ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ 16ਵੇਂ ਵਿੱਤ ਕਮਿਸ਼ਨ ਸਾਈਕਲ (ਵਿੱਤੀ ਵਰ੍ਹੇ 2026-27 ਤੋਂ 2030 -31) ਲਈ 1,141 ਕਰੋੜ ਰੁਪਏ ਦੀ ਲਾਗਤ ਨਾਲ ਪੋਸਟਲ ਆਪ੍ਰੇਸ਼ਨਸ ਯੋਜਨਾ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ


ਯੋਜਨਾ ਦਾ ਉਦੇਸ਼ ਡਾਕ ਨੈੱਟਵਰਕ ਦਾ ਆਧੁਨਿਕੀਕਰਣ ਕਰਨਾ, ਪਾਰਸਲ ਅਤੇ ਪੋਸਟਲ ਆਪ੍ਰੇਸ਼ਨਸ ਨੂੰ ਮਜ਼ਬੂਤ ਕਰਨਾ, ਗ੍ਰਾਮੀਣ ਸੰਪਰਕ ਨੂੰ ਵਧਾਉਣਾ ਅਤੇ ਨਾਗਰਿਕ –ਕੇਂਦ੍ਰਿਤ ਸੇਵਾਵਾਂ ਵਿੱਚ ਸੁਧਾਰ ਕਰਨਾ ਹੈ

ਈ-ਕਾਮਰਸ ਲੌਜਿਸਟਿਕਸ, ਵਿੱਤੀ ਸਮਾਵੇਸ਼, ਅੰਤਰਰਾਸ਼ਟਰੀ ਪੋਸਟਲ ਆਪ੍ਰੇਸ਼ਨਸ ਅਤੇ ਇੰਡੀਆ ਪੋਸਟ ਦੀਆਂ ਸੇਵਾਵਾਂ ਦੇ ਡਿਜੀਟਲ ਟ੍ਰਾਂਸਫਾਰਮੇਸ਼ਨ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ

Posted On: 25 NOV 2026 3:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 16ਵੇਂ ਵਿੱਤ ਕਮਿਸ਼ਨ ਸਾਈਕਲ ਦੌਰਾਨ ਵਿੱਤੀ ਵਰ੍ਹੇ 2026-27 ਤੋਂ 2030-31 ਤੱਕ ਕੇਂਦਰੀ ਖੇਤਰ ਦੀ ਯੋਜਨਾ ‘ਪੋਸਟਲ ਆਪ੍ਰੇਸ਼ਨਸ’ ਨੂੰ 1141 ਕਰੋੜ ਰੁਪਏ ਦੀ ਪ੍ਰਸਤਾਵਿਤ ਲਾਗਤ ਦੇ ਨਾਲ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਦਾ ਉਦੇਸ਼ ਡਾਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਕਰਨਾ ਅਤੇ ਦੇਸ਼ ਭਰ ਵਿੱਚ ਲੌਜਿਸਟਿਕਸ, ਈ-ਕਾਮਰਸ ਅਤੇ ਡਿਜੀਟਲ ਸਰਵਿਸ ਡਿਲੀਵਰੀ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਾ ਹੈ।

ਦੁਨੀਆ ਦੇ ਸਭ ਤੋਂ ਵੱਡੇ ਪੋਸਟਲ ਨੈੱਟਵਰਕ ਵਿੱਚੋਂ ਇੱਕ, ਜਿਸ ਵਿੱਚ ਪੇਂਡੂ ਖੇਤਰਾਂ ਦੇ 1,49,655 ਡਾਕਘਰਾਂ ਸਮੇਤ ਕੁੱਲ 1.65 ਲੱਖ ਡਾਕਘਰ ਸ਼ਾਮਲ ਹਨ, ਦੇ ਨਾਲ ਇੰਡੀਆ ਪੋਸਟ ਡਾਕ, ਪਾਰਸਲ, ਬੈਂਕਿੰਗ, ਬੀਮਾ ਅਤੇ ਹੋਰ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦੀ ਡਿਲੀਵਰੀ ਲਈ ਇੱਕ ਮਹੱਤਵਪੂਰਨ ਜਰੀਏ ਦੇ ਰੂਪ ਵਿੱਚ ਨਿਰੰਤਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ, ਖਾਸ ਤੌਰ ‘ਤੇ ਦੂਰ-ਦੁਰਾਡੇ ਦੇ ਅਤੇ ਵੰਚਿਤ ਖੇਤਰਾਂ ਵਿੱਚ।

 

ਆਪਣੇ ਮੁੱਖ ਪੋਸਟਲ ਆਪ੍ਰੇਸ਼ਨਸ  ਤੋਂ ਇਲਾਵਾ, ਇੰਡੀਆ ਪੋਸਟ ਡਾਕਘਰ ਬੱਚਤ ਬੈਂਕ (ਪੀਓਐੱਸਬੀ), ਇੰਡੀਆ ਪੋਸਟ ਪੇਮੈਂਟਸ ਬੈਂਕ, ਡਾਕ ਜੀਵਨ ਬੀਮਾ, ਆਧਾਰ ਨਾਮਾਂਕਣ ਅਤੇ ਅਪਡੇਸ਼ਨ, ਡਾਕਘਰ ਪਾਸਪੋਰਟ ਸੇਵਾ ਕੇਂਦਰਾਂ ਰਾਹੀਂ ਕਾਰੀਗਰਾਂ ਨੂੰ ਸਹਾਇਤਾ ਵਰਗੀਆਂ ਪਹਿਲਕਦਮੀਆਂ ਰਾਹੀਂ ਵਿਆਪਕ ਜਨਤਕ ਸੇਵਾਵਾਂ ਪ੍ਰਦਾਨ ਕਰਦਾ ਹੈ।

ਇਹ ਯੋਜਨਾ ਡਾਕ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ, ਲਾਸਟ ਮਾਈਲ ਤੱਕ ਡਿਲੀਵਰੀ ਨੂੰ ਮਜ਼ਬੂਤ ਕਰਨ, ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਕਰਨ, ਵਿੱਤੀ ਸਮਾਵੇਸ਼ ਨੂੰ ਹੁਲਾਰਾ ਦੇਣ ਅਤੇ ਦੇਸ਼ ਭਰ ਵਿੱਚ ਗ੍ਰਾਹਕ-ਕੇਂਦ੍ਰਿਤ ਸਰਵਿਸ ਡਿਲੀਵਰੀ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗੀ।  ਇਹ ਪ੍ਰਸਤਾਵ ਡਿਜੀਟਲ ਇੰਡੀਆ, ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ ਦੇ ਵਿਆਪਕ ਉਦੇਸ਼ਾਂ ਦੇ ਅਨੁਸਾਰ ਵੀ ਹੈ।

ਇਸ ਯੋਜਨਾ ਨੂੰ ਵਿੱਤੀ ਸਾਲ 2026-27 ਤੋਂ ਵਿੱਤੀ ਸਾਲ 2030-31 ਤੱਕ ਪੰਜ ਵਰ੍ਹਿਆਂ ਦੇ ਸਮੇਂ ਦੌਰਾਨ ਲਾਗੂ ਕੀਤਾ ਜਾਣਾ ਪ੍ਰਸਤਾਵਿਤ ਹੈ।

 

ਪੋਸਟਲ ਆਪ੍ਰੇਸ਼ਨਜ਼ ਸਕੀਮ ਵਿੱਚ ਹੇਠ ਲਿਖੀਆਂ ਛੇ ਉਪ-ਯੋਜਨਾਵਾਂ ਸ਼ਾਮਲ ਹਨ-

 

  1. 3. ਪੇਂਡੂ ਕਾਰੋਬਾਰ ਅਤੇ ਡਾਕ ਨੈੱਟਵਰਕ ਤੱਕ ਪਹੁੰਚ – 120 ਕਰੋੜ ਰੁਪਏ –ਇਹ ਬੁਨਿਆਦੀ ਢਾਂਚੇ ਦੇ ਅਪ੍ਰਗੇਡੇਸ਼ਨ, ਮਿਆਰੀ ਬ੍ਰਾਂਡਿੰਗ ਅਤੇ ਸਰੋਤਾਂ ਦੀ ਅਨੁਕੂਲ ਵਰਤੋਂ 'ਤੇ ਧਿਆਨ ਕੇਂਦ੍ਰਿਤ ਹੈ, ਜਿਸ ਨਾਲ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਦੇ ਡਾਕਘਰਾਂ ਨੂੰ ਕੁਸ਼ਲ ਅਤੇ ਨਾਗਰਿਕ-ਕੇਂਦ੍ਰਿਤ ਸੇਵਾ ਕੇਂਦਰਾਂ ਵਿੱਚ ਬਦਲਿਆ ਜਾ ਸਕੇ। ਇਸ ਹਿੱਸੇ ਦਾ ਉਦੇਸ਼ ਵਿੱਤੀ ਸਮਾਵੇਸ਼, ਡਿਜੀਟਲ ਸੰਪਰਕ ਅਤੇ ਸਥਾਨਕ ਆਰਥਿਕ ਵਿਕਾਸ ਨੂੰ ਮਜ਼ਬੂਤ ​​ਕਰਨਾ ਹੈ; ਇਸ ਦੇ ਨਾਲ ਹੀ, ਇਹ ਲਾਸਟ ਮਾਈਲ ਤੱਕ ਡਾਕ ਡਿਲੀਵਰੀ ਵਿੱਚ ਸੁਧਾਰ ਕਰਨਾ ਅਤੇ ਘੱਟ ਸਹੂਲਤਾਂ ਵਾਲੇ ਖੇਤਰਾਂ ਵਿੱਚ ਡਾਕ ਸੇਵਾਵਾਂ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਤੱਕ ਪਹੁੰਚ ਵਧਾਉਣਾ ਹੈ।

  2. ਡਾਕ ਨੈੱਟਵਰਕ ਦਾ ਅਨੁਕੂਲਨ - 575 ਕਰੋੜ ਰੁਪਏ- ਇਸ ਵਿੱਚ ਕੇਂਦਰੀਕ੍ਰਿਤ ਡਿਲੀਵਰੀ ਪ੍ਰਣਾਲੀਆਂ, ਮਸ਼ੀਨੀਕਰਣ, ਐਡਵਾਂਸਡ ਪੋਸਟ ਟੈਕਨੋਲੋਜੀ (APT) ਅਧੀਨ ਉੱਨਤ IT ਸਮਾਧਾਨਾਂ, GIS-ਅਧਾਰਿਤ ਸੇਵਾਵਾਂ, ਅਤੇ ਅੱਪਗ੍ਰੇਡ ਕੀਤੇ ਬੁਨਿਆਦੀ ਢਾਂਚੇ ਰਾਹੀਂ ਪੋਸਟ ਆਪ੍ਰੇਸ਼ਨਸ ਦੇ ਆਧੁਨਿਕੀਕਰਣ ਦੀ ਕਲਪਨਾ ਕੀਤੀ ਗਈ ਹੈ। ਇਸ ਪਹਿਲ ਵਿੱਚ ਡਿਲੀਵਰੀ ਡਾਕਘਰਾਂ, ਡਾਕ ਪ੍ਰਬੰਧਨ ਪ੍ਰਣਾਲੀਆਂ, ਮੇਲ ਮੋਟਰ ਸੇਵਾ (MMS) ਵਰਕਸ਼ੌਪਸ, ਸੜਕ ਆਵਾਜਾਈ ਨੈੱਟਵਰਕ ਅਤੇ ਆਧੁਨਿਕ, ਸਮਾਰਟ 24x7 ਲੈਟਰ ਬੌਕਸਾਂ ਨੂੰ ਮਜ਼ਬੂਤ ਕਰਨਾ ਵੀ ਸ਼ਾਮਲ ਹੈ, ਜਿਸ ਨਾਲ ਪੂਰੇ ਨੈੱਟਵਰਕ ਵਿੱਚ ਕਾਰਜਸ਼ੀਲ ਕੁਸ਼ਲਤਾ, ਪਾਰਦਰਸ਼ਿਤਾ, ਸੇਵਾ ਦੀ ਗੁਣਵੱਤਾ ਅਤੇ ਲੌਜਿਸਟਿਕਲ ਸਬੰਧੀ ਭਰੋਸੇਯੋਗਤਾ ਵਿੱਚ ਸੁਧਾਰ ਕੀਤਾ ਜਾ ਸਕੇ।

  3. ਪਾਰਸਲ ਨੈੱਟਵਰਕ ਦਾ ਅਨੁਕੂਲਨ - 278 ਕਰੋੜ ਰੁਪਏ - ਇਸ ਵਿੱਚ ਪਾਰਸਲ ਦੀ ਆਵਾਜਾਈ ਨੂੰ ਯੋਜਨਾਬੱਧ ਕਰਨ, ਹੈਂਡਲਿੰਗ ਦੇ ਬਿੰਦੂਆਂ ਨੂੰ ਘਟਾਉਣ, ਸਮਰੱਥਾ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਅਤੇ ਆਵਾਜਾਈ ਦੇ ਸਮੇਂ ਵਿੱਚ ਸੁਧਾਰ ਕਰਨ ਲਈ ਮੁੜ ਡਿਜਾਈਨ ਕੀਤੀ ਗਈ ਛਾਂਟੀ ਵਿਵਸਥਾ ਦੇ ਅਨੁਸਾਰ ਪਾਰਸਲ ਹੱਬਾਂ ਦਾ ਨਿਰਮਾਣ ਅਤੇ ਪਾਰਸਲ ਪੈਕੇਜਿੰਗ ਯੂਨਿਟਾਂ (PPUs) ਦਾ ਵਿਸਥਾਰ ਸ਼ਾਮਲ ਹੈ।  ਇਸ ਹਿੱਸੇ ਦਾ ਉਦੇਸ਼ ਖਾਸ ਤੌਰ ‘ਤੇ ਤਿਆਰ ਸਹੂਲਤਾਂ, ਮਿਆਰੀ ਸੁਰੱਖਿਅਤ ਪੈਕੇਜਿੰਗ ਅਤੇ ਬਿਹਤਰ ਸੰਚਾਲਨ ਲਚਕਤਾ ਰਾਹੀਂ ਈ-ਕਾਮਰਸ ਅਤੇ ਪੇਂਡੂ ਬਜ਼ਾਰਾਂ ਤੋਂ ਆਉਣ ਵਾਲੇ ਪਾਰਸਲ ਦੀ ਵਧਦੀ ਮਾਤਰਾ ਨੂੰ ਸੰਭਾਲਣ ਵਿੱਚ ਮਦਦ ਕਰਨਾ ਵੀ ਹੈ। ਇਸ ਦੇ ਨਾਲ ਹੀ, ਧਿਆਨ ਗਾਹਕਾਂ ਦੇ ਵਿਸ਼ਵਾਸ ਨੂੰ ਵਧਾਉਣ ਅਤੇ ਲੌਜਿਸਟਿਕਸ ਸੈਕਟਰ ਅੰਦਰ ਇੰਡੀਆ ਪੋਸਟ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ​​ਕਰਨ 'ਤੇ ਵੀ ਧਿਆਨ ਦਿੱਤਾ ਜਾਵੇਗਾ।

  4. ਅੰਤਰਰਾਸ਼ਟਰੀ ਡਾਕ ਲਈ ਬੁਨਿਆਦੀ ਢਾਂਚੇ ਦਾ ਅਪਗ੍ਰੇਡੇਸ਼ਨ ਅਤੇ ਵਾਧਾ -8 ਕਰੋੜ ਰੁਪਏ- ਇਸ ਦਾ ਉਦੇਸ਼ ਵਿਦੇਸ਼ੀ ਡਾਕਘਰਾਂ (FPOs) ਅਤੇ ਉਪ-ਵਿਦੇਸ਼ੀ ਡਾਕਘਰਾਂ (SFPOs) ਨੂੰ ਅਪਗ੍ਰੇਡ ਕਰਕੇ ਅੰਤਰਰਾਸ਼ਟਰੀ ਡਾਕ ਸੇਵਾਵਾਂ ਨੂੰ ਮਜ਼ਬੂਤ ​​ਕਰਨਾ ਹੈ, ਜਿਸ ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਵੇ ਅਤੇ ਅੰਤਰਰਾਸ਼ਟਰੀ ਡਾਕ ਖੇਪਾਂ ਦੀ ਪ੍ਰਕਿਰਿਆ ਤੇਜ਼ੀ ਲਿਆਂਦੀ ਜਾ ਸਕੇ। ਇਸ ਪਹਿਲ ਵਿੱਚ ਡਾਕ/RMS ਡਿਵੀਜ਼ਨਾਂ ਰਾਹੀਂ ਮਾਰਕੀਟਿੰਗ ਅਤੇ ਪ੍ਰਚਾਰ ਗਤੀਵਿਧੀਆਂ ਅਤੇ ਇੰਡੀਆ ਪੋਸਟ ਨੂੰ ਇੱਕ ਭਰੋਸੇਮੰਦ ਅੰਤਰਰਾਸ਼ਟਰੀ ਲੌਜਿਸਟਿਕਸ ਸਰਵਿਸ ਪ੍ਰੋਵਾਈਡਰ ਵਜੋਂ ਸਥਾਪਿਤ ਕਰਨਾ ਵੀ ਸ਼ਾਮਲ ਹੈ ਹੈ। ਇਸ ਤੋਂ ਇਲਾਵਾ, ਇਸ ਦਾ ਉਦੇਸ਼  ਪਾਲਣਾ, ਤਕਨਾਲੋਜੀ ਏਕੀਕਰਣ ਅਤੇ ਨਿਰਯਾਤ ਲੌਜਿਸਟਿਕਸ ਸਹਾਇਤਾ ਨੂੰ ਵਧਾਉਣ ਦੀ ਕੋਸ਼ਿਸ਼ ਕਰਨਾ ਵੀ ਹੈ।

  5. ਮਾਰਕੀਟਿੰਗ ਨਾਲ ਸਬੰਧਿਤ ਗਤੀਵਿਧੀਆਂ, ਜਿਸ ਵਿੱਚ ਸੇਵਾ ਗੁਣਵੱਤਾ ਸ਼ਾਮਲ ਹੈ - 100 ਕਰੋੜ ਰੁਪਏ- ਟੈਲੀਵਿਜ਼ਨ, ਡਿਜੀਟਲ, ਰੇਡੀਓ, ਪ੍ਰਿੰਟ ਅਤੇ ਆਉਟਡੋਰ ਮਾਧਿਅਮਾਂ 'ਤੇ ਮਲਟੀ-ਮੀਡੀਆ ਮੁਹਿੰਮਾਂ ਰਾਹੀਂ ਪ੍ਰਚਾਰ, ਬ੍ਰਾਂਡਿੰਗ, ਜਨ ਸੰਪਰਕ ਅਤੇ ਗਾਹਕਾਂ ਨਾਲ ਜੁੜਾਅ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਸ ਹਿੱਸੇ ਵਿੱਚ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਵਿੱਚ ਭਾਗੀਦਾਰੀ, ਸੋਸ਼ਲ ਮੀਡੀਆ ਮੁਹਿੰਮਾਂ, ਸਿੱਧੀ ਮਾਰਕੀਟਿੰਗ ਅਤੇ ਜ਼ਮੀਨੀ ਪੱਧਰ 'ਤੇ ਖਾਸ਼ ਕਰਕੇ ਪੇਂਡੂ ਅਤੇ ਵੰਚਿਤ ਖੇਤਰਾਂ ਵਿੱਚ ਜਨਤਕ ਸ਼ਮੂਲੀਅਤ ਨੂੰ ਵਧਾਉਣ ਲਈ 'ਡਾਕ ਚੌਪਾਲ' ਗਤੀਵਿਧੀਆਂ ਦਾ ਵਿਸਥਾਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਇਹ ਸੇਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਗਾਹਕ-ਕੇਂਦ੍ਰਿਤ ਪਹੁੰਚ ਨੂੰ ਮਜ਼ਬੂਤ ਕਰਨ ਲਈ ਬੁਨਿਆਦੀ ਢਾਂਚੇ ਦੇ ਅੱਪਗ੍ਰੇਡ, ਸਟੂਡੀਓ ਸਹੂਲਤਾਂ, ਆਈਸੀਟੀ ਸੁਧਾਰ, ਬਜ਼ਾਰ ਖੋਜ, ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸ਼ਮੂਲੀਅਤ ਅਤੇ ਤੀਜੀ-ਧਿਰ ਦੇ ਮੁਲਾਂਕਣ ਦੀ ਵਿਵਸਥਾ ਵੀ ਪ੍ਰਸਤਾਵਿਤ ਹੈ।

  6. ਡਾਕ ਟਿਕਟਾਂ ਨਾਲ ਸਬੰਧਿਤ ਗਤੀਵਿਧੀਆਂ - 60 ਕਰੋੜ ਕਰੋੜ- ਪ੍ਰਦਰਸ਼ਨੀਆਂ, ਸੈਮੀਨਾਰਾਂ, ਕੁਇਜ਼ਾਂ, ਸਕੂਲਾਂ ਵਿੱਚ ਡਾਕ ਟਿਕਟਾਂ ਸੰਗ੍ਰਿਹ ਕਰਨ ਵਾਲੇ ਕਲੱਬਾਂ ਦੀ ਸਥਾਪਨਾ, ਹੋਲੋਗ੍ਰਾਫਿਕ ਅਤੇ 3ਡੀ ਸਟੈਂਪ ਡਿਜ਼ਾਈਨਾਂ ਦੀ ਸ਼ੁਰੂਆਤ ਸਮੇਤ ਨਵੀਨਤਾਕਾਰੀ ਡਾਕ ਟਿਕਟਾਂ ਦੇ ਡਿਜ਼ਾਈਨਾਂ ਰਾਹੀਂ ਡਾਕ ਟਿਕਟ ਕਲੈਕਸ਼ਨ ਨੂੰ ਹੁਲਾਰਾ ਦੇਣ ਲਈ ਪਹਿਲਕਦਮੀਆਂ ਪ੍ਰਸਤਾਵਿਤ ਹਨ। ਇਸ ਹਿੱਸੇ ਵਿੱਚ ਡਿਜੀਟਲ ਆਊਟਰੀਚ, 'ਢਾਈ ਆਖਰ' ਪੱਤਰ-ਲੇਖਨ ਦਾ ਮੁਕਾਬਲਾ ਅਤੇ 'ਸਪਰਸ਼' ਸਕੌਲਰਸ਼ਿਪ ਵਰਗੀਆਂ ਯੋਜਨਾਵਾਂ, ਉਤਪਾਦਨ ਅਤੇ ਪੂਰਤੀ ਕੇਂਦਰਾਂ ਦਾ ਆਧੁਨਿਕੀਕਰਣ, ਬਜ਼ਾਰ ਖੋਜ ਅਤੇ ਅੰਤਰਰਾਸ਼ਟਰੀ ਸਹਿਯੋਗ ਵੀ ਸ਼ਾਮਲ ਹਨ। ਇਸ ਦਾ ਉਦੇਸ਼ ਡਾਕ ਟਿਕਟ ਕਲੈਕਸ਼ਨ ਨੂੰ ਇੱਕ ਦਿਲਚਸਪ ਵਿਦਿਅਕ ਅਤੇ ਸੱਭਿਆਚਾਰਕ ਗਤੀਵਿਧੀ ਦੇ ਰੂਪ ਵਿੱਚ ਮੁੜ ਸੁਰਜੀਤ ਕਰਨ ਦੇ ਨਾਲ-ਨਾਲ  ਸੰਚਾਲਨ ਕੁਸ਼ਲਤਾ ਅਤੇ ਮਾਲੀਆ ਦੀਆਂ ਸੰਭਾਵਨਾ ਵਿੱਚ ਸੁਧਾਰ ਕਰਨਾ ਹੈ।

*****

ਐੱਮਜੇਪੀਐੱਸ/ਏਕੇ


(Release ID: 2341592) ਵਿਜ਼ੀਟਰ ਕਾਊਂਟਰ : 2