ਆਯੂਸ਼
ਹੋਮਿਓਪੈਥੀ ਪ੍ਰੈਕਟੀਸ਼ਨਰਾਂ ਲਈ ਟੈਲੀਕਮਿਊਨੀਕੇਸ਼ਨ ਦਿਸ਼ਾ-ਨਿਰਦੇਸ਼ ਪ੍ਰਵਾਨ ਆਯੁਸ਼ ਮੰਤਰੀ ਸ਼੍ਰੀਪਦ ਨਾਇਕ ਨੇ ਵਿਸ਼ਵ ਹੋਮਿਓਪੈਥੀ ਦਿਵਸ ’ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਉਦਘਾਟਨ ਕੀਤਾ
Posted On:
11 APR 2020 11:52AM by PIB Chandigarh
ਵਿਸ਼ਵ ਹੋਮਿਓਪੈਥੀ ਦਿਵਸ ’ਤੇ 10 ਅਪ੍ਰੈਲ, 2020 ਨੂੰ ਆਯੁਸ਼ ਮੰਤਰਾਲੇ ਤਹਿਤ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਹੋਮਿਓਪੈਥੀ (ਸੀਸੀਆਰਐੱਚ) ਦੁਆਰਾ ਹੋਮਿਓਪੈਥੀ ਦੇ ਸੰਸਥਾਪਕ ਡਾ. ਸੈਮੂਅਲ ਹੈਨੀਮਨ ਦੀ 265ਵੀਂ ਜਯੰਤੀ ਦੇ ਮੌਕੇ ’ਤੇ ਮਨਾਏ ਜਾਂਦੇ ਵਿਸ਼ਵ ਹੋਮਿਓਪੈਥੀ ਦਿਵਸ ’ਤੇ ਅੰਤਰਰਾਸ਼ਟਰੀ ਵੈਬੀਨਾਰ ਕਰਾਇਆ ਗਿਆ। ਹਜ਼ਾਰਾਂ ਪ੍ਰਤੀਭਾਗੀਆਂ ਨੇ ਡਿਜੀਟਲ ਮੰਚ ’ਤੇ ਵੈਬੀਨਾਰ ਵਿੱਚ ਭਾਗ ਲਿਆ ਜਿਸ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ ਗਈ ਸੀ। ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀਪਦ ਯੈਸੋ ਨਾਇਕ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਹੋਮਿਓਪੈਥੀ ਡਾਕਟਰਾਂ ਲਈ ਟੈਲੀਮੈਡੀਸਿਨ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਵਾਨਗੀ ਦੇਣ ਦਾ ਐਲਾਨ ਕੀਤਾ ਅਤੇ ਲੋੜ ਪੈਣ ’ਤੇ ਕੋਵਿਡ ਟਾਸਕ ਫੋਰਸ ਨਾਲ ਗੱਠਜੋੜ ਕਰਨ ਲਈ ਆਯੁਸ਼ ਕਰਮਚਾਰੀਆਂ ਨੂੰ ਜੁਟਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਉਨ੍ਹਾਂ ਦਾ ਅਭਿਨੰਦਨ ਕੀਤਾ। ਪ੍ਰੋ. (ਡਾ.) ਜੌਰਜ ਵਿਥੋਲਕਾਸ, ਡਾਇਰੈਕਟਰ, ਇੰਟਰਨੈਸ਼ਨਲ ਅਕਾਡਮੀ ਆਵ੍ ਕਲਾਸੀਕਲ ਹੋਮਿਓਪੈਥੀ, ਗਰੀਸ, ਡਾ. ਅਨਿਲ ਖੁਰਾਣਾ, ਡੀਜੀ (ਸੁਤੰਤਰ ਚਾਰਜ), ਡਾ. ਆਰ. ਕੇ. ਮਨਚੰਦਾ, ਡਾਇਰੈਕਟਰ ਹੋਮਿਓਪੈਥੀ, ਆਯੁਸ਼ ਵਿਭਾਗ, ਦਿੱਲੀ ਸਰਕਾਰ, ਡਾ. ਸੁਭਾਸ਼ ਸਿੰਘ, ਡਾਇਰੈਕਟਰ, ਐੱਨਆਈਐੱਚ, ਕੋਲਕਾਤਾ, ਡਾ. ਐੱਸ.ਆਰ. ਕੇ. ਵਿਦਿਆਰਥੀ, ਡਾਇਰੈਕਟਰ, ਆਯੁਸ਼ ਮੰਤਰਾਲਾ, ਡਾ. ਵੀ. ਕੇ. ਗੁਪਤਾ, ਭਾਰਤ, ਡਾ. ਰੌਬਰਟ ਵੈਨ ਹਸਲੀਨ, ਯੂਕੇ. ਪ੍ਰੋ. ਹਾਰੂਨ ਟੂ, ਹੌਂਗਕੌਂਗ ਇਸ ਮੌਕੇ ’ਤੇ ਮੁੱਖ ਬੁਲਾਰੇ ਸਨ। ਜ਼ਿਆਦਾਤਰ ਬੁਲਾਰਿਆਂ ਨੇ ਹੋਮਿਓਪੈਥੀ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ ਜਿਨ੍ਹਾਂ ਨਾਲ ਕੋਵਿਡ-19 ਨਾਲ ਟਾਕਰਾ ਕੀਤਾ ਜਾ ਸਕਦਾ ਹੈ ਅਤੇ ਕੋਵਿਡ ਰੋਗੀਆਂ ਲਈ ਮਿਆਰੀ ਦੇਖਭਾਲ਼ ਦੇ ਨਾਲ-ਨਾਲ ਸਹਾਇਕ ਹੋਮਿਓਪੈਥੀ ਦੇ ਉਪਯੋਗ ਬਾਰੇ ਵੀ ਤੱਥ ਪੇਸ਼ ਕੀਤੇ ਗਏ।
ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ਼੍ਰੀਪਦ ਯੈਸੋ ਨਾਇਕ ਡਬਲਿਊਐੱਚਡੀ, 2020 ਦੇ ਮੌਕੇ ’ਤੇ ਵੈਬੀਨਾਰ ਮੌਕੇ ਉਦਘਾਟਨੀ ਭਾਸ਼ਣ ਦਿੰਦੇ ਹੋਏ।
ਡਬਲਿਊਐੱਚਡੀ 2020 ਦੇ ਵੈਬੀਨਾਰ ਵਿੱਚ ਉੱਘੇ ਰਿਸੋਰਸ ਪਰਸਨ ਮੌਜੂਦ ਹੋਏ, ਉੱਪਰਲੀ ਕਤਾਰ ਵਿੱਚ (ਖੱਬੇ-ਸੱਜੇ): ਡਾ. ਆਰ. ਕੇ. ਮਨਚੰਦਾ, ਡਾਇਰੈਕਟਰ, ਆਯੁਸ਼ ਵਿਭਾਗ, ਦਿੱਲੀ ਸਰਕਾਰ, ਡਾ. ਅਨਿਲ ਖੁਰਾਣਾ, ਡੀਜੀ, ਸੀਸੀਆਰਐੱਚ, ਪ੍ਰੋ. ਹਰੂਨ ਟੂ, ਹੌਂਗਕੌਂਗ, ਵਿਚਕਾਰਲੀ ਕਤਾਰ ਵਿੱਚ (ਖੱਬੇ-ਸੱਜੇ) : ਡਾ. ਰੌਬਰਟ ਵੈਨ ਹਸਲੀਨ, ਯੂਕੇ. ਡਾ. ਹਰਲੀਨ ਕੌਰ, ਸਾਇਟਿੰਸਟ-1, ਸੀਸੀਆਰਐੱਚ, (ਵਿਚਕਾਰ), ਡਾ. ਵੀ. ਕੇ. ਗੁਪਤਾ, ਐੱਨਆਈਐੱਚ, ਡਾ. ਐੱਸਆਰਕੇ ਵਿਦਿਆਰਥੀ, ਡਾਇਰੈਕਟਰ, ਆਯੁਸ਼ ਮੰਤਰਾਲਾ।
******
ਆਰਜੇ/ਐੱਸਕੇ
(Release ID: 1613240)
Visitor Counter : 214
Read this release in:
English
,
Urdu
,
Hindi
,
Marathi
,
Assamese
,
Bengali
,
Gujarati
,
Tamil
,
Telugu
,
Kannada
,
Malayalam