ਰੱਖਿਆ ਮੰਤਰਾਲਾ
ਭਾਰਤੀ ਵਾਯੂ ਸੈਨਾ ਦਾ ਕੋਰੋਨਾ ਵਾਇਰਸ ਨਾਲ ਲੜਨ ਦੀ ਦਿਸ਼ਾ ਵਿੱਚ ਸਹਿਯੋਗ
Posted On:
01 APR 2020 3:21PM by PIB Chandigarh
ਭਾਰਤੀ ਵਾਯੂ ਸੈਨਾ ਕੋਵਿਡ 19 ਦੇ ਪ੍ਰਬੰਧਨ ਅਤੇ ਨੋਵੇਲ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਰਾਸ਼ਟਰ ਦੇ ਪ੍ਰਯਤਨਾਂ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ।
ਵਾਯੂ ਸੈਨਾ ਨੇ ਦਿੱਲੀ, ਸੂਰਤ, ਚੰਡੀਗੜ੍ਹ ਤੋਂ ਲੈ ਕੇ ਮਣੀਪੁਰ, ਨਾਗਾਲੈਂਡ, ਜੰਮੂ ਤੇ ਕਸ਼ਮੀਰ ਅਤੇ ਲੱਦਾਖ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਲਗਭਗ 25 ਟਨ ਜ਼ਰੂਰੀ ਚਿਕਿਤਸਾ ਉਪਕਰਣਾਂ ਦੀ ਸਪਲਾਈ ਕੀਤੀ ਹੈ। ਚਿਕਿਤਸਾ ਉਪਕਰਣਾਂ ਵਿੱਚ ਵਿਅਕਤੀਗਤ ਸੁਰੱਖਿਆ ਸਮੱਗਰੀ, ਹੈਂਡ ਸੈਨੀਟਾਈਜ਼ਰ, ਸਰਜੀਕਲ ਦਸਤਾਨੇ, ਥਰਮਲ ਸਕੈਨਰ ਸ਼ਾਮਲ ਹਨ। ਹੈਲਥ ਵਰਕਰਾਂ ਨੂੰ ਵੀ ਜ਼ਰੂਰਤ ਅਨੁਸਾਰ ਏਅਰਲਿਫਟ ਕੀਤਾ ਜਾ ਰਿਹਾ ਹੈ। ਲੱਦਾਖ ਤੋਂ ਦਿੱਲੀ ਤੱਕ ਕੋਰੋਨਾਵਾਇਰਸ ਟੈਸਟਿੰਗ ਸੈਂਪਲਾਂ ਨੂੰ ਨਿਯਮਿਤ ਰੂਪ ਨਾਲ ਏਅਰਲਿਫਟ ਕੀਤਾ ਜਾ ਰਿਹਾ ਹੈ। ਇਸਦੇ ਲਈ ਵਾਯੂ ਸੈਨਾ ਦੇ ਸੀ-17, ਸੀ-130, ਏਐੱਨ-32, ਏਵਰੋ ਅਤੇ ਡੋਰਨੀਅਰ ਜਹਾਜ਼ਾਂ ਨੂੰ ਜ਼ਰੂਰਤ ਅਨੁਸਾਰ ਕੰਮ ਸੌਪਿਆ ਜਾ ਰਿਹਾ ਹੈ। ਸਾਰੀਆਂ ਉੱਭਰਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਭਾਰਤੀ ਵਾਯੂ ਸੈਨਾ ਪੂਰੀ ਤਰ੍ਹਾਂ ਤਤਪਰ ਹੈ ।
ਇਸ ਦੇ ਇਲਾਵਾ, ਦੇਸ਼ ਭਰ ਦੇ ਵਿਭਿੰਨ ਵਾਯੂ ਸੈਨਾ ਟਿਕਾਣਿਆਂ ’ਤੇ ਕਈ ਕੁਆਰੰਟੀਨ ਸੁਵਿਧਾਵਾਂ ਨੂੰ ਤਿਆਰ ਰੱਖਿਆ ਗਿਆ ਹੈ। ਇਰਾਨ ਅਤੇ ਮਲੇਸ਼ੀਆ ਤੋਂ ਆਏ ਭਾਰਤੀ ਨਾਗਰਿਕਾਂ ਨੂੰ ਕ੍ਰਮਵਾਰ ਹਿੰਡਨ ਅਤੇ ਤਾਂਬਰਮ ਦੇ ਏਅਰਬੇਸ ’ਤੇ ਕੁਆਰੰਟੀਨ ਸੁਵਿਧਾਵਾਂ ਉਪਲੱਬਧ ਕਰਵਾਈਆਂ ਗਈਆਂ ਹਨ। ਕਮਾਂਡ ਹਸਪਤਾਲ ਏਅਰ ਫੋਰਸ, ਬੰਗਲੁਰੂ ਵਿੱਚ ਕੋਰੋਨਾਵਾਇਰਸ ਟੈਸਟਿੰਗ ਪ੍ਰਯੋਗਸ਼ਾਲਾ ਚਾਲੂ ਹੈ।
ਇਸੇ ਦੌਰਾਨ, ਭਾਰਤੀ ਵਾਯੂ ਸੈਨਾ ਦੇ ਸਾਰੇ ਟਿਕਾਣਿਆਂ ’ਤੇ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਵਿਆਪਕ ਉਪਾਅ ਕੀਤੇ ਗਏ ਹਨ। ਭਾਰਤ ਸਰਕਾਰ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ, ਤਾਕਿ ਭਾਰਤੀ ਵਾਯੂ ਸੈਨਾ ਕੋਰੋਨਾ ਮਹਾਮਾਰੀ ਨਾਲ ਲੜਨ ਦੇ ਰਾਸ਼ਟਰੀ ਪ੍ਰਯਤਨ ਦਾ ਸਮਰਥਨ ਕਰਨ ਲਈ ਤਿਆਰ ਰਹੇ। ਵਾਯੂ ਸੈਨਾ ਸਟੇਸ਼ਨ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਜ਼ਰੂਰਤਮੰਦਾਂ ਨੂੰ ਭੋਜਨ ਅਤੇ ਹਰ ਤਰ੍ਹਾਂ ਦਾ ਸਹਾਇਤਾ ਮੁਹੱਈਆ ਕਰਵਾ ਰਹੇ ਹਨ।
****
ਆਈਐੱਨ/ਬੀਐੱਸਕੇ
(Release ID: 1610010)
Visitor Counter : 127