Posted On:
24 NOV 2026 10:49AM by PIB Chandigarh
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਵਣਜ ਵਿਭਾਗ ਦੇ ਤਹਿਤ ਐਗਰੀਕਲਚਰਲ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (APEDA) ਨੇ 20 ਨਵੰਬਰ, 2026 ਨੂੰ ਵਾਰਾਣਸੀ ਵਿੱਚ ਹਿੱਸੇਦਾਰਾਂ ਨਾਲ ਇੰਟਰੈਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ।
ਇਸ ਪ੍ਰੋਗਰਾਮ ਵਿੱਚ ਨਿਰਯਾਤਕਾਂ ਅਤੇ ਸਰਕਾਰੀ ਏਜੰਸੀਆਂ ਨੇ ਹਿੱਸਾ ਲਿਆ ਅਤੇ ਐਗਰੀਕਲਚਰਲ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਨਾਲ ਜੁੜੇ ਮੁੱਖ ਮੁੱਦਿਆਂ ‘ਤੇ ਚਰਚਾ ਕੀਤੀ। ਇਨ੍ਹਾਂ ਵਿੱਚ ਸੁਵਿਧਾ, ਪੈਕੇਜਿੰਗ, ਲੌਜਿਸਟਿਕਸ, ਬਜ਼ਾਰ ਤੱਕ ਪਹੁੰਚ, ਰੈਗੂਲੇਟਰੀ ਜ਼ਰੂਰਤਾਂ ਅਤੇ ਸੰਸਥਾਗਤ ਸਹਿਯੋਗ ਸ਼ਾਮਲ ਸਨ। ਅਪੀਡਾ ਦੇ ਅਧਿਕਾਰੀਆਂ ਨੇ ਭਾਗੀਦਾਰਾਂ ਦੁਆਰਾ ਚੁੱਕੀਆਂ ਗਈਆਂ ਸਮੱਸਿਆਵਾਂ ‘ਤੇ ਵਿਚਾਰ ਕੀਤਾ ਅਤੇ ਨਿਰਯਾਤ ਸਬੰਧੀ ਚੁਣੌਤੀਆਂ ਦੇ ਹੱਲ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਖੇਤਰੀ ਨਿਰਯਾਤਕਾਂ ਦੀ ਜ਼ਿਆਦਾ ਭਾਗੀਦਾਰੀ ਨੂੰ ਸਰਲ ਬਣਾਉਣ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਅਪੀਡਾ ਦੇ ਚੇਅਰਮੈਨਸ਼ਿਪ ਸ਼੍ਰੀ ਅਭਿਸ਼ੇਕ ਦੇਵ ਦੀ ਪ੍ਰਧਾਨਗੀ ਵਿੱਚ ਆਯੋਜਿਤ ਇਸ ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਣ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਤੋਂ ਫ੍ਰੋਜ਼ਨ ਹਰੇ ਮਟਰ ਅਤੇ ਮਿਕਸ ਸਬਜ਼ੀਆਂ ਦੀ ਪਹਿਲੀ ਨਿਰਯਾਤ ਖੇਪ ਨੂੰ ਵਰਚੁਅਲੀ ਕਤਰ ਲਈ ਰਵਾਨਾ ਕਰਨਾ ਰਿਹਾ। ਮੈਸਰਜ਼ ਸ਼੍ਰੀ ਲਕਸ਼ਮੀ ਫ੍ਰੋਜ਼ਨ ਫੂਡਸ ਦੁਆਰਾ ਨਿਰਯਾਤ ਕੀਤੀ ਗਈ ਇਸ ਖੇਪ ਵਿੱਚ 63 ਮੀਟ੍ਰਿਕ ਟਨ ਫ੍ਰੋਜ਼ਨ ਹਰੇ ਮਟਰ ਅਤੇ ਮਿਕਸ ਸਬਜ਼ੀਆਂ ਸ਼ਾਮਲ ਹਨ। ਇਹ ਖੇਪ ਫਰੂਖਾਬਾਦ ਤੋਂ ਭੇਜੀ ਗਈ ਅਤੇ ਅੱਗੇ ਦੋਹਾ, ਕਤਰ ਪਹੁੰਚਾਉਣ ਲਈ ਨਹਾਵਾ ਸ਼ੇਵਾ ਪੋਰਟ ਰਾਹੀਂ ਰਵਾਨਾ ਕੀਤੀ ਗਈ।
ਇਹ ਪਹਿਲੀ ਨਿਰਯਾਤ ਖੇਪ ਉੱਤਰ ਪ੍ਰਦੇਸ਼ ਦੇ ਐਗਰੀਕਲਚਰਲ ਐਕਸਪੋਰਟ ਬਾਸਕੇਟ, ਵਿੱਚ ਵਿਭਿੰਨਤਾ ਲਿਆਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ, ਖਾਸ ਤੌਰ ‘ਤੇ ਵੈਲਿਊ-ਐਡਿਡ ਅਤੇ ਫ੍ਰੋਜ਼ਨ ਫੂਡ ਪ੍ਰੋਡਕਟਸ ਦੇ ਖੇਤਰ ਵਿੱਚ। ਫਰੂਖਾਬਾਦ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਬਜ਼ੀਆਂ ਦੇ ਪ੍ਰੋਡਕਸ਼ਨ ਅਤੇ ਪ੍ਰੋਸੈੱਸਿੰਗ ਦੀਆਂ ਵਿਆਪਕ ਸੰਭਾਵਨਾਵਾਂ ਹਨ। ਇਹ ਨਿਰਯਾਤ ਖੇਤਰੀ ਖੇਤੀਬਾੜੀ ਉਤਪਾਦਨ ਨੂੰ ਫੂਡ ਪ੍ਰੋਸੈੱਸਿੰਗ ਸਹੂਲਤਾਂ ਅਤੇ ਅੰਤਰਰਾਸ਼ਟਰੀ ਸਪਲਾਈ ਚੇਨਾਂ ਨਾਲ ਜੋੜਨ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਨਾਲ ਕਿਸਾਨਾਂ, ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ), ਪ੍ਰੋਸੈੱਸਰਜ਼ ਅਤੇ ਐਕਸਪੋਰਟਰਸ ਲਈ ਨਵੇਂ ਮੌਕੇ ਸਿਰਜੇ ਜਾਣਗੇ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਅਪੀਡਾ ਦੇ ਚੇਅਰਮੈਨ, ਸ਼੍ਰੀ ਅਭਿਸ਼ੇਕ ਦੇਵ ਨੇ ਐਗਰੀਕਲਚਰਲ ਅਤੇ ਪ੍ਰੋਸੈੱਸਿੰਗ ਫੂਡ ਪ੍ਰੋਡਕਟਸ ਦੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਮੈਂਬਰ ਨਿਰਯਾਤਕਾਂ ਨੂੰ ਜ਼ਰੂਰੀ ਸਹਿਯੋਗ ਪ੍ਰਦਾਨ ਕਰਨ ਦੀ ਅਪੀਡਾ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਭਾਰਤ ਕ੍ਰਿਸ਼ੀ ਨਿਰਯਾਤ ਯੋਜਨਾ (BKNY) ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਦਾ ਉਦੇਸ਼ ਖੇਤੀਬਾੜੀ ਨਿਰਯਾਤ ਨੂੰ ਉਤਸ਼ਾਹਿਤ ਕਰਨਾ ਅਤੇ ਨਿਰਯਾਤ ਸਬੰਧੀ ਬੁਨਿਆਦੀ ਢਾਂਚੇ ਅਤੇ ਗਤੀਵਿਧੀਆਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਅਪੀਡਾ ਦੀ ‘ਭਾਰਤੀ’ ਪਹਿਲਕਦਮੀ ਨੂੰ ਉਜਾਗਰ ਕੀਤਾ, ਜਿਸ ਦਾ ਉਦੇਸ਼ ਐੱਫਪੀਓ ਨੂੰ ਮਜ਼ਬੂਤ ਬਣਾਉਣਾ ਅਤੇ ਉਨ੍ਹਾਂ ਨੂੰ ਨਿਰਯਾਤ ਵੈਲਿਊ ਚੇਨਾਂ ਨਾਲ ਜੋੜਨਾ ਹੈ, ਤਾਂ ਜੋ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਬਣਾ ਸਕਣ।
ਚੇਅਰਮੈਨ ਨੇ ਆਲਮੀ ਬਜ਼ਾਰਾਂ ਵਿੱਚ ਭਾਰਤੀ ਖੇਤੀਬਾੜੀ ਉਤਪਾਦਾਂ ਦੀ ਮੁਕਾਬਲੇਬਾਜ਼ੀ ਵਧਾਉਣ ਲਈ ਨਿਰਯਾਤਕਾਂ, ਐੱਫਪੀਓ, ਸਰਕਾਰੀ ਵਿਭਾਗਾਂ ਅਤੇ ਹੋਰ ਹਿੱਸੇਦਾਰਾਂ ਦਰਮਿਆਨ ਤਾਲਮੇਲ ਵਾਲੇ ਯਤਨਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਇੰਟਰੈਕਸ਼ਨ ਪ੍ਰੋਗਰਾਮ ਰਾਹੀਂ ਨਿਰਯਾਤਕਾਂ ਦੇ ਸਾਹਮਣੇ ਆਉਣ ਵਾਲੀਆਂ ਵਿਵਹਾਰਕ ਚੁਣੌਤੀਆਂ ਦੀ ਪਛਾਣ ਕਰਨ ਅਤੇ ਸੰਸਥਾਗਤ ਸਹਿਯੋਗ ਅਤੇ ਨਿਰਯਾਤ ਸੁਵਿਧਾ ਨੂੰ ਮਜ਼ਬੂਤੀ ਦੇਣ ਦੇ ਉਪਾਵਾਂ ‘ਤੇ ਚਰਚਾ ਕਰਨ ਦਾ ਮੌਕਾ ਵੀ ਮਿਲਿਆ।
ਇਸ ਪ੍ਰੋਗਾਮ ਵਿੱਚ ਅਪੀਡਾ, ਉੱਤਰ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਵਿਭਾਗ, ਈਸੀਜੀਸੀ, ਡੀਪੀਪੀਕਿਊਐੱਸ, AICLASS ਅਤੇ ਹੋਰ ਸਬੰਧਿਤ ਸੰਸਥਾਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਨਿਰਯਾਤਕਾਂ, ਐੱਫਪੀਓ ਅਤੇ ਐਗਰੀਕਲਚਰਲ ਅਤੇ ਫੂਡ ਪ੍ਰੋਸੈੱਸਿੰਗ ਸੈਕਟਰਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਹਿੱਸੇਦਾਰਾਂ ਨਾਲ ਸੰਵਾਦ, ਬਜ਼ਾਰ ਵਿਕਾਸ ਪਹਿਲਕਦਮੀਆਂ, ਬੁਨਿਆਦੀ ਢਾਚਾਗਤ ਸਬੰਧੀ ਸਹਿਯੋਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਰਾਹੀਂ ਅਪੀਡਾ ਭਾਰਤ ਦੇ ਐਗਰੀਕਲਚਰਲ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਦੇ ਨਿਰਯਾਤ ਦੇ ਵਿਸਥਾਰ ਨੂੰ ਲਗਾਤਾਰ ਪਹੁੰਚਯੋਗ ਬਣਾ ਰਿਹਾ ਹੈ। ਫਰੂਖਾਬਾਦ ਤੋਂ ਫ੍ਰੋਜ਼ਨ ਹਰੇ ਮਟਰ ਅਤੇ ਮਿਕਸ ਸਬਜ਼ੀਆਂ ਦੀ ਪਹਿਲੀ ਨਿਰਯਾਤ ਖੇਪ ਦਾ ਕਤਰ ਦੇ ਲਈ ਰਵਾਨਾ ਹੋਣਾ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਨਿਰਯਾਤ ਉਤਪਾਦਾਂ ਵਿੱਚ ਵਿਭਿੰਨਤਾ ਵਧਾਉਣ ਅਤੇ ਉਨ੍ਹਾਂ ਦੇ ਭੂਗੋਲਿਕ ਵਿਸਥਾਰ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
*********
ਅਭਿਸ਼ੇਕ ਦਿਆਲ/ ਸ਼ੱਬੀਰ ਆਜ਼ਾਦ / ਇਸ਼ਿਤਾ ਵਿਸ਼ਵਾਸ/ ਬਲਜੀਤ ਸਿੰਘ