ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਦੀਆਂ ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਸੰਸਥਾਵਾਂ ਨੇ ਕੋਵਿਡ–19 ਵਿਰੁੱਧ ਮੁਹਿੰਮ ਸ਼ੁਰੂ ਕੀਤੀ

Posted On: 06 APR 2020 1:05PM by PIB Chandigarh

ਕੋਵਿਡ–19, ਜਿਸ ਨੂੰ ਕੋਰੋਨਾਵਾਇਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੇ ਸਮੁੱਚੇ ਵਿਸ਼ਵ ਚ ਆਮ ਲੋਕਾਂ ਦਾ ਜੀਵਨ ਠੱਪ ਕਰ ਕੇ ਰੱਖ ਦਿੱਤਾ ਹੈ ਤੇ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਕੀ ਕੀਤਾ ਜਾਵੇ। ਇਹ ਲੇਖ ਲਿਖੇ ਜਾਣ ਤੱਕ ਵਰਲਡੋਮੀਟਰਅਨੁਸਾਰ 10 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਇਸ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਚੋਖਾ ਵਾਧਾ ਹੁੰਦਾ ਜਾ ਰਿਹਾ ਹੈ। 59,000 ਤੋਂ ਵੱਧ ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਅਤੇ ਇਸ ਗਿਣਤੀ ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਚ ਇਹ ਵਾਇਰਸ 3,000 ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕਾ ਹੈ ਤੇ ਹੁਣ ਤੱਕ 60 ਮੌਤਾਂ ਹੋ ਚੁੱਕੀਆਂ ਹਨ। ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸੀਨੀਅਰ ਵਿਗਿਆਨੀ ਜਿਓਤੀ ਸ਼ਰਮਾ ਅਤੇ ਇੰਟਰਨੈਸ਼ਨਲ ਬਾਇਲੈਟਰਲ ਕੋਆਪ੍ਰੇਸ਼ਨ ਡਿਵੀਜ਼ਨਦੇ ਮੁਖੀ ਐੱਸ.ਕੇ. ਵਾਰਸ਼ਨੇਅ ਨੇ ਇਸ ਫ਼ੀਚਰ ਚ ਕੋਵਿਡ–19 ਵਿਰੁੱਧ ਜੰਗ ਵਿੱਚ ਭਾਰਤੀ ਵਿਗਿਆਨੀਆਂ ਤੇ ਸੰਸਥਾਵਾਂ ਦੁਆਰਾ ਕੀਤੇ ਯਤਨਾਂ ਦੇ ਵੇਰਵੇ ਦਿੱਤੇ ਹਨ।

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਇਸ ਵਾਇਰਸ ਦੀ ਸੰਭਾਵੀ ਵੈਕਸੀਨ ਦੀ ਖੋਜ ਲਈ ਸਮੁੱਚੇ ਵਿਸ਼ਵ ਦੇ ਵਸੀਲਿਆਂ ਤੇ ਵਿਗਿਆਨੀਆਂ ਨੂੰ ਕੰਮ ਕਰਨ ਲਈ ਆਖਿਆ ਹੈ। ਡਬਲਿਊਐੱਚਓ ਚ ਭਾਰਤ ਵੀ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ। ਇਸ ਤੋਂ ਇਲਾਵਾ, ਸਮੁੱਚੇ ਵਿਸ਼ਵ ਦੇ ਹਜ਼ਾਰਾਂ ਖੋਜੀ ਕੋਵਿਡ–19 ਵਿਰੁੱਧ ਜੰਗ ਕ੍ਰਾਊਡਫ਼ਾਈਟ ਕੋਵਿਡ–19’ ਜਿਹੇ ਕੌਮਾਂਤਰੀ ਮੰਚਾਂ ਰਾਹੀਂ ਆਪੋਆਪਣੀ ਮੁਹਾਰਤ, ਸਮੇਂ ਤੇ ਮਦਦ ਦਾ ਯੋਗਦਾਨ ਪਾ ਰਹੇ ਹਨ। ਖੋਜਕਾਰ ਆਪਣੀ ਮਰਜ਼ੀ ਨਾਲ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਟਵਿਟਰ, ਫ਼ੇਸਬੁੱਕ ਅਤੇ ਲਿੰਕਡਇਨ ਜਿਹੇ ਸੋਸ਼ਲ ਮੀਡੀਆ ਐਪਸ ਰਾਹੀਂ ਵੀ ਆਪਸ ਚ ਜੁੜ ਰਹੇ ਹਨ।

ਹਾਲੇ ਘੱਟੋਘੱਟ ਅਗਲੇ 12–18 ਮਹੀਨਿਆਂ ਤੱਕ ਕੋਈ ਵੈਕਸੀਨ ਸਾਹਮਣੇ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ, ਅਜਿਹੀ ਹਾਲਤ ਚ ਇਹੋ ਜਾਪਦਾ ਹੈ ਕਿ ਇਸ ਘਾਤਕ ਵਾਇਰਸ ਤੋਂ ਮਨੁੱਖਤਾ ਨੂੰ ਬਚਾਉਣ ਦੀ ਲੜਾਈ ਹਾਲੇ ਕੇਵਲ ਸ਼ੁਰੂ ਹੋਈ ਹੈ। ਰੈਸਪੌਂਸ ਮਕੈਨਿਜ਼ਮਬਾਰੇ ਕੌਮਾਂਤਰੀ ਪੱਧਰ ਤੇ ਫ਼ਿਲਹਾਲ ਕੋਈ ਆਮਸਹਿਮਤੀ ਨਹੀਂ ਹੈ, ਇਸੇ ਲਈ ਹਰੇਕ ਦੇਸ਼ ਨੂੰ ਹਾਲੇ ਤਾਂ ਸਿਰਫ਼ ਆਪਣੇ ਨਾਗਰਿਕਾਂ ਨੂੰ ਬਚਾਉਣ ਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਨਾ ਪੈ ਰਿਹਾ ਹੈ।

 

ਭਾਰਤ ਦੀ ਤੁਰਤਫੁਰਤ ਕਾਰਵਾਈ

ਭਾਰਤ ਦੀ ਆਬਾਦੀ ਕਿਉਂਕਿ 130 ਕਰੋੜ ਤੋਂ ਵੀ ਵੱਧ ਹੈ, ਇਸੇ ਲਈ ਹੁਣ ਸਮੁੱਚਾ ਵਿਸ਼ਵ ਇਸ ਗੱਲ ਨੂੰ ਬਹੁਤ ਗਹੁ ਨਾਲ ਵਾਚ ਰਿਹਾ ਹੈ ਕਿ ਆਖ਼ਰ ਭਾਰਤ ਆਪਣੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਤੋਂ ਕਿਵੇਂ ਬਚਾਉਂਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਪੂਰੇ ਤਾਣ ਨਾਲ ਇਸ ਵਿਰੁੱਧ ਲੜ ਰਿਹਾ ਹੈ। 2015 ਦੇ ਆਫ਼ਤ ਪ੍ਰਬੰਧ ਕਾਨੂੰਨ ਨੂੰ ਲਾਗੂ ਕਰਦਿਆਂ, ਭਾਰਤ ਨੇ ਬੀਤੀ 25 ਮਾਰਚ ਨੂੰ 21 ਦਿਨਾਂ ਦੇ ਸਮੇਂ ਲਈ ਮੁਕੰਮਲ ਲੌਕਡਾਊਨ ਦਾ ਐਲਾਨ ਕਰ ਦਿੱਤਾ ਸੀ। ਲੌਕਡਾਊਨ ਦਾ ਇਹ ਐਲਾਨ ਬਹੁਤ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਕਿਉਂਕਿ ਤਦ ਕੋਰੋਨਾਪਾਜ਼ਿਟਿਵ ਵਿਅਕਤੀਆਂ ਦੀ ਗਿਣਤੀ 400 ਤੋਂ ਘੱਟ ਸੀ, ਇਸ ਦੀ ਸ਼ਲਾਘਾ ਡਬਲਿਊਐੱਚਓ (WHO) ਦੁਆਰਾ ਵੀ ਕੀਤੀ ਗਈ ਹੈ। ਫਿਰ ਕੋਵਿਡ–19 ਟਾਸਕ ਫ਼ੋਰਸ ਦੀ ਸਥਾਪਨਾ ਤੇ ਸਮਾਜਕ ਦੂਰੀਤੇ ਕਈ ਹੋਰ ਗੰਭੀਰ ਕਦਮਾਂ ਦੇ ਐਲਾਨ ਕੀਤੇ ਗਏ। ਅਜਿਹੇ ਕੁਝ ਅਹਿਮ ਕਦਮਾਂ ਦੀ ਨਿਮਨਲਿਖਤ ਅਨੁਸਾਰ ਹੈ:

          ਕੋਵਿਡਪ੍ਰਭਾਵਿਤ ਲੋਕਾਂ ਦੇ ਸੰਪਰਕ ਚ ਆਏ ਲੋਕਾਂ ਦਾ ਪਤਾ ਲਾਉਣਾ ਸ਼ੁਰੂ ਕੀਤਾ ਗਿਆ

          ਸਾਰੇ ਮੌਜੂਦਾ ਵੀਜ਼ੇ ਮੁਲਤਵੀ ਕੀਤੇ ਗਏ (ਡਿਪਲੋਮੈਟਿਕ, ਅਧਿਕਾਰਤ, ਸੰਯੁਕਤ ਰਾਸ਼ਟਰ/ਕੌਮਾਂਤਰੀ ਸੰਗਠਨਾਂ, ਰੁਜ਼ਗਾਰ, ਪ੍ਰੋਜੈਕਟ ਵੀਜ਼ਿਆਂ ਨੂੰ ਛੱਡ ਕੇ)।

          ਸਾਰੀਆਂ ਕੌਮਾਂਤਰੀ ਤੇ ਘਰੇਲੂ ਉਡਾਣਾਂ, ਰੇਲਗੱਡੀਆਂ ਤੇ ਬੱਸ ਸੇਵਾਵਾਂ 15 ਅਪ੍ਰੈਲ ਤੱਕ ਮੁਲਤਵੀ ਕੀਤੀਆਂ ਗਈਆਂ।

          ਗ਼ਰੀਬਾਂ ਨੂੰ ਧਿਆਨ ਚ ਰੱਖ ਕੇ ਆਰਥਿਕ ਕਦਮ ਚੁੱਕੇ ਗਏ ਕਿ ਤਾਂ ਜੋ ਇਸ ਸਮੇਂ ਦੌਰਾਨ ਕੋਈ ਭੁੱਖਾ ਨਾ ਰਹੇ।

          ਭਾਰਤੀ ਰੇਲਵੇਜ਼ ਦੇ ਕੋਚ ਆਈਸੋਲੇਸ਼ਨ ਵਾਰਡਾਂ ਚ ਤਬਦੀਲ ਕੀਤੇ।

 

ਖੋਜ ਅਤੇ ਵਿਕਾਸ (ਆਰਐਂਡਡੀ) ਸੰਸਥਾਨ ਕਬੂਲ ਕਰ ਰਹੇ ਚੁਣੌਤੀ

ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਨਾਲ ਨਿਪਟਣ ਲਈ ਭਾਰਤ ਸਰਕਾਰ ਦੇ ਸਾਰੇ ਹੀ ਵਿਭਾਗਾਂ ਤੇ ਮੰਤਰਾਲਿਆਂ ਨੇ ਤੁਰੰਤ ਕਾਰਵਾਈਆਂ ਕੀਤੀਆਂ ਤੇ ਪਹਿਲਾਂ ਤੋਂ ਹੀ ਹਰ ਤਰ੍ਹਾਂ ਦੀ ਅਣਹੋਣੀ ਨੂੰ ਟਾਲਣ ਦੇ ਯਤਨ ਕੀਤੇ। ਇਸ ਵੇਲੇ ਹੋਰ ਦੇਸ਼ਾਂ ਨਾਲ ਭਾਰਤ ਦਾ ਵਪਾਰ ਬਿਲਕੁਲ ਘਟ ਗਿਆ ਹੈ, ਇਸ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਵਪਾਰਕ ਮੰਦੀ ਨੇ ਉਨ੍ਹਾਂ ਬਹੁਤ ਸਾਰੀਆਂ ਜ਼ਰੂਰੀ ਵਸਤਾਂ ਦੀ ਸਪਲਾਈਲੜੀ ਵੀ ਤੋੜ ਦਿੱਤੀ ਹੈ, ਜਦ ਕਿ ਇਸ ਜੰਗ ਚ ਇਨ੍ਹਾਂ ਵਸਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅਜਿਹੀਆਂ ਜ਼ਰੂਰੀ ਵਸਤਾਂ ਦੀ ਸੂਚੀ ਚ ਕੋਵਿਡ–19 ਟੈਸਟਿੰਗ ਕਿਟਸ, ਮਾਸਕ, ਅਲਕੋਹਲਅਧਾਰਿਤ ਸੈਨੀਟਾਈਜ਼ਰਜ਼, ਨਿਜੀ ਸੁਰੱਖਿਆਤਮਕ ਉਪਕਰਣ (ਪੀਪੀਈਜ਼), ਮੋਹਰੀ ਸਿਹਤ ਕਾਮਿਆਂ ਲਈ ਵਿਸ਼ੇਸ਼ ਡ੍ਰੈੱਸਸਮੱਗਰੀ, ਮਰੀਜ਼ਾਂ ਲਈ ਵੈਂਟੀਲੇਟਰ (ਉਨ੍ਹਾਂ ਦੇ ਸਾਹ ਲੈਣ ਚ ਮਦਦ ਦੇਣ ਵਾਲੇ ਉਪਕਰਣ) ਆਦਿ ਸ਼ਾਮਲ ਹਨ।

ਇਨ੍ਹਾਂ ਦੇ ਜਿੰਨੀ ਵੀ ਛੇਤੀ ਸੰਭਵ ਹੋ ਸਕੇ, ਭਾਰੀ ਮਾਤਰਾ ਚ ਉਤਪਾਦਨ ਦੀ ਚੁਣੌਤੀ ਵੀ ਸਾਹਮਣੇ ਹੈ। ਅਜਿਹੇ ਹਾਲਾਤ ਕਾਰਨ ਭਾਰਤ ਸਰਕਾਰ ਨੇ ਤੁਰੰਤ ਮੇਕ ਇਨ ਇੰਡੀਆਪ੍ਰੋਗਰਾਮ ਬਹੁਤ ਤੇਜ਼ੀ ਨਾਲ ਸਰਗਰਮ ਕਰ ਦਿੱਤਾ ਅਤੇ ਦੇਸ਼ ਦੇ ਵੱਖੋਵੱਖਰੇ ਖੋਜ ਤੇ ਵਿਕਾਸ (ਆਰਐਂਡਡੀ) ਸੰਗਠਨਾਂ ਨੂੰ ਸ਼ਾਮਲ ਕਰ ਲਿਆ।

ਸਿਹਤ, ਵਿਗਿਆਨ ਤੇ ਟੈਕਨੋਲੋਜੀ ਤੇ ਪ੍ਰਿਥਵੀ ਵਿਗਿਆਨ ਬਾਰੇ ਮੰਤਰੀ ਡਾ. ਹਰਸ਼ ਵਰਧਨ ਦੀ ਅਗਵਾਈ ਹੇਠ ਦੇਸ਼ ਦੇ ਵਿਗਿਆਨਕ ਭਾਈਚਾਰੇ ਨੂੰ ਸਰਗਰਮ ਕਰਨ ਲਈ ਬਹੁਤ ਵਧੀਆ ਤਾਲਮੇਲਭਰਪੂਰ ਪਹੁੰਚ ਅਪਣਾਈ ਗਈ। ਇਸ ਪਹੁੰਚ ਨੇ ਬਿਹਤਰੀਨ ਅਭਿਆਸ, ਕੰਮ ਦੇ ਤਾਲਮੇਲ, ਨਵੀਂਆਂ ਖੋਜਾਂ ਲਈ ਲੋੜਅਧਾਰਿਤ ਵਿਕਾਸ ਅਤੇ ਖੋਜਕਾਰਜ ਦੇ ਦੁਹਰਾਅ ਤੋਂ ਬਚਣ ਲਈ ਸ਼ੇਅਰਿੰਗ ਵਾਸਤੇ ਇੱਕ ਸਾਂਝਾ ਮੰਚ ਮੁਹੱਈਆ ਕਰਵਾਉਣ ਚ ਮਦਦ ਕੀਤੀ। ਸੰਖੇਪ ਚ ਆਖੀਏ, ਤਾਂ ਇੰਨੇ ਥੋੜ੍ਹੇ ਸਮੇਂ , ਭਾਰਤ ਨਵੀਂਆਂ ਟੈਸਟਿੰਗ ਕਿਟਸ, ਸੁਰੱਖਿਆਤਮਕ ਉਪਕਰਣ, ਸਾਹ ਲੈਣ ਚ ਮਦਦ ਲਈ ਉਪਕਰਣ ਆਦਿ ਵਿਕਸਤ ਕਰਨ ਹਿਤ ਦਿਨਰਾਤ ਕੰਮ ਕਰਨ ਵਾਲੇ ਦੇਸ਼ ਦੇ ਹਜ਼ਾਰਾਂ ਖੋਜਕਾਰਾਂ ਨੂੰ ਲਾਮੰਬਦ ਕਰਨ ਦੇ ਯੋਗ ਹੋਇਆ।

 

ਭਾਰਤ ਦੀ ਪ੍ਰਮੁੱਖ ਵਿਗਿਆਨ ਤੇ ਟੈਕਨੋਲੋਜੀ (ਐੱਸਐਂਡਟੀ) ਏਜੰਸੀ ਅਤੇ ਇਸ ਦੇ ਯਤਨ

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਹੀ ਭਾਰਤ ਦੀ ਚੋਟੀ ਦੀ ਵਿਗਿਆਨ ਤੇ ਟੈਕਨੋਲੋਜੀ (ਐੱਸਐਂਡਟੀ) ਏਜੰਸੀ ਹੈ। ਡੀਐੱਸਟੀ ਤੇ ਸਬੰਧਿਤ ਮੰਤਰਾਲਿਆਂ ਤਹਿਤ ਆਉਂਦੇ ਸੰਸਥਾਵਾਂ ਦੀ ਮਦਦ ਨਾਲ, ਡੀਐੱਸਟੀ ਪੂਰਾ ਤਾਲਮੇਲ ਰੱਖਦਿਆਂ ਕੋਵਿਡ–19 ਨਾਲ ਸਬੰਧਿਤ ਅਨੇਕ ਮਸਲਿਆਂ ਦੇ ਹੱਲ ਲਈ ਭਾਰਤ ਚ ਵਾਜਬ ਟੈਕਨੋਲੋਜੀਆਂ ਦੀ ਲੋੜੀਂਦੀ ਵਰਤੋਂ ਕਰਨ ਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਹ ਦੇਸ਼ ਲਈ ਵਧੇਰੇ ਵਾਜਬ ਹੱਲ ਵੀ ਲੱਭ ਰਿਹਾ ਹੈ ਅਤੇ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਕਾਰਨ ਪੈਦਾ ਹੋਏ ਹੰਗਾਮੀ ਹਾਲਾਤ ਨਾਲ ਨਿਪਟਣ ਲਈ ਦੇਸ਼ ਨੂੰ ਤਿਆਰ ਹੋਣ ਚ ਮਦਦ ਵੀ ਕਰ ਰਿਹਾ ਹੈ।

ਡੀਐੱਸਟੀ ਨੇ ਆਪਣੀਆਂ ਖੁਦਮੁਖ਼ਤਿਆਰ ਤੇ ਵਿਧਾਨਕ ਇਕਾਈਆਂ ਰਾਹੀਂ ਕੋਵਿਡ–19 ਨਾਲ ਲੜਨ ਦੇ ਤਿੰਨ ਤਰੀਕੇ ਸੁਝਾਏ ਹਨ:

ੳ. ਅਜਿਹੇ ਸਮਾਧਾਨਾਂ ਦੀ ਵਿਆਪਕ ਪੱਧਰ ਤੇ ਭਾਲ ਜਿਨ੍ਹਾਂ ਲਈ ਆਰ ਐਂਡ ਡੀ ਮਦਦ ਦੀ ਜ਼ਰੂਰਤ ਹੈ, ਜਿਹੜੀਆਂ ਛੋਟੀਆਂ ਕੰਪਨੀਆਂ ਵਿਵਹਾਰਕ ਉਤਪਾਦ ਤਿਆਰ ਕਰਦੀਆਂ ਹਨ ਤੇ ਉਨ੍ਹਾਂ ਨੂੰ ਸੁਵਿਧਾ ਤੇ ਨਿਰਮਾਣ ਮਦਦ ਦੀ ਲੋੜ ਹੈ;

ਅ. ਬਾਜ਼ਾਰ ਚ ਭੇਜੇ ਜਾਣ ਵਾਲੇ ਉਨ੍ਹਾਂ ਉਤਪਾਦਾਂ ਦੀ ਸ਼ਨਾਖ਼ਤ ਜਿਨ੍ਹਾਂ ਨੂੰ ਮੁਢਲੀ ਹਮਾਇਤ ਦੀ ਜ਼ਰੂਰਤ ਹੋਵੇ; ਅਤੇ

ੲ.  ਬਾਜ਼ਾਰ ਚ ਪਹਿਲਾਂ ਤੋਂ ਉਪਲਬਧ ਸਾਲਿਊਸ਼ਨਸ ਦੀ ਮਦਦ ਪਰ ਜਿਨ੍ਹਾਂ ਨੂੰ ਆਪਣੀਆਂ ਨਿਰਮਾਣ ਗਤੀਵਿਧੀਆਂ ਨਾਲ ਸਬੰਧਿਤ ਬੁਨਿਆਦੀ ਢਾਂਚੇ ਤੇ ਸਮਰੱਥਾਵਾਂ ਚ ਹੋਰ ਵਾਧਾ ਕਰਨ ਦੀ ਜ਼ਰੂਰਤ ਹੈ।

 

ਉੱਚਤਰਜੀਹ ਵਾਲੇ ਖੇਤਰ ਖੋਜ ਨੂੰ ਵਧਾਉਣਾ (IRPHA)

ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਡੀਐੱਸਟੀ ਤਹਿਤ ਆਉਂਦੀ ਇੱਕ ਖੁਦਮੁਖਤਿਆਰ ਇਕਾਈ ਹੈ। ਉੱਚ ਤਰਜੀਹ ਵਾਲੇ ਖੇਤਰ ਚ ਖੋਜ ਵਧਾਉਣ (ਆਈਆਰਪੀਐੱਚਏ) ਬਾਰੇ ਇਸ ਦੀ ਯੋਜਨਾ ਤਹਿਤ ਐੱਸਈਆਰਬੀ ਨੇ ਮਹਾਮਾਰੀ ਵਰਗੇ ਰੋਗ ਫੈਲਣ ਬਾਰੇ ਅਧਿਐਨਾਂ, ਰੋਗਪ੍ਰਤੀਰੋਧਕ ਸ਼ਕਤੀ ਦੇ ਕਾਰਜ ਬਾਰੇ ਅਧਿਐਨਾਂ ਤੇ ਸਾਹ ਪ੍ਰਣਾਲੀ ਨੂੰ ਲੱਗੀਆਂ ਵਾਇਰਲ ਛੂਤਾਂ ਦੌਰਾਨ ਰੋਗਪ੍ਰਤੀਰੋਧਕ ਸ਼ਕਤੀ, ਕੋਵਿਡ–19 ਵਿਰੁੱਧ ਨਵੀਂਆਂ ਐਂਟੀਵਾਇਰਲਜ਼ ਵੈਕਸੀਨਾਂ ਤੇ ਉਸ ਲਈ ਸਸਤੇ ਡਾਇਓਗਨੌਸਟਿਕ ਲਈ ਪ੍ਰਤੀਯੋਗੀ ਪਸਤਾਵ ਸੱਦੇ ਸਨ। ਇਸ ਤੋਂ ਇਲਾਵਾ ਐੱਸਈਆਰਬੀ ਨੇ ਥੋੜ੍ਹੇਸਮੇਂ ਦਾ ਕੋਵਿਡ–19 ਬਾਰੇ ਪ੍ਰਮੁੱਖ ਰਿਸਰਚ ਗ੍ਰਾਂਟ ਵਿਸ਼ੇਸ਼ ਸੱਦਾਵੀ ਦਿੱਤਾ ਸੀ, ਤਾਂ ਜੋ ਸਿਹਤ ਕਾਮਿਆਂ ਦੀਆਂ ਇਹ ਮੌਜੂਦਾ ਜ਼ਰੂਰਤਾਂ ਪੂਰੀਆਂ ਹੋ ਸਕਣ, ਜਿਵੇਂ ਕਿ (ੳ) ਸਸਤੀਆਂ ਤੇ ਪੋਰਟੇਬਲ ਰੈਪਿਡ ਡਾਇਓਗਨੌਸਟਿਕ ਕਿਟਸ ਜਾਂ ਟੂਲਜ਼ (ਅ) ਕੋਵਿਡ–19 ਮੋਲੀਕਿਊਲਰ ਟੀਚਿਆਂ ਦੀ ਕੰਪਿਊਟੇਸ਼ਨਲ ਆਈਡੈਂਟੀਫ਼ਿਕੇਸ਼ਨ ਤੇ ਵੈਲੀਡੇਸ਼ਨ ਅਤੇ (ੲ) ਕੋਵਿਡ–19 ਦੇ ਪ੍ਰਮੁੱਖ ਟੀਚਿਆਂ ਲਈ ਡ੍ਰੱਗ ਰੀਪਰਪੋਜ਼ਿੰਗ ਅਤੇ ਰੋਗਪ੍ਰਤੀਰੋਧਕ ਸ਼ਕਤੀ ਲਈ ਪੌਸ਼ਟਿਕ ਖੁਰਾਕੀਪਦਾਰਥਾਂ ਦੀ ਇਨਵਿਟਰੋ/ਕਲੀਨਿਕਲ ਡੋਜ਼ ਟੈਸਟਿੰਗ।

ਐੱਸਈਆਰਬੀ ਦੁਆਰਾ ਪੰਜ ਪ੍ਰੋਜੈਕਟਾਂ ਦਾ ਪਹਿਲਾ ਸੈੱਟ ਚੁਣਿਆ ਗਿਆ ਹੈ, ਜਿਸ ਦੀ ਮਦਦ ਟੈਕਨੋਲੋਜੀਆਂ ਲਾਗੂ ਕਰਦੇ ਸਮੇਂ ਹੋਰ ਵਿਕਾਸ ਲਈ ਕੀਤੀ ਜਾਵੇਗੀ। ਇਹ ਤਿੰਨੇ ਪ੍ਰੋਜੈਕਟ ਇਨਐਨੀਮੇਟ ਸਤਹਾਂ, ਜਿਵੇਂ ਕਿ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਦੀ ਐਂਟੀਵਾਇਰਲ ਅਤੇ ਵਿਰੂਸਟੈਟਿਕ ਸਰਫ਼ੇਸ ਕੋਟਿੰਗ ਦੇ ਬੇਹੱਦ ਅਹਿਮ ਮੁੱਦੇ ਨਾਲ ਸਬੰਧਿਤ ਹਨ; ਚੌਥਾ ਪ੍ਰੋਜੈਕਟ ਕੋਵਿਡ–19 ਦੇ ਮਰੀਜ਼ਾਂ ਦੀ ਮੈਟਾਬੋਲਾਈਟ ਬਾਇਓਮਾਰਕਰਜ਼ ਦੀ ਸ਼ਨਾਖ਼ਤ ਨਾਲ ਸਬੰਧਿਤ ਹੈ, ਜਿਸ ਰਾਹੀਂ ਇਲਾਜ ਟੀਚਾ ਸ਼ਨਾਖ਼ਤ ਯੋਗ ਹੁੰਦੀ ਹੈ ਅਤੇ ਆਖ਼ਰੀ ਪ੍ਰੋਜੈਕਟ ਕੋਰੋਨਾਵਾਇਰਸ ਦੀ ਸਪਾਈਕ ਗਲਾਈਕੋਪ੍ਰੋਟੀਨ ਦੇ ਰਿਸੈਪਟਰਬਾਈਂਡਿੰਗ ਡੋਮੇਨ ਵਿਰੁੱਧ ਐਂਟੀਬਾਡੀਜ਼ ਦੇ ਵਿਕਾਸ ਨਾਲ ਸਬੰਧਿਤ ਹੈ।

ਡਾਟਾਆਧਾਰਾਤ ਪਹੁੰਚ ਰਾਹੀਂ ਵਾਇਰਸ ਦਾ ਪਤਾ ਲਾਉਣਾ ਤੇ ਉਸ ਦਾ ਪਿੱਛਾ ਕਰਨਾ ਇਸ ਦਾ ਫੈਲਣਾ ਰੋਕਣ ਲਈ ਇੱਕ ਅਹਿਮ ਕਦਮ ਹੈ। ਇਸ ਦਿਸ਼ਾ ਵਿੱਚ, ਐੱਸਈਆਰਬੀ ਨੇ ਕੋਵਿਡ–19 ਦੇ ਫੈਲਣ ਦੇ ਗਣਿਤਕ ਮਾੱਡਲਿੰਗ ਉੱਤੇ ਥੋੜ੍ਹਚਿਰੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ; ਮਹਾਮਾਰੀ ਨਾਲ ਸਬੰਧਿਤ ਡਾਟਾ ਤੋਂ ਸਟੈਟਿਸਟਿਕਲ ਮਸ਼ੀਨ ਲਰਨਿੰਗ, ਭਵਿੱਖਬਾਣੀਆਂ ਤੇ ਨਤੀਜੇ; ਐਪੀਡੀਮੀਓਲੌਜੀਕਲ ਮਾਡਲਾਂ ਲਈ ਛੂਤ ਵਾਲੇ ਰੋਗ ਦੀ ਮਾੱਡਲਿੰਗ ਤੇ ਗਿਣਾਤਮਮਕ ਸਮਾਜਕ ਵਿਗਿਆਨ ਪਹੁੰਚਾਂ ਲਈ ਫ਼ੋਕਸਡ ਐਲਗੋਰਿਦਮਜ਼। ਰੋਕਥਾਮਾਤਮਕ ਤੇ ਇਲਾਜਯੋਗ ਕਦਮਾਂ ਦੀ ਅਣਹੋਂਦ ਚ ਗਣਿਤਾਤਮਕ ਮਾਡਲ ਨਵੇਂ ਖੇਤਰਾਂ ਵਿੱਚ ਫੈਲਾਅ ਰੋਕਣ ਦੀ ਸੰਭਾਵਨਾ ਦਾ ਮੁੱਲਾਂਕਣ  ਕਰਨ ਵਿੱਚ ਮਦਦ ਮਿਲ ਸਕਦੀ ਹੈ।

 

ਟੀਡੀਬੀ ਦੁਆਰਾ ਸੱਦੇ ਖੋਜ ਪ੍ਰਸਤਾਵ

ਡੀਐੱਸਟੀ ਤਹਿਤ ਇੱਕ ਵਿਧਾਨਕ ਇਕਾਈ ਦਿ ਟੈਕਨਾਲੋਜੀ ਡਿਵੈਲਪਮੈਂਟ  ਬੋਰਡ’ (ਟੀਡੀਬੀ) ਨੇ ਕੋਵਿਡ–19 ਦੇ ਮਰੀਜ਼ਾਂ ਲਈ ਸੁਰੱਖਿਆ ਤੇ ਘਰਅਧਾਰਿਤ ਸਾਹਪ੍ਰਣਾਲੀ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਭਾਰਤੀ ਕੰਪਨੀਆਂ ਤੇ ਉੱਦਮਾਂ ਤੋਂ ਪ੍ਰਸਤਾਵ ਮੰਗੇ ਹਨ। ਲੋੜਅਧਾਰਿਤ ਦੇਸ਼ ਚ ਹੀ ਵਿਕਸਤ ਕੀਤੇ/ਟੈਕਨੋਲੋਜੀ ਪੱਖੋਂ ਦਰਾਮਦ ਕੀਤੇ ਗਏ ਤੇ ਨਵੇਂ ਹੱਲ ਜਿਵੇਂ ਘੱਟਲਾਗਤ ਵਾਲੇ ਮਾਸਕਸ, ਲਾਗਤਪ੍ਰਭਾਵੀ ਥਰਮਲ ਸਕੈਨਿੰਗ ਉਪਕਰਣ, ਵਿਸ਼ਾਲ ਖੇਤਰਾਂ ਦੀ ਸੈਨੀਟਾਈਜ਼ੇਸ਼ਨ ਲਈ ਟੈਕਨੋਲੋਜੀਆਂ ਦੇ ਨਾਲਨਾਲ ਸੰਪਰਕਰਹਿਤ ਦਾਖ਼ਲਾ, ਰੈਪਿਡ ਡਾਇਓਗਨੌਸਟਿਕ ਕਿਟਸ ਤੇ ਆਕਸੀਜੀਨੇਟਰ ਤੇ ਵੈਂਟੀਲੇਟਰ ਮੁਹੱਈਆ ਕਰਵਾਉਣ ਵਾਸਤੇ ਇਸ ਸੰਕਟ ਦੀ ਸਥਿਤੀ ਚ ਉਦਯੋਗ ਮਦਦ ਕਰ ਸਕਦੇ ਹਨ।

 

ਹੱਥ ਰਾਹੀਂ ਬਨਾਵਟੀ ਸਾਹ ਦੇਣ ਵਾਲੀ ਇਕਾਈ (ਏਐੱਮਬੀਯੂ)

ਸ੍ਰੀ ਚਿਤਰਾ ਤਿਰੂਨਲ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸ ਐਂਡ ਟੈਕਨੋਲੋਜੀ (ਐੱਸਸੀਟੀਆਈਐੱਮਐੱਸਟੀ), ਤ੍ਰਿਵੇਂਦਰਮ ਨੇ ਹੱਥ ਰਾਹੀਂ ਬਨਾਵਟੀ ਸਾਹ ਦੇਣ ਵਾਲੀ ਇਕਾਈ (ਏਐੱਮਬੀਯੂ ਆਰਟੀਫ਼ੀਸ਼ੀਅਲ ਮੇਨੂਏਲ ਬ੍ਰੀਦਿੰਗ ਯੂਨਿਟ) ਦੇ ਆਧਾਰ ਉੱਤੇ ਇੱਕ ਵੈਂਟੀਲੇਟਰ ਸਿਸਟਮ ਵਿਕਸਤ ਕੀਤਾ ਹੈ। ਕਲੀਨਿਕਲ ਅਧਿਆਪਕਵਰਗ ਦੀ ਮਦਦ ਨਾਲ ਇਸ ਸੰਸਥਾਨ ਦਾ ਆਟੋਮੇਟਡ ਏਐੱਮਬੀਯੂ ਵੈਂਟੀਲੇਟਰ ਉਨ੍ਹਾਂ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਦੇ ਸਾਹ ਲੈਣ ਚ ਮਦਦ ਕਰੇਗਾ, ਜਿਨ੍ਹਾਂ ਦੀ ਪਹੁੰਚ ਆਈਸੀਯੂ ਵੈਂਟੀਲੇਟਰ ਤੱਕ ਨਹੀਂ ਹੈ। ਇਸ ਟੈਕਨੋਲੋਜੀ ਦੇ ਤੇਜ਼ੀ ਨਾਲ ਕਲੀਨਿਕਲ ਪਰੀਖਣ ਕੀਤੇ ਜਾ ਰਹੇ ਹਨ ਅਤੇ ਇਸ ਦਾ ਨਿਰਮਾਣ ਵਿਪਰੋ3ਡੀ, ਬੰਗਲੌਰ ਦੁਆਰਾ ਕੀਤਾ ਜਾਵੇਗਾ। ਇਸ ਐਮਰਜੈਂਸੀ ਵੈਂਟੀਲੇਟਰ ਤੋਂ ਇਲਾਵਾ, ਇਹ ਸੰਸਥਾਨ ਕੋਵਿਡ–19 ਮਰੀਜ਼ਾਂ ਦੀ ਜਾਂਚ ਲਈ ਘੱਟ ਲਾਗਤ ਵਾਲੇ ਏਆਈਯੋਗ ਡਿਜੀਟਲ ਐਕਸਰੇਅ ਡਿਟੈਕਟਰਜ਼ ਵੀ ਵਿਕਸਤ ਕਰਨ ਦੇ ਯਤਨ ਕਰ ਰਿਹਾ ਹੈ।

 

ਐਂਟੀਮਾਈਕ੍ਰੋਬੀਅਲ ਕੋਟਿੰਗ

ਡੀਐੱਸਟੀ ਤਹਿਤ ਆਉਂਦੇ ਖੁਦਮੁਖਤਿਆਰ ਸੰਸਥਾਨ ਦਿ ਜਵਾਹਰਲਾਲ ਨਹਿਰੂ ਸੈਂਟਰ ਫ਼ਾਰ ਐਡਵਾਂਸਡ ਸਾਇੰਟੀਫ਼ਿਕ ਰਿਸਰਚ’ (ਜੇਐੱਨਸੀਏਐੱਸਆਰ) ਨੇ ਵਨਸਟੈੱਪ ਇਲਾਜਯੋਗ ਐਂਟੀਮਾਈਕ੍ਰੋਬੀਅਲ ਕੋਟਿੰਗ ਲਿਆਂਦੀ ਹੈ। ਇਹ ਕੋਟਿੰਗ ਇਨਫ਼ਲੂਐਂਜ਼ਾ ਵਾਇਰਸ ਨੂੰ ਪੂਰੀ ਤਰ੍ਹਾਂ ਮਾਰ ਦੇਣ ਦੇ ਸਮਰੱਥ ਹੈ ਤੇ ਇਹ ਮੈਥੀਸਿਲੀਨਰੋਧਕ ਸਟੈਫ਼ੀਲੋਕੋਕਸ ਔਰੀਅਸ, ਫ਼ਲੂਕੋਨਾਜ਼ੋਲਰੋਧਕ ਸੀ. ਐਲਬੀਕਾਨਜ਼ ਐੱਸਪੀਪੀ ਤੇ ਕਈ ਕਿਸਮ ਦੇ ਵਾਇਰਸ ਸਵੀਅਰ ਐਕਿਊਟ ਰੈਸਪੀਰੇਟਰੀ ਸਿੰਡ੍ਰੋਮ ਕੋਰੋਨਾਵਾਇਰਸ 2 (ਸਾਰਸਕੋਵ–19) ਸਮੇਤ ਪੈਥੋਜੈਨਿਕ ਬੈਕਟੀਰੀਆ ਤੇ ਉੱਲੀ ਨੂੰ ਵੀ ਰੋਕਦੀ ਹੈ। ਇਹ ਅਨੁਮਾਨ ਹੈ ਕਿ ਇਹ ਕੋਟਿੰਗ ਸੂਖਮਪਰਜੀਵੀਆਂ ਨੂੰ ਕੋਟੇਡ ਸਤਹਾਂ ਉੱਤੇ ਸਰਗਰਮ ਨਹੀਂ ਹੋਣ ਦੇਵੇਗੀ। ਕੋਵਿਡ–19 ਮਹਾਮਾਰੀ ਦੌਰਾਨ, ਇਸ ਕੋਟਿੰਗ ਦੀ ਵਰਤੋਂ ਨਿਜੀ ਸੁਰੱਖਿਆਤਮਕ ਯੰਤਰ, ਕੱਪੜੇ ਤੇ ਸਿਹਤ ਕਾਮਿਆਂ ਦੇ ਉਪਕਰਣ ਸੁਰੱਖਿਅਤ ਰੱਖਣ ਲਈ ਕੀਤੀ ਜਾ ਸਕਦੀ ਹੈ।

 

ਬੁਨਿਆਦੀ ਨਵੀਂਆਂ ਖੋਜਾਂ

ਡੀਐੱਸਟੀ ਦਾ ਇੱਕ ਹੋਰ ਖੁਦਮੁਖਤਿਆਰ ਸੰਸਥਾਨ ਦਿ ਨੈਸ਼ਨਲ ਇਨੋਵੇਸ਼ਨ ਫ਼ਾਊਂਡੇਸ਼ਨ’ (ਐੱਨਐੱਸਐੱਫ਼) ਆਮ ਵਿਅਕਤੀਆਂ ਤੇ ਸਥਾਨਕ ਭਾਈਚਾਰਿਆਂ ਦੁਆਰਾ ਟੈਕਨੋਲੋਜੀ ਦੇ ਖੇਤਰ ਚ ਕੀਤੀਆਂ ਜਾਣ ਵਾਲੀਆਂ ਬੁਨਿਆਦੀ ਖੋਜਾਂ ਨੂੰ ਉਤਸ਼ਾਹਿਤ ਕਰਦਾ ਤੇ ਸਹਾਇਕ ਵੀ ਬਣਦਾ ਹੈ। ਐੱਨਐੱਸਐੱਫ਼ ਨੇ ਹੇਠਾਂ ਲਿਖੇ ਕੁਝ ਮਾਮਲਿਆਂ ਨਾਲ ਨਿਪਟਣ ਲਈ ਆਪਣੇ ਚੈਲੰਜ ਕੋਵਿਡ–19 ਕੰਪੀਟੀਸ਼ਨ (ਸੀ3)’ [Challenge COVID-19 Competition (C3) – ਚੁਣੌਤੀ ਕੋਵਿਡ–19 ਮੁਕਾਬਲਾ (ਸੀ3)] ਰਾਹੀਂ ਕੁਝ ਸਿਰਜਣਾਤਮਕ ਤੇ ਨਵੀਨ ਵਿਚਾਰਾਂ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ ਹੈ: (ੳ) ਪੌਸ਼ਟਿਕ ਭੋਜਨ ਅਤੇ ਰੋਗਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਤੰਦਰੁਸਤ ਭੋਜਨ; (ਅ) ਕੋਰੋਨਾਵਾਇਰਸ ਦਾ ਫੈਲਣਾ ਘਟਾਉਣਾ; (ੲ) ਹਰੇਕ ਦੇ ਹੱਥ, ਸਰੀਰ, ਘਰ ਦੀਆਂ ਵਸਤਾਂ ਤੇ ਘਰ, ਜਨਤਕ ਸਥਾਨਾਂ ਨੂੰ ਧੋ ਕੇ ਸ਼ੁੱਧ ਕਰਨਾ ਜਦੋਂ ਵੀ ਕਦੇ ਲੋੜ ਹੋਵੇ; (ਸ) ਲੋਕਾਂ, ਖਾਸ ਕਰ ਕੇ ਇਕੱਲੇ ਰਹਿੰਦੇ ਬਜ਼ੁਰਗਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਤੇ ਵੰਡ; (ਹ) ਘਰ ਚ ਕੁਝ ਲਾਹੇਵੰਦ ਕੰਮ ਕਰਨੇ; (ਕ) ਸਿਹਤਸੰਭਾਲ ਦੇ ਸਮਰੱਥਾ ਨਿਰਮਾਣ ਲਈ ਪੀਪੀਈਜ਼ ਅਤੇ ਤੁਰਤਫੁਰਤ ਡਾਇਓਗਨੌਸਟਿਕ ਟੈਸਟਿੰਗ ਸੁਵਿਧਾਵਾਂ; ਅਤੇ (ਖ) ਕੋਰੋਨਾ ਤੋਂ ਬਾਅਦ ਲਾਗੂ ਕਰਨ ਵਾਲੀਆਂ ਕੁਝ ਜ਼ਰੂਰਤਾਂ ਤੇ ਕੋਵਿਡ–19 ਦੌਰਾਨ ਜਨਤਾ ਦੇ ਵਿਭਿੰਨ ਵਰਗਾਂ ਦੀਆਂ ਵੱਖੋਵੱਖਰੀਆਂ ਜ਼ਰੂਰਤਾਂ ਲਈ ਸੰਪਰਕਰਹਿਤਉਪਕਰਣਾਂ ਬਾਰੇ ਮੁੜ ਸੋਚਣਾ। ਆਮ ਲੋਕਾਂ ਦਾ ਸੁਭਾਅ ਵਿਗਿਆਨਕ ਬਣਾਉਣ ਤੋਂ ਇਲਾਵਾ, ਇਹ ਪਹਿਲਕਦਮੀ ਉਨ੍ਹਾਂ ਨੂੰ ਇਸ ਵਿਸ਼ਵਪੱਧਰੀ ਮਹਾਮਾਰੀ ਵਿਰੁੱਧ ਸਰਕਾਰ ਦੇ ਪ੍ਰੋਗਰਾਮਾਂ ਚ ਸਰਗਰਮੀ ਨਾਲ ਭਾਗ ਲੈਣ ਲਈ ਵੀ ਉਤਸ਼ਾਹਿਤ ਕਰੇਗੀ।

 

ਐੱਸਐਂਡਟੀ ਦੇ ਯਤਨਾਂ ਚ ਸਹਿਯੋਗ ਦੇਣਾ

ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਨੇ ਨਵੀਂਆਂ ਕੰਪਨੀਆਂ, ਅਕਾਦਮਿਕ, ਖੋਜ, ਵਿਕਾਸ ਪ੍ਰਯੋਗਸ਼ਾਲਾਵਾਂ ਤੇ ਉਦਯੋਗ ਦੇ ਹਲਕਿਆਂ ਚ ਕੋਵਿਡ–19 ਨਾਲ ਸਬੰਧਿਤ ਟੈਕਨੋਲੋਜੀ ਸਮਰੱਥਾਵਾਂ ਦਾ ਪਤਾ ਲਾਉਣ ਲਈ ਇੱਕ ਕੋਵਿਡ–19 ਟਾਸਕ ਫ਼ੋਰਸਕਾਇਮ ਕੀਤੀ ਹੈ। ਅਜਿਹੀ ਸਮਰੱਥਾ ਦਾ ਪਤਾ ਲਾਉਣ ਵਾਲੇ ਸਮੂਹ ਚ ਡੀਐੱਸਟੀ, ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ), ਇਲੈਕਟ੍ਰੌਨਿਕਸ ਐਂਡ ਇਨਫ਼ਾਰਮੇਸ਼ਨ ਟੈਕਨਾਲੋਜੀ (ਐੱਮਈਆਈਟੀ), ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ) ਅਤੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਬਾਰੇ ਮੰਤਰਾਲੇ (ਐੱਮਐੱਸਐੱਮਈ), ਸਟਾਰਟਅੱਪ ਇੰਡੀਆ ਅਤੇ ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਨੁਮਾਇੰਦੇ ਸ਼ਾਮਲ ਹਨ।

 

ਇਸ ਟਾਸਕ ਫ਼ੋਰਸ ਨੇ ਡਾਇਓਗਨੌਸਟਿਕਸ, ਡ੍ਰੱਗਜ਼, ਵੈਂਟੀਲੇਟਰ, ਪ੍ਰੋਟੈਕਸ਼ਨ ਗੀਅਰ (ਸੁਰੱਖਿਆ ਉਪਕਰਣ/ਵਸਤਾਂ), ਡਿਸਇਨਫ਼ੈਕਟਿੰਗ ਸਿਸਟਮਜ਼ (ਕੀਟਾਣੂਮੁਕਤ ਕਰਨ ਵਾਲੀਆਂ ਪ੍ਰਣਾਲੀਆਂ) ਆਦਿ ਦੇ ਖੇਤਰਾਂ 500 ਇਕਾਈਆਂ ਦੀ ਸ਼ਨਾਖ਼ਤ ਕਰ ਲਈ ਹੈ। ਜਿਹੜੇ ਹੱਲ ਸ਼ਨਾਖ਼ਤ ਕੀਤੇ ਗਏ ਹਨ, ਉਨ੍ਹਾਂ ਵਿੱਚ ਮਾਸਕਸ ਤੇ ਹੋਰ ਸੁਰੱਖਿਆਤਮਕ ਗੀਅਰ, ਸੈਨੀਟਾਈਜ਼ਰਜ਼, ਸਕ੍ਰੀਨਿੰਗ ਲਈ ਸਸਤੀਆਂ ਕਿਟਸ, ਵੈਂਟੀਲੇਟਰ ਤੇ ਆਕਸੀਜੀਨੇਟਰ, ਏਆਈ ਤੇ ਆਈਓਟੀਅਧਾਰਿਤ ਸਮਾਧਾਨਾਂ ਰਾਹੀਂ ਇਸ ਮਹਾਮਾਰੀ ਦੇ ਫੈਲਣ ਉੱਤੇ ਟ੍ਰੈਕਿੰਗ, ਨਿਗਰਾਨੀ ਰੱਖਣ ਤੇ ਕਾਬੂ ਪਾਉਣ ਲਈ ਡਾਟਾ ਵਿਸ਼ਲੇਸ਼ਣ ਜਿਹੇ ਕੁਝ ਸਮਾਧਾਨ ਸ਼ਾਮਲ ਹਨ।

ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਡੀਐੱਸਟੀ ਨਾਲ ਸਬੰਧਿਤ ਵਿਭਾਗ ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਨੇ ਵੀ ਕੋਵਿਡ–19 ਰਿਸਰਚ ਕੰਸੋਰਟੀਅਮ ਪ੍ਰੋਗਰਾਮਦਾ ਐਲਾਨ ਕੀਤਾ ਹੈ ਤੇ ਉਨ੍ਹਾਂ ਕੋਵਿਡ–19 ਉੱਤੇ ਕਾਬੂ ਪਾਉਣ ਲਈ ਸਸਤੇ ਡਾਇਓਗਨੌਸਟਿਕਸ, ਵੈਕਸੀਨਾਂ, ਨਵੀਂਆਂ ਦਵਾਈਆਂ, ਦਵਾਈਆਂ ਦੀ ਵੱਖਰੇ ਉਦੇਸ਼ ਲਈ ਵਰਤੋਂ ਜਾਂ ਕਿਸੇ ਹੋਰ ਕਿਸਮ ਦੇ ਦਖ਼ਲ ਤੇ ਧਿਆਨ ਕੇਂਦ੍ਰਿਤ ਕਰਦਿਆਂ ਉਦਯੋਗ, ਅਕਾਦਮਿਕ, ਉਦਯੋਗਅਕਾਦਮਿਕ ਹਲਕਿਆਂ ਦੀ ਭਾਈਵਾਲੀ ਤੋਂ ਪ੍ਰਸਤਾਵ ਮੰਗੇ ਹਨ।

ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ) ਨੇ ਵੀ ਆਪਣੀ ਨਵੀਂ ਨਿਊ ਮਿਲੇਨੀਅਮ ਇੰਡੀਅਨ ਟੈਕਨੋਲੋਜੀ ਲੀਡਰਸ਼ਿਪ ਇਨੀਸ਼ੀਏਟਿਵ’ (ਐੱਨਐੱਮਆਈਟੀਐੱਲਆਈ) ਤਹਿਤ ਮਹਾਮਾਰੀ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਦਖ਼ਲ, ਸਹਾਇਕ ਉਪਕਰਣਾਂ ਜਿਵੇਂ ਕਿ ਸਸਤੇ ਵੈਂਟੀਲੇਟਰ, ਨਵੇਂ ਡਾਇਓਗਨੌਸਟਿਕਸ (ਤੇਜ਼ਰਫ਼ਤਾਰ, ਸਸਤੇ, ਅਤਿਆਧੁਨਿਕ ਟੈਕਨੋਲੋਜੀ ਨਾਲ ਲੈਸ), ਨਵੀਂਆਂ ਦਵਾਈਆਂ ਜਾਂ ਮੌਜੂਦਾ ਦਵਾਈਆਂ ਨੂੰ ਨਵੇਂ ਉਦੇਸ਼ ਲਈ ਵਰਤਣ, ਨਵੀਂਆਂ ਵੈਕਸੀਨਾਂ ਜਾਂ ਮੌਜੂਦਾ ਵੈਕਸੀਨ ਨੂੰ ਨਵੇਂ ਉਦੇਸ਼ ਲਈ ਵਰਤਣ ਤੇ ਟ੍ਰੈਕਐਂਡਟ੍ਰੇਸ ਟੈਕਨੋਲੋਜੀਆਂ ਵਾਸਤੇ ਉਦਯੋਗਾਂ ਤੋਂ ਪ੍ਰਸਤਾਵ ਮੰਗੇ ਹਨ।

ਹੋਰ ਸੰਸਥਾਵਾਂ ਤੋਂ ਵੀ ਹੋਰ ਨਵੇਂ ਕਿਸਮ ਦੇ, ਤੇਜ਼ਰਫ਼ਤਾਰ ਅਤੇ ਆਰਥਿਕ ਹੱਲ ਸਾਹਮਣੇ ਆ ਰਹੇ ਹਨ। ਉਦਾਹਰਣ ਵਜੋਂ, ਸੀਐੱਸਆਈਆਰਇੰਸਟੀਟਿਊਟ ਆਵ੍ ਜੀਨੌਮਿਕਸ ਐਂਡ ਇੰਟਰਐਕਟਿਵ ਬਾਇਓਲੌਜੀ (ਆਈਜੀਆਈਬੀ) ਨੇ ਕਾਗਜ਼ ਦੀ ਪੱਤੀਅਧਾਰਿਤ ਟੈਸਟਿੰਗ ਵਿਸ਼ਲੇਸ਼ਣ (ਐਸੇ) ਵਿਕਸਤ ਕੀਤਾ ਹੈ। ਇਹ ਟੈਸਟਿੰਗ ਐਸੇ ਇੱਕ ਘੰਟੇ ਚ ਹੀ ਨੋਵਲ ਕੋਰੋਨਾਵਾਇਰਸ ਸਾਰਸਕੋਵ–2 ਦੇ ਵਾਇਰਲ ਆਰਐੱਨਏ ਦਾ ਪਤਾ ਲਾ ਸਕਦਾ ਹੈ।

ਬਹੁਤ ਸਾਰੇ ਖੋਜ ਸਮੂਹ ਇਸ ਵਿਸ਼ਵਪੱਧਰੀ ਮਹਾਮਾਰੀ ਦੇ ਮੁਢਲੇ ਵਿਗਿਆਨ ਤੇ ਹੋਰ ਸਮਾਜਕ ਪੱਖਾਂ ਜਿਵੇਂ ਵਾਇਰਸ ਮੌਰਫ਼ੋਜੀਨੇਸਿਸ ਤੇ ਵਿਕਾਸ, ਸਥਾਨਕ ਤਣਾਅ ਦਾ ਕ੍ਰਮ, ਵਾਇਰਸਹੋਸਟ ਇੰਟਰਐਕਸ਼ਨ, ਵੀਰੂਲੈਂਸ ਨਾਲ ਸਬੰਧਿਤ ਜੀਨੈਟਿਕ ਪੱਖਾਂ, ਵਿਕਾਸ ਤੇ ਫੈਲਣ ਦੇ ਤਰੀਕੇ, ਪੈਥੋਜੀਨੈਸਿਸ ਅਧਿਐਨ ਤੇ ਮਹਾਮਾਰੀ ਦੇ ਅੰਕੜਿਆਂ ਨੂੰ ਇਕੱਠੇ ਕਰਨ ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੇ ਹਨ। ਇਹ ਅਧਿਐਨ ਕੋਵਿਡ–19 ਦੇ ਖਾਤਮੇ ਲਈ ਵੈਕਸੀਨਾਂ ਤੇ ਉਸ ਦੇ ਇਲਾਜ ਨਾਲ ਸਬੰਧਿਤ ਦਵਾਈਆਂ ਦੇ ਵਿਕਾਸ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ।

ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਚ ਐੱਸਐਂਡਟੀ

ਪ੍ਰਾਈਵੇਟ ਉੱਦਮੀਆਂ ਦੇ ਯਤਨਾਂ ਤੇ ਯੋਗਦਾਨਾਂ ਨੇ ਸੱਚਮੁਚ ਡਾਇਓਗਨੌਸਟਿਕਸ, ਵੈਕਸੀਨਾਂ ਤੇ ਨਵੀਂਆਂ ਦਵਾਈਆਂ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ। ਪੁਣੇ ਦੀ ਇੱਕ ਮੌਲੀਕਿਊਲਰ ਡਾਇਓਗਨੌਸਟਿਕ ਕੰਪਨੀ ਮਾਇਲੈਬ ਡਿਸਕਵਰੀ ਸਾਲਿਊਸ਼ਨਸਨੇ ਭਾਰਤ ਚ ਪਹਿਲੀ ਕੋਵਿਡ–19 ਰੈਪਿਡ ਟੈਸਟਿੰਗ ਕਿਟ ਵਿਕਸਤ ਕੀਤੀ ਹੈ। ਇਸ ਟੈਸਟਿੰਗ ਕਿਟ ਨੂੰ ਭਾਰਤੀ ਖੁਰਾਕ ਤੇ ਦਵਾ ਪ੍ਰਸ਼ਾਸਨ (ਆਈਐੱਫ਼ਡੀਏ), ਸੈਂਟਰਲ ਡ੍ਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਇਜ਼ੇਸ਼ਨ (ਸੀਡੀਐੱਸਸੀਓ) ਅਤੇ ਆਈਸੀਐੱਮਆਰ ਦੁਆਰਾ ਮਾਨਤਾਪ੍ਰਾਪਤ ਹੈ। ਇਹ ਕਿਟ 2.5 (ਢਾਈ) ਘੰਟਿਆਂ ਚ ਟੈਸਟ ਨਤੀਜੇ ਦੇ ਸਕਦੀ ਹੈ। ਸੀਰਮ ਇੰਸਟੀਟਿਊਟ ਆਵ੍ ਇੰਡੀਆ ਅਤੇ ਏਪੀ ਗਲੋਬੇਲ ਨਾਲ ਹੱਥ ਮਿਲਾਉਣ ਤੋਂ ਬਾਅਦ ਮਾਇਲੈਬਦੀ ਟੈਸਟ ਸਮਰੱਥਾ 1.5 ਲੱਖ ਟੈਸਟ ਪ੍ਰਤੀ ਹਫ਼ਤਾ ਤੋਂ ਵਧ ਕੇ 20 ਲੱਖ (ਦੋ ਮਿਲੀਅਨ) ਟੈਸਟ ਪ੍ਰਤੀ ਹਫ਼ਤਾ ਹੋ ਗਈ ਹੈ।

ਪੁਣੇ ਦੀ ਇੱਕ ਨਵੀਂ ਕੰਪਨੀ ਸਾਇੰਸ ਐਂਡ ਟੈਕਨਾਲੋਜੀ ਪਾਰਕ’ (ਐੱਸਟੀਪੀ ਜਾਂ ਸਾਇਟੈਕ ਪਾਰਕ) ਨੇ ਡੀਐੱਸਟੀ ਦੇ ਨਿਧੀ ਪ੍ਰਯਾਸਪ੍ਰੋਗਰਾਮ ਤਹਿਤ ਸਾਇਟੈਕ ਏਅਰੌਨਨਾਂਅ ਦੇ ਇੱਕ ਉਤਪਾਦ ਰਾਹੀਂ ਕੋਵਿਡ–19 ਦੇ ਖਾਤਮੇ ਲਈ ਇੱਕ ਨਵਾਂ ਹੱਲ ਸਾਹਮਣੇ ਲਿਆਂਦਾ ਹੈ। ਇਸ ਨਵੀਂ ਕੰਪਨੀ (ਸਟਾਰਟਅੱਪ) ਦਾ ਦਾਅਵਾ ਹੈ ਕਿ ਆਇਓਨਾਇਜ਼ਰ ਮਸ਼ੀਨ ਪ੍ਰਤੀ 8 ਸੈਕੰਡਜ਼ਾਂ ਚ ਲਗਭਗ ਇੱਕ ਸੌ ਮਿਲੀਅਨ (10 ਆਇਓਨਜ਼ ਪ੍ਰਤੀ ਸੈਕੰਡ) ਦੀ ਰਫ਼ਤਾਰ ਨਾਲ ਨੈਗੇਟਿਵ ਚਾਰਜ ਵਾਲੇ ਆਇਓਨਜ਼ ਪੈਦਾ ਕਰਦੀ ਹੈ। ਇਸ ਮਸ਼ੀਨ ਚ ਇੱਕ ਕਮਰੇ ਅੰਦਰ 99.7 % (ਕਮਰੇ ਦੇ ਆਕਾਰ ਤੇ ਅਧਾਰਿਤ) ਵਾਇਰਲ ਲੋਡ ਘਟਾਉਣ ਦੀ ਸੰਭਾਵਨਾ ਹੈ। ਇਹ ਕੁਆਰੰਟੀਨ ਸੁਵਿਧਾਵਾਂ ਤੇ ਹਸਪਤਾਲਾਂ ਚ ਸ਼ੁੱਧੀਕਰਣ (ਸੈਨੀਟਾਈਜ਼) ਵਿੱਚ ਸਹਾਇਕ ਹੋ ਸਕਦਾ ਹੈ।

ਟੈਕਨੋਲੋਜੀ ਤੇ ਮੈਡੀਕਲ ਸਮਾਧਾਨਾਂ ਦੇ ਨਾਲਨਾਲ ਵਿਗਿਆਨਅਧਾਰਿਤ ਆਈਈਸੀ (ਸੂਚਨਾ, ਵਿਦਿਅਕ ਤੇ ਸੰਚਾਰ) ਸਮੱਗਰੀ ਤਿਆਰ ਕਰਨਾ ਅਤੇ ਉਸ ਦਾ ਆਮ ਜਨਤਾ ਚ ਪਾਸਾਰ ਕਰਨਾ ਵੀ ਇੱਕ ਅਹਿਮ ਕੰਮ ਹੈ। ਅਜਿਹੀ ਆਈਈਸੀ ਸਮੱਗਰੀ ਆਮ ਜਨਤਾ ਵਿੱਚੋਂ ਮਿੱਥਾਂ, ਦਹਿਸ਼ਤ ਤੇ ਮਨੋਵਿਗਿਆਨਕ ਤਣਾਅ ਦੂਰ ਕਰ ਸਕਦੀ ਹੈ। ਅਜਿਹੀ ਸਰਕਾਰੀ ਅਗਵਾਈ ਹੇਠ ਕੋਰੋਨਾ ਕਵਚਨਾਂਅ ਦੀ ਏਆਈਅਧਾਰਿਤ ਐਪ ਉਸ ਦਿਸ਼ਾ ਚ ਵਿਕਸਤ ਕੀਤੀ ਗਈ ਸੀ। ਅਜਿਹੀਆਂ ਹੋਰ ਟ੍ਰੈਕਿੰਗ ਐਪਸ ਵੀ ਵਰਤੋਂਕਾਰਾਂ ਨੂੰ ਉਸ ਹਾਲਤ ਚ ਚੌਕਸ ਕਰਨ ਲਈ ਉਪਲਬਧ ਹਨ, ਜਦੋਂ ਵੀ ਕਦੇ ਉਹ ਕਿਸੇ ਕੋਰੋਨਾਵਾਇਰਸ ਪਾਜ਼ਿਟਿਵ ਵਿਅਕਤੀ ਦੇ ਨੇੜੇ ਜਾਂਦੇ ਹਨ। ਉਂਝ, ਇਨ੍ਹਾਂ ਐਪਸ ਬਾਰੇ ਹਾਲੇ ਆਮ ਜਨਤਾ ਨੂੰ ਵਧੇਰੇ ਜਾਣਕਾਰੀ ਵੀ ਨਹੀਂ ਹੈ।

 

ਜੰਗੀ ਪੱਧਰ ਤੇ ਵਿਆਪਕ ਯਤਨ

ਭਾਰਤ ਸਰਕਾਰ ਕੋਵਿਡ–19 ਵਿਰੁਧ ਜੰਗ ਚ ਭਾਰਤੀ ਸਿਹਤ ਤੇ ਵਿਗਿਆਨਕ ਭਾਈਚਾਰੇ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰੀ ਵਿਗਿਆਨਕ ਏਜੰਸੀਆਂ ਇਸ ਭਾਈਚਾਰੇ, ਖੋਕਾਰਾਂ, ਨਿਜੀ ਤੇ ਸਰਕਾਰੀ ਖੋਜ ਪ੍ਰਯੋਗਸ਼ਾਲਾਵਾਂ, ਨਵੀਂਆਂ ਕੰਪਨੀਆਂ, ਨਵੀਂਆਂ ਛੋਟੀਆਂ ਕੰਪਨੀਆਂ (ਇਨਕਿਊਬੇਟਰਜ਼), ਉੱਦਮੀਆਂ ਤੇ ਉਦਯੋਗਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ। ਫ਼ੰਡਿੰਗ ਏਜੰਸੀਆਂ ਰਾਸ਼ਟਰੀ ਪ੍ਰੋਜੈਕਟਾਂ ਨੂੰ ਵਿਸ਼ਵਪੱਧਰੀ ਪ੍ਰੋਜੈਕਟਾਂ ਨਾਲ ਜੋੜਨ ਦਾ ਇੱਕ ਯਤਨ ਕਰ ਰਹੀ ਹੈ ਤੇ ਅਜਿਹੀ ਮੁਹਾਰਤ ਨੂੰ ਹੋਰ ਦੇਸ਼ਾਂ ਨਾਲ ਸਾਂਝਾ ਕਰ ਰਹੀ ਹੈ, ਤਾਂ ਜੋ ਦੁਹਰਾਅ ਤੋਂ ਬਚਿਆ ਜਾ ਸਕੇ ਅਤੇ ਜਦੋਂ ਵੀ ਕਦੇ ਤੇ ਕਿਤੇ ਵੀ ਲੋੜ ਹੋਵੇ, ਤਾਂ ਸਮੁੱਚੀ ਪ੍ਰਕਿਰਿਆ ਚ ਤੇਜ਼ੀ ਆ ਸਕੇ।

21 ਮਾਰਚ ਨੂੰ ਭਾਰਤੀ ਵਿਗਿਆਨੀਆਂ ਨੂੰ ਕੋਵਿਡ–19 ਬਾਰੇ ਸਰਕਾਰ ਦੀ ਉੱਚਤਾਕਤੀ ਕਮੇਟੀ ਦੁਆਰਾ ਜਾਰੀ ਇੱਕ ਯਾਦਪੱਤਰ (ਮੈਮੋਰੈਂਡਮ) ਰਾਹੀਂ ਕੋਵਿਡ–19 ਦੀ ਛੂਤ ਤੋਂ ਪ੍ਰਭਾਵਿਤ ਲੋਕਾਂ ਦੇ ਖੂਨ, ਨੱਕ ਤੇ ਗਲੇ ਦੇ ਸੈਂਪ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ। ਉਸ ਐਲਾਨ ਤੋਂ ਬਾਅਦ ਸਥਾਨਕ ਕੋਵਿਡ–19 ਤਣਾਅ ਦੇ ਕ੍ਰਮ, ਡਾਇਓਗਨੌਸਟਿਕ ਕਿਟਸ, ਵੈਕਸੀਨ ਤੇ ਅਜਿਹੀਆਂ ਹੋਰ ਵਸਤਾਂ ਦੇ ਵਿਕਾਸ ਨਾਲ ਸਬੰਧਿਤ ਅਨੇਕ ਖੋਜ ਪ੍ਰੋਜੈਕਟ ਸ਼ੁਰੂ ਹੋ ਗਏ ਸਨ। ਇਸ ਦੇ ਨਾਲ ਹੀ ਸਰਕਾਰ ਨੇ ਸੀਐੱਸਆੲਆਰ, ਡੀਬੀਟੀ, ਡੀਐੱਸਟੀ ਤੇ ਪ੍ਰਮਾਣੂ ਊਰਜਾ ਵਿਭਾਗ (ਡੀਏਈ) ਸਮੇਤ ਸਾਰੀਆਂ ਕੌਮੀ ਖੋਜ ਪ੍ਰਯੋਗਸ਼ਾਲਾਵਾਂ ਨੂੰ ਕੋਵਿਡ–19 ਟੈਸਟਿੰਗ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਨਾਲ ਸਕ੍ਰੀਨਿੰਗ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਸੰਪਰਕਾਂ ਦੀ ਟ੍ਰੇਸਿੰਗ ਤੇਜ਼ ਕਰਨ ਵਿੱਚ ਮਦਦ ਮਿਲੇਗੀ।

3 ਅਪ੍ਰੈਲ ਨੂੰ, ਡੀਐੱਸਟੀ ਨੇ ਕੋਵਿਡ–19 ਦੀਆਂ ਚੁਣੌਤੀਆਂ ਦਾ ਹੱਲ ਲੱਭਣ ਵਾਲੀਆਂ 50 ਨਵੀਂਆਂ ਖੋਜਾਂ ਤੇ ਨਵੀਂਆਂ ਕੰਪਨੀਆਂ ਦੇ ਮੁੱਲਾਂਕਣ  ਤੇ ਉਨ੍ਹਾਂ ਦੀ ਮਦਦ ਲਈ ਕੁੱਲ 56 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸੈਂਟਰ ਫ਼ਾਰ ਆੱਗਮੈਂਟਿੰਗ ਵਾਰ ਵਿਦ ਕੋਵਿਡ–19 ਹੈਲਥ ਕ੍ਰਾਈਸਿਸ’ (ਕਵਚ – CAWACH) ਦੀ ਸਥਾਪਨਾ ਕੀਤੀ ਹੈ। ਆਈਆਈਟੀ ਬੰਬਈ ਸਥਿਤ ਇੱਕ ਟੈਕਨੋਲੋਜੀ ਬਿਜ਼ਨੇਸ ਇਨਕਿਊਬੇਟਰ ਸੁਸਾਇਟੀ ਫ਼ਾਰ ਇਨੋਵੇਸ਼ਨ ਐਂਡ ਐਂਟ੍ਰੀਪ੍ਰਿਨਿਓਰਸ਼ਿਪ’ (ਐੱਸਆਈਐੱਨਈ) ਚ ਹੀ ਕਵਚਸਥਾਪਤ ਹੈ। ਡੀਐੱਸਟੀ ਦੀ ਸਹਾਇਤਾਪ੍ਰਾਪਤ ਕਵਚਪੂਰੇ ਦੇਸ਼ ਵਿੱਚ ਟੈਕਨੋਲੋਜੀਆਂ ਦੀ ਵਪਾਰੀਕਰਨ ਦੀ ਪ੍ਰਕਿਰਿਆ ਤੇ ਉਨ੍ਹਾਂ ਨੂੰ ਹੋਰ ਤੇਜ਼ ਕਰਨ ਲਈ ਵੱਖੋਵੱਖਰੇ ਪੜਾਵਾਂ ਤੇ ਸਮੇਂ ਸਿਰ ਮਦਦ ਮੁਹੱਈਆ ਕਰੇਗਾ। ਭਾਰਤ ਸਰਕਾਰ ਦਾ ਦ੍ਰਿੜ੍ਹਤਾਪੂਰਬਕ ਇਹ ਮੰਨਣਾ ਹੈ ਕਿ ਇਹ ਆਰ ਐਂਡ ਪੀ ਪਹਿਲਕਦਮੀਆਂ ਨਿਸ਼ਚਤ ਤੌਰ ਤੇ ਨੇੜਭਵਿੱਖ ਚ ਹੀ ਇਸ ਵਿਸ਼ਵਪੱਧਰੀ ਮਹਾਮਾਰੀ ਉੱਤੇ ਕਾਬੂ ਪਾਉਣ ਚ ਮਦਦ ਕਰਨਗੀਆਂ।

 

*****

ਕੇਜੀਐੱਸ/(ਡੀਐੱਸਟੀ- ਇੰਡੀਆ ਸਾਇੰਸ ਵਾਇਰ)


(Release ID: 1612778) Visitor Counter : 696