ ਬਰਸ਼ (ਨਵੇਂ ਵਰ੍ਹੇ), ਵੈਸ਼ਖੜੀ, ਪੁਥਾਂਡੂ ਅਤੇ ਪਿਰਾਪੂ ਦੇ ਅਵਸਰ ’ਤੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ

Posted On: 13 APR 2020 11:50AM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਵੈਸਾਖੀ, ਵਿਸ਼ੂ, ਰੋਂਗਲੀ ਬਿਹੂ, ਨਬ ਬਰਸ਼ (ਨਵੇਂ ਵਰ੍ਹੇ), ਵੈਸ਼ਖੜੀ, ਪੁਥਾਂਡੂ ਅਤੇ ਪਿਰਾਪੂ ਦੇ ਅਵਸਰ ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਹ ਤਿਉਹਾਰ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ 13 ਅਤੇ 14 ਅਪ੍ਰੈਲ, 2020 ਨੂੰ ਮਨਾਏ ਜਾ ਰਹੇ ਹਨ। ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ

ਵੈਸ਼ਾਖੀ, ਵਿਸ਼ੂ, ਰੋਂਗਲੀ ਬਿਹੂ, ਨਬ ਬਰਸ਼ (ਨਵੇਂ ਵਰ੍ਹੇ), ਵੈਸ਼ਾਖੜੀ, ਪੁਥਾਂਡੂ ਅਤੇ ਪਿਰਾਪੂ ਦੇ ਸ਼ੁਭ ਅਵਸਰ ਤੇ, ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਸਾਥੀ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਇਹ ਤਿਉਹਾਰ, ਭਾਰਤ ਦੀ ਸੱਭਿਆਚਾਰਕ ਵਿਵਿਧਤਾ ਵਿੱਚ ਨਿਹਿਤ ਏਕਤਾ ਦੇ ਪ੍ਰਤੀਕ ਹਨ ਅਤੇ ਅੰਨਦਾਤਾ ਕਿਸਾਨਾਂ ਪ੍ਰਤੀ ਸਾਡੇ ਸਨਮਾਨ ਦਾ ਅਵਸਰ ਵੀ ਹਨ। ਕਿਸਾਨ, ਹਮੇਸ਼ਾ ਸਾਡੀ ਕ੍ਰਿਤੱਗਤਾ ਦੇ ਕੇਂਦਰ ਵਿੱਚ ਹੋਣੇ ਚਾਹੀਦੇ ਹਨ ਕਿਉਂਕਿ ਉਹ ਸਾਡੇ ਲਈ ਕੇਵਲ ਅਨਾਜ ਹੀ ਨਹੀਂ ਉਗਾਉਂਦੇ ਬਲਕਿ ਆਪਣੀ ਅਣਥੱਕ ਮਿਹਨਤ ਨਾਲ ਸਾਨੂੰ ਖੁਰਾਕ ਸੁਰੱਖਿਆ ਅਤੇ ਖੁਸ਼ਹਾਲੀ ਵੀ ਪ੍ਰਦਾਨ ਕਰਦੇ ਹਨ।

ਇਸ ਸਮੇਂ, ਅਸੀਂ ਸਾਰੇ ਕੋਵਿਡ-19 ਦੇ ਰੂਪ ਵਿੱਚ ਆਏ ਬੇਮਿਸਾਲ ਸੰਕਟ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰ ਰਹੇ ਹਾਂ। ਆਓ, ਇਸ ਵਰ੍ਹੇ ਇਨ੍ਹਾਂ ਤਿਉਹਾਰਾਂ ਦੇ ਅਵਸਰ ਤੇ ਅਸੀਂ ਸਾਰੇ ਇਹ ਸੰਕਲਪ ਲਈਏ ਕਿ ਅਸੀਂ ਸੋਸ਼ਲ ਡਿਸਟੈਂਸਿੰਗਅਤੇ ਉਚਿਤ ਸਾਵਧਾਨੀ ਦਾ ਪਾਲਣ ਕਰਾਂਗੇ ਅਤੇ ਆਪਣੀ ਇਕਜੁੱਟਤਾ ਅਤੇ ਸਮੂਹਿਕ ਸੰਕਲਪ ਦੇ ਬਲ ਤੇ ਕੋਰੋਨਾ ਵਾਇਰਸ ਨੂੰ ਹਰਾ ਦੇਵਾਂਗੇ।

Click here for the President’s message in Hindi

****

 

ਵੀਆਰਆਰਕੇ/ਕੇਪੀ


(Release ID: 1613962) ਵਿਜ਼ੀਟਰ ਕਾਊਂਟਰ : 132