ਰੇਲ ਮੰਤਰਾਲਾ
azadi ka amrit mahotsav

ਰਿਸ਼ੀਕੇਸ਼-ਕਰਨਪ੍ਰਯਾਗ ਰੇਲ ਪ੍ਰੋਜੈਕਟ ਵਿੱਚ 6.59 ਕਿਲੋਮੀਟਰ ਲੰਬੀ ਸੁਰੰਗ-14 ਦੇ ਨਿਰਮਾਣ ਕਾਰਜ ਵਿੱਚ ਮਹੱਤਵਪੂਰਨ ਸਫਲਤਾ ਮਿਲੀ


ਉੱਤਰਾਖੰਡ ਵਿੱਚ ਮਹੱਤਵਪੂਰਨ ਰੇਲ ਪ੍ਰੋਜੈਕਟ ਦੇ ਨਿਰਮਾਣ ਕਾਰਜ ਵਿੱਚ ਇਹ ਵੱਡੀ ਪ੍ਰਾਪਤੀ

Posted On: 27 NOV 2026 5:12PM by PIB Chandigarh

ਭਾਰਤੀ ਰੇਲਵੇ ਨੂੰ ਅੱਜ ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਰਿਸ਼ੀਕੇਸ਼-ਕਰਨਪ੍ਰਯਾਗ ਰੇਲ ਪ੍ਰੋਜੈਕਟ ਦੀ 6.59 ਕਿਲੋਮੀਟਰ ਲੰਬੀ ਸੁਰੰਗ-14 ਦੇ ਕੰਮ ਵਿੱਚ ਬੇਮਿਸਾਲ ਸਫਲਤਾ ਮਿਲੀ ਹੈ। ਇਸ ਪ੍ਰਾਪਤੀ ਨਾਲ ਸੁਰੰਗ ਦੀ ਖੁਦਾਈ ਦੇ ਦੋਵੇਂ ਹਿੱਸੇ ਆਪਸ ਵਿੱਚ ਜੁੜ ਗਏ ਹਨ। ਇਨ੍ਹਾਂ ਵਿੱਚ ਸੁਮੇਰਪੁਰ ਵਾਲੇ ਪਾਸਿਓਂ 4.7 ਕਿਲੋਮੀਟਰ ਦੇ ਪੋਰਟਲ-1 ਅਤੇ ਮਾਰੋੜਾ ਵਾਲੇ ਪਾਸਿਓਂ 1.79 ਕਿਲੋਮੀਟਰ ਲੰਬੀ ਸੁਰੰਗ ਪੋਰਟਲ-2 ਦੀ ਖੁਦਾਈ ਸ਼ਾਮਲ ਹੈ।

https://www.instagram.com/reel/DgPfP2Py2co/?evlk=bjFvYXRoMndsMXVy

 

ਪੋਰਟਲ-1 (ਟੀ14ਪੀ1) 'ਤੇ ਆਬਾਦੀ ਵਾਲੇ ਖੇਤਰ ਦੇ ਹੇਠਾਂ ਢਿੱਲੀ ਮਿੱਟੀ ਵਿੱਚੋਂ ਲੰਘਦੀ ਤਿੰਨ ਟਰੈਕਾਂ ਵਾਲੀ ਸੁਰੰਗ ਦੇ 110 ਮੀਟਰ ਲੰਬੇ ਹਿੱਸੇ ਦੀ ਖੁਦਾਈ ਕੀਤੀ ਗਈ। ਇਸ ਹਿੱਸੇ ਦੇ ਉੱਪਰ 20 ਤੋਂ 30 ਮੀਟਰ ਤੱਕ ਮਿੱਟੀ ਅਤੇ ਚੱਟਾਨ ਦੀ ਪਰਤ ਸੀ। ਸੁਰੱਖਿਅਤ ਖੁਦਾਈ ਲਈ ਖੁਦਾਈ ਤੋਂ ਪਹਿਲਾਂ ਵਿਸ਼ੇਸ਼ ਉਪਾਅ ਅਤੇ ਮਲਟੀ-ਡ੍ਰਿਫਟਿੰਗ (ਇਸ ਵਿਧੀ ਵਿੱਚ ਪੂਰੀ ਵੱਡੀ ਸੁਰੰਗ ਨੂੰ ਇੱਕੋ ਵਾਰ ਪੁੱਟਣ ਦੀ ਬਜਾਏ, ਪਹਿਲਾਂ ਉਸ ਦੇ ਅੰਦਰ ਕਈ ਛੋਟੇ-ਛੋਟੇ ਲੇਟਵੇਂ ਰਸਤੇਪੁੱਟੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਹਾਰਾ ਦੇਣ ਤੋਂ ਬਾਅਦ ਆਪਸ ਵਿੱਚ ਜੋੜ ਕੇ ਪੂਰੀ ਸੁਰੰਗ ਦਾ ਆਕਾਰ ਦਿੱਤਾ ਜਾਂਦਾ ਹੈ) ਸਮੇਤ ਵਿਸ਼ੇਸ਼ ਤਕਨੀਕਾਂ ਦੀ ਵਰਤੋਂ ਕੀਤੀ ਗਈ।

ਪੋਰਟਲ-2 (ਟੀ14ਪੀ2) 'ਤੇ 30 ਤੋਂ 35 ਮੀਟਰ ਡੂੰਘੇ ਮਾਈਕ੍ਰੋਪਾਈਲਜ਼, 15 ਤੋਂ 20 ਮੀਟਰ ਲੰਬੇ ਰੌਕ ਬੋਲਟ ਅਤੇ ਕੰਸੋਲੀਡੇਸ਼ਨ ਗ੍ਰਾਊਟਿੰਗ ਰਾਹੀਂ ਢਲਾਣ ਨੂੰ ਸੁਰੱਖਿਅਤ ਕੀਤਾ ਗਿਆ। ਇਨ੍ਹਾਂ ਉਪਾਵਾਂ ਨਾਲ ਸੁਰੰਗ ਦੀ ਮੁੱਖ ਖੁਦਾਈ ਦਾ ਕੰਮ ਮਾਰਚ 2024 ਵਿੱਚ ਸ਼ੁਰੂ ਕਰਨਾ ਸੰਭਵ ਹੋਇਆ। ਇਸ ਤੋਂ ਪਹਿਲਾਂ ਮਾਰੋੜਾ ਵਿੱਚ ਜ਼ਮੀਨ ਧਸਣ ਦੀ ਸਮੱਸਿਆ ਅਤੇ ਜ਼ਮੀਨ ਤੇ ਮਕਾਨਾਂ ਦੇ ਐਕੁਆਇਰ ਕਰਨ ਨਾਲ ਜੁੜੇ ਮੁੱਦਿਆਂ ਦਾ ਹੱਲ ਕੀਤਾ ਗਿਆ।

 

 

ਪੋਰਟਲ-2 'ਤੇ ਲਗਭਗ 100 ਮੀਟਰ ਤੱਕ ਮਸ਼ੀਨੀ ਤਰੀਕੇ ਨਾਲ ਖੁਦਾਈ ਕੀਤੀ ਗਈ। ਆਲੇ-ਦੁਆਲੇ ਦੀਆਂ ਬਸਤੀਆਂ ਦੀ ਸੁਰੱਖਿਆ ਲਈ ਦੋਵਾਂ ਪੋਰਟਲਾਂ ਦੇ ਨੇੜੇ ਨਿਯੰਤਰਿਤ ਧਮਾਕੇ ਦਾ ਕੰਮ ਸਿਰਫ਼ ਦਿਨ ਦੇ ਸਮੇਂ ਅਤੇ ਨਿਰਧਾਰਤ ਸਮੇਂ ਅਨੁਸਾਰ ਕੀਤਾ ਗਿਆ।

 

ਪੋਰਟਲ-1 ਤੋਂ 4.7 ਕਿਲੋਮੀਟਰ ਲੰਬੇ ਖੁਦਾਈ ਮਾਰਗ ਵਿੱਚ ਸੁਰੰਗ ਦੇ ਅੰਦਰ ਤਾਜ਼ੀ ਹਵਾ ਦੀ ਸਪਲਾਈ ਯਕੀਨੀ ਬਣਾਉਣ ਅਤੇ ਤਾਪਮਾਨ ਨੂੰ ਕੰਟਰੋਲ ਵਿੱਚ ਰੱਖਣ ਲਈ ਵਿਸ਼ੇਸ਼ ਵੈਂਟੀਲੇਸ਼ਨ ਪ੍ਰਣਾਲੀਆਂ ਵੀ ਲਗਾਈਆਂ ਗਈਆਂ।

 


 

ਸੁਰੰਗ-14 ਦੇ ਨਿਰਮਾਣ ਕਾਰਜ ਵਿੱਚ ਇਹ ਮਹੱਤਵਪੂਰਨ ਸਫਲਤਾ ਰਿਸ਼ੀਕੇਸ਼-ਕਰਨਪ੍ਰਯਾਗ ਰੇਲ ਪ੍ਰੋਜੈਕਟ ਦੇ ਨਿਰਮਾਣ ਕਾਰਜ ਵਿੱਚ ਵੱਡੀ ਪ੍ਰਾਪਤੀ ਹੈ। ਇਹ ਪ੍ਰੋਜੈਕਟ ਉੱਤਰਾਖੰਡ ਵਿੱਚ ਰੇਲ ਸੰਪਰਕ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਮਹੱਤਵਪੂਰਨ ਰੇਲ ਬੁਨਿਆਦੀ ਢਾਂਚਾ ਪਹਿਲਕਦਮੀ ਹੈ। ਇਸ ਪ੍ਰੋਜੈਕਟ ਨਾਲ ਪਹਾੜੀ ਖੇਤਰਾਂ ਤੱਕ ਬਿਹਤਰ ਰੇਲ ਸੰਪਰਕ ਸਥਾਪਿਤ ਹੋਵੇਗਾ, ਤੀਰਥ ਯਾਤਰੀਆਂ ਅਤੇ ਸੈਲਾਨੀਆਂ ਦੀ ਯਾਤਰਾ ਸੁਖਾਲੀ ਹੋਵੇਗੀ ਅਤੇ ਸੂਬੇ ਦੇ ਮਹੱਤਵਪੂਰਨ ਸਥਾਨਾਂ ਤੱਕ ਪਹੁੰਚਣਾ ਆਸਾਨ ਹੋਣ ਨਾਲ ਖੇਤਰੀ ਵਿਕਾਸ ਨੂੰ ਹੁਲਾਰਾ ਮਿਲੇਗਾ।

****

 

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਵੰਸ਼ਿਤਾ ਜੈਸਵਾਲ/ਵਿਕਾਸ ਝਾਅ


(Release ID: 2343164) ਵਿਜ਼ੀਟਰ ਕਾਊਂਟਰ : 2