ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪਰਸੋਨਲ ਤੇ ਟ੍ਰੇਨਿੰਗ ਵਿਭਾਗ ਕੋਵਿਡ–19 ਦੇ ਮੋਹਰੀ ਜੋਧਿਆਂ ਨੂੰ ਆਪਣੀ ਕਿਸਮ ਦੇ ਪਹਿਲੇ ਆਈਗੌਟ ਈ–ਲਰਨਿੰਗ ਪਲੇਟਫ਼ਾਰਮ (iGOT e-learning Platform) ਨਾਲ ਸਸ਼ਕਤ ਬਣਾਏਗਾ

ਭਾਰਤ ਸਰਕਾਰ ਤਹਿਤ ਪਰਸੋਨਲ ਤੇ ਟ੍ਰੇਨਿੰਗ ਵਿਭਾਗ ਵੱਲੋਂ ਭਾਰਤ ਦੇ ਸਾਰੇ ਹੈਲਥਕੇਅਰ ਤੇ ਕੋਵਿਡ–19 ਜੋਧਿਆਂ ਦੀ ਟ੍ਰੇਨਿੰਗ ਲਈ ਡਿਜੀਟਲ ਪਲੇਟਫ਼ਾਰਮ ਸ਼ੁਰੂ

Posted On: 08 APR 2020 7:06PM by PIB Chandigarh

ਪਰਸੋਨਲ ਤੇ ਟ੍ਰੇਨਿੰਗ ਵਿਭਾਗ ਨੇ ਕੋਵਿਡ–19 ਨਾਲ ਲੜਦੇ ਸਾਰੇ ਮੋਹਰੀ ਕਾਮਿਆਂ ਨੂੰ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਟ੍ਰੇਨਿੰਗ ਤੇ ਅੱਪਡੇਟਸ ਨਾਲ ਪੂਰੀ ਤਰ੍ਹਾਂ ਲੈਸ ਕਰਨ ਵਾਸਤੇ ਸਿੱਖਣ ਦਾ ਇੱਕ ਪਲੇਟਫ਼ਾਰਮ (https://igot.gov.in) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵਾਜਬ ਟ੍ਰੇਨਿੰਗ ਉਨ੍ਹਾਂ ਨੂੰ ਇਸ ਮਹਾਮਾਰੀ ਦੇ ਬਾਅਦ ਦੇ ਪੜਾਵਾਂ ਲਈ ਵੀ ਤਿਆਰ ਕਰੇਗੀ। ਦੂਜੀ ਕਤਾਰ ਦੇ ਸੰਭਾਵੀ ਕਾਰਜਬਲ ਨੂੰ ਕੋਵਿਡ–19 ਟ੍ਰੇਨਿੰਗ ਦੇ ਕੇ, ਭਾਰਤ ਹੰਗਾਮੀ ਹਾਲਾਤ ਲਈ ਬਿਹਤਰ ਤਿਆਰੀ ਕਰ ਸਕੇਗਾ।

ਟੀਚਾ ਸਮੂਹ ਵਿੱਚ ਡਾਕਟਰ, ਨਰਸਾਂ, ਪੈਰਾਮੈਡਿਕਸ, ਸਫ਼ਾਈਕਰਮਚਾਰੀ, ਟੈਕਨੀਸ਼ੀਅਨ, ਸਹਾਇਕ ਨਰਸਿੰਗ ਦਾਈਆਂ (ਏਐੱਨਐੱਮ), ਕੇਂਦਰੀ ਤੇ ਰਾਜ ਸਰਕਾਰ ਦੇ ਅਧਿਕਾਰੀ, ਸਿਵਲ ਡਿਫ਼ੈਂਸ ਅਧਿਕਾਰੀ, ਵੱਖੋਵੱਖਰੇ ਪੁਲਿਸ ਸੰਗਠਨ, ਨੈਸ਼ਨਲ ਕੈਡਿਟ ਕੋਰ (ਐੱਨਸੀਸੀ), ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ), ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ), ਇੰਡੀਅਨ ਰੈੱਡ ਕ੍ਰੌਸ ਸੁਸਾਇਟੀ (ਆਈਆਰਸੀਐੱਸ), ਭਾਰਤ ਸਕਾਊਟਸ ਐਂਡ ਗਾਈਡਸ (ਬੀਐੱਸਜੀ) ਤੇ ਹੋਰ ਵਲੰਟੀਅਰ ਸ਼ਾਮਲ ਹਨ।

ਇਹ ਪਲੇਟਫ਼ਾਰਮ ਹਰੇਕ ਸਿਖਾਂਦਰੂ ਨੂੰ ਉਸ ਦੇ ਕੰਮ ਜਾਂ ਘਰ ਵਾਲੀ ਥਾਂ ਉੱਤੇ ਅਤੇ ਉਸ ਦੀ ਪਸੰਦ ਦੇ ਕਿਸੇ ਵੀ ਉਪਕਰਣ ਤੇ ਮਾਹਿਰ ਪੇਸ਼ੇਵਰਾਨਾ, ਭੂਮਿਕਾ ਅਨੁਸਾਰ ਖਾਸ ਵਿਸ਼ਾ ਮੁਹੱਈਆ ਕਰਵਾਉਂਦਾ ਹੈ। ਆਈਗੌਟ (iGOT) ਪਲੇਟਫ਼ਾਰਮ ਆਬਾਦੀ ਦੇ ਪੈਮਾਨੇ ਅਨੁਸਾਰ ਡਿਜ਼ਾਇਨ ਕੀਤਾ ਗਿਆ ਹੈ ਤੇ ਇਹ ਅਗਲੇ ਹਫ਼ਤਿਆਂ 1.50 ਕਰੋੜ ਕਾਮਿਆਂ ਤੇ ਵਲੰਟੀਅਰਾਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਏਗਾ। ਆਈਗੌਟ ਉੱਤੇ ਕੋਵਿਡ ਬਾਰੇ ਮੁਢਲੀ ਜਾਣਕਾਰੀ, ਆਈਸੀਯੂ ਦੇਖਭਾਲ ਤੇ ਵੈਂਟੀਲੇਸ਼ਨ ਪ੍ਰਬੰਧ, ਕਲੀਨਿਕਲ ਪ੍ਰਬੰਧ, ਪੀਪੀਈ ਰਾਹੀਂ ਛੂਤ ਤੋਂ ਰੋਕਥਾਮ, ਛੂਤ ਨਿਯੰਤ੍ਰਣ ਤੇ ਰੋਕਥਾਮ, ਕੁਆਰੰਟੀਨ ਤੇ ਆਈਸੋਲੇਸ਼ਨ, ਲੈਬਾਰੇਟਰੀ ਸੈਂਪਲ ਕਲੈਕਸ਼ਨ ਤੇ ਟੈਸਟਿੰਗ, ਕੋਵਿਡ–19 ਕੇਸਾਂ ਦਾ ਪ੍ਰਬੰਧ, ਕੋਵਿਡ–19 ਟ੍ਰੇਨਿੰਗ ਜਿਹੇ ਵਿਸ਼ਿਆਂ ਦੇ ਨੌਂ (9) ਕੋਰਸਾਂ ਨਾਲ ਸ਼ੁਰੂਆਤ ਕੀਤੀ ਗਈ ਹੈ।

ਇਸ ਦੀ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਪਹੁੰਚ ਰਾਹੀਂ ਕੋਵਿਡਵਾਰੀਅਰਸ’ (ਕੋਵਿਡਜੋਧੇ) ਇਸ ਵੰਨਸਟੌਪ ਸਰੋਤ ਤੋਂ ਅਹਿਮ ਖੇਤਰਾਂ ਬਾਰੇ ਸਿੱਖ ਸਕਦੇ ਹਨ ਤੇ ਸਹੀਸਮੇਂ ਖੁਦ ਨੂੰ ਅੱਪਡੇਟ ਰੱਖ ਕੇ ਮੌਜੂਦਾ ਤੇ ਹੰਗਾਮੀ ਸਥਿਤੀਆਂ ਵਿੱਚ ਕਾਰਵਾਈ ਕਰ ਸਕਦੇ ਹਨ। ਇਹ ਪਲੇਟਫ਼ਾਰਮ ਕਿਤੇ ਵੀ ਕਿਸੇ ਵੀ ਸਮੇਂ ਸਿੱਖਣ ਦੀਆਂ ਅਸੀਮਤ ਬੇਨਤੀਆਂ ਦੀਆਂ ਮੰਗਾਂ ਦੀ ਪੂਰਤੀ ਕਰਨ ਲਈ ਪੂਰੀ ਤਰ੍ਹਾਂ ਲੈਸ ਹੈ। ਇਸ ਪਲੇਟਫ਼ਾਰਮ ਤੱਕ ਡੈਸਕਟਾਪ ਤੇ ਮੋਬਾਈਲ ਸੰਸਕਰਣਾਂ ਲਈ ਸੁਖਾਲੀ ਕਿਸਮ ਦਾ ਮੈਨੂਅਲ ਵਰਤ ਕੇ ਪਹੁੰਚ ਕੀਤੀ ਜਾ ਸਕਦੀ ਹੈ, ਇੰਝ ਇਸ ਤੱਕ ਸਭ ਦੀ ਪਹੁੰਚ ਹੈ।

ਇਹ ਪਲੇਟਫ਼ਾਰਮ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕਰੋ ਪਰਵਾਹ ਉਨ੍ਹਾਂ ਦੀ, ਜੋ ਸੇਵਾ ਕਰਨ ਦੇਸ਼ ਦੀਤੇ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਦੇ ਦ੍ਰਿਸ਼ਟੀਕੋਣ ਨੂੰ ਪ੍ਰਤੀਬਿੰਬਤ ਕਰਦਾ ਹੈ। ਅਗਲੀ ਕਤਾਰ ਦੇ ਕੋਵਿਡ–19 ਸਿਹਤਸੰਭਾਲ਼ ਜੋਧਿਆਂ ਦੇ ਅਸਲ ਚ ਇੱਕ ਅਹਿਮ ਹਥਿਆਰ ਵਜੋਂ, ਉਨ੍ਹਾਂ ਦਾ ਅੱਪਡੇਟਡ ਗਿਆਨ ਤੇ ਸਮਰੱਥਾ ਉਨ੍ਹਾਂ ਦੀ ਮਦਦ ਕਰਨਗੇ ਤੇ ਸਾਡਾ ਦੇਸ਼ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਖ਼ਿਲਾਫ਼ ਜੰਗ ਜਿੱਤੇਗਾ।

ਇਨ੍ਹਾਂ ਸਾਰੀਆਂ ਜ਼ਰੂਰਤਾਂ ਚ ਫ਼ਿੱਟ ਬੈਠਦਾ ਆਈਗੌਟ (iGOT) ਦਾ ਇੱਕ ਸੰਸਕਰਣ ਨਿਮਨਲਿਖਤ ਯੂਆਰਐੱਲ ਲਿੰਕ (https://igot.gov.in) ਲਾਂਚ ਕੀਤਾ ਗਿਆ ਹੈ। ਇਸ ਪਲੇਟਫ਼ਾਰਮ ਦਾ ਪਹਿਲਾ ਸੰਸਕਰਣ ਗੂਗਲ ਕ੍ਰੋਮ ਤੇ ਮੋਜ਼ਿਲਾ ਫ਼ਾਇਰਫ਼ੌਕਸ ਤੇ ਬਾਅਦ ਦੇ ਸੰਸਕਰਣਾਂ ਨਾਲ ਵਰਤੋਂ ਲਈ ਉਪਲੱਬਧ ਹੈ ਤੇ ਹੋਰ ਬ੍ਰਾਊਜ਼ਰਜ਼ ਚ ਵੀ ਚਲੇਗਾ।

 

                                                          ********

ਵੀਜੀ/ਐੱਸਐੱਨਸੀ


(Release ID: 1612399) Visitor Counter : 117