ਖੇਤੀਬਾੜੀ ਮੰਤਰਾਲਾ
ਲੌਕਡਾਊਨ ਦੌਰਾਨ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਕੀਤੇ ਕਾਰਜ
ਕੁੱਲ ਬਿਜਾਈ ਕੀਤੇ ਖੇਤਰ ਦੇ ਮੁਕਾਬਲੇ ਕਣਕ ਦੀ ਕਟਾਈ 26-30% ਹੈ
ਰਬੀ ਸੀਜ਼ਨ 2020 ਦੌਰਾਨ 526.84 ਕਰੋੜ ਰੁਪਏ ਕੀਮਤ ਨਾਲ 1 ਐੱਲਐੱਲਟੀ ਤੋਂ ਵੱਧ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਕੀਤੀ ਗਈ, ਜਿਸ ਨਾਲ 75984 ਕਿਸਾਨਾਂ ਨੂੰ ਲਾਭ ਹੋਇਆ
ਥੋਕ ਖਰੀਦਦਾਰਾਂ ਦੁਆਰਾ ਕਿਸਾਨਾਂ ਤੋਂ ਸਿੱਧੀ ਖਰੀਦ ਸੁਵਿਧਾਜਨਕ; ਈ-ਨਾਮ (e-NAM) 'ਤੇ ਏਕੀਕ੍ਰਿਤ ਯੋਜਨਾਬੰਦੀ ਦੀ ਸ਼ੁਰੂਆਤ
ਰੇਲਵੇ ਤੇਜ਼ ਰਫਤਾਰ ਨਾਲ ਬੀਜਾਂ, ਛੇਤੀ ਖਰਾਬ ਹੋਣ ਵਾਲੀਆਂ ਚੀਜ਼ਾਂ,ਦੁੱਧ,ਡੇਅਰੀ ਉਤਪਾਦਾਂ ਸਮੇਤ ਜ਼ਰੂਰੀ ਵਸਤਾਂ ਦੀ ਸਪਲਾਈ ਲਈ 109 ਟਾਈਮ ਟੇਬਲ ਪਾਰਸਲ ਟ੍ਰੇਨਾਂ ਚਲਾ ਰਿਹਾ ਹੈ
Posted On:
10 APR 2020 6:34PM by PIB Chandigarh
ਲੌਕਡਾਊਨ ਦੇ ਅਰਸੇ ਦੌਰਾਨ ਖੇਤ ਪੱਧਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਦੀਆਂ ਗਤੀਵਿਧੀਆਂ ਦੀ ਸੁਵਿਧਾ ਲਈ ਭਾਰਤ ਸਰਕਾਰ ਦਾ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਕਈ ਉਪਾਅ ਕਰ ਰਿਹਾ ਹੈ। ਤਤਕਾਲ ਅਵਸਥਾ ਇਸ ਤਰ੍ਹਾਂ ਹੈ:
• ਵਿਭਾਗ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸਿਹਤ ਦੀ ਰਾਖੀ ਅਤੇ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਉਣੀ 2020 ਦੌਰਾਨ ਫਸਲਾਂ ਦੀ ਕਟਾਈ ਅਤੇ ਕਢਾਈ ਨਾਲ ਸਬੰਧਿਤ ਐੱਸਓਪੀ (SOP) ਜਾਰੀ ਕੀਤੇ ਹਨ।
• ਕਣਕ ਉਤਪਾਦਕ ਰਾਜਾਂ ਨੇ ਕੁੱਲ ਬਿਜਾਈ ਕੀਤੇ ਖੇਤਰ ਦੇ ਮੁਕਾਬਲੇ 26-30% ਕਟਾਈ ਕੀਤੀ ਹੈ।
• ਰਬੀ ਸੀਜ਼ਨ 2020 ਦੌਰਾਨ ਨੈਫੈਡ (NAFED) ਨੇ 1,07,814 ਮੀਟ੍ਰਿਕ ਟਨ ਦਾਲ਼ਾਂ (ਛੋਲੇ: 1,06,170 ਐੱਮਟੀ) ਅਤੇ ਤੇਲ ਬੀਜਾਂ (ਸਰੋਂ: 19.30 ਐੱਮਟੀ ਅਤੇ ਸੂਰਜਮੁੱਖੀ: 1624.25 ਐੱਮਟੀ) ਦੀ ਐੱਮਐੱਸਪੀ 'ਤੇ 526.84 ਕਰੋੜ ਰੁਪਏ ਦੀ ਖਰੀਦ ਕੀਤੀ।ਇਸ ਨਾਲ 75,984 ਕਿਸਾਨਾਂ ਨੂੰ ਲਾਭ ਹੋਇਆ।
• ਸਿੱਧੀ ਮਾਰਕਿਟਿੰਗ ਦੀ ਸੁਵਿਧਾ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਅਡਵਾਈਜ਼ਰੀ ਜਾਰੀ ਕੀਤੀ ਗਈ, ਜਿਸ ਨਾਲ ਕਿਸਾਨਾਂ/ਐੱਫਪੀਓਜ਼/ਸਹਿਕਾਰੀ ਸਭਾਵਾਂ ਤੋਂ, ਰਾਜ ਏਪੀਐੱਮਸੀ ਐਕਟ ਤਹਿਤ ਨਿਯਮ ਨੂੰ ਸੀਮਿਤ ਕਰਕੇ ਥੋਕ ਖਰੀਦਦਾਰਾਂ/ਵੱਡੇ ਪ੍ਰਚੂਨ ਵਿਕਰੇਤਾਵਾਂ/ਪ੍ਰੋਸੈੱਸਰਾਂ ਦੁਆਰਾ ਸਿੱਧੀ ਖਰੀਦ ਸ਼ੁਰੂ ਕੀਤੀ ਜਾ ਸਕੇ। ਵਿਭਾਗ ਫਲਾਂ ਅਤੇ ਸਬਜ਼ੀਆਂ ਦੇ ਮੰਡੀਆਂ ਦੇ ਕੰਮਕਾਜ ਅਤੇ ਖੇਤੀਬਾੜੀ ਉਤਪਾਦਾਂ ਦੇ ਅੰਤਰਰਾਜੀ ਆਵਗਵਨ 'ਤੇ ਨੇੜਿਓ ਨਜ਼ਰ ਰੱਖ ਰਿਹਾ ਹੈ।
• ਈ-ਨਾਮ ਪਲੇਟਫਾਰਮ 'ਤੇ ਏਕੀਕ੍ਰਿਤ ਯੋਜਨਾਬੰਦੀ ਦੀ ਹਾਲ ਹੀ ਵਿੱਚ ਸ਼ੁਰੂਆਤ ਕੀਤੀ ਗਈ। ਇਸ ਮੌਡਿਊਲ ਨਾਲ ਪਹਿਲਾਂ ਹੀ 7.76 ਲੱਖ ਟਰੱਕ ਅਤੇ 1.92 ਲੱਖ ਟ੍ਰਾਂਸਪੋਟਰ ਜੁੜੇ ਹੋਏ ਹਨ।
• ਰੇਲਵੇ ਤੇਜ਼ ਰਫ਼ਤਾਰ ਨਾਲ ਬੀਜਾਂ, ਛੇਤੀ ਖਰਾਬ ਹੋਣ ਵਾਲੇ ਬਾਗਬਾਨੀ ਉਤਪਾਦਾਂ,ਦੁੱਧ,ਡੇਅਰੀ ਉਤਪਾਦਾਂ ਸਮੇਤ ਜ਼ਰੂਰੀ ਵਸਤਾਂ ਦੀ ਸਪਲਾਈ ਲਈ 62 ਰੂਟਾਂ 'ਤੇ 109 ਟਾਈਮ ਟੇਬਲ ਪਾਰਸਲ ਟ੍ਰੇਨਾਂ ਚਲਾ ਰਿਹਾ ਹੈ ਜਿਸ ਨਾਲ ਦੇਸ਼ ਭਰ ਵਿੱਚ ਸਪਲਾਈ ਚੇਨ ਦੀ ਨਿਰੰਤਰਤਾ ਲਈ ਕਿਸਾਨਾਂ/ਐੱਫਪੀਓਜ਼/ਵਪਾਰੀਆ ਅਤੇ ਕੰਪਨੀਆਂ ਨੂੰ ਸੁਵਿਧਾ ਮਿਲੇਗੀ।
• ਲੌਕਡਾਊਨ ਦੌਰਾਨ 24.03.2020 ਤੋਂ ਪੀਐੱਮ-ਕਿਸਾਨ ਸਨਮਾਨ ਨਿਧੀ (PM-KISAN) ਸਕੀਮ ਤਹਿਤ ਲਗਭਗ 7.77 ਕਰੋੜ ਕਿਸਾਨਾਂ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਗਿਆ ਅਤੇ ਹੁਣ ਤੱਕ 15,531 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
• ਰਾਸ਼ਟਰੀ ਬਾਗਬਾਨੀ ਬੋਰਡ (ਐੱਨਐੱਚਬੀ) ਨੇ ਨਰਸਰੀਆਂ ਦੇ ਸਟਾਰ-ਰੇਟਿਡ (star-rated) ਸਰਟੀਫਿਕੇਟ ਦੀ ਮਿਆਦ 30 ਸਤੰਬਰ 2020 ਤੱਕ ਵਧਾ ਦਿੱਤੀ ਹੈ, ਜਿਸ ਦੀ ਮਿਆਦ 30 ਜੂਨ 2020 ਨੂੰ ਸਮਾਪਤ ਹੋ ਰਹੀ ਸੀ।
• ਭਾਰਤ ਦੀ ਆਪਣੀ ਮੰਗ ਤੋਂ ਵਾਧੂ ਕਣਕ ਦੀ ਚੰਗੀ ਫਸਲ ਹੋਈ ਹੈ। ਦੇਸ਼ਾਂ ਦੀ ਵਿਸ਼ੇਸ ਮੰਗ 'ਤੇ ਨੈਫੈਡ ਨੂੰ ਜੀ2ਜੀ (G2G) ਵਿਵਸਥਾ ਤਹਿਤ ਅਫ਼ਗ਼ਾਨਿਸਤਾਨ ਨੂੰ 50,000 ਮੀਟ੍ਰਿਕ ਟਨ ਕਣਕ ਅਤੇ ਲਿਬਨਾਨ ਨੂੰ 40,000 ਮੀਟ੍ਰਿਕ ਟਨ ਕਣਕ ਨਿਰਯਾਤ ਕਰਨ ਲਈ ਕਿਹਾ ਗਿਆ ਹੈ।
*****
ਏਪੀਐੱਸ/ਪੀਕੇ/ਐੱਮਅੇੱਸ/ਬੀਏ
(Release ID: 1613133)
Visitor Counter : 173
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Tamil
,
Telugu
,
Kannada