ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਡਾਕ ਜੀਵਨ ਬੀਮਾ ਅਤੇ ਗ੍ਰਾਮੀਣ ਡਾਕ ਜੀਵਨ ਬੀਮਾ ਲਈ ਪ੍ਰੀਮੀਅਮ ਭੁਗਤਾਨ ਦੀ ਮਿਆਦ 30 ਜੂਨ 2020 ਤੱਕ ਵਧਾਈ ਗਈ
Posted On:
09 APR 2020 6:23PM by PIB Chandigarh
ਕੋਰੋਨਾ ਵਾਇਰਸ ਦੇ ਫੈਲਣ ਦੇ ਖਤਰੇ ਅਤੇ ਪੂਰੇ ਭਾਰਤ ਵਿੱਚ ਮੁਕੰਮਲ ਲੌਕਡਾਊਨ ਦੇ ਮੱਦੇਨਜ਼ਰ ਕੇਂਦਰੀ/ਰਾਜ ਸਰਕਾਰਾਂ ਨੇ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਆਮ ਲੋਕਾਂ ਦੇ ਆਵਾਗਮਨ 'ਤੇ ਪਾਬੰਦੀ ਲਗਾਈ ਹੈ। ਡਾਕ ਜੀਵਨ ਬੀਮਾ/ਗ੍ਰਾਮੀਣ ਡਾਕ ਜੀਵਨ ਬੀਮਾ ਗਾਹਕਾਂ ਨੂੰ ਪ੍ਰੀਮੀਅਮ ਦੀ ਅਦਾਇਗੀ ਲਈ ਡਾਕਘਰਾਂ ਵਿੱਚ ਪਹੁੰਚਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ, ਇਸ ਤੱਥ ਦੇ ਬਾਵਜੂਦ ਹੈ ਕਿ ਜ਼ਰੂਰੀ ਸੇਵਾਵਾਂ ਤਹਿਤ ਕਈ ਕਈ ਡਾਕਘਰ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਸਾਰੇ ਪੀਐੱਲਆਈ/ਆਰਪੀਐੱਲਆਈ ਗਾਹਕਾਂ ਨੂੰ ਸੁਵਿਧਾ ਪ੍ਰਦਾਨ ਕਰਨ ਦੇ ਉਪਾਅ ਦੇ ਤੌਰ 'ਤੇ, ਪੋਸਟਲ ਲਾਈਫ ਇੰਸ਼ੋਰੇਸ ਡਾਇਰੈਟੋਰੇਟ, ਡਾਕ ਵਿਭਾਗ, ਸੰਚਾਰ ਮੰਤਰਾਲੇ ਨੇ ਮਾਰਚ 2020, ਅਪ੍ਰੈਲ 2020 ਅਤੇ ਮਈ 2020 ਦੇ ਬਕਾਏ ਪ੍ਰੀਮੀਅਮ ਦੀ ਅਦਾਇਗੀ ਦੀ ਮਿਆਦ, ਬਿਨਾਂ ਕੋਈ ਜੁਰਮਾਨਾ/ਡਿਫਾਲਟ ਫੀਸ ਲਏ, 30 ਜੂਨ 2020 ਤੱਕ ਵਧਾ ਦਿੱਤੀ ਹੈ। ਵਿਭਾਗ ਨੇ ਪੋਰਟਲ 'ਤੇ ਰਜਿਸਟਰ ਹੋਏ ਗਾਹਕਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਪੀਐੱਲਆਈ ਕਸਟਮਰ ਪੋਰਟਲ ਦੀ ਵਰਤੋਂ ਕਰਕੇ ਪ੍ਰੀਮੀਅਮ ਦਾ ਔਨਲਾਈਨ ਭੁਗਤਾਨ ਕਰ ਸਕਦੇ ਹਨ।
****
ਆਰਜੇ/ਐੱਨਜੀ
(Release ID: 1612772)
Visitor Counter : 177
Read this release in:
English
,
Urdu
,
Hindi
,
Marathi
,
Assamese
,
Manipuri
,
Gujarati
,
Odia
,
Tamil
,
Telugu
,
Kannada