Posted On:
26 NOV 2026 7:06PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 27 ਨਵੰਬਰ ਤੋਂ 2 ਦਸੰਬਰ 2026 ਤੱਕ ਕੇਰਲਮ, ਮਿਜ਼ੋਰਮ ਅਤੇ ਨਾਗਾਲੈਂਡ ਦਾ ਦੌਰਾ ਕਰਨਗੇ।
27 ਨਵੰਬਰ ਨੂੰ ਰਾਸ਼ਟਰਪਤੀ ਕੇਰਲਮ ਦੇ ਵਡੱਕੁਮਭਾਗਮ, ਕਾਲਡੀ ਸਥਿਤ ਥਲੈਯੱਟੁਮਪਿੱਲੀ ਵਿਖੇ ਆਦਿ ਸ਼ੰਕਰਾਚਾਰੀਆ ਦੇ ਜਨਮ ਸਥਾਨ ਜਾਣਗੇ। ਉਸੇ ਦਿਨ ਉਹ ਕੇਰਲਮ ਦੇ ਤ੍ਰਿਸ਼ੂਰ ਵਿਖੇ ਵੈਦਿਆਰਤਨਮ ਆਯੁਰਵੇਦ ਕਾਲਜ ਦੇ ਗੋਲਡਨ ਜੁਬਲੀ ਸਮਾਗਮਾਂ ਦੇ ਸਮਾਪਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
28 ਨਵੰਬਰ ਨੂੰ ਰਾਸ਼ਟਰਪਤੀ ਕੇਰਲਮ ਦੇ ਏਝੀਮਾਲਾ ਸਥਿਤ ਭਾਰਤੀ ਜਲ ਸੈਨਾ ਅਕੈਡਮੀ ਵਿਖੇ ਔਟਮ ਟਰਮ 2026 ਦੀ ਪਾਸਿੰਗ ਆਊਟ ਪਰੇਡ ਵਿੱਚ ਸ਼ਾਮਲ ਹੋਣਗੇ।
29 ਨਵੰਬਰ ਨੂੰ ਰਾਸ਼ਟਰਪਤੀ ਮਿਜ਼ੋਰਮ ਦੇ ਕੇਲਸਿਹ ਸਥਿਤ ਰੋਪੁਇਲਿਆਨੀ ਕਬਾਇਲੀ ਸੁਤੰਤਰਤਾ ਸੈਨਾਨੀ ਅਜਾਇਬ ਘਰ ਦਾ ਦੌਰਾ ਕਰਨਗੇ।
30 ਨਵੰਬਰ ਨੂੰ ਰਾਸ਼ਟਰਪਤੀ ਆਈਜੋਲ ਵਿਖੇ ਮਿਜ਼ੋਰਮ ਯੂਨੀਵਰਸਿਟੀ ਦੇ 21ਵੇਂ ਡਿਗਰੀ ਵੰਡ ਸਮਾਗਮ ਅਤੇ ਇਸ ਦੇ ਸਿਲਵਰ ਜੁਬਲੀ ਸਮਾਗਮਾਂ ਦੇ ਸਮਾਪਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
1 ਦਸੰਬਰ ਨੂੰ ਰਾਸ਼ਟਰਪਤੀ ਨਾਗਾਲੈਂਡ ਦੇ ਕਿਸਾਮਾ ਵਿਖੇ 27ਵੇਂ ਹੌਰਨਬਿੱਲ ਮਹੋਤਸਵ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣਗੇ।
****
ਐੱਨਕੇਆਰਐੱਮ/ਐੱਸਐੱਸ/ਪੀਆਰਕੇ