ਰੱਖਿਆ ਮੰਤਰਾਲਾ
ਜਲ ਸੈਨਾ ਦੇ ਮੁੰਬਈ ਸਥਿਤ ਡੌਕਯਾਰਡ ਨੇ ਕੋਰੋਨਾ ਦੀ ਜਾਂਚ ਲਈ ਘੱਟ ਲਾਗਤ ਵਾਲੀ ਟੈਂਪਰੇਚਰ ਗੰਨ ਬਣਾਈ
प्रविष्टि तिथि:
02 APR 2020 11:25AM by PIB Chandigarh
ਜਲ ਸੈਨਾ ਦੇ ਮੁੰਬਈ ਸਥਿਤ ਡੌਕਯਾਰਡ ਨੇ ਆਪਣੇ ਪ੍ਰਵੇਸ਼ ਦੁਆਰਾਂ ‘ਤੇ ਵੱਡੀ ਸੰਖਿਆ ‘ਚ ਕਰਮੀਆਂ ਦੀ ਸਕ੍ਰੀਨਿੰਗ ਲਈ ਆਈਆਰ ਅਧਾਰਿਤ ਟੈਂਪਰੇਚਰ ਸੈਂਸਰ ਗੰਨ ਡਿਜ਼ਾਈਨ ਅਤੇ ਵਿਕਸਿਤ ਕੀਤੀ ਹੈ ਤਾਕਿ ਸੁਰੱਖਿਆ ਜਾਂਚ ਗਤੀਵਿਧੀਆਂ ਦਾ ਬੋਝ ਘੱਟ ਕੀਤਾ ਜਾ ਸਕੇ। ਡੌਕਯਾਰਡ ਦੁਆਰਾ ਆਪਣੇ ਉਪਲਬੱਧ ਸੰਸਾਧਨਾਂ ਨਾਲ ਵਿਕਸਿਤ ਇਸ ਗੰਨ ਦੀ ਕੀਮਤ ਇੱਕ ਹਜ਼ਾਰ ਰੁਪਏ ਤੋਂ ਵੀ ਘੱਟ ਹੈ। ਜਿਹੜੀ ਬਜ਼ਾਰ ਵਿੱਚ ਉਪਲੱਬਧ ਅਜਿਹੀਆਂ ਹੋਰ ਗੰਨਾਂ ਦੀ ਕੀਮਤ ਦਾ ਅੰਸ਼ ਭਰ ਹੈ।
ਕੋਵਿਡ 19 ਮਹਾਮਾਰੀ ਨੇ ਹਾਲ ਦੇ ਦਿਨਾਂ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਮੈਡੀਕਲ ਹੰਗਾਮੀ ਸਥਿਤੀ ਪੈਦਾ ਕਰ ਦਿੱਤੀ ਹੈ। ਵਾਇਰਸ ਪ੍ਰਭਾਵਿਤ ਰੋਗੀਆਂ ਦੀ ਭਾਰੀ ਸੰਖਿਆ ਨੂੰ ਦੇਖਦੇ ਹੋਏ ਦੇਸ਼ ਦੇ ਡਾਕਟਰੀ ਬੁਨਿਆਦੀ ਢਾਂਚੇ ਦੀ ਸਖਤ ਪ੍ਰੀਖਿਆ ਹੋ ਰਹੀ ਹੈ ।
ਜਲ ਸੈਨਾ ਦੀ ਪੱਛਮੀ ਕਮਾਨ ਦੇ 285 ਸਾਲ ਪੁਰਾਣੇ ਡੌਕਯਾਰਡ ਵਿੱਚ ਰੋਜ਼ਾਨਾ ਤਕਰੀਬਨ 20 ਹਜ਼ਾਰ ਕਰਮੀ ਆਉਂਦੇ ਹਨ। ਕੋਰੋਨਾ ਵਾਇਰਸ ਦੇ ਫੈਲਾਅ ਦੇ ਮੱਦੇਨਜ਼ਰ, ਇਨ੍ਹਾਂ ਕਰਮੀਆਂ ਦੀ ਡੌਕਯਾਰਡ ‘ਚ ਪ੍ਰਵੇਸ਼ ਸਮੇਂ ਮੁੱਢਲੀ ਜਾਂਚ ਜ਼ਰੂਰੀ ਹੋ ਗਈ ਹੈ। ਸੰਭਾਵਿਤ ਰੋਗੀ ਦੀ ਬਿਨਾ ਸੰਪਰਕ ਦੇ ਮੁੱਢਲੀ ਸਕ੍ਰੀਨਿੰਗ ਕਰਨ ਲਈ ਉਸ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕਰਨਾ ਸਭ ਤੋਂ ਬਿਹਤਰ ਤਰੀਕਾ ਹੈ।
ਕੋਵਿਡ 19 ਦੇ ਪ੍ਰਕੋਪ ਦੇ ਬਾਅਦ ਤੋਂ, ਗ਼ੈਰ-ਸੰਪਰਕ ਵਾਲੇ ਥਰਮਾਮੀਟਰਾਂ ਅਤੇ ਇਨਫ੍ਰਾਰੈੱਡ ਤਾਪਮਾਨ ਸੈਂਸਰ ਗੰਨਾਂ ਦੀ ਬਜ਼ਾਰ ਵਿੱਚ ਉਪਲਬੱਧਤਾ ਘਟ ਗਈ ਹੈ ਅਤੇ ਇਹ ਨਿਰਧਾਰਿਤ ਕੀਮਤ ਤੋਂ ਵੱਧ ਕੀਮਤ ‘ਤੇ ਵੇਚੀਆਂ ਜਾ ਰਹੀਆਂ ਹਨ।
ਇਨ੍ਹਾਂ ਦੀ ਕਮੀ ਨੂੰ ਦੂਰ ਕਰਨ ਅਤੇ ਮੰਗ ਅਨੁਸਾਰ ਇਸ ਦੀ ਉਪਲਬੱਧਤਾ ਸੁਨਿਸ਼ਚਿਤ ਕਰਨ ਲਈ ਮੁੰਬਈ ਦੇ ਨੌ ਸੈਨਿਕ ਡੌਕਯਾਰਡ ਨੇ 0.02 ਡਿਗਰੀ ਸੈਲਸੀਅਸ ਤੱਕ ਦੇ ਸਰੀਰਕ ਤਾਪਮਾਨ ਨੂੰ ਸਹੀ ਢੰਗ ਨਾਲ ਨਾਪਣ ਵਿੱਚ ਸਮਰੱਥ ਗੰਨ ਨੂੰ ਡਿਜ਼ਾਈਨ ਅਤੇ ਵਿਕਸਿਤ ਕੀਤਾ ਹੈ। ਇਹ ਇੱਕ ਤਰ੍ਹਾਂ ਦਾ ਥਰਮਾਮੀਟਰ ਹੈ, ਜਿਹੜਾ ਕਿਸੇ ਦੇ ਸਰੀਰਕ ਸੰਪਰਕ ਵਿੱਚ ਆਏ ਬਿਨਾ ਹੀ ਉਸ ਦੇ ਸਰੀਰ ਦਾ ਤਾਪਮਾਨ ਜਾਂਚ ਲੈਂਦਾ ਹੈ । ਇਸ ਵਿੱਚ ਇੱਕ ਇਨਫ੍ਰਾਰੈੱਡ ਸੈਂਸਰ ਅਤੇ ਇੱਕ ਐੱਲਈਡੀ ਡਿਸਪਲੇ ਲਗਿਆ ਹੋਇਆ ਹੈ,ਜਿਹੜਾ ਇੱਕ ਮਾਈਕ੍ਰੋ ਕੰਟਰੋਲਰ ਦੇ ਨਾਲ ਜੁੜਿਆ ਹੋਇਆ ਹੈ। ਇਹ 9 ਵੋਲਟੇਜ਼ ਦੀ ਸਮਰੱਥਾ ਵਾਲੀ ਬੈਟਰੀ ਨਾਲ ਚਲਦਾ ਹੈ।
ਇਸ ਗੰਨ ਦੀ ਨਿਰਮਾਣ ਲਾਗਤ ਇੱਕ ਹਜ਼ਾਰ ਰੁਪਏ ਤੋਂ ਘੱਟ ਹੋਣ ਦੀ ਵਜ੍ਹਾ ਨਾਲ, ਜ਼ਰੂਰਤ ਪੈਣ ‘ਤੇ ਇਸ ਨੂੰ ਡੌਕਯਾਰਡ ਵਿੱਚ ਵੱਡੀ ਸੰਖਿਆ ‘ਚ ਬਣਾਇਆ ਜਾ ਸਕਦਾ ਹੈ। ਇਸ ਵਾਸਤੇ ਜ਼ਰੂਰੀ ਸੰਸਾਧਨ ਜੁਟਾਉਣ ਦਾ ਕਾਰਜ ਪ੍ਰਗਤੀ ‘ਤੇ ਹੈ।
****
ਵੀਐੱਮ/ਐੱਮਐੱਸ
(रिलीज़ आईडी: 1610314)
आगंतुक पटल : 225