ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਵੈਸਾਖੀ, ਵਿਸ਼ੂ, ਪੁਥਾਂਡੂ, ਮਸਾਦੀ, ਵੈਸ਼ਖੜੀ ਅਤੇ ਬਹਾਗ ਬਿਹੂ ਦੇ ਅਵਸਰ ’ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
13 APR 2020 10:16AM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਵੈਸਾਖੀ, ਵਿਸ਼ੂ, ਪੁਥਾਂਡੂ, ਮਸਾਦੀ, ਵੈਸ਼ਖੜੀ ਅਤੇ ਬਹਾਗ ਬਿਹੂ ਦੇ ਅਵਸਰ ’ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਹ ਤਿਉਹਾਰ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ 13 ਅਤੇ 14 ਅਪ੍ਰੈਲ, 2020 ਨੂੰ ਮਨਾਏ ਜਾ ਰਹੇ ਹਨ। ਇੱਕ ਸੰਦੇਸ਼ ਵਿੱਚ, ਉਪ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਜਦੋਂ ਰਾਸ਼ਟਰ ਪਰਖ ਦੇ ਸਮੇਂ ਵਿੱਚੋਂ ਗੁਜਰ ਰਿਹਾ, ਇਹੋ ਜਿਹੇ ਤਿਉਹਾਰ ਸਾਡਾ ਮਨੋਬਲ ਵਧਾਉਂਦੇ ਹਨ ਅਤੇ ਸਾਡਾ ਮਾਰਗ ਦਰਸ਼ਨ ਕਰਦੇ ਅਤੇ ਸਾਨੂੰ ਦਿਸ਼ਾ ਦਿਖਾਉਂਦੇ ਹਨ।
ਪੂਰੇ ਸੰਦੇਸ਼ ਦਾ ਮੂਲ-ਪਾਠ ਨਿਮਨਲਿਖਿਤ ਹੈ-
“ਵੈਸਾਖੀ, ਵਿਸ਼ੂ, ਪੁਥਾਂਡੂ, ਮਸਾਦੀ, ਵੈਸ਼ਖੜੀ ਅਤੇ ਬਹਾਗ ਬਿਹੂ ਦੇ ਖ਼ੁਸ਼ੀਆਂ ਭਰੇ ਅਵਸਰ ’ਤੇ ਮੈਂ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਇਹ ਤਿਉਹਾਰ ਨਵੇਂ ਸਾਲ ਦਾ ਸੁਆਗਤ ਕਰਦੇ ਹਨ, ਨਵੀਆਂ ਸ਼ੁਰੂਆਤਾਂ ਅਤੇ ਨਵੀਆਂ ਉਮੀਦਾਂ ਦੇ ਸੰਦੇਸ਼-ਵਾਹਕ ਹਨ। ਵਾਢੀ ਨਾਲ ਸਬੰਧਿਤ, ਇਹ ਤਿਉਹਾਰ ਕੁਦਰਤ ਦੀ ਖੁਸ਼ਹਾਲ ਸੰਪੰਨਤਾ ਅਤੇ ਸੁੰਦਰਤਾ ਦਾ ਉਤਸਵ ਮਨਾਉਂਦੇ ਹਨ।
ਅੱਜ ਜਦੋਂ ਅਸੀਂ ਨੋਵੇਲ ਕੋਰੋਨਾ ਦੇ ਸੰਤਾਪ ਨਾਲ ਸੰਘਰਸ਼ ਕਰਦੇ ਹੋਏ ਪਰਖ ਦੇ ਸਮੇਂ ਵਿੱਚੋਂ ਗੁਜਰ ਰਹੇ ਹਾਂ, ਇਹੋ ਜਿਹੇ ਤਿਉਹਾਰ ਸਾਡਾ ਮਨੋਬਲ ਵਧਾਉਂਦੇ ਹਨ ਅਤੇ ਸਾਡਾ ਮਾਰਗ ਦਰਸ਼ਨ ਕਰਦੇ ਅਤੇ ਸਾਨੂੰ ਦਿਸ਼ਾ ਦਿਖਾਉਂਦੇ ਹਨ।
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਆਉਣ ਵਾਲਾ ਵਰ੍ਹਾ ਸਾਡੇ ਲਈ ਖੁਸ਼ਹਾਲੀ ਲਿਆਵੇ, ਨਾ ਕੇਵਲ ਅਸੀਂ ਇਸ ਖੁਸ਼ਹਾਲੀ ਨੂੰ ਸਾਂਝਾ ਕਰੀਏ ਬਲਕਿ ਪ੍ਰਾਣੀ ਮਾਤਰ ਅਤੇ ਕੁਦਰਤ ਦੀ ਵੀ ਸੇਵਾ ਅਤੇ ਸੁਰੱਖਿਆ ਕਰੀਏ। ਨਵਾਂ ਵਰ੍ਹਾ ਸਾਨੂੰ ਨਿਰਸੁਆਰਥ ਪਰਉਪਕਾਰ, ਦਇਆ ਅਤੇ ਸਮਾਨ-ਅਨੁਭੂਤੀ ਜਿਹੇ ਸਦਗੁਣਾਂ ਲਈ ਪ੍ਰੇਰਿਤ ਕਰੇ ਅਤੇ ਸਾਡੇ ਜੀਵਨ ਵਿੱਚ ਸ਼ਾਂਤੀ, ਸਦਭਾਵ, ਖ਼ੁਸ਼ਹਾਲੀ ਅਤੇ ਖੁਸ਼ੀਆਂ ਲਿਆਵੇ।
ਆਓ, ਅਸੀਂ ਨਵਾਂ ਵਰ੍ਹਾ ਆਪਣੇ ਘਰ ਹੀ ਆਪਣੇ ਰਿਸ਼ਤੇਦਾਰਾਂ ਨਾਲ ਮਨਾਈਏ ਅਤੇ ਸਮੂਹਿਕ ਇਕੱਠਾਂ ਤੇ ਵੱਡੇ ਜਸ਼ਨਾਂ ਤੋਂ ਦੂਰ ਰਹੀਏ।
ਘਰ ਰਹੋ, ਸੁਰੱਖਿਅਤ ਰਹੋ।”
*****
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਆਰਕੇ
(Release ID: 1613959)
Visitor Counter : 75