ਖੇਤੀਬਾੜੀ ਮੰਤਰਾਲਾ
azadi ka amrit mahotsav

ਭਾਰਤ ਦੇ ਕਮਿਊਨਿਟੀ ਸੀਡ ਬੈਂਕਾਂ (ਸੀਐੱਸਬੀਜ਼) ਨੂੰ ਮਜ਼ਬੂਤ ਕਰਨਾ: ਡਾਇਵਰਸੀਫਾਰਮ-ਇੰਡੀਆ ਨੇ 652 ਸੀਐੱਸਬੀ ਦੀ ਮੈਪਿੰਗ ਦੀ ਹੋਰ ਨਵੀਂ ਕੈਪੇਸਿਟੀ-ਬਿਲਡਿੰਗ ਮੈਨੂਅਲ ਜਾਰੀ ਕੀਤੀ

Posted On: 18 NOV 2026 7:39PM by PIB Chandigarh

ਡਿਵਰਸੀਫਾਰਮ-ਇੰਡੀਆ ਦੁਆਰਾ ਕੀਤੇ ਗਏ ਇੱਕ ਸਰਵੇ ਮੁਤਾਬਕ, ਭਾਰਤ ਵਿੱਚ ਘੱਟ ਤੋਂ ਘੱਟ, 1000 ਭਾਈਚਾਰਕ ਬੀਜ ਬੈਂਕਾਂ (CSBs) ਹਨ। ਇਸ ਪ੍ਰੋਜੈਕਟ ਦੇ ਡਿਜੀਟਲ ਐਟਲਸ ਵਿੱਚ ਇਨ੍ਹਾਂ ਵਿੱਚੋਂ 652 ਭਾਈਚਾਰਕ-ਅਗਵਾਈ ਵਾਲੀਆਂ ਸੰਸਥਾਵਾਂ ਦੀ ਪਹਿਲਾਂ ਹੀ ਮੈਪਿੰਗ ਕੀਤੀ ਜਾ ਚੁੱਕੀ ਹੈ, ਜੋ ਕਿ ਭਾਰਤ ਦੇ ਵੱਖ-ਵੱਖ ਭਾਈਚਾਰਕ ਬੀਜ ਬੈਂਕਾਂ ਨੂੰ ਸਮਝਣ, ਮਜ਼ਬੂਤ ਕਰਨ ਅਤੇ ਸਮਰਥਨ ਦੇਣ ਲਈ ਇੱਕ ਮਹੱਤਵਪੂਰਨ ਅਧਾਰ ਪ੍ਰਦਾਨ ਕਰਦਾ ਹੈ। ਇਨ੍ਹਾਂ ਨਤੀਜਿਆਂ ਨੂੰ ਨਵੀਂ ਦਿੱਲੀ ਦੇ ਐੱਨਏਐੱਸਸੀ ਵਿੱਚ 17 ਅਤੇ 18 ਨਵੰਬਰ, 2026 ਨੂੰ ਦੋ ਦਿਨਾਂ ਤੱਕ ਆਯੋਜਿਤ ਸੀਐੱਸਬੀ ਦੀ ਉੱਨਤੀ ‘ਤੇ ਨੈਸ਼ਨਲ ਸੈਮੀਨਾਰ ਵਿੱਚ ਸਾਂਝਾ ਕੀਤਾ ਗਿਆ। ਇਨ੍ਹਾਂ ਵਿੱਚ ਸੀਐੱਸਬੀ ਦੀ ਪ੍ਰੋਫਾਈਲ ਵਾਲਾ ਇੱਕ ਜੀਆਈਐੱਸ-ਅਧਾਰਿਤ ਐਟਲਕ, ਸੀਐੱਸਬੀ ਕਿਸਮਾਂ ‘ਤੇ ਇੱਕ ਨੀਤੀਗਤ ਸੰਖੇਪ ਵੇਰਵਾ (ਪੌਲਿਸੀ ਬ੍ਰੀਫ), ਓਡੀਸ਼ਾ ਵਿੱਚ ਸੀਐੱਸਬੀ ਲਈ ਇੱਕ ਰੋਡਮੈਪ ਅਤੇ ਇੱਕ ਨਵਾਂ ਸਮਰੱਥਾ-ਨਿਰਮਾਣ ਮੈਨੂਅਲ ਸ਼ਾਮਲ ਹਨ।

 

ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਨਵੀਂ ਦਿੱਲੀ ਵਿਖੇ ਰੌਇਲ ਨਾਰਵੇਜ਼ਿਅਨ ਅੰਬੈਸੀ ਦੇ ਅੰਬੈਸਡਰ, ਸੁਸ਼੍ਰੀ ਮੇਅ-ਐਲਿਨ ਸਟੇਨਰ (May-Elin Stener) ਨੇ ਕਿਹਾ ਕਿ ਅੰਬੈਸੀ ਨੇ ਪੂਰੇ ਭਾਰਤ ਵਿੱਚ ਭਾਈਚਾਰਕ ਬੀਜ ਬੈਂਕਾਂ ਲਈ ਪ੍ਰੋਜੈਕਟ ਦੀ ਵਿਆਪਕ ਮੈਪਿੰਗ ਅਤੇ ਸਮਰਥਨ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਭਾਰਤ ਅਤੇ ਨਾਰਵੇ ਦੇ ਵਿਚਕਾਰ ਦੀ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

 

ਫ੍ਰੀਡਟਜੋਫ ਨਾਨਸੈਨ ਇੰਸਟੀਟਿਊਟ (Fridtjof Nansen Institute -ਐੱਫਐੱਨਆਈ), ਨਾਰਵੇ ਦੇ ਰਿਸਰਚ ਪ੍ਰੋਫੈਸਰ, ਡਾ. ਰੇਗਿਨ ਐਂਡਰਸਨ ਨੇ ਵੀ ਐੱਫਐੱਨਆਈ ਅਤੇ ਐੱਮਐੱਸਐੱਸਆਰਐੱਫ ਦੇ ਦਰਮਿਆਨ ਤਿੰਨ ਸਾਲ ਦੇ ਸਹਿਯੋਗ ਦੇ ਕਈ ਨਤੀਜਿਆਂ ਨੂੰ ਸਾਂਝਾ ਕੀਤਾ, ਜੋ ਡਾਇਵਰਸੀਫਾਰਮ –ਇੰਡੀਆ ਦੇ ਮੁੱਖ ਭਾਈਵਾਲ ਹਨ। ਉਨ੍ਹਾਂ ਨੇ ਕਿਹਾ ਕਿ ਇਹ ਡਿਜੀਟਲ ਪਲੈਟਫਾਰਮ ਪੂਰੇ ਭਾਰਤ ਵਿੱਚ ਕੰਮ ਕਰ ਰਹੇ ਭਾਈਚਾਰਕ ਬੀਜ ਬੈਂਕਾਂ ਨੂੰ ਇਕੱਠੇ ਕਰਦਾ ਹੈ ਅਤੇ ਉਨ੍ਹਾਂ ਦੀ ਤਾਕਤ ਅਤੇ ਸਾਂਝੀਆਂ ਕੋਸ਼ਿਸ਼ਾਂ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। 

 

ਐੱਮਐੱਸਐੱਸਆਰਐੱਫ ਦੀ ਕਾਰਜਕਾਰੀ ਨਿਦੇਸ਼ਕ ਡਾ. ਰੰਗਾਲਕਸ਼ਮੀ ਆਰ ਨੇ ਕਿਹਾ ਕਿ ਸੀਐੱਸਬੀ ਸਿਰਫ਼ ਸਟੋਰ ਹਾਊਸ ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ ਕਿ ਉਹ ਇਨ-ਸੀਟੂ ਕੰਜ਼ਰਵੇਸ਼ਨ ਲਈ ਇੱਕ ਜੀਵੰਤ ਸੰਸਥਾਨ ਹਨ ਜੋ ਕਿਸਾਨਾਂ ਦੀ ਮਜ਼ਬੂਤੀ ਵਧਾਉਂਦੇ ਹਨ।

ਡਾਇਵਰਸੀਫਾਰਮ-ਇੰਡੀਆ, ਫ੍ਰੀਡਰਟਜੋਫ ਨਾਨਸੈਨ ਇੰਸਟੀਟਿਊਟ (ਐੱਫਆਈਐੱਨ) ਅਤੇ ਐੱਮ.ਐੱਸ ਸਵਾਮੀਨਾਥਨ ਰਿਸਰਚ ਫਾਉਂਡੇਸ਼ਨ ਦੀ ਅਗਵਾਈ ਵਾਲਾ ਇੱਕ ਪ੍ਰੋਜੈਕਟ ਹੈ, ਜਿਸ ਦਾ ਉਦੇਸ਼ ਭਾਈਚਾਰਕ ਬੀਜ ਬੈਂਕਾਂ ਰਾਹੀਂ ਬੀਜ ਪ੍ਰਣਾਲੀਆਂ ਨੂੰ ਮਜ਼ਬੂਤ ਕਰਕੇ ਛੋਟੇ ਕਿਸਾਨਾਂ ਲਈ ਭੋਜਣ, ਪੋਸ਼ਣ ਅਤੇ ਰੋਜ਼ੀ-ਰੋਟੀ ਵਿੱਚ ਸੁਧਾਰ ਕਰਨਾ ਹੈ। 

 

ਵਿਆਪਕ ਅਧਿਐਨ ਵਿੱਚ ਪ੍ਰਬੰਧਨ ਢਾਂਚਿਆਂ ਦੇ ਅਧਾਰ ‘ਤੇ ਛੇ ਸੀਐੱਸਬੀ ਕਿਸਮਾਂ ਦੀ ਪਛਾਣ ਕੀਤੀ ਗਈ ਹੈ। ਟੀਚਾਬੱਧ ਅਤੇ ਪ੍ਰਭਾਵਸ਼ਾਲੀ ਨੀਤੀਗਤ ਸਮਰਥਨ ਲਈ ਇਨ੍ਹਾਂ ਸੰਸਥਾਗਤ ਫਰਕਾਂ ਦੀ ਪਛਾਣ ਕਰਨਾ ਮਹੱਤਵਪੂਰਨ ਹੈ।

ਪ੍ਰੋਜੈਕਟ ਦੇ ਤਹਿਤ ਇੱਕ ਹੋਰ ਪੌਲਿਸੀ ਬ੍ਰੀਫ ਓਡੀਸ਼ਾ ਵਿੱਚ ਸੀਐੱਸਬੀ ਲਈ 10 ਨੁਕਾਤੀ ਰੋਡਮੈਪ ਤਿਆਰ ਕਰਦਾ ਹੈ। ਇਹ ਰਾਜ ਵਿੱਚ ਸੀਐੱਸਬੀ ਨੂੰ ਸਮਰੱਥ ਕਰਨ ਵਾਲੇ ਵਾਤਾਵਰਣ ਨੂੰ ਆਕਾਰ ਦੇਣ ਅਤੇ ਕਾਇਮ ਰੱਖਣ ਲਈ ਖੇਤੀਬਾੜੀ ਅਤੇ ਕਿਸਾਨ ਸਸ਼ਕਤੀਕਰਣ ਵਿਭਾਗ ਦੇ ਤਹਿਤ ਇੱਕ ਸਕੱਤਰੇਤ ਦੀ ਸਿਫਾਰਸ਼ ਕਰਦਾ ਹੈ।

 

ਮੈਨੂਅਲ, ਸੀਐੱਸਬੀ ਦੀ ਸਥਾਪਨਾ ਅਤੇ ਉਸ ਨੂੰ ਸਥਿਰਤਾ ਦੇਣ ਲਈ ਵਿਵਹਾਰਕ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ।

ਪਾਇਲਟ ਰਾਜ ਓਡੀਸ਼ਾ ਵਿੱਚ ਕੀਤੇ ਗਏ ਡੂੰਘੇ ਕੇਸ ਅਧਿਐਨ ਦੇ ਅਧਾਰ ‘ਤੇ ਇੱਕ ਸਮਰੱਥਾ-ਨਿਰਮਾਣ ਮੈਨੂਅਲ ਵੀ ਵਿਕਸਿਤ ਕੀਤਾ ਗਿਆ ਹੈ। ਤਕਨੀਕੀ ਮਾਰਗਦਰਸ਼ਨ, ਸੰਗਠਨਾਤਮਕ ਦ੍ਰਿਸ਼ਟੀਕੋਣ ਅਤੇ ਨੀਤੀਗਤ ਪ੍ਰਾਸੰਗਿਕਤਾ ਨੂੰ ਮਿਲਾ ਕੇ, ਇਹ ਭਾਰਤ ਵਿੱਚ ਸੀਐੱਸਬੀ ਨੂੰ ਸਥਾਪਿਤ ਕਰਨ, ਪਾਬੰਦੀ ਲਗਾਉਣ ਅਤੇ ਕਾਇਮ ਰੱਖਣ ਲਈ ਇੱਕ ਵਿਵਹਾਰਕ ਮਾਰਗਦਰਸ਼ਨ ਹੈ। 

ਇਸ ਮੈਨੂਅਲ ਨੂੰ ਨਵੀਂ ਦਿੱਲੀ ਦੇ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਪਰਿਸਰ ਵਿੱਚ ਪਲਾਂਟ ਵੈਰਾਇਟੀਜ਼ ਐਂਡ ਫਾਰਮਰਜ਼ ਰਾਈਟਸ ਪ੍ਰੋਟੈਕਸ਼ਨ ਅਥਾਰਿਟੀ (ਪੀਪੀਵੀਐੱਫਆਰਏ) ਦੇ ਚੇਅਰਪਰਸਨ ਡਾ. ਤ੍ਰਿਲੋਚਨ ਮਹਾਪਾਤ੍ਰਾ ਦੁਆਰਾ ਜਾਰੀ ਕੀਤਾ ਗਿਆ। ਆਪਣੇ ਉਦਘਾਟਨੀ ਭਾਸ਼ਣ ਵਿੱਚ ਸੀਐੱਸਬੀ ਲਈ ਪੀਪੀਵੀਐੱਫਆਰਏ ਦੇ ਸਮਰਥਨ ਵੱਲ ਧਿਆਨ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਸਰਕਾਰ ਦਾ ਸਮਰਥਨ ਵਧ ਰਿਹਾ ਹੈ, ਤਾਂ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਈਚਾਰਕ ਬੀਜ ਬੈਂਕ ਹੋਰ ਜ਼ਿਆਦਾ ਪ੍ਰਫੁੱਲਿਤ ਹੋਣਗੇ। 

 

ਕਾਨੂੰਨੀ ਅਤੇ ਨੀਤੀਗਤ ਦ੍ਰਿਸ਼

ਡਾਇਵਰਸੀਫਾਰਮ-ਇੰਡੀਆ ਪ੍ਰੋਜੈਕਟ ਨੇ ਸੀਐੱਸਬੀ ਲਈ ਆਉਣ ਵਾਲੀਆਂ ਰੁਕਾਵਟਾਂ ਅਤੇ ਮੌਕਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਭਾਰਤ ਵਿੱਚ ਕਾਨੂੰਨੀ ਅਤੇ ਨੀਤੀਗਤ ਦ੍ਰਿਸ਼ ਦੀ ਵੀ ਜਾਂਚ ਕੀਤੀ। ਪਲਾਂਟ ਵੈਰਾਇਟੀਜ਼ ਐਂਡ ਫਾਰਮਰਜ਼ ਰਾਈਟਸ ਪ੍ਰੋਟੈਕਸ਼ਨ ਐਕਟ ਅਤੇ ਦ ਨੈਸ਼ਨਲ ਬਾਇਓਡਾਇਵਰਸਿਟੀ ਐਕਟ ਦੀ ਪਛਾਣ ਸੀਐੱਸਬੀ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਪ੍ਰਦਰਸ਼ਿਤ ਸਮਰੱਥਾ ਲਈ ਕੀਤੀ ਗਈ। 

ਪੀਪੀਵੀਐੱਫਆਰਏ ਦੇ ਸਾਬਕਾ ਚੇਅਰਪਰਸਨ, ਪਦਮ ਸ਼੍ਰੀ ਡਾ. ਪੀ.ਐੱਲ.ਗੌਤਮ ਅਤੇ ਐੱਨਬੀਏ ਨੇ ਕਿਹਾ ਕਿ ਕਿਸਾਨਾਂ ਨੂੰ ਹੋਰ ਜ਼ਿਆਦਾ ਲਾਭ ਪਹੁੰਚਾਉਣ ਲਈ, ਦੋਵੇਂ ਕਾਨੂੰਨਾਂ ਦੇ ਵਿਚਕਾਰ ਤਾਲਮੇਲ ਸਥਾਪਿਤ ਕਰਨ ਦੀ ਗੱਲ ਚਰਚਾ ਵਿੱਚ ਸਾਹਮਣੇ ਆਈ। ਉਨ੍ਹਾਂ ਨੇ ਕਾਨੂੰਨਾਂ ਦੇ ਫਾਉਂਡਰ ਸਿਧਾਂਤ ਨੂੰ ਦਰਸਾਉਂਦੇ ਹੋਏ ਕਿਹਾ ਕਿ ਜੈਵ ਵਿਭਿੰਨਤਾ ਪੂਰੀ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ।

 

ICAR-ਨੈਸ਼ਨਲ ਬਿਊਰੋ ਆਫ ਪਲਾਂਟ ਜੈਨੇਟਿਕ ਰਿਸੋਰਸਿਜ਼ ਦੇ ਡਾਇਰੈਕਟਰ ਅਤੇ ਡੀਡੀਜੀ (ਫਸਲ ਵਿਗਿਆਨ), ਆਈਸੀਏਆਰ ਡਾ. ਦੇਵੇਂਦ੍ਰ ਕੁਮਾਰ ਯਾਦਵ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਭਾਈਚਾਰਕ ਜੀਨ ਬੈਂਕਾਂ ਅਤੇ ਨੈਸ਼ਨਲ ਜੀਨ ਬੈਂਕਾਂ ਨੂੰ ਸਹਿਯੋਗੀ ਤੌਰ ‘ਤੇ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਸਿਫਾਰਸ਼ ਨੂੰ ਦੁਹਰਾਉਂਦੇ ਹੋਏ, ਪਦਮ ਸ਼੍ਰੀ ਡਾ. ਪੀ.ਐੱਲ. ਗੌਤਮ ਨੇ ਵੀ ਪੱਕੇ ਵਿੱਤੀ ਫੰਡ ਅਤੇ ਸਮਰੱਥਾ ਨਿਰਮਾਣ ਨੂੰ ਸਮੇਂ ਦੀ ਲੋੜ ਦੱਸਿਆ।

ਸੀਐੱਸਬੀ ਮੈਨੂਅਲ, ਡਿਜੀਟਲ ਐਟਲਸ ਅਤੇ ਸੀਐੱਸਬੀ ਕਿਸਮਾਂ ਬਾਰੇ ਪੌਲਿਸੀ ਬ੍ਰੀਫ ਲਈ, ਕਿਰਪਾ ਕਰਕੇ ਇਸ ਲਿੰਕ ‘ਤੇ ਕਲਿੱਕ ਕਰੋ:  https://communityseedbanks.in/

 

*********

ਐੱਸਐੱਸ/ਐੱਮਐੱਸ/ਸ਼ੀਨਮ ਜੈਨ


(Release ID: 2338508) ਵਿਜ਼ੀਟਰ ਕਾਊਂਟਰ : 8