ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਆਪਣੀ ਪਤਨੀ ਨਾਲ ਉਪ ਰਾਸ਼ਟਰਪਤੀ ਭਵਨ ਵਿੱਚ ਦੀਪ ਜਗਾਏ ਉਪ ਰਾਸ਼ਟਰਪਤੀ ਨੇ ਕੋਵਿਡ -19 ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਲੋਹ ਸੰਕਲਪ ਦਿਖਾਉਣ ਲਈ ਦੇਸ਼ਵਾਸੀਆਂ ਦੀ ਪ੍ਰਸ਼ੰਸਾ ਕੀਤੀ
ਉਪ ਰਾਸ਼ਟਰਪਤੀ ਨੇ ਇਸ ਸੰਕ੍ਰਮਣ ਨੂੰ ਰੋਕਣ ਲਈ ਨਾਗਰਿਕਾਂ ਨੂੰ ਸਮਾਜਿਕ ਵਿਵਹਾਰ ਵਿੱਚ ਦੂਰੀ ਬਣਾਈ ਰੱਖਣ ਅਤੇ ਹੋਰ ਜ਼ਰੂਰੀ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਤਾਕੀਦ ਕੀਤੀ
ਨਾਗਰਿਕਾਂ ਨੂੰ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ
ਉਪ ਰਾਸ਼ਟਰਪਤੀ ਨੇ ਹਾਲਾਤ ਠੀਕ ਹੋਣ ਤੱਕ ਕੋਵਿਡ -19 ਦਾ ਮੁਕਾਬਲਾ ਕਰਨ ਲਈ ਹਰ ਮਹੀਨੇ ਆਪਣੀ ਤਨਖ਼ਾਹ ਤੋਂ 30% ਯੋਗਦਾਨ ਕਰਨ ਦਾ ਫ਼ੈਸਲਾ ਕੀਤਾ
ਸੋਸ਼ਲ ਮੀਡੀਆ 'ਤੇ ਗਲਤ ਜਾਣਕਾਰੀ' ਤੇ ਚਿੰਤਾ ਜ਼ਾਹਰ ਕੀਤੀ; ਅਫਵਾਹਾਂ ਨੂੰ ਠੱਲ ਪਾਉਣ ਲਈ ਪ੍ਰਮਾਣਿਕ ਜਾਣਕਾਰੀ ਦੇ ਮੁਕਤ ਪ੍ਰਵਾਹ ਦਾ ਸੱਦਾ ਦਿੱਤਾ
Posted On:
05 APR 2020 9:10PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਆਪਣੀ ਪਤਨੀ ਸ਼੍ਰੀਮਤੀ ਊਸ਼ਾਮਾ(Smt. Ushamma) ਨਾਲ, ਅੱਜ ਰਾਤ 9 ਵਜੇ ਉਪ ਰਾਸ਼ਟਰਪਤੀ ਭਵਨ ਵਿੱਚ ਦੀਪ ਜਗਾਏ ਅਤੇ ਕੋਵਿਡ -19 ਸੰਕ੍ਰਮਣ ਦੇ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਏ ।
ਇਸ ਅਵਸਰ ‘ਤੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਦਾ ਉਦੇਸ਼, ਸਾਡੀ ਏਕਤਾ ਅਤੇ ਸਾਂਝੇ ਸੰਕਲਪ ਨਾਲ ਨੋਵਲ ਕੋਰੋਨਾ ਵਾਇਰਸ ਦੇ ਕਾਰਨ ਫੈਲੀ ਨਿਰਾਸ਼ਾ ਅਤੇ ਅੰਧਕਾਰ ਨੂੰ ਦੂਰ ਕਰਨਾ ਹੈ। ਉਪ ਰਾਸ਼ਟਰਪਤੀ ਨੇ ਟੀਮ ਵਰਕ ਦੀ ਅਥਾਹ ਸ਼ਕਤੀ ਦਰਸਾਉਣ ਲਈ ਦੇਸ਼ ਦੇ ਲੋਕਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਦੇ ਸੱਦੇ ਨੂੰ ਵਿਆਪਕ ਜਨ ਸਮਰਥਨ ਦੇ ਕੇ ਦੇਸ਼ਵਾਸੀਆਂ ਨੇ ਇੱਕ ਵਾਰ ਫਿਰ ਇਸ ਮਹਾਮਾਰੀ ਦੇ ਵਿਰੁੱਧ ਆਪਣੇ ਲੋਹ ਸੰਕਲਪ ਨੂੰ ਸਾਬਿਤ ਕੀਤਾ ਹੈ।
ਪੂਰਨ ਬੰਦੀ ਸਮੇਂ ਵਿੱਚ (ਲੌਕਡਾਊਨ ਪੀਰੀਅਡ ਦੌਰਾਨ) ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਹਰ ਨਾਗਰਿਕ ਦਾ ਕਰਤੱਵ ਹੈ ਕਿ ਉਹ ਇਸ ਵਾਇਰਸ ਦੇ ਸੰਕ੍ਰਮਣ(ਸੰਚਾਰ) ਨੂੰ ਫੈਲਣ ਤੋਂ ਰੋਕੇ ।
ਕੋਵਿਡ - 19 ਦੇ ਵਿਰੁੱਧ ਲੜਾਈ ਵਿੱਚ ਡਾਕਟਰਾਂ, ਹੈਲਥਕੇਅਰ ਵਰਕਰਾਂ, ਪੁਲਿਸ, ਸਵੱਛਤਾ ਕਰਮੀਆਂ ਅਤੇ ਸਥਾਨਕ ਸੰਸਥਾਵਾਂ ਦੇ ਕਰਮਚਾਰੀਆਂ ਅਤੇ ਸਮਾਜਸੇਵੀ ਸੰਗਠਨਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਸਮਾਜਿਕ ਵਿਵਹਾਰ ਵਿੱਚ ਦੂਰੀ ਬਣਾਈ ਰੱਖਣ ਅਤੇ ਨਿਜੀ ਸਵੱਛਤਾ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤਾ ਕਿ ਉਹ ਕੋਵਿਡ - 19 ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਅਤੇ ਹੈਲਥਕੇਅਰ ਮਾਹਿਰਾਂ ਦੁਆਰਾ ਜਾਰੀ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ।
ਜਨ ਸਧਾਰਨ ਦੀਆਂ ਕਠਿਨਾਇਆਂ ਨੂੰ ਦੂਰ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਮੇਂ ਰਾਸ਼ਟਰੀ ਸੰਕਟ ਦੀ ਇਸ ਘੜੀ ਵਿੱਚ ਇਹ ਸਮਾਜ ਦੇ ਹਰ ਮੈਂਬਰ ਦੀ ਵੀ ਜ਼ਿੰਮੇਦਾਰੀ ਹੈ ਕਿ ਉਹ ਵਿਸਥਾਪਿਤ ਮਜ਼ਦੂਰਾਂ ਅਤੇ ਜ਼ਰੂਰਤਮੰਦ ਗ਼ਰੀਬ ਲੋਕਾਂ ਦੀ ਮਦਦ ਕਰਨ।
ਸੰਕ੍ਰਮਣ ਬਾਰੇ ਸੂਚਨਾ ਅਤੇ ਸਮਾਚਾਰ ਪਹੁੰਚਾਉਣ ਲਈ ਇਲੈਕਟ੍ਰੌਨਿਕ ਅਤੇ ਪ੍ਰਿੰਟ ਮੀਡੀਆ ਕਰਮੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਅਫਵਾਹਾਂ , ਫੇਕ ਨਿਊਜ਼ (ਝੂਠੀਆਂ ਖ਼ਬਰਾਂ), ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਉੱਤੇ ਭ੍ਰਾਮਕ ਸੂਚਨਾ, ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ।
ਬਾਅਦ ਵਿੱਚ ਆਪਣੀ ਇੱਕ ਫੇਸਬੁੱਕ ਪੋਸਟ ਵਿੱਚ, ਉਪ ਰਾਸ਼ਟਰਪਤੀ ਨੇ ਅਫਵਾਹਾਂ ਦੇ ਫੈਲਣ ‘ਤੇ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਵਿੱਚ ਫੈਲ ਰਹੀ ਭ੍ਰਾਮਕ ਸੂਚਨਾ ਉੱਤੇ ਗਹਿਰੀ ਚਿੰਤਾ ਵਿਅਕਤ ਕਰਦੇ ਹੋਏ ਲਿਖਿਆ ਕਿ ਅਫਵਾਹਾਂ ਦੇ ਇਸ ਵਾਇਰਸ ਨੂੰ ਤੱਤਕਾਲ ਰੋਕਿਆ ਜਾਣਾ ਜ਼ਰੂਰੀ ਹੈ।
ਉਨ੍ਹਾਂ ਨੇ ਲਿਖਿਆ ਕਿ ਸਾਨੂੰ ਸੰਪ੍ਰਦਾਵਾਂ ਅਤੇ ਭਾਈਚਾਰਿਆਂ ਬਾਰੇ ਬੇਬੁਨਿਆਦ ਪੱਖਪਾਤ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਇੱਕ ਘਟਨਾ ਨੂੰ ਆਪਣੀਆਂ ਪੂਰਵ-ਧਾਰਨਾਵਾਂ ਦੀ ਪ੍ਰਿਜ਼ਮ ਤੋਂ ਨਹੀਂ ਦੇਖਣਾ ਚਾਹੀਦਾ ਹੈ। ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਭਵਿੱਖ ਵਿੱਚ ਪ੍ਰਸਤਾਵਿਤ ਨਿਰਦੇਸ਼ਾਂ ਦੀ ਅਜਿਹਾ ਦੁਰਭਾਗਪੂਰਨ ਉਲੰਘਣ ਨਹੀਂ ਕੀਤਾ ਜਾਵੇਗਾ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਭਾਗੀਦਾਰਾਂ ਦਰਮਿਆਨ ਨਿਰੰਤਰ ਸੰਵਾਦ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਨਿਜੀ ਤੌਰ ‘ਤੇ ਅਤੇ ਸ਼ਾਮਲ ਹੋ ਕੇ ਆਪਣੀਆਂ ਪ੍ਰਤੀਕਿਰਿਆਵਾਂ ਦਾ ਵਿਸ਼ਲੇਸ਼ਣ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਮਾਣਿਕ ਸੂਚਨਾ ਦਾ ਅਦਾਨ - ਪ੍ਰਦਾਨ, ਅਫਵਾਹਾਂ ਅਤੇ ਭ੍ਰਾਮਕ ਪ੍ਰਚਾਰ ਨੂੰ ਰੋਕਣ ਲਈ ਜ਼ਰੂਰੀ ਹੈ।
ਉਲਟ ਪਰਿਸਥਿਤੀਆਂ ਵਿੱਚ ਵੀ ਸਾਰੇ, ਫਰੰਟ ਲਾਈਨ ਦੇ ਜੋਧਿਆਂ ਦੀ ਤਰ੍ਹਾਂ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਦੇ ਮੈਡੀਕਲ ਪ੍ਰੋਫੈਸ਼ਨਲਾਂ ਨਾਲ ਹਿੰਸਾਤਮਕ ਮਾਰ ਕੁੱਟ ਉੱਤੇ ਚਿੰਤਾ ਵਿਅਕਤ ਕਰਦੇ ਹੋਏ, ਉਨ੍ਹਾਂ ਨੇ ਕਿਹਾ "ਸਾਡੇ ਫਰੰਟ ਲਾਈਨ ਦੇ ਜੋਧੇ, ਵਿਸ਼ੇਸ਼ ਕਰਕੇ ਮੈਡੀਕਲ ਪ੍ਰੋਫੈਸ਼ਨਲਾਂ ਦਾ ਸਨਮਾਨ ਅਤੇ ਸੁਰੱਖਿਆ, ਸਾਡੇ ਟੀਚੇ ਨੂੰ ਪ੍ਰਾਪਤ ਕਰਨਾ ਲਈ ਅਤਿ ਜ਼ਰੂਰੀ ਹੈ।"
ਇਸੇ ਦੌਰਾਨ, ਉਪ ਰਾਸ਼ਟਰਪਤੀ ਨੇ ਇਹ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੋ ਜਾਂਦੇ ਉੱਦੋਂ ਤੱਕ ਹਰ ਮਹੀਨੇ ਉਹ ਆਪਣੀ ਤਨਖ਼ਾਹ ਦਾ 30% ਕੋਵਿਡ 19 ਸੰਕ੍ਰਮਣ ਦੇ ਵਿਰੁੱਧ ਲੜਾਈ ਵਿੱਚ, ਆਪਣੇ ਯੋਗਦਾਨ ਰੂਪ ਵਿੱਚ ਪ੍ਰਦਾਨ ਕਰਦੇ ਰਹਿਣਗੇ।
****
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਆਰਕੇ
(Release ID: 1611542)
Visitor Counter : 137