ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਮਹਾਵੀਰ ਜਯੰਤੀ ਦੀ ਪੂਰਵ ਸੰਧਿਆ 'ਤੇ ਸ਼ੁਭਕਾਮਨਾਵਾਂ ਦਿੱਤੀਆਂ
Posted On:
05 APR 2020 6:55PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਮਹਾਵੀਰ ਜਯੰਤੀ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿਚ ਕਿਹਾ ਹੈ: -
“ਮਹਾਵੀਰ ਜਯੰਤੀ ਦੇ ਪਾਵਨ ਅਵਸਰ ‘ਤੇ, "ਮੈਂ ਸਾਰੇ ਦੇਸ਼ਵਾਸੀਆਂ, ਵਿਸ਼ੇਸ਼ ਕਰਕੇ ਜੈਨ ਭਾਈਚਾਰੇ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।"
ਅਹਿੰਸਾ, ਸੱਚ ਅਤੇ ਤਿਆਗ ਦੀਆਂ ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਹਰ ਯੁੱਗ ਵਿੱਚ ਅਤੇ ਹਰ ਵਿਅਕਤੀ ਲਈ ਪ੍ਰਾਸੰਗਿਕ ਹਨ। ਇਨ੍ਹਾਂ ਸਿੱਖਿਆਵਾਂ ਦਾ ਪਾਲਣ ਕਰਕੇ ਇੱਕ ਅਜਿਹੇ ਸਮਾਵੇਸ਼ੀ ਅਤੇ ਸਮਤਾਮੂਲਕ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਜਿੱਥੇ ਸਾਰਿਆਂ ਨੂੰ ਸਮਾਨ ਅਵਸਰ ਮਿਲਣ ਅਤੇ ਆਪਸ ਵਿੱਚ ਤਾਲਮੇਲ ਅਤੇ ਸਦਭਾਵ ਨੂੰ ਹੁਲਾਰਾ ਮਿਲੇ।
ਆਓ, ਵਿਸ਼ਵ ਵਿੱਚ ਸ਼ਾਂਤੀ, ਪ੍ਰੇਮ, ਸਦਾਚਾਰ ਅਤੇ ਸੁਹਾਰਦ ਦੇ ਪ੍ਰਸਾਰ ਲਈ ਭਗਵਾਨ ਮਹਾਵੀਰ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਪ੍ਰਾਪਤ ਕਰੀਏ। ਨਾਲ ਹੀ, ਵਰਤਮਾਨ ਸਮੇਂ ਵਿੱਚ ਆਲਮੀ ਸੰਕਟ ਬਣ ਕੇ ਉੱਭਰੇ ਕੋਵਿਡ-19 ਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੇ ਦੇਸ਼ਵਾਸੀ ਸੋਸ਼ਲ ਡਿਸਟੈਂਡਸਿੰਗ (ਸਮਾਜਿਕ ਦੂਰੀ) ਸਹਿਤ ਸਾਰੇ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰੀਏ।”
Click here to see President’s message in Hindi
*****
ਵੀਆਰਆਰਕੇ/ਐੱਸਐੱਚ
(Release ID: 1611465)
ਵਿਜ਼ੀਟਰ ਕਾਊਂਟਰ : 103