ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਨਾਲ ਜੁੜੀਆਂ ਸ਼ਿਕਾਇਤਾਂ ਬਾਰੇ ਡੀਏਆਰਪੀਜੀ ਦਾ ਰਾਸ਼ਟਰੀ ਨਿਗਰਾਨੀ ਡੈਸ਼ਬੋਰਡ ਲਾਂਚ ਕੀਤਾ

Posted On: 01 APR 2020 2:11PM by PIB Chandigarh

ਪਰਸਨੋਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕੋਵਿਡ-19 ਨਾਲ ਜੁੜੀਆਂ ਸ਼ਿਕਾਇਤਾਂ ਤੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦਾ ਰਾਸ਼ਟਰੀ ਨਿਗਰਾਨੀ ਡੈਸ਼ਬੋਰਡ ਲਾਂਚ ਕੀਤਾ। ਇਸ ਰਾਸ਼ਟਰੀ ਨਿਗਰਾਨੀ ਡੈਸ਼ਬੋਰਡ ਨੂੰ https://darpg.gov.in ‘ਤੇ ਵਿਕਸਿਤ ਅਤੇ ਲਾਗੂ ਕੀਤਾ ਗਿਆਜਿੱਥੇ ਸਾਰੇ ਮੰਤਰਾਲਿਆਂ/ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰੀਕ੍ਰਿਤ ਲੋਕ ਸ਼ਿਕਾਇਤ ਨਿਵਾਰਨ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਵਿੱਚ ਪ੍ਰਾਪਤ ਹੋਣ ਵਾਲੀਆਂ ਕੋਵਿਡ-19 ਸਬੰਧਿਤ ਸ਼ਿਕਾਇਤਾਂ ਦੀ ਨਿਗਰਾਨੀ ਡੀਏਆਰਪੀਜੀ ਦੀ ਇੱਕ ਟੈਕਨੀਕਲ ਟੀਮ ਦੁਆਰਾ ਪ੍ਰਾਥਮਿਕਤਾ ਦੇ ਅਧਾਰ ਤੇ ਕੀਤੀ ਜਾਂਦੀ ਹੈ। ਰਾਸ਼ਟਰੀ ਨਿਗਰਾਨੀ ਡੈਸ਼ਬੋਰਡ ਨੂੰ ਡੀਏਆਰਪੀਜੀ ਦੁਆਰਾ ਵਿਕਸਿਤ ਕੀਤਾ ਗਿਆ ਸੀ, ਤਾਕਿ ਕੋਵਿਡ-19 ਦੀ ਪ੍ਰਤੀਕਿਰਿਆ (ਰਿਸਪਾਂਸ) ਵਾਲੀਆਂ ਗਤੀਵਿਧੀਆਂ ਦੇ ਸਮੇਂ ਤੇ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਲਈ ਲੋਕ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਲੈ ਕੇ ਆਪਦਾ ਪ੍ਰਬੰਧਨ ਐਕਟ 2005 ਤਹਿਤ ਗਠਿਤ ਅਧਿਕਾਰੀਆਂ ਦੇ ਅਧਿਕਾਰ ਪ੍ਰਾਪਤ ਸਮੂਹ 10 ਦੀਆਂ ਸਿਫਾਰਿਸ਼ਾਂ ਦਾ ਅਨੁਪਾਲਨ ਕੀਤਾ ਜਾ ਸਕੇ।

ਇਸ ਅਵਸਰ ਤੇ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਮੋਦੀ ਸਰਕਾਰ ਦਾ ਯਤਨ ਹੈ ਕਿ ਕੋਵਿਡ-19 ਸਬੰਧੀ ਸ਼ਿਕਾਇਤਾਂ ਦਾ ਸਮੇਂ ਤੇ ਨਿਵਾਰਨ ਸੁਨਿਸ਼ਚਿਤ ਕੀਤਾ ਜਾਵੇ ਅਤੇ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਇਨ੍ਹਾਂ ਸ਼ਿਕਾਇਤਾਂ ਨੂੰ ਪ੍ਰਾਥਮਿਕਤਾ ਦੇਣ ਅਤੇ 3 ਦਿਨਾਂ ਦੇ ਸਮੇਂ ਵਿੱਚ ਨਿਵਾਰਨ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।  ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਹਿਲੇ ਦਿਨ ਪ੍ਰਾਪਤ ਹੋਈਆਂ ਕੇਂਦਰ ਸਰਕਾਰ ਦੀਆਂ 262 ਸ਼ਿਕਾਇਤਾਂ ਅਤੇ ਰਾਜ ਸਰਕਾਰਾਂ ਦੀਆਂ 83 ਸ਼ਿਕਾਇਤਾਂ ਦੀ ਉਨ੍ਹਾਂ ਨੇ ਵਿਅਕਤੀਗਤ ਤੌਰ ਤੇ ਸਮੀਖਿਆ ਕੀਤੀ ਹੈ ਅਤੇ ਡੀਏਆਰਪੀਜੀ  ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਬੰਧਿਤ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੇ ਨਾਲ ਇਸ ਕੰਮ ਦੀ ਪੈਰਵੀ ਕਰਨ।

ਸ਼ੁਰੂਆਤ ਦੇ ਪਹਿਲੇ ਦਿਨ ਰਾਸ਼ਟਰੀ ਨਿਗਰਾਨੀ ਡੈਸ਼ਬੋਰਡ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ 43 ਸ਼ਿਕਾਇਤਾਂਵਿਦੇਸ਼ ਮੰਤਰਾਲੇ ਦੀਆਂ 31 ਸ਼ਿਕਾਇਤਾਂ ਅਤੇ ਵਿੱਤ ਮੰਤਰਾਲੇ ਦੀਆਂ 26 ਸ਼ਿਕਾਇਤਾਂ ਮਿਲੀਆਂ।  ਇਹ ਸ਼ਿਕਾਇਤਾਂ ਇਨ੍ਹਾਂ ਮਾਮਲਿਆਂ ਨਾਲ ਸਬੰਧਿਤ ਸਨ - ਕੁਆਰੰਟੀਨ ਇਕਾਈਆਂਲੌਕਡਾਊਨ ਦਾ ਪਾਲਣ ਨਾ ਹੋਣ ਸਬੰਧੀ ਸ਼ਿਕਾਇਤਾਂਜ਼ਰੂਰੀ ਸਪਲਾਈ ਨਾਲ ਸਬੰਧਿਤ ਸ਼ਿਕਾਇਤਾਂਜਾਂਚ ਸਬੰਧੀ ਸ਼ਿਕਾਇਤਾਂ ਕਰਜ਼ਿਆਂ ਉੱਤੇ ਵਿਆਜ ਪੁਨਰਭੁਗਤਾਨ ਦਾ ਪੁਨਰਨਿਰਧਾਰਨਵਿਦੇਸ਼ਾਂ ਤੋਂ ਲੋਕਾਂ ਨੂੰ ਕੱਢਣ ਦੀਆਂ ਬੇਨਤੀਆਂ ਆਦਿ।  ਸਰਕਾਰ ਦੇ ਸੀਨੀਅਰ ਲੈਵਲ ਇਸ ਪੋਰਟਲ ਨੂੰ ਰੋਜ਼ਾਨਾ ਅੱਪਡੇਟ ਕੀਤਾ ਜਾਵੇਗਾ ਅਤੇ ਨਿਗਰਾਨੀ ਰੱਖੀ ਜਾਵੇਗੀ ।

ਡਾ. ਜਿਤੇਂਦਰ ਸਿੰਘ ਨੇ ਰਾਸ਼ਟਰੀ ਕੋਵਿਡ-19 ਨਿਗਰਾਨੀ ਡੈਸ਼ਬੋਰਡ ਸ਼ੁਰੂ ਕਰਨ ਲਈ ਡੀਏਆਰਪੀਜੀ ਸਕੱਤਰ ਅਤੇ ਅਧਿਕਾਰੀਆਂ ਦੀ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਇਸ ਵਿਭਾਗ ਦੀ ਇੱਕ ਹੋਰ ਉਪਲੱਬਧੀ ਹੈ ਕਿ ਦੋ ਦਿਨਾਂ ਦੇ ਅੰਦਰ ਰਾਸ਼ਟਰੀ ਮੌਨਿਟਰ ਨੂੰ ਸ਼ੁਰੂ ਕਰ ਦਿੱਤਾ ਗਿਆ ਅਤੇ 62 ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਕੀਤਾ ਗਿਆ ।  ਉਨ੍ਹਾਂ ਨੇ ਕੋਵਿਡ - 19 ਸ਼ਿਕਾਇਤ ਨਿਵਾਰਨ ਨੂੰ ਸੰਭਾਲਣ ਵਿੱਚ ਡੀਏਆਰਪੀਜੀ ਟੀਮ ਦੀ ਪ੍ਰਭਾਵਸ਼ੀਲਤਾ ਵਿੱਚ ਸਰਕਾਰ ਦੇ ਭਰੋਸੇ ਨੂੰ ਦੁਹਰਾਇਆ ।

ਡੀਏਆਰਪੀਜੀ ਸਕੱਤਰ ਡਾ.  ਛਤਰਪਤੀ ਸ਼ਿਵਾਜੀ, ਡੀਏਆਰਪੀਜੀ ਦੇ ਐਡੀਸ਼ਨਲ ਸਕੱਤਰ ਵੀ. ਸ੍ਰੀਨਿਵਾਸਸੰਯੁਕਤ ਸਕੱਤਰ ਸ਼੍ਰੀਮਤੀ ਜਯਾ ਦੁਬੇ ਅਤੇ ਐੱਨਬੀਐੱਸ ਰਾਜਪੂਤ ਸਮੇਤ ਇਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਵੀਡੀਓ ਕਾਨਫਰੰਸਿੰਗ ਸੁਵਿਧਾ ਰਾਹੀਂ ਡੈਸ਼ਬੋਰਡ ਲਾਂਚ ਕਰਨ ਵਿੱਚ ਹਿੱਸਾ ਲਿਆ।

 

****

ਵੀਜੀ/ਐੱਸਐੱਨਸੀ
 



(Release ID: 1610041) Visitor Counter : 9