ਸਿੱਖਿਆ ਮੰਤਰਾਲਾ

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਕੋਵਿਡ-19 ਦੇ ਖ਼ਤਰੇ ਦੌਰਾਨ ਕਿਵੇਂ ਸੁਰੱਖਿਅਤ ਰਹੀਏ ਦੀ ਜਾਣਕਾਰੀ ਦਿੰਦੇ ਹੋਏ ਯੂਜੀਸੀ, ਏਆਈਸੀਟੀਈ, ਐੱਨਸੀਟੀਈ, ਐੱਨਆਈਓਐੱਸ, ਐੱਨਸੀਈਆਰਟੀ ਅਤੇ ਕੇਵੀਐੱਸ ਨੂੰ ਪੱਤਰ ਲਿਖਿਆ

Posted On: 03 APR 2020 3:27PM by PIB Chandigarh

ਕੋਵਿਡ - 19  ਦੇ ਖ਼ਤਰੇ ਨੂੰ ਦੇਖਦੇ ਹੋਏ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਯੂਜੀਸੀ,  ਏਆਈਸੀਟੀਈ,  ਐੱਨਸੀਟੀਈ,  ਐੱਨਆਈਓਐੱਸ,  ਐੱਨਸੀਈਆਰਟੀ ਅਤੇ ਕੇਵੀਐੱਸ ਨੂੰ ਇਸ ਕਠਿਨ ਸਮੇਂ ਵਿੱਚ ਕਿਵੇਂ ਸੁਰੱਖਿਅਤ ਰਹੀਏ ਦੀ ਜਾਣਕਾਰੀ ਦਿੰਦੇ ਹੋਏ ਪੱਤਰ ਲਿਖਿਆ ਹੈ। ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਇਨ੍ਹਾਂ ਸੰਗਠਨਾਂ ਨੂੰ ਲਿਖੇ ਪੱਤਰ ਵਿੱਚ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਅਮਿਤ ਖਰੇ ਨੇ ਜਾਣਕਾਰੀ ਦਿੱਤੀ ਹੈ ਕਿ ਕੋਵਿਡ-19  ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਸਰਕਾਰ ਨੇ ਪਬਲਿਕ-ਪ੍ਰਾਈਵੇਟ ਭਾਗੀਦਾਰੀ ਤਹਿਤ ਆਰੋਗਯ ਸੇਤੂ ਐਪ ਵਿਕਸਿਤ ਕੀਤੀ ਹੈ।  ਇਸ ਐਪ ਜ਼ਰੀਏ ਲੋਕ ਕੋਰੋਨਾ ਸੰਕ੍ਰਮਣ ਨਾਲ ਪੀੜਿਤ ਹੋਣ ਦੇ ਜੋਖਮ ਦਾ ਮੁੱਲਾਂਕਣ ਕਰਨ ਦੇ ਸਮਰੱਥ ਹੋਣਗੇ। ਕਿਸੇ ਵਿਅਕਤੀ ਦੇ ਹੋਰ ਲੋਕਾਂ ਨਾਲ ਸੰਪਰਕ ਦੇ ਅਧਾਰ ਉੱਤੇ ਇਹ ਮੁੱਲਾਂਕਣ ਕੀਤਾ ਜਾਵੇਗਾ ਅਤੇ ਇਸ ਦੇ ਲਈ ਬਲੂਟੁਥ ਟੈਕਨੋਲੋਜੀ,  ਐਲਗੋਰਿਦਮ ਅਤੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕੀਤੀ ਜਾਵੇਗੀ। ਇਹ ਐਪ ਵਿਦਿਆਰਥੀਆਂ,  ਅਧਿਆਪਕਾਂ ਅਤੇ ਉਨ੍ਹਾਂ ਦੇ  ਮਾਪਿਆਂ ਲਈ ਸਹਾਇਕ ਹੋਵੇਗੀ। ਐਪ ਨੂੰ ਨਿਮਨ ਲਿੰਕ ਜ਼ਰੀਏ ਡਾਊਨਲੋਡ ਕੀਤਾ ਜਾ ਸਕਦਾ ਹੈ:

iOS : itms-apps://itunes.apple.com/app/id505825357
Android : https://play.google.com/store/apps/details?id=nic.goi.arogyasetu

ਇਸ ਦੇ ਇਲਾਵਾ,  ਇਹ ਵੀ ਦੱਸਿਆ ਗਿਆ ਹੈ ਕਿ ਆਯੁਸ਼ ਮੰਤਰਾਲੇ ਨੇ ਸੈਲਫ-ਕੇਅਰ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਗ - ਪ੍ਰਤੀਰੱਖਿਆ ਨੂੰ ਵਧਾਉਣ ਦੇ ਉਪਾਵਾਂ ਲਈ ਇੱਕ ਪ੍ਰੋਟੋਕੋਲ ਵਿਕਸਿਤ ਕੀਤਾ ਹੈ ਜੋ ਸਾਡੇ ਵਿਦਿਆਰਥੀਆਂ,  ਸਥਾਨਕ ਮੈਬਰਾਂ,  ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਉਪਯੋਗੀ ਸਿੱਧ ਹੋਵੇਗਾ। ਸੈਲਫ-ਕੇਅਰ ਲਈ ਆਯੁਰਵੇਦ ਰੋਗ-ਪ੍ਰਤੀਰੱਖਿਆ ਸਮਰੱਥਾ ਨੂੰ ਵਧਾਉਣ ਦੇ ਉਪਾਵਾਂ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ : 
Kindly click here for Ayurveda immunity boosting measures for self-care

ਪੱਤਰ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ 3 ਅਪ੍ਰੈਲ,  2020 ਨੂੰ ਪ੍ਰਧਾਨ ਮੰਤਰੀ  ਦੀ ਬੇਨਤੀ ਅਨੁਸਾਰ ਵਿਦਿਆਰਥੀ 5 ਅਪ੍ਰੈਲ ਨੂੰ ਰਾਤ 9 : 00 ਵਜੇ 9 ਮਿੰਟ ਲਈ ਇੱਕ ਮੋਮਬੱਤੀ, ਦੀਵਾ ਜਾਂ ਮਸ਼ਾਲ ਜਲਾਉਣ।  ਇਸ ਦਾ ਉਦੇਸ਼ ਪ੍ਰਕਾਸ਼ ਦੀ ਸ਼ਕਤੀ ਦਾ ਅਨੁਭਵ ਕਰਨਾ ਅਤੇ ਉਸ ਉਦੇਸ਼ ਨੂੰ ਰੇਖਾਂਕਿਤ ਕਰਨਾ ਹੈ ਜਿਸ ਦੇ ਖ਼ਿਲਾਫ਼ ਅਸੀਂ ਸਾਰੇ ਨਾਲ ਮਿਲ ਕੇ ਲੜ ਰਹੇ ਹਾਂ।  ਹਾਲਾਂਕਿ ਇਸ ਦੌਰਾਨ ਕਿਸੇ ਨੂੰ ਵੀ ਕਾਲੋਨੀਆਂ ਵਿੱਚ,  ਸੜਕਾਂ ਉੱਤੇ ਜਾਂ ਆਪਣੇ ਘਰਾਂ ਤੋਂ ਬਾਹਰ ਕਿਤੇ ਵੀ ਇਕੱਠੇ ਨਹੀਂ ਹੋਣਾ ਚਾਹੀਦਾ ਹੈ।
*****
ਐੱਨਬੀ/ਏਕੇਜੇ/ਏਕੇ



(Release ID: 1610748) Visitor Counter : 181