ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਸੈਂਟਰਲ ਇਲੈਕਟ੍ਰੋਕੈਮੀਕਲ ਰਿਸਰਚ ਇੰਸਟੀਟਿਊਟ (ਸੀਐੱਸਆਈਆਰ-ਸੀਈਸੀਆਰਆਈ) ਉਦਯੋਗ ਨਾਲ ਮਿਲ ਕੇ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਦਾ ਉਤਪਾਦਨ ਵਧਾਉਣ ਦੀ ਤਿਆਰੀ ਵਿੱਚ ਚਾਹਵਾਨ ਗ੍ਰਾਮੀਣ ਔਰਤਾਂ ਨੂੰ ਫੇਸ ਮਾਸਕ ਬਣਾਉਣ ਲਈ ਡਿਜੀਟਲ ਟ੍ਰੇਨਿੰਗ
Posted On:
08 APR 2020 11:27AM by PIB Chandigarh
ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਵਿੱਚ, ਸੀਐੱਸਆਈਆਰ ਦੇ ਵਿਸ਼ੇਸ਼ ਯਤਨਾਂ ਤਹਿਤ ਇਸ ਦੀ ਸਹਾਇਕ ਲੈਬ ਸੀਐੱਸਆਈਆਰ-ਸੀਈਸੀਆਈਆਰ (ਸੈਂਟਰਲ ਇਲੈਕਟ੍ਰੋਕੈਮੀਕਲ ਰਿਸਰਚ ਇੰਸਟੀਟਿਊਟ) ਕਰਾਈਕੁਡੀ, ਤਮਿਲ ਨਾਡੂ ਵਿਖੇ ਵਿਗਿਆਨਕ ਸੇਵਾਵਾਂ ਰਾਹੀਂ ਆਪਣੀ ਮਦਦ ਪਹੁੰਚਾ ਰਿਹਾ ਹੈ। ਮੌਜੂਦਾ ਸਥਿਤੀ ਵਿੱਚ ਸੈਨੇਟਾਈਜ਼ਰ, ਹਸਪਤਾਲਾਂ ਦੇ ਸਹਾਇਕ ਯੰਤਰ ਅਤੇ ਪਰਸਨਲ ਪ੍ਰੋਟੈਟਕਟਿਵ ਇਕੁਇਪਮੈਂਟ(ਪੀਪੀਈ) ਬਹੁਤ ਜ਼ਰੂਰੀ ਹਨ। ਇਸ ਦਿਸ਼ਾ ਵਿੱਚ ਸੀਐੱਸਆਈਆਰ-ਸੀਈਸੀਆਰਆਈ ਨੇ ਲੈਬਾਰਟਰੀ ਵਿੱਚ ਤਿਆਰ ਪੀਪੀਈਜ਼ ਦੀ ਇੱਕ ਲੜੀ ਪੇਸ਼ ਕੀਤੀ ਹੈ ਜਿਨ੍ਹਾਂ ਵਿੱਚ ਹੈਂਡ ਸੈਨੇਟਾਈਜ਼ਰ ਵੀ ਸ਼ਾਮਲ ਹਨ, ਜੋ ਕਿ ਵਿਸ਼ਵ ਸਿਹਤ ਸੰਗਠਨ ਦੀਆਂ ਸਿਫਾਰਸ਼ਾਂ ਅਨੁਸਾਰ (ਆਈਸੋ-ਪ੍ਰੋਪਾਨੋਲ 75%), ਗਲਾਈਸਰੋਲ 1.45%, ਹਾਈਡਰੋਜਨ ਪਰਆਕਸਾਈਡ 0.12% ਅਤੇ ਖੁਸ਼ਬੂ ਲਈ ਲੈਮਨ ਗ੍ਰਾਸ ਆਇਲ), ਹੈਂਡਵਾਸ਼ ਸਾਲਿਊਸ਼ਨਜ਼ ਜਿਸ ਵਿੱਚ ਨਾਰੀਅਲ ਤੇਲ ਅਤੇ ਸੋਡੀਅਮ ਹਾਈਡ੍ਰੋਕਲੋਰਾਈਡ ਅਧਾਰਿਤ ਕੀਟਾਣੂਨਾਸ਼ਕ ਸਾਲਿਊਸ਼ਨ ਹੋਣੇ ਚਾਹੀਦੇ ਹਨ। ਇਹ ਸਾਲਿਊਸ਼ਨ ਕੰਟੇਨਰਾਂ ਵਿੱਚ ਪੈਕ ਹਨ ਜਿਨ੍ਹਾਂ ਉੱਤੇ ਹਿਦਾਇਤਾਂ ਛਪੀਆਂ ਹੋਈਆਂ ਹਨ, ਲੋੜਵੰਦ ਸੰਗਠਨਾਂ ਨੂੰ ਮੁਫ਼ਤ ਵੰਡੇ ਗਏ।
ਹੁਣ ਤੱਕ 350 ਲਿਟਰ ਹੈਂਡ ਸੈਨੇਟਾਈਜ਼ਰ, 250 ਲਿਟਰ ਹੈਂਡ ਵਾਸ਼ ਸਾਲਿਊਸ਼ਨ ਅਤੇ 1000 ਲਿਟਰ ਹਾਈਪੋ-ਡਿਸਇਨਫੈਕਟੈਂਟ ਵੰਡਿਆ ਜਾ ਚੁੱਕਾ ਹੈ। ਇਸ ਦਾ ਲਾਭ ਲੈਣ ਵਾਲਿਆਂ ਵਿੱਚ ਕ੍ਰਾਈਕੁਡੀ ਮਿਊਂਸਪਲ ਕਾਰਪੋਰੇਸ਼ਨ, ਦੇਵਾਕੋਟਾਈ ਮਿਊਂਸਪਲ ਕਾਰਪੋਰੇਸ਼ਨ, ਸਿਵਾਗੰਗਾ ਗਵਰਨਮੈਂਟ ਮੈਡੀਕਲ ਕਾਲਜ ਹਸਪਤਾਲ, ਗੋਵ. ਹਸਪਤਾਲ, ਕ੍ਰਾਈਕੁਡੀ, ਐੱਸਪੀ ਆਫਿਸ ਸਿਵਾਗੰਗਾ ਅਤੇ ਕ੍ਰਾਈਕੁਡੀ ਦੇ ਆਲੇ ਦੁਆਲੇ ਦੇ ਹੋਰ ਪੁਲਿਸ ਸਟੇਸ਼ਨ, ਤਾਲੁਕ ਦਫਤਰ ਅਤੇ ਨੇੜੇ ਦੀਆਂ ਪੰਚਾਇਤ ਯੂਨੀਅਨਾਂ ਅਤੇ ਸੱਕਾਓਟਾਈ, ਕੋਟਾਈਯੁਰ, ਆਰਐੱਸ ਪਟਾਈਨਾਮ, ਨੇਰਕੁਪਾਈ ਦੇ ਪ੍ਰਾਇਮਰੀ ਹੈਲਥ ਸੈਂਟਰ ਅਤੇ ਕੁਝ ਰਾਸ਼ਟਰੀਕ੍ਰਿਤ ਬੈਂਕ ਆਦਿ ਸ਼ਾਮਲ ਹਨ। ਸੀਈਸੀਆਰਆਈ ਦੀ ਯੋਜਨਾ ਕੋਵਿਡ-19 ਦੀ ਸਥਿਤੀ ਠੀਕ ਨਾ ਹੋਣ ਤੱਕ ਇਹ ਸਮਾਨ ਵੰਡਣ ਦੀ ਹੈ।
ਇਸ ਤੋਂ ਇਲਾਵਾ ਸੀਐੱਸਆਈਆਰ-ਸੀਈਸੀਆਰਆਈ ਨੇ ਹਾਲ ਹੀ ਵਿੱਚ ਚਾਹਵਾਨ ਗ੍ਰਾਮੀਣ ਔਰਤਾਂ ਨੂੰ ਫੇਸ ਮਾਸਕ ਬਣਾਉਣ ਲਈ ਡਿਜੀਟਲ ਟ੍ਰੇਨਿੰਗ ਪ੍ਰਦਾਨ ਕਰਨੀ ਸ਼ੁਰੂ ਕੀਤੀ ਹੈ ਤਾਕਿ ਉਨ੍ਹਾਂ ਦੀ ਮਦਦ ਹੋ ਸਕੇ ਅਤੇ ਆਂਢ-ਗੁਆਂਢ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਦੂਸਰੇ ਪਾਸੇ 3ਡੀ ਪ੍ਰਿੰਟਿਡ ਫੇਸ ਸ਼ੀਲਡ, ਜਿਨ੍ਹਾਂ ਦੀ ਮੁੜ ਵਰਤੋਂ ਵੀ ਹੋ ਸਕੇ, ਦੀ ਇਨ-ਹਾਊਸ ਪ੍ਰਿੰਟਿੰਗ ਕਰਕੇ ਸੀਐੱਸਆਈਆਰ-ਸੀਈਸੀਆਰਆਈ ਦੇ ਡਿਸਪੈਂਸਰੀ ਸਟਾਫ ਨੂੰ ਤੋਹਫੇ ਵਜੋਂ ਵੰਡੀਆਂ ਜਾ ਰਹੀਆਂ ਹਨ ਤਾਕਿ ਉਨ੍ਹਾਂ ਦਾ ਮਰੀਜ਼ਾਂ ਦੇ ਨਜ਼ਲੇ, ਛਿੱਕਾਂ ਮਾਰਨ ਆਦਿ ਤੋਂ ਬਚਾਅ ਹੋ ਸਕੇ।
ਸੀਐੱਸਆਈਆਰ-ਸੀਈਸੀਆਰਆਈ ਦੀ ਕੋਸ਼ਿਸ਼ ਵਿਸ਼ਾਲ ਉਤਪਾਦਨ ਕਰਨ ਦੀ ਹੈ ਅਤੇ ਇਸ ਦੇ ਲਈ ਉਸ ਨੇ ਇਕ ਕੰਪਨੀ 3ਡੀ ਲਾਈਸਨ, ਬੰਗਲੌਰ ਨਾਲ ਫੇਸ ਸ਼ੀਲਡ ਲਈ ਭਾਈਵਾਲੀ ਕੀਤੀ ਹੈ। ਸੀਐੱਸਆਈਆਰ-ਸੀਈਸੀਆਰਆਈ ਫੇਸ ਸ਼ੀਲਡ ਦਾ ਸੋਧਿਆ ਹੋਇਆ ਰੂਪ ਥੋੜ੍ਹੇ ਸਮੇਂ ਵਿੱਚ ਹੀ ਤਿਆਰ ਕਰਨ ਲਈ ਪ੍ਰਤੀਬੱਧ ਹੈ। ਸੀਐੱਸਆਈਆਰ-ਸੀਈਸੀਆਰਆਈ ਦੁਆਰਾ ਇੱਕ ਪ੍ਰਸਿੱਧ ਇਲੈਕਟ੍ਰੋ ਕੈਮੀਕਲ ਸਿੰਥੇਸਿਜ਼ ਆਵ੍ ਹਾਈਪੋ-ਕਲੋਰਾਈਟ (ਕੀਟਾਣੂਨਾਸ਼ਕ) ਉੱਤੇ ਤਬਦੀਲ ਕਰਨ ਦੀ ਯੋਜਨਾ ਹੈ। ਇਸ ਨੂੰ ਇੱਕ ਚਾਹਵਾਨ ਐੱਮਐੱਸਐੱਮਈ ਕੋਲ ਤਬਦੀਲ ਕੀਤਾ ਜਾ ਰਿਹਾ ਹੈ ਤਾਕਿ ਇਸ ਦਾ ਕੀਟਾਣੂਨਾਸ਼ਕ ਸਪਰੇਅ ਵਜੋਂ ਭਾਰੀ ਉਤਪਾਦਨ ਹੋ ਸਕੇ ਅਤੇ ਉਸ ਨੂੰ ਜਨਤਕ ਥਾਵਾਂ, ਹਸਪਤਾਲਾਂ ਵਿੱਚ ਵਰਤਿਆ ਜਾ ਸਕੇ। ਇਸ ਤਰ੍ਹਾਂ ਸੀਐੱਸਆਈਆਰ-ਸੀਈਸੀਆਰਆਈ ਸਮਾਜ ਦੀਆਂ ਉਮੀਦਾਂ ਉੱਤੇ ਖਰੀ ਉਤਰ ਰਹੀ ਹੈ ਅਤੇ ਇਹ ਸਮਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀ ਹੈ ਅਤੇ ਨਾਲ ਹੀ ਉੱਘੇ ਦਾਨੀ ਡਾ. ਆਰਐੱਮ ਅਲਾਗੱਪਾ ਚੇਤਿਆਰ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਜਿਨ੍ਹਾਂ ਨੇ ਕਿ ਸੀਐੱਸਆਈਆਰ-ਸੀਈਸੀਆਰਆਈ ਨੂੰ ਸਥਾਪਤ ਕਰਨ ਲਈ ਕ੍ਰਾਈਕੁਡੀ ਵਿਖੇ ਜ਼ਮੀਨ ਅਤੇ ਕਾਫੀ ਨਕਦੀ ਦਾਨ ਦਿੱਤੀ ਸੀ।


ਸੀਐੱਸਆਈਆਰ- ਸੈਂਟਰਲ ਇਲੈਕਟ੍ਰੋਕੈਮੀਕਲ ਰਿਸਰਚ ਇੰਸਟੀਟਿਊਟ (ਸੀਈਸੀਆਰਆਈ), ਜੋ ਕਿ ਭਾਰਤੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰੀਸ਼ਦ ਦਾ ਇੱਕ ਪ੍ਰਮੁੱਖ ਅਦਾਰਾ ਹੈ, ਆਪਣਾ ਪੂਰਾ ਧਿਆਨ ਇਲੈਕਟ੍ਰੋਕੈਮੀਕਲ ਸਾਇੰਸ ਅਤੇ ਟੈਕਨੋਲੋਜੀ ਦੀਆਂ ਸਭ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਕੇਰੋਸੀਅਨ ਸਾਇੰਸ, ਇੰਜੀਨੀਅਰਿੰਗ, ਇਲੈਕਟ੍ਰੋ-ਕੈਮੀਕਲ ਪਾਵਰ ਸੋਰਸਿਜ਼, ਇਲੈਕਟ੍ਰੋ-ਕੈਮੀਕਲ ਮੈਟੀਰੀਅਲ ਸਾਇੰਸ, ਇਲੈਕਟ੍ਰੋਆਰਗੈਨਿਕ ਅਤੇ ਇਲੈਕਟ੍ਰੋ ਇਨ-ਆਰਗੈਨਿਕ ਕੈਮੀਕਲਜ਼, ਇਲੈਕਟ੍ਰੋਡਿਕਸ ਅਤੇ ਇਲੈਕਟ੍ਰੋਕੈਟਾਲਾਇਸਿਸ, ਇਲੈਕਟ੍ਰੇਮੈਟਾਲਰਜੀ, ਇਲੈਕਟ੍ਰੋ ਪਲੇਟਿੰਗ ਅਤੇ ਮੈਟਲ ਫਿਨਿਸ਼ਿੰਗ ਟੈਕਨੋਲੋਜੀ ਵੱਲ ਕੇਂਦ੍ਰਿਤ ਕਰ ਰਿਹਾ ਹੈ। ਸੀਐੱਸਆਈਆਰ-ਸੀਈਸੀਆਰਆਈਜ਼ ਦੀਆਂ ਸਰਗਰਮੀਆਂ ਨਵੇਂ ਅਤੇ ਸੋਧੇ ਹੋਏ ਉਤਪਾਦਾਂ ਦੇ ਵਿਕਾਸ ਵੱਲ ਕੇਂਦ੍ਰਿਤ ਹਨ ਅਤੇ ਨਾਲ ਹੀ ਉਨ੍ਹਾਂ ਅਮਲਾਂ ਵੱਲ ਕੇਂਦ੍ਰਿਤ ਹਨ ਜਿਨ੍ਹਾਂ ਨਾਲ ਕਿ ਇਲੈਕਟ੍ਰੋ-ਕੈਮੀਕਲ ਸਾਇੰਸ ਐਂਡ ਟੈਕਨੋਲੋਜੀ ਵਿੱਚ ਨਵੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ। ਸੀਐੱਸਆਈਆਰ-ਸੀਈਸੀਆਰਆਈ ਦੁਆਰਾ ਲੈਬਾਰਟਰੀਆਂ ਅਤੇ ਨਿਜੀ ਕੰਪਨੀਆਂ ਦੀ ਮਦਦ ਨਾਲ ਭਾਰਤ ਦੇ ਅੰਦਰ ਅਤੇ ਬਾਹਰ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ।
ਸੀਐੱਸਆਈਆਰ-ਸੀਈਸੀਆਰਆਈ ਦੁਆਰਾ ਭਾਰਤੀ ਉਦਯੋਗ ਦੀ ਮਦਦ ਸਰਵੇ ਕਰਨ ਅਤੇ ਕੰਸਲਟੈਂਸੀ ਪ੍ਰੋਜੈਕਟਾਂ ਵਿੱਚ ਕੀਤੀ ਜਾ ਰਹੀ ਹੈ। ਮਾਨਵ ਸੰਸਾਧਨ ਵਿਕਾਸ ਪ੍ਰੋਗਰਾਮ ਦੇ ਹਿੱਸੇ ਵਜੋਂ ਸੀਈਸੀਆਰਆਈ ਦੁਆਰਾ ਕੈਮੀਕਲ ਅਤੇ ਇਲੈਕਟ੍ਰੋ-ਕੈਮੀਕਲ ਇੰਜੀਨੀਅਰਿੰਗ ਵਿੱਚ ਇਕ ਚਾਰ ਸਾਲਾਂ ਦਾ ਬੀ-ਟੈੱਕ ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਕੈਡਮੀ ਆਵ੍ ਸਾਇੰਟੀਫਿਕ ਐਂਡ ਇਨੋਵੇਟਿਵ ਰਿਸਰਚ (ਏਸੀਐੱਸਆਈਆਰ) ਵਿਖੇ ਪੀਐੱਚਡੀ ਸਕਾਲਰਾਂ ਦੀ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਖੋਜ ਵਿੱਚ ਮਦਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੀਐੱਸਆਈਆਰ-ਸੀਈਸੀਆਰਆਈ 'ਹੁਨਰ ਵਿਕਾਸ' ਟ੍ਰੇਨਿੰਗ ਅਤੇ ਜਿਗਿਆਸਾ ਪ੍ਰੋਗਰਾਮ (Jigyasa programs) ਵੀ ਦੇਸ਼ ਦੇ ਨੌਜਵਾਨਾਂ ਲਈ ਚਲਾ ਰਿਹਾ ਹੈ।
*****
ਕੇਜੀਐੱਸ/(ਡੀਐੱਸਟੀ-ਸੀਐੱਸਆਈਆਰ)
(Release ID: 1612293)