ਰੱਖਿਆ ਮੰਤਰਾਲਾ
azadi ka amrit mahotsav

ਇੰਡੀਅਨ ਨੇਵੀ ਨੇ ਲੰਬੀ ਦੂਰੀ ਦੇ ਸਮੁੰਦਰੀ ਜਾਸੂਸੀ ਅਭਿਆਨਾਂ ਦੇ 50 ਵਰ੍ਹੇ ਪੂਰੇ ਕੀਤੇ


ਸੁਪਰ ਕੌਂਸਟੇਲੇਸ਼ਨ' ਤੋਂ 'P-8I' ਤੱਕ—ਸਮੁੰਦਰੀ ਨਿਗਰਾਨੀ ਵਿੱਚ ਇੰਡੀਅਨ ਨੇਵੀ ਦੇ ਪੰਜ ਦਹਾਕਿਆਂ ਦੀ ਲੰਬੀ ਯਾਤਰਾ

Posted On: 18 NOV 2026 11:00AM by PIB Chandigarh

ਇੰਡੀਅਨ ਨੇਵੀ 18 ਨਵੰਬਰ, 2026 ਨੂੰ ਆਪਣੀ ਲੰਬੀ ਦੂਰੀ ਦੇ ਸਮੁੰਦਰੀ ਜਾਸੂਸੀ ਅਭਿਆਨਾਂ ਦੀ ਗੋਲਡਨ ਜੁਬਲੀ ਦਾ ਜਸ਼ਨ ਮਨਾ ਰਹੀ ਹੈ। ਇਹ ਮਹੱਤਵਪੂਰਨ ਮੌਕਾ ਇੰਡੀਅਨ ਨਵਲ ਏਅਰ ਸਕੁਐਰਡਨ (INAS) 312, ਜਿਸ ਨੂੰ ‘ਅਲਬਾਟ੍ਰੌਸ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੀ ਸਥਾਪਨਾ ਦੇ 50 ਵਰ੍ਹੇ ਪੂਰੇ ਹੋਣ ਦੇ ਨਾਲ ਜੁੜਿਆ ਹੋਇਆ ਹੈ। ਇਹ ਪ੍ਰਾਪਤੀ ਭਾਰਤ ਦੀ ਸਮੁੰਦਰੀ ਸੁਰੱਖਿਆ ਲਈ ਪੰਜ ਦਹਾਕਿਆਂ ਤੋਂ ਜਾਰੀ ਹਵਾਈ ਨਿਗਰਾਨੀ ਅਤੇ ਚੌਕਸੀ ਦਾ ਪ੍ਰਤੀਕ ਹੈ।

1971 ਦੇ ਯੁੱਧ ਤੋਂ ਬਾਅਦ, ਜਹਾਜ਼ਾਂ ਅਤੇ ਹੈਲੀਕੌਪਟਰਾਂ ਦੇ ਨਾਲ ਮਿਲ ਕੇ ਕੰਮ ਕਰ ਸਕਣ ਦੇ ਸਮਰੱਥ, ਤਟ-ਅਧਾਰਿਤ ਸਮੁੰਦਰੀ ਗਸ਼ਤੀ ਜਹਾਜ਼ਾਂ ਦੀ ਲੋੜ ਨੂੰ ਦੇਖਦੇ ਹੋਏ, ਨੇਵੀ ਨੇ ਲੰਬੀ ਦੂਰੀ ਦੀ ਸਮੁੰਦਰੀ ਨਿਗਰਾਨੀ ਦੀ ਜ਼ਿੰਮੇਵਾਰੀ ਸੰਭਾਲੀ। 18 ਨਵੰਬਰ 1976 ਨੂੰ ਗੋਆ ਸਥਿਤ ਆਈਐੱਨਐੱਸ ਹੰਸਾ ਵਿਖੇ, ਆਈਐੱਨਏਐੱਸ 312 ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਇੰਡੀਅਨ ਨੇਵੀ ਤੋਂ ਤਬਾਦਲਾ ਕੀਤੇ ਗਏ ਪੰਜ ਲੌਕਹੀਡ ਸੁਪਰ ਕੌਂਸਲਟੇਲੇਸ਼ਨ ਏਅਰਕ੍ਰਾਫਟ ਸ਼ਾਮਲ ਸਨ।

1977 ਵਿੱਚ 'ਇਲਯੂਸ਼ਿਨ Il-38' (Ilyushin Il-38) ਨੂੰ ਸ਼ਾਮਲ ਹੋਣ ਨਾਲ ਜਲ ਸੈਨਾ ਦੀ ਸਮੁੰਦਰੀ ਜਾਸੂਸੀ ਅਤੇ ਪਣਡੁੱਬੀ-ਵਿਰੋਧੀ ਜੰਗੀ ਸਮਰੱਥਾ ਮਜ਼ਬੂਤ ​​ਹੋਈ। 1988 ਵਿੱਚ 'INAS 312' ਵਿੱਚ ਸ਼ਾਮਲ ਕੀਤੇ ਗਏ 'ਟੂਪੋਲੇਵ Tu-142M' (Tupolev Tu-142M) ਨੇ ਹਿੰਦ ਮਹਾਸਾਗਰ ਖੇਤਰ ਵਿੱਚ ਜਲ ਸੈਨਾ ਦੀ ਗਸ਼ਤ ਕਰਨ ਦੀ ਪਹੁੰਚ ਨੂੰ ਹੋਰ ਵਧਾ ਦਿੱਤਾ। 2013 ਵਿੱਚ ਅਰਾਕੋਨਮ ਸਥਿਤ 'INS ਰਾਜਾਲੀ' (INS Rajali) ਵਿਖੇ 'ਬੋਇੰਗ P-8I' (Boeing P-8I) ਦੇ ਸ਼ਾਮਲ ਹੋਣ ਨਾਲ ਇੱਕ ਹੋਰ ਅਹਿਮ ਤਰੱਕੀ ਹੋਈ, ਜਿਸ ਨਾਲ ਵਿਆਪਕ ਖੇਤਰ ਵਿੱਚ ਖੁਫੀਆ ਜਾਣਕਾਰੀ ਇਕੱਠੀ ਕਰਨ, ਨਿਗਰਾਨੀ ਅਤੇ ਜਾਸੂਸੀ ਕਰਨ, ਪਣਡੁੱਬੀ-ਵਿਰੋਧੀ ਜੰਗ ਲੜਨ ਅਤੇ ਸਮੁੰਦਰੀ ਹਮਲੇ ਕਰਨ ਦੀਆਂ ਸਮਰੱਥਾਵਾਂ ਵਿੱਚ ਕਾਫੀ ਵਾਧਾ ਹੋਇਆ।

 

ਪਿਛਲੇ ਪੰਜ ਦਹਾਕਿਆਂ ਦੌਰਾਨ, ਜਲ ਸੈਨਾ ਦੇ LRMR (ਲੰਬੀ ਦੂਰੀ ਦੇ ਸਮੁੰਦਰੀ ਜਾਸੂਸੀ) ਜਹਾਜ਼ਾਂ ਨੇ 'ਆਪ੍ਰੇਸ਼ਨ ਕੈਕਟਸ', 'ਵਿਜੈ', 'ਪਰਾਕ੍ਰਮ' ਅਤੇ 'ਸਿੰਦੂਰ' ਦੇ ਨਾਲ-ਨਾਲ ਸਮੁੰਦਰੀ ਡਾਕੂਆਂ-ਵਿਰੁੱਧ ਅਤੇ ਖੋਜ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਦਿੱਤਾ ਹੈ। ਅੱਜ, ਅਰੱਕੋਣਮ (Arakkonam) ਦੇ INS ਰਾਜਾਲੀ ਦੇ INAS 312 ਅਤੇ ਗੋਆ ਸਥਿਤ INS ਹੰਸਾ ਦੇ INAS 316 ਦੇ P-8I ਜਹਾਜ਼, ਹਿੰਦ ਮਹਾਂਸਾਗਰ ਅਤੇ ਉਸ ਦੇ ਨੇੜਲੇ ਖੇਤਰਾਂ ਵਿੱਚ ਨਿਰੰਤਰ ਨਜ਼ਰ ਰੱਖਦੇ ਹੋਏ ਭਾਰਤ ਦੇ ਸਮੁੰਦਰੀ ਹਿਤਾਂ ਦੀ ਰਾਖੀ ਕਰ ਰਹੇ ਹਨ।

ਗੋਲਡਨ ਜੁਬਲੀ ਜਲ ਸੈਨਾ ਦੇ ਐਵੀਏਟਰਾਂ, ਮਿਸ਼ਨ ਕਰੂ, ਰੱਖ-ਰਖਾਅ ਕਰਨ ਵਾਲਿਆਂ ਅਤੇ ਸਹਾਇਤਾ ਕਰਮਚਾਰੀਆਂ ਦੀਆਂ ਉਨ੍ਹਾਂ ਪੀੜ੍ਹੀਆਂ ਨੂੰ ਸਨਮਾਨਿਤ ਕਰਦੀ ਹੈ ਜਿਨ੍ਹਾਂ ਦੇ ਸਮਰਪਣ ਅਤੇ ਪੇਸ਼ੇਵਰਤਾ ਨੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਇਸ ਸਮਰੱਥਾ ਦਾ ਨਿਰਮਾਣ ਕੀਤਾ ਅਤੇ ਇਸ ਨੂੰ ਕਾਇਮ ਰੱਖਿਆ ਹੈ।

 

**********

ਵੀਐੱਮ/ਐੱਸਪੀਐੱਸ/ ਬਲਜੀਤ ਸਿੰਘ


(Release ID: 2338491) ਵਿਜ਼ੀਟਰ ਕਾਊਂਟਰ : 5