PIB Headquarters

ਕੋਵਿਡ ਨਾਲ ਜੁੜੇ ਮਾਮਲਿਆਂ ਬਾਰੇ 01.04.2020 ਲਈ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ ਕੋਵਿਡ-19 ਬਾਰੇ ਅੱਪਡੇਟ

Posted On: 01 APR 2020 6:26PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਤੋਂ ਕੋਵਿਡ-19 ਬਾਰੇ ਮਿਲੀ ਤਾਜ਼ਾ ਜਾਣਕਾਰੀ ਅਤੇ ਦੇਸ਼ ਵਿੱਚ ਇਸ ਮਹਾਮਾਰੀ ਤੋਂ ਬਚਾਅਰੋਕਥਾਮ ਅਤੇ ਪ੍ਰਬੰਧਨ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਇੱਥੇ ਦੱਸਿਆ ਜਾ ਰਿਹਾ ਹੈ।  ਅਜੇ ਤੱਕ, ਦੇਸ਼ ਵਿੱਚ 1,637 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਬਿਮਾਰੀ ਨਾਲ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟੇ ਦੌਰਾਨ 376 ਨਵੇਂ ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ ਅਤੇ 3 ਲੋਕਾਂ ਦੀ ਮੌਤ ਹੋ ਗਈ ਹੈ। ਠੀਕ ਹੋਣ ਤੇਂ ਬਾਅਦ 132 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 

https://pib.gov.in/PressReleseDetail.aspx?PRID=1609932.

ਕੈਬਨਿਟ ਸਕੱਤਰ ਦੀ ਰਾਜਾਂ ਦੇ ਮੁੱਖ ਸਕੱਤਰਾਂ/ਡੀਜੀਪੀ ਨਾਲ ਵੀਡੀਓ ਕਾਨਫਰੰਸ

 

•           ਰਾਜਾਂ ਨੂੰ ਤਬਲੀਗ਼ੀ ਜਮਾਤ ਵਿੱਚ ਹਿੱਸਾ ਲੈਣ ਵਾਲਿਆਂ ਬਾਰੇ ਪਤਾ ਲਗਾਉਣ ਲਈ ਕਿਹਾ ਜਾ ਰਿਹਾ ਹੈਕਿਉਂਕਿ ਇਸ ਨਾਲ ਕੋਵਿਡ - 19 ਉੱਤੇ ਰੋਕ ਲਗਾਉਣ ਦੇ ਯਤਨਾਂ ਪ੍ਰਤੀ ਜੋਖਮ ਵਧ ਗਿਆ ਹੈ। ਰਾਜਾਂ ਨੂੰ ਇਸ ਜਮਾਤ ਨਾਲ ਸੰਪਰਕ ਵਿੱਚ ਆਏ ਲੋਕਾਂ ਬਾਰੇ ਜੰਗੀ ਪੱਧਰ ਤੇ ਪਤਾ ਲਗਾਉਣ ਲਈ ਕਿਹਾ ਗਿਆ ਹੈ।

•           ਇਹ ਗੱਲ ਸਾਹਮਣੇ ਆਈ ਹੈ ਕਿ ਤਬਲੀਗ਼ੀ ਜਮਾਤ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ੀਆਂ ਨੇ ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕੀਤਾ ਸੀ।  ਰਾਜਾਂ ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਪ੍ਰੋਗਰਾਮ  ਦੇ ਆਯੋਜਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

•           ਰਾਜਾਂ ਨੂੰ ਅਗਲੇ ਹਫਤੇ ਤੱਕ ਪੀਐੱਮ ਗ਼ਰੀਬ ਕਲਿਆਣ ਯੋਜਨਾ ਨੂੰ ਲਾਗੂ ਕਰਨ ਲਈ ਕਹਿ ਦਿੱਤਾ ਗਿਆ ਹੈ।  ਇਸ ਤਹਿਤ ਲਾਭਾਰਥੀਆਂ ਦੇ ਖਾਤਿਆਂ ਵਿੱਚ ਵੱਡੀ ਮਾਤਰਾ ਚ ਕੈਸ਼ ਟ੍ਰਾਂਸਫਰ ਕੀਤਾ ਜਾਵੇਗਾ।  ਸਮਾਜਿਕ ਦੂਰੀ ਸੁਨਿਸ਼ਚਿਤ ਕਰਦੇ ਹੋਏ ਇਸ ਦਿਸ਼ਾ ਵਿੱਚ ਕੰਮ ਕੀਤਾ ਜਾਣਾ ਚਾਹੀਦਾ ਹੈ।

•           ਦੇਖਣ ਵਿੱਚ ਆਇਆ ਹੈ ਕਿ ਦੇਸ਼ ਭਰ ਵਿੱਚ ਲੌਕਡਾਊਨ ਨੂੰ ਪ੍ਰਭਾਵੀ ਰੂਪ ਨਾਲ ਲਾਗੂ ਕੀਤਾ ਜਾ ਰਿਹਾ ਹੈ। ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਕਿ ਅੰਤਰ-ਰਾਜੀ ਪੱਧਰ ਤੇ ਬਿਨਾ ਕਿਸੇ ਰੁਕਾਵਟ ਦੇ ਸਮਾਨ ਦੀ ਆਵਾਜਾਈ ਹੋਵੇਨਾਲ ਹੀ ਸਮਾਜਿਕ ਦੂਰੀ ਵੀ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ।

 

ਜ਼ਰੂਰੀ ਵਸਤਾਂ ਦਾ ਨਿਰਮਾਣ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਬਿਨਾ ਕਿਸੇ ਰੁਕਾਵਟ ਦੇ ਅਜਿਹੀਆਂ ਵਸਤਾਂ ਦੀ ਸਪਲਾਈ ਚੇਨ ਬਰਕਰਾਰ ਰਹੇ।   https://pib.gov.in/PressReleseDetail.aspx?PRID=1609874

ਮੈਡੀਕਲ ਉਪਕਰਣਾਂ ਦੀ ਢੁਆਈ ਲਈ 74 ਉਡਾਨਾਂ

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਜੀਵਨਰੇਖਾ ਉਡਾਨ ਪਹਿਲ ਅਨੁਸਾਰ ਹੁਣ ਤੱਕ ਦੇਸ਼ ਭਰ ਵਿੱਚ ਮੈਡੀਕਲ ਕਾਰਗੋ ਦੀ ਢੁਆਈ ਲਈ 74 ਉਡਾਨਾਂ ਚਲਾਈਆਂ ਗਈਆਂ ਹਨ।  ਹੁਣ ਤੱਕ ਕੁੱਲ 37.63 ਟਨ ਕਾਰਗੋ ਦੀ ਢੁਆਈ ਕੀਤੀ ਗਈ ਹੈਜਿਸ ਵਿੱਚੋਂ 22 ਟਨ ਦੀ ਢੁਆਈ 31 ਮਾਰਚ2020 ਨੂੰ ਹੀ ਕੀਤੀ ਗਈ ।

https://pib.gov.in/PressReleseDetail.aspx?PRID=1609901

 

 

ਮੀਡੀਆ ਲਈ ਸੁਪਰੀਮ ਕੋਰਟ ਦੇ ਦਿਸ਼ਾ - ਨਿਰਦੇਸ਼

ਸੁਪਰੀਮ ਕੋਰਟ ਨੇ ਪ੍ਰਕਾਸ਼ਨ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਸਹਿਤ ਸਾਰੇ ਮੀਡੀਆ ਨੂੰ ਜ਼ਿੰਮੇਦਾਰੀ ਦੀ ਭਾਵਨਾ    ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਕਿ ਦਹਿਸ਼ਤ (ਘਬਰਾਹਟ) ਪੈਦਾ ਕਰਨ ਵਾਲੀਆਂ ਅਪ੍ਰਮਾਣਿਤ ਖ਼ਬਰਾਂ ਦਾ ਪ੍ਰਸਾਰ ਨਾ ਹੋ ਸਕੇ।

https://pib.gov.in/PressReleseDetail.aspx?PRID=1609887

 

ਮਾਨਵ ਸੰਸਾਧਨ ਵਿਕਾਸ ਮੰਤਰੀ ਆਈਆਈਟੀ ਡਾਇਰੈਕਟਰਾਂ ਨੂੰ ਮਿਲੇ

ਮਾਨਵ ਸੰਸਾਧਨ ਵਿਕਾਸ ਮੰਤਰੀ  ਨੇ 23 ਆਈਆਈਟੀ  ਦੇ ਡਾਇਰੈਕਟਰਾਂ ਨੂੰ ਕੈਂਪਸ ਵਿੱਚ ਮੌਜੂਦ ਵਿਦਿਆਰਥੀਆਂਸਥਾਨਿਕ ਅਤੇ ਕਰਮਚਾਰੀਆਂ ਦਾ ਧਿਆਨ ਰੱਖਣ  ਦੇ ਨਿਰਦੇਸ਼ ਦਿੱਤੇ।  ਨਾਲ ਹੀ ਉਨ੍ਹਾਂ ਨੂੰ ਇਹ ਵੀ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਕਿ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਔਨਲਾਈਨ ਕੋਰਸਾਂ ਦੇ ਦਾਇਰੇ ਵਿੱਚ ਲਿਆਇਆ ਜਾਵੇ । https://pib.gov.in/PressReleseDetail.aspx?PRID=1609932

 

ਜੰਮੂ ਅਤੇ ਕਸ਼ਮੀਰ ਵਿੱਚ ਮੁੱਲ ਨਿਗਰਾਨੀ ਅਤੇ ਸੰਸਾਧਨ ਇਕਾਈ

ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇਸ਼ ਦਾ ਅਜਿਹਾ 12ਵਾਂ ਰਾਜ ਬਣ ਗਿਆ ਹੈਜਿੱਥੇ ਰਾਸ਼ਟਰੀ ਔਸ਼ਧੀ ਮੁੱਲ ਨਿਰਧਾਰਨ ਅਥਾਰਿਟੀ (ਪੀਐੱਮਆਰਿਊ) ਦੁਆਰਾ ਮੁੱਲ ਨਿਗਰਾਨੀ ਅਤੇ ਸੰਸਾਧਨ ਇਕਾਈ (ਪੀਐੱਮਆਰਿਊ)  ਦੀ ਸਥਾਪਨਾ ਕੀਤੀ ਗਈ ਹੈ। ਪੀਐੱਮਆਰਿਊ ਕਿਫਾਇਤੀ ਕੀਮਤਾਂ ਉੱਤੇ ਦਵਾਈਆਂ ਦੀ ਉਪਲੱਬਧਤਾ ਅਤੇ ਪਹੁੰਚ ਸੁਨਿਸ਼ਚਿਤ ਕਰਨ ਵਿੱਚ ਐੱਨਪੀਪੀਏ ਅਤੇ ਸਟੇਟ ਡਰਗ ਕੰਟਰੋਲਰ ਦੀ ਸਹਾਇਤਾ ਕਰੇਗੀ ।

https://pib.gov.in/PressReleseDetail.aspx?PRID=1609855

 

ਕੋਵਿਡ - 19  ਦੇ ਖ਼ਿਲਾਫ਼ ਕੰਮ ਕਰ ਰਹੀ ਸੀਆਈਪੀਈਟੀ

ਕੋਵਿਡ - 19 ਮਹਾਮਾਰੀ  ਦੇ ਮੱਦੇਨਜ਼ਰ ਭਾਰਤ ਸਰਕਾਰ ਦਾ ਸੰਸਥਾਨ ਸੈਂਟਰਲ ਇੰਸਟੀਟਿਊਟ ਆਵ੍ ਪਲਾਸਟਿਕ ਇੰਜੀਨੀਅਰਿੰਗ ਐਂਡ ਟੈਕਨੋਲੋਜੀ  (ਸੀਆਈਪੀਈਟੀ)  ਕਈ ਰਾਜਾਂ ਵਿੱਚ ਸਥਿਤ ਆਪਣੀਆਂ ਇਕਾਈਆਂ  ਰਾਹੀਂ ਭਾਈਚਾਰਿਕ ਸਿਹਤ ਲਈ ਕੰਮ ਕਰ ਰਿਹਾ ਹੈ ।

https://pib.gov.in/PressReleseDetail.aspx?PRID=1609831

 

ਖਾਦ ਪਬਲਿਕ ਸੈਕਟਰ ਕੰਪਨੀਆਂ ਨੇ 27 ਕਰੋੜ ਰੁਪਏ ਦਾਨ ਕੀਤੇ

ਖਾਦ ਵਿਭਾਗ ਤਹਿਤ ਆਉਣ ਵਾਲੇ ਪਬਲਿਕ ਸੈਕਟਰ ਅਦਾਰਿਆਂ ਨੇ ਕੋਵਿਡ - 19 ਮਹਾਮਾਰੀ  ਦੇ ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਲਈ ਪੀਐੱਮ ਕੇਅਰਸ ਫੰਡ ਵਿੱਚ 27 ਕਰੋੜ ਰੁਪਏ ਦਾਨ ਦਿੱਤੇ ।

https://pib.gov.in/PressReleseDetail.aspx?PRID=1609827

 

ਰੱਖਿਆ ਮੰਤਰੀ  ਨੇ ਸਹਾਇਤਾ ਯਤਨਾਂ ਦੀ ਸਮੀਖਿਆ ਕੀਤੀ

 

 

https://pib.gov.in/PressReleseDetail.aspx?PRID=1609882

ਰੱਖਿਆ ਮੰਤਰੀ  ਨੇ ਅੱਜ ਵੀਡੀਓ ਕਾਨਫਰੰਸ  ਰਾਹੀਂ ਕੋਵਿਡ - 19  ਦੇ ਖ਼ਿਲਾਫ਼ ਲੜਾਈ ਵਿੱਚ ਰੱਖਿਆ ਮੰਤਰਾਲਾ   ਦੇ ਕਈ ਸੰਗਠਨਾਂ ਦੁਆਰਾ ਕੀਤੀ ਜਾ ਰਹੀ ਸਹਾਇਤਾ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸੰਗਠਨਾਂ ਨੂੰ ਇਸ ਨਿਰਣਾਇਕ ਵਕਤ ਵਿੱਚ ਕੇਂਦਰ ਸਰਕਾਰ ਦੇ ਹੋਰ ਮੰਤਰਾਲਿਆ/ਸੰਗਠਨਾਂ ਨਾਲ ਮਿਲ ਕੇ ਜ਼ਿਆਦਾ ਤੋਂ ਜ਼ਿਆਦਾ ਯਤਨ ਅਤੇ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ।

https://pib.gov.in/PressReleseDetail.aspx?PRID=1609882

 

ਭਾਰਤੀ ਵਾਯੂ ਸੈਨਾ ਨੇ ਮੈਡੀਕਲ ਸਮਾਨ ਏਅਰਲਿਫਟ ਕੀਤਾ

https://pib.gov.in/PressReleseDetail.aspx?PRID=1609878

ਭਾਰਤੀ ਵਾਯੂ ਸੈਨਾ (ਆਈਏਐੱਫ ) ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਕੋਵਿਡ - 19  ਦੇ ਪ੍ਰਬੰਧਨ ਦੀ ਦਿਸ਼ਾ ਵਿੱਚ ਰਾਸ਼ਟਰ ਦੇ ਯਤਨਾਂ ਵਿੱਚ ਆਪਣਾ ਪੂਰਾ ਸਹਿਯੋਗ ਜਾਰੀ ਰੱਖਿਆ ਹੈ। ਭਾਰਤੀ ਵਾਯੂ ਸੈਨਾ (ਆਈਏਐੱਫ ) ਨੇ ਪਿਛਲੇ ਤਿੰਨ ਦਿਨ ਵਿੱਚ ਦਿੱਲੀਸੂਰਤਚੰਡੀਗੜ੍ਹ ਤੋਂ ਮਣਿਪੁਰਨਗਾਲੈਂਡ ਅਤੇ ਜੰਮੂ ਕਸ਼ਮੀਰ  ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 25 ਟਨ ਜ਼ਰੂਰੀ ਮੈਡੀਕਲ ਸਮਾਨ ਦੀ ਸਪਲਾਈ ਕੀਤੀ ਹੈ।

https://pib.gov.in/PressReleseDetail.aspx?PRID=1609878

 

ਅਕਸਰ ਪੁੱਛੇ ਜਾਂਦੇ ਪ੍ਰਸ਼ਨ ਬਾਰੇ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਟਰਮ ਲੋਨ 'ਤੇ ਮੁਹਲਤ ਦੇਣ ਦੀ ਆਗਿਆ ਦਿੱਤੀ

 

https://pib.gov.in/PressReleseDetail.aspx?PRID=1609820

https://pib.gov.in/PressReleseDetail.aspx?PRID=1609820

https://pib.gov.in/PressReleseDetail.aspx?PRID=1609820

 

ਕੋਵਿਡ-19 ਨਾਲ ਜੁੜੀਆਂ ਸ਼ਿਕਾਇਤਾਂ ਬਾਰੇ ਰਾਸ਼ਟਰੀ ਨਿਗਰਾਨੀ ਡੈਸ਼ਬੋਰਡ

ਅੱਜ ਕੋਵਿਡ 19 ਨਾਲ ਜੁੜੀਆਂ ਸ਼ਿਕਾਇਤਾਂ ਬਾਰੇ ਡੀਏਆਰਪੀਜੀ ਦੇ ਰਾਸ਼ਟਰੀ ਨਿਗਰਾਨੀ ਡੈਸ਼ਬੋਰਡ ਲਾਂਚ ਕੀਤਾ ਗਿਆ, ਜਿੱਥੇ ਸਾਰੇ ਮੰਤਰਾਲਿਆਂ/ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸੀਪੀਜੀਆਰਏਐੱਮਐੱਸ ਵਿੱਚ ਮਿਲੀਆਂ ਕੋਵਿਡ 19 ਨਾਲ ਸਬੰਧਿਤ ਸ਼ਿਕਾਇਤਾਂ ਦੀ ਨਿਗਰਾਨੀ ਡੀਏਆਰਪੀਜੀ ਦੀ ਇੱਕ ਟੈਕਨੀਕਲ ਟੀਮ ਪ੍ਰਾਥਮਿਕਤਾ ਦੇ ਅਧਾਰ ਤੇ ਕਰਦੀ ਹੈ

https://pib.gov.in/PressReleseDetail.aspx?PRID=1609860

 

ਰਾਸ਼ਟਰੀ ਪੱਧਰ ਉੱਤੇ ਹੋ ਰਹੇ ਯਤਨਾਂ ਵਿੱਚ ਰੇਲਵੇ ਦੀਆਂ ਤਿਆਰੀਆਂ ਦੀ ਸਮੀਖਿਆ

 

ਰੇਲ ਮੰਤਰਾਲੇ  ਨੇ ਭਾਰਤੀ ਰੇਲ  ਦੇ ਅਧਿਕਾਰੀਆਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਖੁਰਾਕੀ ਪਦਾਰਥ ਅਤੇ ਹੋਰ ਸਹਾਇਤਾ ਉਪਲੱਬਧ ਕਰਵਾਉਣ ਦੀ ਦਿਸ਼ਾ ਵਿੱਚ ਆਪਣੀ ਪੂਰੀ ਸਮਰੱਥਾ ਅਤੇ ਸੰਸਾਧਨਾਂ  ਦੇ ਨਾਲ ਕੰਮ ਕਰਨ  ਦੇ ਨਿਰਦੇਸ਼ ਦਿੱਤੇ ਹਨ।  ਆਈਆਰਸੀਟੀਸੀ ਅਤੇ ਆਰਪੀਐੱਫ ਨੂੰ ਜ਼ਰੂਰਤਮੰਦ ਲੋਕਾਂ ਨੂੰ ਮੁਫਤ ਭੋਜਨ ਵੰਡਣ  ਦੇ ਕੰਮ ਵਿੱਚ ਪਹਿਲਾਂ ਹੀ ਲਗਾ ਦਿੱਤਾ ਗਿਆ ਹੈ।  ਰੇਲਵੇ ਨੂੰ ਆਪਣੇ ਯਤਨ ਵਧਾਉਣੇ ਚਾਹੀਦੇ ਹਨ ਅਤੇ ਜ਼ਿਲ੍ਹਾਂ ਪ੍ਰਸ਼ਾਸਨ  ਦੇ ਅਧਿਕਾਰੀਆਂ ਅਤੇ ਐੱਨਜੀਓ ਆਦਿ  ਦੇ ਨਾਲ ਸਲਾਹ ਕਰਕੇ ਰੇਲਵੇ ਸਟੇਸ਼ਨਾਂ  ਦੇ ਨਜਦੀਕ  ਦੇ ਇਲਾਕਿਆਂ ਤੋਂ ਅੱਗੇ ਵਧਕੇ ਦੂਜੇ ਖੇਤਰਾਂ ਵਿੱਚ ਜਾਣਾ ਚਾਹੀਦਾ ਹੈ।

https://pib.gov.in/PressReleseDetail.aspx?PRID=1609850

ਸੀਨੀਅਰ ਸਾਇੰਟਿਸਟ ਨੇ ਕੋਰੋਨਾ ਵਾਇਰਸ ਬਾਰੇ ਦੱਸਿਆ

ਨੋਵੇਲ ਕੋਰੋਨਾ ਵਾਇਰਸ ਬਾਰੇ ਸੋਸ਼ਲ ਮੀਡੀਆ ਵਟਸਐਪ ਅਤੇ ਇੰਟਰਨੈੱਟ ਜ਼ਰੀਏ ਕਈ ਗੱਲਾਂ ਤੇਜ਼ੀ ਨਾਲ ਫੈਲ ਰਹੀਆਂ ਹਨ।  ਵਿਗਿਆਨ ਪ੍ਰਸਾਰ  ਦੇ ਇੱਕ ਸੀਨੀਅਰ ਸਾਇੰਟਿਸਟ ਨੇ ਸਾਨੂੰ ਇਸ ਜਾਨਲੇਵਾ ਵਾਇਰਸ  ਦੇ ਸਬੰਧ ਵਿੱਚ ਕੁਝ ਹੋਰ ਤੱਥਾਂ ਬਾਰੇ ਦੱਸਿਆ ।

https://pib.gov.in/PressReleseDetail.aspx?PRID=1609842

 

ਕੋਵਿਡ 19 ਬਾਰੇ ਟੀਆਈਐੱਫਆਰ ਨੇ ਬਹੁ-ਭਾਸ਼ਾਈ ਵੀਡੀਓ ਜਾਰੀ ਕੀਤੇ

ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ ਨੇ ਬਹੁ-ਭਾਸ਼ੀ  ( 9 ਭਾਸ਼ਾਵਾਂ ਵਿੱਚ )  ਸੰਸਾਧਨਾਂ  ( ਯੂਟਿਊਬ )  ਵਾਲੀ ਸੰਚਾਰ ਸਮੱਗਰੀ ਅਤੇ ਆਕਰਸ਼ਕ ਪੈਕੇਜ ਜਾਰੀ ਕੀਤਾ ਹੈਜਿਸ ਵਿੱਚ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਕੋਵਿਡ 19 ਜਿਹੀਆਂ ਮਹਾਮਾਰੀਆਂ ਨੂੰ ਰੋਕਣ ਲਈ ਸਮਾਜਿਕ ਦੂਰੀ ਬਣਾਉਣਾ ਕਿਉਂ ਸਹਾਇਕ ਹੈ ।

https://pib.gov.in/PressReleseDetail.aspx?PRID=1609797

 

****

ਵਾਈਕੇਬੀ



(Release ID: 1610310) Visitor Counter : 102