ਖੇਤੀਬਾੜੀ ਮੰਤਰਾਲਾ

ਖੇਤੀ-ਕਿਸਾਨੀ ਦੇ ਸਬੰਧ ਵਿੱਚ ਹੋਰ ਛੂਟ ਦਿੱਤੀ ਗਈ

ਖੇਤੀ ਮਸ਼ੀਨਰੀ ਅਤੇ ਕਲਪੁਰਜ਼ਿਆਂ ਦੀਆਂ ਦੁਕਾਨਾਂ, ਹਾਈਵੇ ਉੱਤੇ ਟਰੱਕਾਂ ਦੀ ਮੁਰੰਮਤ ਦੀਆਂ ਦੁਕਾਨਾਂ ਚਾਲੂ ਰਹਿਣਗੀਆਂ

ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਹੋਰ ਆਦੇਸ਼ ਜਾਰੀ ਕੀਤਾ

ਲੌਕਡਾਊਨ ਦੌਰਾਨ ਕਿਸਾਨਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਦੀ ਕਵਾਇਦ

Posted On: 04 APR 2020 4:30PM by PIB Chandigarh

ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਰੋਕਥਾਮ ਲਈ ਦੇਸ਼ ਭਰ ਵਿੱਚ ਜਾਰੀ ਲੌਕਡਾਊਨ ਦਰਮਿਆਨ ਕਿਸਾਨੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਕਈ ਤਰ੍ਹਾਂ ਦੀਆਂ ਛੂਟਾਂ ਪ੍ਰਦਾਨ ਕੀਤੀਆਂ ਹਨ ਤਾਕਿ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਦੇਸ਼ ਵਿੱਚ ਅਨਾਜ ਦੀ ਕਮੀ ਵੀ ਨਾ ਆਵੇ ਇਸੇ ਸਿਲਸਿਲੇ ਵਿੱਚ ਗ੍ਰਹਿ ਮੰਤਰਾਲਾ ਨੇ ਇੱਕ ਹੋਰ ਆਦੇਸ਼ ਜਾਰੀ ਕੀਤਾ ਹੈ

 

ਕਿਸਾਨੀ ਦੇ ਸਬੰਧ ਵਿੱਚ ਗ੍ਰਹਿ ਮੰਤਰਾਲੇ ਦੇ ਤਾਜ਼ਾ ਆਦੇਸ਼ ਅਨੁਸਾਰ ਖੇਤੀ ਮਸ਼ੀਨਰੀ ਅਤੇ ਉਸ ਦੇ ਕਲਪੁਰਜ਼ਿਆਂ ਦੀਆਂ ਦੁਕਾਨਾਂ ਲੌਕਡਾਊਨ ਦੌਰਾਨ ਖੁਲ੍ਹੀਆਂ ਰਹਿਣਗੀਆਂ ਇਸ ਛੂਟ ਵਿੱਚ ਸਬੰਧਿਤ ਸਪਲਾਇਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ

 

ਹਾਈਵੇ ਉੱਤੇ ਟਰੱਕਾਂ ਦੀ ਮੁਰੰਮਤ ਕਰਨ ਵਾਲੀਆਂ ਦੁਕਾਨਾਂ ਅਤੇ ਪੈਟ੍ਰੋਲ ਪੰਪ ਵੀ ਚਾਲੂ ਰਹਿਣਗੇ ਤਾਕਿ ਖੇਤੀ ਉਪਜ ਦੀ ਟ੍ਰਾਂਸਪੋਰਟੇਸ਼ਨ ਅਸਾਨੀ ਨਾਲ ਹੋ ਸਕੇ ਇਸੇ ਤਰ੍ਹਾਂ ਚਾਹ ਬਾਗਾਨ (ਟੀ ਇੰਡਸਟ੍ਰੀ) ਵਿੱਚ ਵੱਧ ਤੋਂ ਵੱਧ 50% ਕਰਮਚਾਰੀ ਰੱਖਦੇ ਹੋਏ ਕੰਮ ਕੀਤਾ ਜਾ ਸਕੇਗਾ

 

ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਇਸ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਦਾ ਧਿਆਨ ਰੱਖਿਆ ਜਾਵੇ ਅਤੇ ਬਿਮਾਰੀ ਤੋਂ ਬਚਾਅ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧ ਵਿੱਚ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ

 

***

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1611101) Visitor Counter : 145