ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ-19 ਨਾਲ ਲੜਾਈ ਵਿੱਚ ਸੀਐੱਸਆਈਆਰ-ਸੀਐੱਮਈਆਰਆਈ ਨੇ ਦੁਰਗਾਪੁਰ ਵਿੱਚ ਤਿਆਰ ਕੀਤੇ ਕੀਟਾਣੂਨਾਸ਼ਕ ਮਾਰਗ ਅਤੇ ਰੋਡ-ਸੈਨੇਟਾਈਜ਼ਰ ਯੂਨਿਟ

Posted On: 10 APR 2020 11:52AM by PIB Chandigarh

ਦੁਨੀਆ ਭਰ ਵਿੱਚ ਨੋਵੇਲ ਕੋਰੋਨਾ ਵਾਇਰਸ (ਕੋਵਿਡ19) ਦਾ ਸੰਕਟ ਵਧਣ ਦੇ ਨਾਲ ਵਿਗਿਆਨ ਅਤੇ ਟੈਕਨੋਲੋਜੀ ਖੋਜ ਪਰਿਸ਼ਦ (ਸੀਐੱਸਆਈਆਰ) ਨੇ ਵਿਗਿਆਨ ਅਤੇ ਟੈਕਨੋਲੋਜੀ ਹੱਲ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਯਤਨ ਕੀਤੇ ਹਨ ਦੁਰਗਾਪੁਰ ਵਿੱਚ ਸਥਿਤ ਸੀਐੱਸਆਈਆਰ ਦੀਆਂ ਵੱਕਾਰੀ ਇੰਜੀਨੀਅਰਿੰਗ ਲੈਬਾਰਟਰੀਆਂ ਵਿੱਚੋਂ ਇੱਕ ਲੈਬਾਰਟਰੀ ਸੀਐੱਸਆਈਆਰ - ਸੈਂਟਰਲ ਮੈਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਮਈਆਰਆਈ) ਨੇ ਕਈ ਟੈਕਨੋਲੋਜੀਆਂ ਅਤੇ ਉਤਪਾਦ ਵਿਕਸਿਤ ਕੀਤੇ ਹਨ ਜਿਨ੍ਹਾਂ ਨਾਲ ਇਸ ਵਾਇਰਸ ਦੀ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਮਦਦ ਮਿਲ ਸਕਦੀ ਹੈ

 

ਅਜਿਹੀਆਂ ਕੁਝ ਅਨੁਕੂਲ ਤਕਨੀਕਾਂ ਦਾ ਉਲੇਖ ਹੇਠਾਂ ਕੀਤਾ ਜਾ ਰਿਹਾ ਹੈ ਜੋ ਹਾਲਾਤ ਨੂੰ ਵੇਖਦੇ ਹੋਏ ਕਾਫੀ ਅਹਿਮ ਹੈ -

 

ਕੀਟਾਣੂਨਾਸ਼ਕ ਮਾਰਗ (ਵਾਕਵੇ) - ਕੀਟਾਣੂਨਾਸ਼ਕ ਮਾਰਗ (ਡਿਸਇਨਫੈਕਸ਼ਨ ਵਾਕਵੇ) ਨੂੰ ਮੌਜੂਦਾ ਸਮੇਂ ਵਿੱਚ ਮੁਹੱਈਆ ਸਭ ਤੋਂ ਵਿਆਪਕ ਕੀਟਾਣੂਨਾਸ਼ਕ ਡਿਲਿਵਰੀ ਪ੍ਰਣਾਲੀਆਂ ਵਿੱਚੋਂ ਇੱਕ ਮੰਨਿਆ ਜਾ ਸਕਦਾ ਹੈ ਵਾਕਵੇ ਇੱਕ ਵਿਅਕਤੀ ਲਈ ਘੱਟੋ-ਘੱਟ ਸ਼ੈਡੋ ਖੇਤਰ ਲਈ ਵੱਧ ਤੋਂ ਵੱਧ ਟਾਰਗੈਟਿਡ ਖੇਤਰ ਯਕੀਨੀ ਬਣਾਉਂਦਾ ਹੈ ਕੀਟਾਣੂਨਾਸ਼ਕ ਮਾਰਗਾਂ ਨੂੰ ਆਈਸੋਲੇਸ਼ਨ ਕੁਆਰੰਟੀਨ ਯੂਨਿਟਾਂ, ਮਾਸ ਟ੍ਰਾਂਜ਼ਿਟ ਸਿਸਟਮ ਐਂਟਰੀ ਪੁਆਇੰਟਸ, ਮੈਡੀਕਲ ਕੇਂਦਰਾਂ ਅਤੇ ਕਿਸੇ ਹੋਰ ਲੋਕੇਸ਼ਨ ਵਰਗੀਆਂ ਵੱਖ-ਵੱਖ ਅਹਿਮ ਲੋਕੇਸ਼ਨਾਂ ਉੱਤੇ ਲਗਾਇਆ ਜਾ ਸਕਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਵਾਜਾਈ ਹੁੰਦੀ ਹੈ

 

ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਦੋ ਤਰ੍ਹਾਂ ਦੇ ਕੀਟਾਣੂਨਾਸ਼ਕ ਮਾਰਗ ਵਿਕਸਿਤ ਕੀਤੇ ਗਏ ਹਨ:

 

  1. ਕੀਟਾਣੂਨਾਸ਼ਕ ਮਾਰਗ ਦਾ ਨਿਊਮੈਟਿਕ ਐਡੀਸ਼ਨ - ਕੀਟਾਣੂਨਾਸ਼ਕ ਮਾਰਗ ਦੇ ਇਸ ਐਡੀਸ਼ਨ ਵਿੱਚ 6 ਵਾਰੀ ਪ੍ਰੈਸ਼ਰ ਏਅਰ ਕੰਪ੍ਰੈਸ਼ਰ ਲੱਗੇ ਹੁੰਦੇ ਹਨ ਜਿਨ੍ਹਾਂ ਨਾਲ ਢੁਕਵਾਂ ਧੁੰਦ ਨਿਰਮਾਣ ਯਕੀਨੀ ਹੁੰਦਾ ਹੈ ਇਸ ਮਾਰਗ ਵਿੱਚ ਲੱਗੇ ਕਈ ਸੈਂਸਰ ਯਕੀਨੀ ਬਣਾਉਂਦੇ ਹਨ ਕਿ ਪ੍ਰਣਾਲੀ ਦਾ ਸੰਚਾਲਨ ਸਮਾਂ 20 ਸੈਕੰਡ ਤੋਂ 40 ਸੈਕੰਡ ਦਰਮਿਆਨ ਰਹਿ ਸਕਦਾ ਹੈ ਭਾਵੇਂ ਇਸ  ਐਡੀਸ਼ਨ ਦੀ ਮੁਢਲੀ ਲਾਗਤ ਕੁਝ ਜ਼ਿਆਦਾ ਹੈ ਪਰ ਇਸ  ਪ੍ਰਣਾਲੀ ਦੀ ਕੀਟਾਣੂਨਾਸ਼ਕ ਦੇ ਰੂਪ ਵਿੱਚ ਢੁਕਵੀਂ ਵਰਤੋਂ ਨੂੰ ਵੇਖਦੇ ਹੋਏ ਇਸ ਦੀ ਪ੍ਰੀਚਾਲਨ ਲਾਗਤ ਬਹੁਤ ਘੱਟ ਹੈ ਇਸ ਨੂੰ ਸੀਐੱਮਈਆਰਆਈ ਵਿੱਚ ਸਥਾਪਤ ਕੀਤਾ ਗਿਆ ਹੈ ਸੀਐੱਮਈਆਰਆਈ ਇੰਸਟੀਟਿਊਟ ਦੇ ਮੇਨ ਗੇਟ ਉੱਤੇ ਲੱਗੇ ਇਸ ਮਾਰਗ ਦੀ ਉਚਾਈ 2 ਮੀਟਰ, ਲੰਬਾਈ 2.1 ਮੀਟਰ ਅਤੇ ਚੌੜ੍ਹਾਈ 1 ਮੀਟਰ ਹੈ

 

2. ਕੀਟਾਣੂਨਾਸ਼ਕ ਮਾਰਗ ਦਾ ਹਾਈਡ੍ਰੋਲਿਕ ਐਡੀਸ਼ਨ - ਢੁਕਵਾਂ ਧੁੰਦ ਨਿਰਮਾਣ ਯਕੀਨੀ ਬਣਾਉਣ ਲਈ ਇਸ ਵਿੱਚ ਲੋੜੀਂਦੇ ਨੋਜ਼ਲ ਸੈਟਅੱਪ ਨਾਲ ਇਕ ਐਚਪੀ ਪ੍ਰੈਸ਼ਰਾਈਜ਼ਡ ਮੋਟਰ ਹਾਈ ਵਿਲਾਸਟੀ ਪੰਪ ਲੱਗਾ ਹੁੰਦਾ ਹੈ ਇਸ ਐਡੀਸ਼ਨ ਦੀ ਸ਼ੁਰੂਆਤੀ ਲਾਗਤ ਕਾਫੀ ਘੱਟ ਹੈ ਇਸ ਮਾਰਗ ਵਿੱਚ ਲੱਗੇ ਸੈਂਸਰਾਂ ਤੋਂ ਯਕੀਨੀ ਹੁੰਦਾ ਹੈ ਕਿ ਪ੍ਰਣਾਲੀ ਦਾ ਪ੍ਰੀਚਾਲਨ ਦਾ ਸਮਾਂ 20 ਸੈਕੰਡ ਤੋਂ 40 ਸੈਕੰਡ ਦੇ ਦਾਇਰ ਵਿੱਚ ਰਹੇ ਕੀਟਾਣੂਨਾਸ਼ਕ ਮਾਰਗ ਦੇ ਇਸ ਐਡੀਸ਼ਨ ਨੂੰ ਸੀਐੱਮਈਆਰਆਈ ਮੈਡੀਕਲ ਕੇਂਦਰ ਉੱਤੇ ਲਗਾਇਆ ਗਿਆ ਹੈ

 

ਦਿੱਲੀ ਦੇ ਰਾਸ਼ਟਰੀ ਵਿਗਿਆਨ ਕੇਂਦਰ, ਦੁਰਗਾਪੁਰ ਨਗਰ ਨਿਗਮ ਅਤੇ ਦੁਰਗਾਪੁਰ ਦੇ ਹੀ ਈਸ਼ਵਰ ਚੰਦਰ ਹਾਈ ਸਕੂਲ ਨੇ ਆਪਣੇ ਉੱਥੇ ਕੀਟਾਣੂਨਾਸ਼ਕ ਮਾਰਗ ਲਗਾਉਣ ਵਿੱਚ ਦਿਲਚਸਪੀ ਦਿਖਾਈ ਹੈ

 

            Description: F:\New folder (5)\Disinfection Walkway 1.jpg    

ਕੀਟਾਣੂਨਾਸ਼ਕ ਮਾਰਗ

 

 

Description: C:\Users\USER\Downloads\Press\DMC\untitled-4-2.jpg

ਕੀਟਾਣੂਨਾਸ਼ਕ ਮਾਰਗ ਤੋਂ ਲੰਘਦਾ ਡੀਐੱਮਸੀ ਦਾ ਵਫਦ

 

 

ਰੋਡ-ਸੈਨੇਟਾਈਜ਼ਰ ਯੂਨਿਟ

 

ਸੀਐੱਸਆਈਆਰ-ਸੀਐੱਮਈਆਰਆਈ ਦਾ ਰੋਡ ਸੈਨੇਟਾਈਜ਼ਰ ਯੂਨਿਟ ਇਕ ਟ੍ਰੈਕਟਰ ਉੱਤੇ ਲੱਗੀ ਰੋਡ ਸੈਨੇਟਾਈਜ਼ਰ ਪ੍ਰਣਾਲੀ ਹੈ ਇਹ ਰੋਡ ਸੈਨੇਟਾਈਜ਼ੇਸ਼ਨ ਯੂਨਿਟ ਰਾਜ ਮਾਰਗਾਂ ਦੇ ਲੰਬੇ ਟੁਕਡ਼ਿਆਂ, ਟੋਲ ਪਲਾਜ਼ੇ ਦੇ ਆਲੇ ਦੁਆਲੇ ਦੇ ਖੇਤਰਾਂ ਉੱਤੇ ਪ੍ਰਭਾਵੀ ਢੰਗ ਨਾਲ ਸਥਾਪਤ ਕੀਤਾ ਜਾ ਸਕਦਾ ਹੈ ਜਿੱਥੇ ਆਵਾਜਾਈ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਇਨਫੈਕਸ਼ਨ ਫੈਲਣ ਦਾ ਡਰ ਵੀ ਜ਼ਿਆਦਾ ਹੁੰਦਾ ਹੈ ਇਸ ਨੂੰ ਰਿਹਾਇਸ਼ੀ ਕੰਪਲੈਕਸਾਂ, ਦਫਤਰੀ ਕੰਪਲੈਕਸਾਂ, ਖੇਡ ਖੇਤਰਾਂ, ਅਪਾਰਟਮੈਂਟ ਵਾਲੀਆਂ ਇਮਾਰਤਾਂ ਵਿੱਚ ਵੀ ਲਗਾਇਆ ਜਾ ਸਕਦਾ ਹੈ

 

ਰੋਡ ਸੈਨੇਟਾਈਜ਼ਰ ਦਾ ਸਾਈਜ਼ 16 ਫੁੱਟ ਹੁੰਦਾ ਹੈ ਜਿਸ ਵਿੱਚ ਲੱਗੀਆਂ 15 -35 ਬਾਰ ਦੇ ਦਬਾਅ ਦੇ ਸਹਾਰੇ ਸੈਨੇਟਾਈਜ਼ਰ ਦੀ ਪ੍ਰਭਾਵੀ ਡਿਲਿਵਰੀ ਯਕੀਨੀ ਹੁੰਦੀ ਹੈ ਸੈਨੇਟਾਈਜ਼ਰ ਰਾਹੀਂ ਢੁਕਵੀਂ ਕਵਰੇਜ ਯਕੀਨੀ ਬਣਾਉਣ ਲਈ ਇਸ ਵਿੱਚ 12 ਨੋਜ਼ਲ ਵਰਤੇ ਜਾਂਦੇ ਹਨ ਇਸ ਪ੍ਰਣਾਲੀ ਵਿੱਚ 22 ਐੱਲਐੱਮਪੀ ਦੇ ਪੰਪ ਨਾਲ 2000 ਤੋਂ 5000 ਲਿਟਰ ਤੱਕ ਦੇ ਟੈਂਕ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨਾਲ 75 ਕਿਲੋਮੀਟਰ ਲੰਬੇ ਸੜਕ ਦੇ ਟੁਕੜੇ ਨੂੰ ਸਵੱਛ ਕੀਤਾ ਜਾ ਸਕਦਾ ਹੈ

 

ਇਸ ਯੂਨਿਟ ਦੀ ਪਰਖ ਤੋਂ ਬਾਅਦ ਆਸਨਸੋਲ ਨਗਰ ਨਿਗਮ ਨੇ ਅਜਿਹੀਆਂ 4 ਪ੍ਰਣਾਲੀਆਂ ਖਰੀਦਣ ਲਈ ਆਰਡਰ ਦਿੱਤਾ ਹੈ ਜਿਸ ਵਿੱਚੋਂ ਇੱਕ ਦੀ ਡਿਲਿਵਰੀ ਵੀ ਹੋ ਚੁੱਕੀ ਹੈ ਦੁਰਗਾਪੁਰ ਨਗਰ ਨਿਗਮ ਨੇ ਵੀ ਅਜਿਹੇ ਯੂਨਿਟ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਇਸ ਨਾਲ ਜੁੜੀ ਪ੍ਰਕ੍ਰਿਆ ਉੱਤੇ ਵਿਚਾਰ ਵਟਾਂਦਰਾ ਜਾਰੀ ਹੈ ਕੁਝ ਐੱਮਐੱਸਐੱਮਈ ਅਤੇ ਛੋਟੇ ਕਲਸਟਰ ਨੇ ਵੀ ਯੂਨਿਟ ਲੈਣ ਲਈ ਦਿਲਚਸਪੀ ਦਿਖਾਈ ਹੈ ਅਤੇ ਇਸ ਦੇ ਲਈ ਗੱਲਬਾਤ ਜਾਰੀ ਹੈ

 

Description: untitled-7-5.jpg Description: Tractor operated road disinfection Spray System.jpg

ਟ੍ਰੈਕਟਰ ਨਾਲ ਚੱਲਣ ਵਾਲੀ ਸੜਕ ਕੀਟਾਣੂਨਾਸ਼ਕ ਸਪਰੇ ਪ੍ਰਣਾਲੀ ਦਾ ਪ੍ਰਦਰਸ਼ਨ

 

******

 

ਕੇਜੀਐੱਸ-(ਡੀਐੱਸਟੀ-ਸੀਐੱਸਆਈਆਰ)



(Release ID: 1612956) Visitor Counter : 141