ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸਰਕਾਰ ਨੇ ਕੋਵਿਡ–19 ਨਾਲ ਮੌਤ ਹੋਣ ’ਤੇ ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਦੇ ਇੱਕ ਲੱਖ ਤੋਂ ਵੱਧ ਕਰਮਚਾਰੀਆਂ ਲਈ ਅਨੁਗ੍ਰਹਿ ਰਾਸ਼ੀ (ਐਕਸ ਗ੍ਰੇਸ਼ੀਆ) ਪ੍ਰਵਾਨ ਕੀਤੀ

Posted On: 10 APR 2020 7:39PM by PIB Chandigarh

ਸਰਕਾਰ ਨੇ ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ ਫ਼ੂਡ ਕਾਰਪੋਰੇਸ਼ਨ ਆਵ੍ ਇੰਡੀਆ) ਦੇ 1,08,714 ਕਰਮਚਾਰੀਆਂ ਤੇ ਅਧਿਕਾਰੀਆਂ ਦੇ ਨਾਲਨਾਲ ਉਨ੍ਹਾਂ 80,000 ਮਜ਼ਦੂਰਾਂ ਦਾ ਜੀਵਨ ਬੀਮਾ ਮਨਜ਼ੂਰ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ, ਜਿਹੜੇ ਕੋਰੋਨਾਵਾਇਰਸ ਦੀ ਵਿਸ਼ਵਪੱਧਰੀ ਮਹਾਮਾਰੀ ਫੈਲੇ ਹੋਣ ਦੌਰਾਨ ਵੀ ਸਮੁੱਚੇ ਦੇਸ਼ ਵਿੱਚ ਅਨਾਜ ਦੀ 24x7 ਸਪਲਾਈ ਲਈ ਕੰਮ ਕਰ ਰਹੇ ਹਨ।

ਇਸ ਵੇਲੇ, ਐੱਫ਼ਸੀਆਈ ਕਰਮਚਾਰੀਆਂ ਦੇ ਪਰਿਵਾਰ ਕਿਸੇ ਦਹਿਸਤਗਰਦ ਹਮਲੇ, ਬੰਬ ਧਮਾਕੇ, ਭੀੜ ਦੇ ਹਮਲੇ ਜਾਂ ਕੁਦਰਤੀ ਆਪਦਾ ਕਾਰਨ ਹੋਣ ਵਾਲੀ ਮੌਤ ਦੀ ਹਾਲਤ ਵਿੱਚ ਮੁਆਵਜ਼ਾ ਲੈਣ ਦੇ ਹੱਕਦਾਰ ਹੁੰਦੇ ਹਨ ਪਰ ਐੱਫ਼ਸੀਆਈ ਦੇ ਨਿਯਮਿਤ ਤੇ ਠੇਕਾਅਧਾਰਿਤ ਕੰਮ ਕਰਨ ਵਾਲੇ ਮਜ਼ਦੂਰ (ਲੇਬਰ) ਇਨ੍ਹਾਂ ਵਿਵਸਥਾਵਾਂ ਤਹਿਤ ਨਹੀਂ ਆਉਂਦੇ। ਇਸ ਗੱਲ ਨੂੰ ਧਿਆਨ ਚ ਰੱਖਦਿਆਂ, ਸਰਕਾਰ ਨੇ ਐੱਫ਼ਸੀਆਈ ਦੇ ਉਨ੍ਹਾਂ ਸਾਰੇ ਕਰਮਚਾਰੀਆਂ ਤੇ ਮਜ਼ਦੂਰਾਂ ਨੂੰ ਜੀਵਨ ਬੀਮਾ ਕਵਰ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਜੋ ਕੋਰੋਨਾਵਾਇਰਸ ਕੋਵਿਡ–19 ਕਾਰਨ ਛੂਤ ਦੇ ਖ਼ਤਰੇ ਦੇ ਬਾਵਜੂਦ ਅਣਥੱਕ ਤਰੀਕੇ ਕੰਮ ਕਰ ਰਹੇ ਹਨ।

ਇਸ ਦੀਆਂ ਵਿਵਸਥਾਵਾਂ ਤਹਿਤ 24 ਮਾਰਚ, 2020 ਤੋਂ ਲੈ ਕੇ 23 ਸਤੰਬਰ, 2020 ਤੱਕ ਦੇ ਛੇ ਮਹੀਨਿਆਂ ਦੌਰਾਨ ਜੇ ਕਿਸੇ ਵਿਅਕਤੀ ਦੀ ਡਿਊਟੀ ਤੇ ਕੋਵਿਡ–19 ਦੀ ਛੂਤ ਕਾਰਨ ਮੌਤ ਹੋ ਜਾਂਦੀ ਹੈ, ਤਾਂ ਨਿਯਮਿਤ ਐੱਫ਼ਸੀਆਈ ਲੇਬਰ ਨੂੰ 15 ਲੱਖ ਰੁਪਏ ਦਾ ਲਾਈਫ਼ ਕਵਰ ਮਿਲੇਗਾ, ਠੇਕਾਅਧਾਰਿਤ ਲੇਬਰ 10 ਲੱਖ ਰੁਪਏ ਦੇ ਬੀਮੇ ਦੇ ਹੱਕਦਾਰ ਹੋਣਗੇ, ਵਰਗ–1 ਦੇ ਅਧਿਕਾਰੀ 35 ਲੱਖ ਰੁਪਏ, ਵਰਗ–2 ਦੇ 30 ਲੱਖ ਰੁਪਏ, ਵਰਗ–3 ਤੇ 4 ਦੇ ਕਾਮੇ 25 ਲੱਖ ਰੁਪਏ ਦੇ ਬੀਮਾ ਕਵਰ ਦੇ ਹੱਕਦਾਰ ਹੋਣਗੇ।

ਇਹ ਐਲਾਨ ਕਰਦਿਆਂ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ, ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਸਰਕਾਰ ਸੰਕਟ ਦੇ ਇਸ ਸਮੇਂ ਦੌਰਾਨ ਆਮ ਵਿਅਕਤੀ ਨੂੰ ਜ਼ਰੂਰੀ ਵਸਤਾਂ ਤੇ ਸੇਵਾਵਾਂ ਮੁਹੱਈਆ ਕਰਵਾਉਣ ਚ ਲੱਗੇ ਆਪਣੇ ਕੋਰੋਨਾਜੋਧਿਆਂ ਨੂੰ ਹਰ ਸੰਭਵ ਸੁਰੱਖਿਆ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ ਹੈ।

*****

ਏਪੀਐੱਸ/ਪੀਕੇ/ਐੱਮਐੱਸ/ਬੀਐੱਚ



(Release ID: 1613135) Visitor Counter : 162