Posted On:
18 NOV 2026 1:26PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਨਵੀਂ ਦਿੱਲੀ ਵਿੱਚ ਦੇਸ਼ ਦੀਆਂ 13 ਖੇਡ ਯੂਨੀਵਰਸਿਟੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਵਿੱਚ ਖੇਡ ਯੂਨੀਵਰਸਿਟੀਆਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ, ਮੁਹਾਰਤ ਅਤੇ ਸਰੋਤਾਂ ਨੂੰ ਸਾਂਝਾ ਕਰਨ ਅਤੇ ਭਾਰਤ ਦੀ ਖੇਡ ਸਿੱਖਿਆ, ਖੋਜ, ਸਿਖਲਾਈ ਅਤੇ ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਇੱਕ ਏਕੀਕ੍ਰਿਤ ਵਾਤਾਵਰਣ ਪ੍ਰਣਾਲੀ ਦੀ ਸਿਰਜਣਾ ਕਰਨ ਵਰਗੇ ਵਿਸ਼ਿਆਂ ’ਤੇ ਕੇਂਦਰਿਤ ਚਰਚਾ ਕੀਤੀ ਗਈ।

ਡਾ. ਮਾਂਡਵੀਆ ਨੇ ਕਿਹਾ ਕਿ ਸਾਡਾ ਉਦੇਸ਼ ਖੇਡ ਯੂਨੀਵਰਸਿਟੀਆਂ ਨੂੰ ਪੂਰੇ ਖੇਡ ਵਾਤਾਵਰਣ ਪ੍ਰਣਾਲੀ ਦਾ ਕੇਂਦਰ ਬਣਾਉਣਾ ਹੈ, ਜਿੱਥੇ ਖਿਡਾਰੀ, ਕੋਚ, ਸਿਖਲਾਈ, ਖੋਜ, ਮੁਕਾਬਲੇ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਾਰੇ ਇਕੱਠੇ ਵਿਕਸਤ ਕੀਤੇ ਜਾ ਸਕਣ।
ਕੇਂਦਰੀ ਖੇਡ ਮੰਤਰੀ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਦੇਸ਼ ਦੇ ਹਿੱਤ ਲਈ ਖ਼ਾਸ ਖੇਡਾਂ ਵਿੱਚ ਆਪਣੀ ਮੁਹਾਰਤ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਯੂਨੀਵਰਸਿਟੀ ਨੂੰ ਆਪਣੀ ਖ਼ਾਸ ਮੁਹਾਰਤ ਵਿਕਸਤ ਕਰਨ ਦੀ ਲੋੜ ਹੈ - ਭਾਵੇਂ ਇਹ ਕਿਸੇ ਖ਼ਾਸ ਖੇਡ, ਸਿਖਲਾਈ, ਖੇਡ ਵਿਗਿਆਨ, ਜਾਂ ਖੋਜ ਵਿੱਚ ਹੋਵੇ। ਇਸ ਨਾਲ ਪੂਰੇ ਦੇਸ਼ ਨੂੰ ਲਾਭ ਹੋਵੇਗਾ।

ਸ਼੍ਰੀ ਮਾਂਡਵੀਆ ਨੇ ਕਿਹਾ ਕਿ ਯੂਨੀਵਰਸਿਟੀਆਂ ਮੁਹਾਰਤ ਦੇ ਆਪਣੇ ਖ਼ਾਸ ਖੇਤਰਾਂ ਦਾ ਵਿਕਾਸ ਕਰਨ । ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਦੂਜੇ ਨਾਲ ਗਿਆਨ ਸਾਂਝਾ ਕਰਨ ਲਈ ਵੀ ਉਤਸ਼ਾਹਿਤ ਕੀਤਾ।
ਡਾ. ਮਾਂਡਵੀਆ ਨੇ ਕਿਹਾ ਕਿ ਅਸੀਂ ਹੁਣ ਵੱਖ-ਵੱਖ ਰਹਿ ਕੇ ਕੰਮ ਨਹੀਂ ਕਰਾਂਗੇ। ਆਪਣੇ ਯਤਨਾਂ, ਸਰੋਤਾਂ ਅਤੇ ਮੁਹਾਰਤ ਨੂੰ ਏਕੀਕ੍ਰਿਤ ਕਰਕੇ, ਅਸੀਂ ਇੱਕ ਮਜ਼ਬੂਤ, ਸਹਿਯੋਗੀ ਰਾਸ਼ਟਰੀ ਖੇਡ ਪ੍ਰਣਾਲੀ ਦਾ ਨਿਰਮਾਣ ਕਰਾਂਗੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਵਿਚਕਾਰ ਕੋਚਾਂ ਅਤੇ ਗਿਆਨ ਦੇ ਆਦਾਨ-ਪ੍ਰਦਾਨ ਅਤੇ ਸਰੋਤਾਂ ਦੀ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਹਾਲਾਂਕਿ ਜ਼ਿਆਦਾਤਰ ਧਿਆਨ ਭਾਰਤ ਦੇ ਐਥਲੀਟਸ ਦੀਆਂ ਸਮਰੱਥਾਵਾਂ ਨੂੰ ਵਧਾਉਣ ’ਤੇ ਕੇਂਦਰਿਤ ਹੈ, ਡਾ. ਮਾਂਡਵੀਆ ਨੇ ਯੂਨੀਵਰਸਿਟੀਆਂ ਨੂੰ ਅਜਿਹੀਆਂ ਪ੍ਰਣਾਲੀਆਂ ਬਣਾਉਣ ਲਈ ਵੀ ਉਤਸ਼ਾਹਿਤ ਕੀਤਾ ਜੋ ਭਾਰਤ ਨੂੰ ਆਪਣੇ ਖੇਡ ਵਾਤਾਵਰਣ ਪ੍ਰਣਾਲੀ ਅਤੇ ਉਦਯੋਗ ਨੂੰ ਸਮੁੱਚੇ ਤੌਰ ’ਤੇ ਵਿਕਸਤ ਕਰਨ ਵਿੱਚ ਮਦਦ ਕਰਨਗੀਆਂ।

ਡਾ. ਮਾਂਡਵੀਆ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਖੇਡ ਵਿਗਿਆਨ, ਖੇਡ ਕਾਨੂੰਨ ਅਤੇ ਖੇਡ ਸੈਰ-ਸਪਾਟੇ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਮੁਹਾਰਤ ਵਿਕਸਤ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਤਾਂ ਜੋ ਪੂਰੇ ਭਾਰਤ ਭਰ ਵਿੱਚ ਇਨ੍ਹਾਂ ਖੇਤਰਾਂ ਵਿੱਚ ਹੁਨਰਮੰਦ ਪੇਸ਼ਾਵਰਾਂ ਅਤੇ ਮਜ਼ਬੂਤ ਸੰਸਥਾਗਤ ਸਮਰੱਥਾਵਾਂ ਦਾ ਵਿਕਾਸ ਹੋ ਸਕੇ।
ਉਨ੍ਹਾਂ ਕਿਹਾ ਕਿ ਖੇਡ ਯੂਨੀਵਰਸਿਟੀਆਂ ਨੂੰ ਸਿਰਫ਼ ਖਿਡਾਰੀਆਂ ਤੱਕ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਅਜਿਹੇ ਖੇਡ ਪੇਸ਼ਾਵਰਾਂ ਨੂੰ ਵੀ ਵਿਕਸਤ ਕਰਨਾ ਚਾਹੀਦਾ ਹੈ ਜੋ ਖੇਡ ਪ੍ਰਬੰਧਨ ਅਤੇ ਸਮੁੱਚੇ ਖੇਡ ਵਾਤਾਵਰਣ ਪ੍ਰਣਾਲੀ ਵਿੱਚ ਯੋਗਦਾਨ ਪਾ ਸਕਣ। ਸਾਡਾ ਟੀਚਾ ਹੈ ਕਿ ਭਾਰਤੀ ਖੇਡ ਯੂਨੀਵਰਸਿਟੀਆਂ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਉਣ ਅਤੇ ਦੁਨੀਆ ਦੀਆਂ ਮੋਹਰੀ ਯੂਨੀਵਰਸਿਟੀਆਂ ਵਿੱਚ ਆਪਣਾ ਸਥਾਨ ਸਥਾਪਿਤ ਕਰਨ।

ਮੀਟਿੰਗ ਵਿੱਚ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖੜਸੇ, ਸਕੱਤਰ (ਖੇਡਾਂ) ਸ਼੍ਰੀ ਹਰੀ ਰੰਜਨ ਰਾਓ ਅਤੇ ਦੇਸ਼ ਭਰ ਦੀਆਂ 13 ਖੇਡ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਹੋਰ ਪ੍ਰਤੀਨਿਧੀ ਸ਼ਾਮਲ ਹੋਏ।
*****
ਆਯੁਸ਼ਮਾਨ ਕੁਮਾਰ