ਰੱਖਿਆ ਮੰਤਰਾਲਾ

ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਕਾਰਜ ਵਿੱਚ ਸਾਬਕਾ ਸੈਨਿਕ ਆਪਣੀ ਭੂਮਿਕਾ ਨਿਭਾ ਰਹੇ ਹਨ

Posted On: 07 APR 2020 12:04PM by PIB Chandigarh

ਆਲਮੀ ਮਹਾਮਾਰੀ ਕੋਵਿਡ-19 ਨਾਲ ਨਿਪਟਣ ਵਿੱਚ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਨਾਲ ਸਬੰਧਿਤ ਸਾਬਕਾ ਸੈਨਿਕ (ਈਐੱਸਐੱਮ) ਨਾਗਰਿਕ ਪ੍ਰਸ਼ਾਸਨ ਦਾ ਸਾਥ ਦੇ ਰਹੇ ਹਨ ਅਤੇ ਸਵੈਇੱਛਾ ਅਤੇ ਨਿਰਸੁਆਰਥ ਭਾਵਨਾ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

ਰੱਖਿਆ ਮੰਤਰਾਲੇ ਦਾ ਸਾਬਕਾ ਸੈਨਿਕ ਭਲਾਈ ਵਿਭਾਗ (ਡੀਈਐੱਸਡਬਲਿਊ)  ਸਾਬਕਾ ਸੈਨਿਕਾਂ ਨਾਲ ਤਾਲਮੇਲ ਕਰ ਰਿਹਾ ਹੈ। ਇਸ ਲਈ ਕੇਂਦਰੀ ਸੈਨਿਕ ਬੋਰਡ ਪੂਰੇ ਦੇਸ਼ ਵਿੱਚ ਰਾਜ ਪੱਧਰ ਤੇ 32 ਸਟੇਟ ਸੈਨਿਕ ਬੋਰਡਾਂ ਅਤੇ 403 ਜ਼ਿਲ੍ਹਾ ਸੈਨਿਕ ਬੋਰਡਾਂ ਦੇ ਨੈੱਟਵਰਕ ਦੇ ਸੰਪਰਕ ਵਿੱਚ ਹੈ।

ਕਰਨਾਟਕ

ਬ੍ਰਿਗੇਡੀਅਰ ਰਵੀ ਮੁਨਿਸਵਾਮੀ (ਸੇਵਾਮੁਕਤ) ਕਰਨਾਟਕ ਵਿੱਚ ਇਸ ਉਪਰਾਲੇ ਦਾ ਤਾਲਮੇਲ ਕਰ ਰਹੇ ਹਨ। ਉਹ ਬੰਗਲੁਰੂ ਵਿੱਚ ਸਾਬਕਾ ਸੈਨਿਕਾਂ ਦੇ 45 ਤਜਰਬੇਕਾਰ ਸਾਇਕਲ ਸਵਾਰ ਦਲ ਦੀ ਅਗਵਾਈ ਕਰ ਰਹੇ ਹਨ ਜੋ ਇੱਕ ਵਟਸਐਪ ਗਰੁੱਪ ਰਾਹੀਂ ਸ਼ਹਿਰ ਵਿੱਚ ਬਜ਼ੁਰਗਾਂ ਅਤੇ ਬਿਮਾਰਾਂ ਨੂੰ ਦਵਾਈਆਂ ਅਤੇ ਲਾਜ਼ਮੀ ਸਪਲਾਈ ਪ੍ਰਦਾਨ ਕਰ ਰਹੇ ਹਨ। ਇਸ ਦੇ ਇਲਾਵਾ ਧਾਰਵਾੜ, ਦਾਵਨਗੇਰੇ, ਸ਼ਿਵਾਮੋਗਾ, ਹਸਨ, ਮੈਸੂਰ ਅਤੇ ਕੋਡਗੂ (Dharwad, Davanagere, Shivamogga, Hassan, Mysuru and Kodagu) ਵਿੱਚ ਕਈ ਸਾਬਕਾ ਸੈਨਿਕ ਸਵੈਇੱਛਾ ਨਾਲ ਭੋਜਨ ਵੰਡ ਰਹੇ ਹਨ ਅਤੇ ਲੌਕਡਾਊਨ ਪ੍ਰਬੰਧਨ ਵਿੱਚ ਸਹਾਇਤਾ ਕਰ ਰਹੇ ਹਨ।

ਆਂਧਰ ਪ੍ਰਦੇਸ਼

ਲਗਭਗ 300 ਸਾਬਕਾ ਸੈਨਿਕ ਸਵੈਇੱਛਾ ਨਾਲ ਆਂਧਰ ਪ੍ਰਦੇਸ਼ ਵਿੱਚ ਪੁਲਿਸ ਦੀ ਸਹਾਇਤਾ ਕਰ ਰਹੇ ਹਨ। ਮੰਗਲਗਿਰੀ ਵਿੱਚ ਤਾਡੇਪੱਡੀਗੁਡੇਮ (Tadepalligudem), ਪੱਛਮੀ ਗੋਦਾਵਰੀ ਜ਼ਿਲ੍ਹਾ ਐਸੋਸੀਏਸ਼ਨ ਅਤੇ 28 ਏਅਰ ਡਿਫੈਂਸ ਰੈਜੀਮੈਂਟ ਸਾਬਕਾ ਸੈਨਿਕ ਸੰਗਠਨ ਜਿਹੇ ਕੁਝ ਸਾਬਕਾ ਸੈਨਿਕ ਸੰਘ ਗ਼ਰੀਬਾਂ ਨੂੰ ਭੋਜਨ ਅਤੇ ਜ਼ਰੂਰੀ ਵਸਤਾਂ ਵੰਡ ਰਹੇ ਹਨ। ਸ਼੍ਰੀ ਚੈਤੰਨਿਆ ਸਾਬਕਾ ਸੈਨਿਕ ਸੰਘ, ਭੀਮੂਨਿਪਟਨਮ (Bheemunipatnam) ਲੌਕਡਾਊਨ ਨੂੰ ਸਫਲ ਬਣਾਉਣ ਵਿੱਚ ਪੁਲਿਸ ਦੀ ਸਹਾਇਤਾ ਕਰ ਰਹੇ ਹਨ।

ਉੱਤਰ ਪ੍ਰਦੇਸ਼

ਬ੍ਰਿਗੇਡੀਅਰ ਰਵੀ (ਸੇਵਾਮੁਕਤ) ਅਨੁਸਾਰ ਉੱਤਰ ਪ੍ਰਦੇਸ਼ ਦੇ 75 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸੈਨਿਕ ਬੋਰਡ ਸੀਨੀਅਰ ਵੈਟਰਨ ਸਾਬਕਾ ਸੈਨਿਕਾਂ ਦੀ ਸਹਾਇਤਾ ਕਰਨ ਦੇ ਨਾਲ- ਨਾਲ ਰਾਸ਼ਨ ਵੰਡ, ਸਮੁਦਾਇਕ ਨਿਗਰਾਨੀ ਅਤੇ ਜ਼ਰੂਰਤਮੰਦਾਂ ਲਈ ਸਮੁਦਾਇਕ ਰਸੋਈ ਘਰ ਚਲਾਉਣ ਦੀ ਨਿਗਰਾਨੀ ਵਿੱਚ ਸਾਬਕਾ ਸੈਨਿਕਾਂ ਦੀ ਇੱਕ ਟੀਮ ਨਾਲ ਸਹਾਇਤਾ ਕਰ ਰਹੇ ਹਨ। ਉਹ ਪਹਿਲਾਂ ਹੀ ਰਾਜ ਵਿੱਚ ਸੈਨਾ ਮੈਡੀਕਲ ਕੋਰ ਤੋਂ 6,592 ਸਾਬਕਾ ਸੈਨਿਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਨਾਲ ਸੰਪਰਕ ਕਰ ਚੁੱਕੇ ਹਨ ਅਤੇ ਉਹ ਕਿਸੇ ਵੀ ਸੰਕਟਕਾਲੀ ਸਥਿਤੀ ਲਈ ਤਿਆਰ ਹਨ।

ਪੰਜਾਬ

ਰਾਜਯ ਸੈਨਿਕ ਬੋਰਡ, ਪੰਜਾਬ ਦੇ ਡਾਇਰੈਕਟਰ ਬ੍ਰਿਗੇਡੀਅਰ ਸਤਿੰਦਰ ਸਿੰਘ (ਸੇਵਾਮੁਕਤ) ਨੇ ਦੱਸਿਆ ਕਿ ਉਨ੍ਹਾਂ ਨੇ 4,200 ਸਾਬਕਾ ਸੈਨਿਕਾਂ ਨੂੰ ਸ਼ਾਸਨ ਸੁਰੱਖਿਅਕ (Guardians of Governance) ਦੇ ਰੂਪ ਵਿੱਚ ਨਿਯੁਕਤ ਕੀਤਾ ਹੈ ਜੋ ਪੰਜਾਬ ਦੇ ਹਰ ਪਿੰਡ ਵਿੱਚ ਡੇਟਾ ਇਕੱਤਰ ਕਰਨ ਅਤੇ ਸਮੁਦਾਇਕ ਨਿਗਰਾਨੀ ਲਈ ਮੌਜੂਦ ਹਨ।

 

ਛੱਤੀਸਗੜ੍ਹ

ਛੱਤੀਸਗੜ੍ਹ ਵਿੱਚ ਇਸ ਕਾਰਜ ਦਾ ਤਾਲਮੇਲ ਕਰ ਰਹੇ ਏਅਰ ਸੀਐੱਮਡੀਈ ਏ ਐੱਨ ਕੁਲਕਰਨੀ, ਵੀਐੱਸਐੱਮ (ਸੇਵਾਮੁਕਤ) ਨੇ ਦੱਸਿਆ ਕਿ ਬਿਲਾਸਪੁਰ, ਜਾਂਜਗੀਰ ਅਤੇ ਕੋਰਬਾ ਵਿੱਚ ਕੁਝ ਸਾਬਕਾ ਸੈਨਿਕ ਰਾਜ ਪੁਲਿਸ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਨ।

ਉੱਤਰ-ਪੂਰਬ

ਬ੍ਰਿਗੇਡੀਅਰ ਨਾਰਾਇਣ ਦੱਤ ਜੋਸ਼ੀ, ਐੱਸਐੱਮ (ਸੇਵਾਮੁਕਤ) 300 ਸਾਬਕਾ ਸੈਨਿਕ ਸਵੈ ਸੇਵਕਾ ਨਾਲ ਅਸਾਮ ਦੇ 19 ਜ਼ਿਲ੍ਹਿਆਂ ਵਿੱਚ ਸਹਾਇਤਾ ਲਈ ਤਿਆਰ ਹਨ। ਜਦੋਂਕਿ ਸ਼ਿਲਾਂਗ ਵਿੱਚ ਕਰਨਲ ਗੌਤਮ ਕੁਮਾਰ ਰਾਇ (ਸੇਵਾਮੁਕਤ) 79 ਵਲੰਟੀਅਰਾਂ ਨਾਲ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਤਿਆਰ ਹਨ। ਤ੍ਰਿਪੁਰਾ ਤੋਂ ਬ੍ਰਿਗੇਡੀਅਰ ਜੇਪੀ ਤਿਵਾਰੀ (ਸੇਵਾਮੁਕਤ) ਨੇ ਦੱਸਿਆ ਕਿ ਸਾਬਕਾ ਸੈਨਿਕ ਵਲੰਟੀਅਰਾਂ ਦੀ ਸੂਚੀ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਗਈ ਹੈ ਅਤੇ ਉਹ ਸੌਂਪੇ ਗਏ ਕਿਸੇ ਵੀ ਕਾਰਜ ਨੂੰ ਕਰਨ ਲਈ ਤਿਆਰ ਹਨ।

ਝਾਰਖੰਡ, ਹਰਿਆਣਾ, ਉੱਤਰਾਖੰਡ

ਇਸੇ ਤਰ੍ਹਾਂ ਹੀ ਝਾਰਖੰਡ ਤੋਂ ਬ੍ਰਿਗੇਡੀਅਰ ਪਾਠਕ (ਸੇਵਾਮੁਕਤ), ਹਰਿਆਣਾ ਤੋਂ ਕਰਨਲ ਰਾਹੁਲ ਯਾਦਵ (ਸੇਵਾ ਮੁਕਤ) ਨੇ ਆਪਣੇ-ਆਪਣੇ ਰਾਜਾਂ ਵਿੱਚ ਅਜਿਹਾ ਕੀਤਾ ਹੈ। ਅਜਿਹੇ ਸਮੇਂ ਵਿੱਚ ਜਦੋਂ ਪੂਰਾ ਰਾਸ਼ਟਰ ਲੌਕਡਾਊਨ ਦੇ ਤਹਿਤ ਹੈ, ਥਲ, ਜਲ ਅਤੇ ਵਾਯੂ ਸੈਨਾ ਦੇ ਸੇਵਾ ਮੁਕਤ ਕਰਮਚਾਰੀਆਂ ਦੇ ਨਾਲ-ਨਾਲ ਸਾਬਕਾ ਸੈਨਿਕ ਸੰਘ ਵਲੰਟੀਅਰਾਂ ਦੁਆਰਾ ਸਮੁਦਾਇਕ ਸੇਵਾ ਦੇ ਕਾਰਜ ਕਰਨੇ ਬਹੁਤ ਸ਼ਲਾਘਾਯੋਗ ਹਨ।

 

*******

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1611942) Visitor Counter : 167