Posted On:
20 NOV 2026 6:50PM by PIB Chandigarh
18 ਨਵੰਬਰ, 2026 ਨੂੰ ਕਰਨਾਟਕ ਦੇ ਨਾਗਮੰਗਲਾ ਵਿੱਚ ਕੇਂਦਰੀ ਖੋਜ ਸੰਸਥਾਨ, ਯੋਗ ਅਤੇ ਨੈਚੁਰੋਪੈਥੀ (ਸੀਆਰਆਈਵਾਈਐੱਨ)ਵਿਖੇ ਨੌਵਾਂ ਨੈਚੁਰੋਪੈਥੀ ਦਿਵਸ ਰਾਸ਼ਟਰੀ ਪੱਧਰ 'ਤੇ ਮਨਾਇਆ ਗਿਆ। ‘ਪ੍ਰਾਕ੍ਰਿਤਿਕ ਚਿਕਿਸਤਾ, ਸਵਸਥ ਭਾਰਤ’ ਵਿਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ, ਵਾਤਾਵਰਣ ਸੁਰੱਖਿਆ ਅਤੇ ਵਾਤਾਵਰਣ-ਅਨੁਕੂਲ ਅਭਿਆਸਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਇਸ ਸਮਾਗਮ ਨੇ ਪਲਾਸਟਿਕ-ਮੁਕਤ ਪਹੁੰਚ ਅਪਣਾਈ। ਸਜਾਵਟ, ਯਾਦਗਾਰੀ ਚਿੰਨ੍ਹਾਂ ਅਤੇ ਭਾਗੀਦਾਰਾਂ ਦੀਆਂ ਕਿੱਟਾਂ ਵਿੱਚ ਪਲਾਸਟਿਕ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਗਈ, ਅਤੇ ਬੈਨਰਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਗਈ। ਭੋਜਨ ਪਰੋਸਣ ਲਈ ਮੁੜ ਵਰਤੋਂ ਯੋਗ ਸਟੀਲ ਪਲੇਟਾਂ ਅਤੇ ਕੇਲੇ ਦੇ ਪੱਤਿਆਂ ਦੀ ਵਰਤੋਂ ਕੀਤੀ ਗਈ। ਇਸ ਨਾਲ ਸਿੰਗਲ-ਯੂਜ਼ ਪਲਾਸਟਿਕ ਤੋਂ ਬਚਿਆ ਗਿਆ ਅਤੇ ਰਵਾਇਤੀ ਅਤੇ ਵਾਤਾਵਰਣ ਅਨੁਕੂਲ ਅਭਿਆਸਾਂ ਨੂੰ ਉਤਸ਼ਾਹਿਤ ਕੀਤਾ ਗਿਆ।
ਸਮਾਗਮ ਦੇ ਪ੍ਰਬੰਧ ਕਚਰੇ ਨੂੰ ਘੱਟ ਤੋਂ ਘੱਟ ਕਰਨ ਅਤੇ ਮੁੜ ਵਰਤੋਂ ਯੋਗ ਅਤੇ ਕੁਦਰਤੀ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਸਨ। ਬੇਲੋੜੀ ਸਮਾਗਮ ਸਮੱਗਰੀ ਦੀ ਵਰਤੋਂ ਘਟਾ ਕੇ ਅਤੇ ਸਿੰਗਲ-ਯੂਜ਼ ਪਲਾਸਟਿਕ ਤੋਂ ਬਚ ਕੇ, ਸਮਾਗਮ ਨੇ ਦਿਖਾਇਆ ਕਿ ਵਾਤਾਵਰਣ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਪੱਧਰ 'ਤੇ ਜਨਤਕ ਜਾਗਰੂਕਤਾ ਸਮਾਗਮ ਆਯੋਜਿਤ ਕੀਤੇ ਜਾ ਸਕਦੇ ਹਨ।
ਇਨ੍ਹਾਂ ਉਪਾਵਾਂ ਰਾਹੀਂ, ਆਯੁਸ਼ ਮੰਤਰਾਲੇ ਨੇ ਜਨਤਕ ਸਮਾਗਮਾਂ ਅਤੇ ਇਕੱਠਾਂ ਵਿੱਚ ਟਿਕਾਊ ਅਭਿਆਸਾਂ ਨੂੰ ਅਪਣਾਉਣ ਦੀ ਮਹੱਤਤਾ ਨੂੰ ਦੁਹਰਾਇਆ, ਅਤੇ ਦਿਖਾਇਆ ਕਿ ਵਾਤਾਵਰਣ ਦੀ ਜ਼ਿੰਮੇਵਾਰੀ ਇੱਕ ਸਿਹਤਮੰਦ ਅਤੇ ਟਿਕਾਊ ਭਾਰਤ ਨੂੰ ਉਤਸ਼ਾਹਿਤ ਕਰਨ ਦਾ ਇੱਕ ਅਨਿੱਖੜਵਾਂ ਅੰਗ ਹੋ ਸਕਦੀ ਹੈ।
***
ਐੱਸਆਰ/ਏਕੇ/ਐੱਸਜੀ/ਏਕੇ