ਵਿੱਤ ਮੰਤਰਾਲਾ

Government provides relief for third party Motor Insurance & Health policy holders in the light of COVID-19 lockdown ਸਰਕਾਰ ਨੇ ਕੋਵਿਡ-19 ਲੌਕਡਾਊਨ ਦੇ ਮੱਦੇਨਜ਼ਰ ਥਰਡ ਪਾਰਟੀ ਮੋਟਰ ਬੀਮਾ ਅਤੇ ਸਿਹਤ ਪਾਲਿਸੀ ਧਾਰਕਾਂ ਨੂੰ ਰਾਹਤ ਪ੍ਰਦਾਨ ਕੀਤੀ


ਸਿਹਤ, ਮੋਟਰ ਬੀਮਾ ਪਾਲਿਸੀਆਂ ਦੇ ਨਵੀਨੀਕਰਣ ਦੀ ਮਿਤੀ 21 ਅਪ੍ਰੈਲ ਤੱਕ ਵਧਾਈ ਗਈ

Posted On: 02 APR 2020 1:13PM by PIB Chandigarh

ਸਰਕਾਰ ਨੇ ਕੋਵਿਡ-19 ਲੌਕਡਾਊਨ ਦੇ ਮੱਦੇਨਜ਼ਰ ਥਰਡ ਪਾਰਟੀ ਮੋਟਰ ਬੀਮਾ ਅਤੇ ਸਿਹਤ ਪਾਲਿਸੀ ਧਾਰਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ ਵਿੱਤ ਮੰਤਰਾਲੇ ਨੇ 1 ਅਪ੍ਰੈਲ, 2020 ਨੂੰ ਨੋਟੀਫਿਕੇਸ਼ਨ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਸਿਹਤ ਅਤੇ ਮੋਟਰ ਬੀਮਾ ਪਾਲਿਸੀਆਂ, ਜੋ 25 ਮਾਰਚ, 2020 ਤੋਂ 14 ਅਪ੍ਰੈਲ, 2020 ਦਰਮਿਆਨ ਸਮਾਪਤ ਹੋਣ ਵਾਲੀਆਂ ਹਨ, ਦੀ ਨਵਿਆਉਣ ਦੀ ਮਿਤੀ 21 ਅਪ੍ਰੈਲ, 2020 ਤੱਕ ਵਧਾ ਦਿੱਤੀ ਗਈ ਹੈ

 

ਇਸ ਦਾ ਭਾਵ ਇਹ ਹੈ ਕਿ ਮੌਜੂਦਾ ਪਾਲਿਸੀਆਂ ਜੋ ਕਿ 25 ਮਾਰਚ, 2020 ਤੋਂ 14 ਅਪ੍ਰੈਲ 2020 ਦਰਮਿਆਨ ਨਵਿਆਈਆਂ ਜਾਣੀਆਂ ਸਨ, ਹੁਣ 21 ਅਪ੍ਰੈਲ, 2020 ਤੱਕ ਨਵਿਆਈਆਂ ਜਾ ਸਕਦੀਆਂ ਹਨ

 

ਥਰਡ ਪਾਰਟੀ ਮੋਟਰ ਬੀਮਾ :

 

ਜੇਕਰ ਤੁਹਾਡੀ ਮੌਜੂਦਾ ਲਾਜ਼ਮੀ ਥਰਡ ਪਾਰਟੀ ਮੋਟਰ ਬੀਮਾ ਪਾਲਿਸੀ 25 ਮਾਰਚ, 2020 ਤੋਂ 14 ਅਪ੍ਰੈਲ, 2020 ਦਰਮਿਆਨ ਸਮਾਪਤ ਹੋ ਰਹੀ ਹੈ ਅਤੇ ਤੁਸੀਂ ਦੇਸ਼-ਵਿਆਪੀ ਲੌਕਡਾਊਨ ਕਾਰਨ ਆਪਣੀ ਪਾਲਿਸੀ ਦਾ ਨਵੀਨੀਕਰਨ ਕਰਵਾਉਣ ਦੇ ਯੋਗ ਨਹੀਂ ਹੋ ਤਾਂ ਤੁਸੀਂ ਅਜਿਹੀ ਪਾਲਿਸੀ ਦਾ 21 ਅਪ੍ਰੈਲ, 2020 ਤੱਕ ਨਵੀਨੀਕਰਨ ਕਰਵਾ ਸਕਦੇ ਹੋ

 

ਵਿੱਤ ਮੰਤਰਾਲਾ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ,

 

"ਉਹ ਪਾਲਿਸੀ ਧਾਰਕ ਜਿਨ੍ਹਾਂ ਦੇ ਮੋਟਰ ਵਾਹਨ ਦੀ ਥਰਡ ਪਾਰਟੀ ਇੰਸ਼ੋਰੈਂਸ ਦਾ ਨਵੀਨੀਕਰਨ 25 ਮਾਰਚ, 2020 ਤੋਂ 14 ਅਪ੍ਰੈਲ, 2020 ਤੱਕ ਹੋਣਾ ਹੈ ਅਤੇ ਜੋ ਆਪਣੇ ਪ੍ਰੀਮੀਅਮ ਦੇ ਨਵੀਨੀਕਰਨ ਲਈ ਭੁਗਤਾਨ ਦੇਸ਼ ਵਿੱਚ ਕੋਰੋਨਾਵਾਇਰਸ ਬਿਮਾਰੀ (ਕੋਵਿਡ-19) ਕਾਰਨ ਸਮੇਂ ਸਿਰ ਨਹੀਂ ਕਰ ਸਕੇ, ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਉਹ 21 ਅਪ੍ਰੈਲ, 2020 ਜਾਂ ਇਸ ਤੋਂ ਪਹਿਲਾਂ ਆਪਣੀ ਰਕਮ ਦਾ ਭੁਗਤਾਨ ਕਰਨ ਤਾਕਿ ਉਨ੍ਹਾਂ ਦੇ ਮੋਟਰ ਵਾਹਨ ਦਾ ਥਰਡ ਪਾਰਟੀ ਬੀਮਾ ਕਵਰ ਉਸ ਮਿਤੀ ਤੋਂ ਨਿਰੰਤਰ ਜਾਰੀ ਰਹਿ ਸਕੇ ਜਿਸ ਮਿਤੀ ਨੂੰ ਇਹ ਸਮਾਪਤ ਹੋਣਾ ਸੀ"

 

ਰੈਗੂਲਰ ਸਿਹਤ ਬੀਮਾ ਪਾਲਿਸੀ:

 

ਇਸੇ ਤਰ੍ਹਾਂ, ਜੇ ਤੁਹਾਡੀ ਸਿਹਤ ਬੀਮਾ ਪਾਲਿਸੀ 25 ਮਾਰਚ, 2020 ਤੋਂ 14 ਅਪ੍ਰੈਲ, 2020 ਦਰਮਿਆਨ ਸਮਾਪਤ ਹੋਣ ਵਾਲੀ ਹੈ ਤਾਂ ਤੁਸੀਂ ਆਪਣੀ ਪਾਲਿਸੀ ਦਾ ਨਵੀਨੀਕਰਨ 21 ਅਪ੍ਰੈਲ, 2020 ਤੱਕ ਕਰਵਾ ਸਕਦੇ ਹੋ

 

ਨੋਟੀਫਿਕੇਸ਼ਨ ਅਨੁਸਾਰ, "ਪਾਲਿਸੀ ਧਾਰਕ ਜਿਨ੍ਹਾਂ ਦੀਆਂ ਸਿਹਤ ਬੀਮਾ ਪਾਲਿਸੀਆਂ ਦਾ ਨਵੀਨੀਕਰਨ 25 ਮਾਰਚ, 2020 ਤੋਂ 14 ਅਪ੍ਰੈਲ, 2020 ਦਰਮਿਆਨ ਹੋਣਾ ਹੈ ਅਤੇ ਜੋ ਆਪਣੇ ਪ੍ਰੀਮੀਅਮ ਦੇ ਨਵੀਨੀਕਰਨ ਲਈ ਭੁਗਤਾਨ ਦੇਸ਼ ਵਿੱਚ ਕੋਰੋਨਾਵਾਇਰਸ ਬਿਮਾਰੀ (ਕੋਵਿਡ-19) ਕਾਰਨ ਸਮੇਂ ਸਿਰ ਨਹੀਂ ਕਰ ਸਕੇ, ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਉਹ 21 ਅਪ੍ਰੈਲ, 2020 ਜਾਂ ਇਸ ਤੋਂ ਪਹਿਲਾਂ ਆਪਣੀ ਰਕਮ ਦਾ ਭੁਗਤਾਨ ਕਰਨ ਤਾਕਿ ਉਨ੍ਹਾਂ ਦਾ ਸਿਹਤ ਬੀਮਾ ਨਿਰੰਤਰ ਜਾਰੀ ਰਹਿ ਸਕੇ

 

******

 

 

ਆਰਐੱਮ/ਕੇਐੱਮਐੱਨ



(Release ID: 1610264) Visitor Counter : 166