Posted On:
16 NOV 2026 9:52PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਂਧਰ ਪ੍ਰਦੇਸ਼ ਦੇ ਵਿਜੈਵਾੜਾ ਵਿੱਚ ਰਾਮੋਜੀ ਐਕਸੀਲੈਂਸ ਅਵਾਰਡ ਸੈਰੇਮਨੀ 2026 ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਆਂਧਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਸੈੱਯਦ ਅਬਦੁੱਲ ਨਜ਼ੀਰ, ਮੁੱਖ ਮੰਤਰੀ ਸ਼੍ਰੀ ਚੰਦ੍ਰਬਾਬੂ ਨਾਇਡੂ, ਕੇਂਦਰੀ ਮੰਤਰੀ ਸ਼੍ਰੀ ਜੀ.ਕਿਸ਼ਨ ਰੈੱਡੀ ਅਤੇ ਸ਼੍ਰੀ ਕੇ. ਰਾਮ ਮੋਹਨ ਨਾਇਡੂ, ਰਾਜ ਦੇ ਉਪ-ਮੁੱਖ ਮੰਤਰੀ ਸ਼੍ਰੀ ਕੇ. ਪਵਨ ਕਲਿਆਣ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।

ਅਵਾਰਡ ਸੈਰੇਮਨੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਰਾਮੋਜੀ ਰਾਓ ਦੀ 90ਵੀਂ ਜਯੰਤੀ ਹੈ, ਪਰ ਉਹ ਅੱਜ ਸਾਡੇ ਵਿਚਕਾਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਿਅਕਤੀ ਅਜਿਹੇ ਹੁੰਦੇ ਹਨ ਜੋ ਆਪਣੇ ਜੀਵਨਕਾਲ ਦੌਰਾਨ ਕੰਮ ਕਰਦੇ-ਕਰਦੇ ਇੱਕ ਸੰਸਥਾ ਬਣ ਜਾਂਦੇ ਹਨ ਅਤੇ ਉਨ੍ਹਾਂ ਦੁਆਰਾ ਸਥਾਪਿਤ ਕੀਤੀ ਗਈ ਸੰਸਥਾ ਦੇਸ਼ ਨੂੰ ਸਦਾ ਪ੍ਰੇਰਣਾ ਦੇਣ ਦਾ ਕੰਮ ਕਰਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਉਹ ਰਾਮੋਜੀ ਰਾਓ ਨੂੰ ਚਾਰ ਵਾਰ ਮਿਲੇ ਅਤੇ ਉਨ੍ਹਾਂ ਨੂੰ ਹੈਰਾਨੀ ਹੈ ਕਿ ਉਨ੍ਹਾਂ ਕੋਲ ਦੇਸ਼ ਦੇ ਕੋਨੇ-ਕੋਨੇ ਦੀਆਂ ਖਬਰਾਂ ਹੁੰਦੀਆਂ ਸਨ। ਉਹ ਦੇਸ਼ ਦੀ ਹਰ ਸਮੱਸਿਆ ਅਤੇ ਉਸ ਦੇ ਹੱਲ ਨੂੰ ਲੈ ਕੇ ਬਹੁਤ ਸਪਸ਼ਟ ਸੀ, ਉਨ੍ਹਾਂ ਦੇ ਆਪਣੇ ਦ੍ਰਿੜ੍ਹ ਵਿਚਾਰ ਸਨ ਜਿਨ੍ਹਾਂ ਨੂੰ ਸਪਸ਼ਟ ਢੰਗ ਨਾਲ ਪ੍ਰਗਟ ਕਰਨ ਦਾ ਹਿੰਮਤ ਵੀ ਰੱਖਦੇ ਸਨ। ਉਨ੍ਹਾਂ ਨੇ ਕਿਹਾ ਰਾਮੋਜੀ ਰਾਓ ਦੀ ਜ਼ਮੀਨੀ ਪੱਧਰ ਦੀ ਸਮਝ ਬਹੁਤ ਵਧੀਆ ਸੀ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ, ਸਿੱਖਿਆ, ਫਿਲਮ ਨਿਰਮਾਣ ਅਤੇ ਮੀਡੀਆ ਵਰਗੇ ਕਈ ਖੇਤਰਾਂ ਵਿੱਚ ਰਾਮੋਜੀ ਰਾਓ ਅੱਜ ਵੀ ਨੌਜਵਾਨਾਂ ਦੇ ਆਦਰਸ਼ ਬਣੇ ਹੋਏ ਹਨ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉੱਤਰ ਪੂਰਬ ਦੀ ਭੂਗੋਲਿਕ ਸਥਿਤੀ, ਆਬਾਦੀ, ਉੱਥੋਂ ਦੀਆਂ ਸਮੱਸਿਆਵਾਂ ਅਤੇ ਅੱਤਵਾਦ ਦਾ ਮੂਲ ਕਾਰਨ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਜਿਵੇਂ-ਜਿਵੇਂ ਰਾਮੋਜੀ ਰਾਓ ਦੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲਦੀ ਗਈ, ਉਨ੍ਹਾਂ ਪ੍ਰਤੀ ਉਨ੍ਹਾਂ ਦਾ ਸਨਮਾਨ ਵਧਦਾ ਹੀ ਗਿਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਰਾਮੋਜੀ ਰਾਓ ਦੇ 90 ਸਾਲ ਦੇ ਜੀਵਨ ਨੂੰ ਪਿੱਛੇ ਮੁੜ ਕੇ ਦੇਖਦੇ ਹਾਂ, ਤਾਂ ਲੱਗਦਾ ਹੈ ਕਿ ਇੰਨੇ ਵੱਡੇ ਪੱਧਰ ‘ਤੇ ਕੋਈ ਵਿਅਕਤੀ ਦੇਸ਼ ਦੇ ਲਈ ਰਾਮੋਜੀ ਰਾਓ ਵਾਂਗ ਯੋਗਦਾਨ ਦੇ ਹੀ ਨਹੀਂ ਸਕਦਾ। ਉਨ੍ਹਾਂ ਨੇ ਕਿਹਾ ਕਿ ਰਾਮੋਜੀ ਰਾਓ ਨੇ ਕ੍ਰਿਸ਼ਣਾ ਜ਼ਿਲ੍ਹੇ ਦੇ ਇੱਕ ਗ਼ਰੀਬ ਪਰਿਵਾਰ ਵਿੱਚ ਜਨਮ ਲਿਆ, ਉਨ੍ਹਾਂ ਦੀ ਕੋਈ ਵਿਰਾਸਤ ਸੀ, ਨਾ ਉਨ੍ਹਾਂ ਕੋਲ ਸੰਸਾਧਨ ਸਨ ਅਤੇ ਨਾ ਹੀ ਪੱਤਰਕਾਰੀ ਦੀ ਕੋਈ ਡਿਗਰੀ ਸੀ, ਪਰ ਉਨ੍ਹਾਂ ਦੀਆਂ ਅੱਖਾਂ ਅਤੇ ਮਨ ਵਿੱਚ ਵਿਜ਼ਨ ਅਤੇ ਅਟੁੱਟ ਸੰਕਲਪ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਰਾਮੋਜੀ ਰਾਓ ਨੇ ‘ਈਨਾਡੂ’ ਨਾਮ ਦਾ ਅਖਬਾਰ ਸ਼ੁਰੂ ਕਰਕੇ ਪਾਠਕਾਂ ਨੂੰ ਸੱਚ ਦੀ ਗੂੰਜ ਸੁਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਜੇਕਰ ਰਾਮੋਜੀਰਾਓ ਦੇ ਯੋਗਦਾਨ ਦਾ ਮੁਲਾਂਕਣ ਕੀਤਾ ਜਾਵੇ, ਤਾਂ ਸਿਰਫ ਇਹੋ ਕਿਹਾ ਜਾ ਸਕਦਾ ਹੈ ਕਿ ਪੱਤਰਕਾਰੀ ਜਗਤ ਵਿੱਚ ਕਿਸੇ ਵੀ ਮੀਡੀਆ ਗਰੁੱਪ ਦੇ ਚੇਅਰਮੈਨ ਵਜੋਂ ਉਨ੍ਹਾਂ ਦੇ ਮੁਕਾਬਲੇ ਸਿਰਫ਼ ਰਾਮ ਨਾਥ ਗੋਇਨਕਾ ਜੀ ਦੇ ਨਾਲ ਕੀਤੀ ਜਾ ਸਕਦੀ ਹੈ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਮੋਜੀ ਰਾਓ ਨੇ ਬਦਲਦੇ ਸਮੇਂ ਅਤੇ ਬਦਲਦੀ ਤਕਨੀਕ ਦੇ ਨਾਲ ਹਮੇਸ਼ਾ ਕਦਮ ਮਿਲਾਇਆ। ਉਨ੍ਹਾਂ ਨੇ ਕਿਹਾ ਕਿ ਜਦੋਂ ਪ੍ਰਾਈਵੇਟ ਨਿਊਜ਼ ਚੈਨਲਾਂ ਦੀ ਸ਼ੁਰੂਆਤ ਹੋਈ, ਤਾਂ ਰਾਮੋਜੀ ਰਾਓ ਤੋਂ ਇਲਾਵਾ ਕੋਈ ਅਜਿਹਾ ਸੋਚ ਹੀ ਨਹੀਂ ਸਕਦਾ ਸੀ ਕਿ ਖੇਤਰੀ ਭਾਸ਼ਾਵਾਂ ਵਿੱਚ 24 ਘੰਟੇ ਦੇ ਨਿਊਜ਼ ਚੈਨਲ ਚੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਮੋਜੀ ਰਾਓ ਨ ਨਾ ਸਿਰਫ਼ ਤੇਲਗੂ ਸਗੋਂ ਦੇਸ਼ ਦੀਆਂ ਲਗਭਗ ਸਾਰੀਆਂ ਖੇਤਰੀ ਭਾਸ਼ਾਵਾਂ ਵਿੱਚ ETV ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਨਾ ਸਿਰਫ਼ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਸਮ੍ਰਿੱਧ ਕੀਤਾ, ਸਗੋਂ ETV ਨੈੱਟਵਰਕ ਰਾਹੀਂ ਉਨ੍ਹਾਂ ਨੇ ਦੇਸ਼ ਦੇ ਹਰ ਭਾਸ਼ਾ ਦੇ ਲੋਕਾਂ ਨੂੰ ਸੱਚ ਦੀ ਗੂੰਜ ਸੁਣਾਉਣ ਦੀ ਨਵੀਨਤਾਕਾਰੀ ਪਹਿਲ ਕੀਤੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਇੱਕ ਵਾਰ ਉਨ੍ਹਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਉਹ ਆਪਣੇ ਬਚੇ ਹੋਏ ਸਮੇਂ ਵਿੱਚ ਕੀ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਮੋਬਾਈਲ ‘ਤੇ ਟੀਵੀ ਚੈਨਲ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਮੋਬਾਈਲ ਚੈਨਲ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ। ਯੋਗਦਾਨ ਦੇਣ ਦਾ ਇਹ ਜਨੂੰਨ ਅਤੇ ਸੰਘਰਸ਼ ਕਰਨ ਦੀ ਇਹ ਲਲਕ ਹੀ ਰਾਮੋਜੀ ਰਾਓ ਜੀ ਨੂੰ ਮਹਾਨ ਬਣਾਉਂਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਅਸੀਂ ਅੱਜ ਦੇ ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਦੇ ਮਾਲਕਾਂ ਅਤੇ ਉਨ੍ਹਾਂ ਦੇ ਵਪਾਰਕ ਉਦੇਸ਼ਾਂ ਅਤੇ ਮੁਨਾਫ਼ੇ 'ਤੇ ਨਜ਼ਰ ਪਾਉਂਦੇ ਹਾਂ, ਤਾਂ ਸਮਝ ਆਉਂਦਾ ਹੈ ਕਿ ਰਾਮੋਜੀ ਰਾਓ ਕਿੰਨੇ ਉੱਚੇ ਸ਼ਖਸੀਅਤ ਦੇ ਮਾਲਕ ਸਨ। ਸ਼੍ਰੀ ਸ਼ਾਹ ਨੇ ਕਿਹਾ ਕਿ ਨਿਸ਼ਚਿਤ ਤੌਰ ‘ਤੇ ਰਾਮੋਜੀ ਰਾਓ ਦੇ ਮਨ ਵਿੱਚ ਇਹ ਦ੍ਰਿੜ੍ਹ ਵਿਸ਼ਵਾਸ ਰਿਹਾ ਹੋਵੇਗਾ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਅਸਲ ਅਰਥਾਂ ਵਿੱਚ ਪੱਤਰਕਾਰੀ ਹੀ ਹੈ। ਇਸ ਦੇ ਲਈ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਕਈ ਸੰਘਰਸ਼ ਕੀਤੇ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਮੋਜੀ ਰਾਓ ਨੇ ਆਪਣੇ ਜੀਵਨ ਦੇ 2 ਵੱਡੇ ਕਾਲਖੰਡ ਸੰਘਰਸ਼ ਵਿੱਚ ਬਿਤਾਏ। ਬਹੁਤ ਆਰਥਿਕ ਨੁਕਸਾਨ ਅਤੇ ਕਈ ਮੁਸ਼ਕਲਾਂ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਮਾਚਾਰ ਚੈਨਲ ਨੂੰ ਨਿਰਪੱਖ ਬਣਾਏ ਰੱਖਿਆ ਅਤੇ ਲੋਕਤੰਤਰ ਦਾ ਸੱਚਾ ਚੌਥਾ ਥੰਮ੍ਹ ਬਣਾਏ ਰੱਖਿਆ। ਉਨ੍ਹਾਂ ਨੇ ਕਿਹਾ ਕਿ ਕਰੀਅਰ ਲਈ ਸੰਘਰਸ਼ ਕਰਨ ਵਾਲੇ ਲੋਕ ਵੀ ਵੱਡੇ ਹੁੰਦੇ ਹਨ। ਸੰਘਰਸ਼ ਇੱਕ ਅਜਿਹਾ ਵਿਲੱਖਣ ਗੁਣ ਹੈ, ਜੋ ਵਿਅਕਤੀ ਨੂੰ ਮਹਾਨ ਬਣਾਉਂਦਾ ਹੈ। ਪਰ ਕਦਰਾਂ-ਕੀਮਤਾਂ ਲਈ ਸੰਘਰਸ਼ ਕਰਨ ਵਾਲੇ ਲੋਕ ਉਸ ਨਾਲੋਂ ਵੀ ਵਧੇਰੇ ਮਹਾਨ ਹੁੰਦੇ ਹਨ। ਰਾਮੋਜੀ ਰਾਓ ਨੇ ਕਦਰਾਂ-ਕੀਮਤਾਂ ਲਈ ਹਮੇਸ਼ਾ ਸੰਘਰਸ਼ ਕੀਤਾ ਅਤੇ ਉਨ੍ਹਾਂ ਨੂੰ ਸਥਾਪਤ ਕੀਤਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2016 ਵਿੱਚ ਜਦੋਂ ਰਾਮੋਜੀ ਰਾਓ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ, ਤਦ ਗੁਜਰਾਤ ਦੇ ਇੱਕ ਪ੍ਰਸਿੱਧ ਗੁਜਰਾਤੀ ਅਖ਼ਬਾਰ ਨੇ ਲਿਖਿਆ ਸੀ ਕਿ ਇਹ ਸਨਮਾਨ ਸਿਰਫ਼ ਰਾਮੋਜੀ ਰਾਓ ਦਾ ਨਹੀਂ, ਸਗੋਂ ਪੱਤਰਕਾਰੀ, ਸਾਹਿਤ, ਸਿੱਖਿਆ ਅਤੇ ਤੇਲਗੂ ਮਾਣ ਦਾ ਸਨਮਾਨ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਰਾਮੋਜੀ ਰਾਓ ਨੇ ਸਿਰਫ਼ ਇੱਕ ਨਿਊਜ਼ ਇੰਡਸਟਰੀ ਨਹੀਂ ਬਣਾਈ ਸੀ। ਉਨ੍ਹਾਂ ਨੇ ਉੱਦਮਾਂ ਦੇ ਸਥਾਨ ‘ਤੇ ਸੰਸਥਾਵਾਂ ਬਣਾਈਆਂ। ਸੰਸਥਾ ਉਹ ਹੀ ਹੁੰਦੀ ਹੈ, ਜੋ ਕਿਸੇ ਵਿਅਕਤੀ ਦੇ ਨਾ ਰਹਿਣ ਤੋਂ ਬਾਅਦ ਵੀ ਉਨ੍ਹਾਂ ਹੀ ਕਦਰਾਂ-ਕੀਮਤਾਂ ‘ਤੇ ਚੱਲਦੇ ਰਹਿੰਦੇ ਹਨ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਮੋਜੀ ਰਾਓ ਦਾ ਯੋਗਦਾਨ ਫਿਲਮ ਇੰਡਸਟਰੀ ਵਿੱਚ ਵੀ ਰਿਹਾ ਹੈ। ਰਾਮੋਜੀ ਰਾਓ ਫਿਲਮ ਸਿਟੀ ਦੇ ਬਿਨਾ ਕਿਸੇ ਵੀ ਭਾਸ਼ਾ ਦੀ ਫਿਲਮ ਇੰਡਸਟਰੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਮੋਜੀ ਰਾਓ ਨੇ ਫਿਲਮ ਨਿਰਮਾਤਾਵਾਂ ਨੂੰ ਇਹ ਭਰੋਸਾ ਦਿਲਵਾਇਆ ਕਿ ਪੈਸਾ ਅਤੇ ਕਲਾ ਲੈ ਕੇ ਆਉਣ ‘ਤੇ ਬਾਕੀ ਸਭ ਕੁਝ ਉਨ੍ਹਾਂ ਦੇ ਸਟੂਡਿਓ ਵਿੱਚ ਉਪਲਬਧ ਹੈ ਅਤੇ ਉਨ੍ਹਾਂ ਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਐਕਸੀਲੈਂਸ ਐਵਾਰਡ ਲਈ ਕੁਝ ਲੋਕਾਂ ਦੀ ਚੋਣ ਕੀਤੀ ਗਈ ਹੈ। ਵਿਗਿਆਨ ਅਤੇ ਤਕਨਾਲੋਜੀ, ਯੰਗ ਆਈਕਨ, ਮਨੁੱਖਤਾ ਦੀ ਸੇਵਾ, ਕਲਾ ਅਤੇ ਸੱਭਿਆਚਾਰ, ਸਿੱਖਿਆ, ਦਵਾਈ ਅਤੇ ਸਿਹਤ ਸੰਭਾਲ, ਪੇਂਡੂ ਵਿਕਾਸ, ਪੱਤਰਕਾਰੀ ਅਤੇ ਮਹਿਲਾ ਉਪਲਬਧੀ ਜਿਵੇਂ ਕਿ ਖੇਤਰਾਂ ਵਿੱਚ ਦੇਸ਼ ਲਈ ਯੋਗਦਾਨ ਦੇਣ ਵਾਲੇ ਲੋਕਾਂ ਨੂੰ ਇੱਥੇ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਇਨ੍ਹਾਂ 9 ਖੇਤਰਾਂ ਵਿੱਚ ਯੋਗਦਾਨ ਦੇਣ ਲਈ ਸਨਮਾਨਤ ਹੋਣ ਵਾਲੇ ਸਾਰੇ 9 ਲੋਕਾਂ ਨੂੰ ਉਹ ਕਹਿਣਾ ਚਾਹੁੰਦੇ ਹਨ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਜੀਵਨ ਵਿੱਚ ਹੋਰ ਵੀ ਪੁਰਸਕਾਰ ਮਿਲਣ, ਪਰ ਰਾਮੋਜੀ ਰਾਓ ਦੇ ਨਾਮ ਨਾਲ ਜੁੜੇ ਹੋਏ ਐਵਾਰਡ ਦਾ ਆਪਣਾ ਵਿਸ਼ੇਸ਼ ਮਹੱਤਵ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅੱਜ ਭਾਰਤ ਅੱਗੇ ਵਧ ਰਿਹਾ ਹੈ। ਪਿਛਲੇ 13 ਵਰ੍ਹਿਆਂ ਵਿੱਚ ਦੇਸ਼ ਨੇ ਲੰਬੇ ਸਮੇਂ ਬਾਅਦ ਸਥਿਰਤਾ, ਨਿਰੰਤਰਤਾ ਅਤੇ ਫੈਸਲਾਕੁੰਨ ਅਗਵਾਈ ਦਾ ਪਰਿਚੈ ਦਿੱਤਾ ਹੈ। ਪਹਿਲਾ ਜਿਸ ਪੌਲਿਸੀ ਪੈਰਾਲਿਸਿਸ ਦੀ ਚਰਚਾ ਹੁੰਦੀ ਸੀ, ਉਸ ਦੀ ਥਾਂ ਹੁਣ ਪਰਫੋਰਮਸ ਦੀ ਰਾਜਨੀਤੀ ਅਤੇ ਨੀਤੀਆਂ 'ਤੇ ਅਧਾਰਿਤ ਵਿਕਾਸ ਨੇ ਲੈ ਲਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਧਾਰਾ 370 ਨੂੰ ਖਤਮ ਕਰਨਾ, ਪੰਜ ਦਹਾਕਿਆਂ ਪੁਰਾਣੀ ਨਕਸਲਵਾਦ ਦੀ ਸਮੱਸਿਆ ਨੂੰ ਖਤਮ ਕਰਨਾ, ਦੇਸ਼ ਦਾ ਆਰਥਿਕ ਵਿਕਾਸ ਕਰਨਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣਾ- ਇਨ੍ਹਾਂ ਸਾਰੇ ਖੇਤਰਾਂ ਵਿੱਚ ਬਹੁਤ ਸ਼ਾਨਦਾਰ ਕੰਮ ਹੋਇਆ ਹੈ। ਉਨ੍ਹਾਂ ਨੇ ਕਿਹਾ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਦਾ ਆਰਥਿਕ ਵਿਕਾਸ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਹਰ ਖੇਤਰ ਵਿੱਚ ਸੰਭਾਵਨਾਵਾਂ ਵੀ ਤੇਜ਼ੀ ਨਾਲ ਵਧ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰੂਸ ਅਤੇ ਯੂਕ੍ਰੇਨ ਅਤੇ ਅਮਰੀਕਾ ਅਤੇ ਹੋਰ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਯੁੱਧਾਂ ਤੋਂ ਬਾਅਦ ਵੀ ਭਾਰਤ ਦੀ ਵਿਕਾਸ ਦਰ ਨੂੰ ਲੈ ਕੇ ਸਕਾਰਾਤਮਕ ਅਨੁਮਾਨ ਸਾਹਮਣੇ ਆਏ ਹਨ, ਮੂਡੀਜ਼ ਨੇ ਹਾਲ ਹੀ ਵਿੱਚ 2026-27 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 6.5 ਪ੍ਰਤੀਸ਼ਤ ਤੋਂ ਵੱਧ ਕੇ 7 ਪ੍ਰਤੀਸ਼ਤ ਕਰ ਦਿੱਤਾ ਹੈ। ਸਾਲ 2025-26 ਵਿੱਚ ਭਾਰਤ ਨੇ 863 ਬਿਲੀਅਨ ਡਾਲਰ ਦਾ ਰਿਕਾਰਡ ਨਿਰਯਾਤ ਕੀਤਾ ਅਤੇ ਹੁਣ ਸਾਡਾ ਟੀਚਾ 1 ਟ੍ਰਿਲੀਅਨ ਡਾਲਰ ਦਾ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਅਸੀਂ ਇਸ ਨੂੰ ਪੂਰਾ ਕਰ ਲਵਾਂਗੇ।
ਸ਼੍ਰੀ ਸ਼ਾਹ ਨੇ ਕਿਹਾ ਕਿ ਨਿਰਮਾਣ ਖੇਤਰ ਵਿੱਚ ਭਾਰਤ ਅੱਜ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਬਣ ਗਿਆ ਹੈ ਅਤੇ ਅਮਰੀਕਾ ਅਤੇ ਜਾਪਾਨ ਦੇ ਕੁੱਲ ਉਤਪਾਦਨ ਤੋਂ ਵੀ ਵੱਧ ਸਟੀਲ ਬਣਾ ਰਿਹਾ ਹੈ। 2014 ਦੇ ਮੁਕਾਬਲੇ ਵਿੱਚ ਸਟੀਲ ਉਤਪਾਦਨ ਵਿੱਚ 90 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਜਿੱਥੇ ਸਿਰਫ 58 ਗ੍ਰਾਮ ਪੰਚਾਇਤਾਂ ਭਾਰਤਨੈੱਟ ਨਾਲ ਜੁੜੀਆਂ ਸਨ, ਉੱਥੇ ਹੀ ਅੱਜ ਇਹ ਗਿਣਤੀ ਵੱਧ ਕੇ 2 ਲੱਖ 15 ਹਜ਼ਾਰ ਹੋ ਗਈ ਹੈ ਅਤੇ ਦੇਸ਼ ਦੇ 98 ਪ੍ਰਤੀਸ਼ਤ ਪਿੰਡਾਂ ਤੱਕ 4G ਸੇਵਾਵਾਂ ਪਹੁੰਚ ਚੁੱਕਿਆ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਰਥਵਿਵਸਥਾ ਦੇ ਖੇਤਰ ਵਿੱਚ ਵੀ ਅਸੀਂ ਬਹੁਤ ਵੱਡੀ ਤਰੱਕੀ ਕੀਤੀ ਹੈ। ਦੁਨੀਆਂ ਦੀ ਸਭ ਤੋਂ ਲੰਬੀ ਅਤੇ ਸਭ ਤੋਂ ਵੱਧ ਸਮਰੱਥਾ ਵਾਲੀ ਹਾਈਡ੍ਰੋਜਨ ਟ੍ਰੇਨ ਦਾ ਨਿਰਮਾਣ ਭਾਰਤ ਵਿੱਚ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਨਾਲ ਕੀਤਾ ਗਿਆ ਹੈ ਅਤੇ ਉਸ ਦਾ ਸੰਚਾਲਨ ਵੀ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਦੇਸ਼ ਵਿੱਚ ਸਿਰਫ 76 ਹਵਾਈ ਅੱਡੇ ਸਨ, ਜਦੋ ਕਿ ਅੱਜ ਭਾਰਤ 150 ਹਵਾਈ ਅੱਡਿਆਂ ਦੇ ਨਾਲ ਵੱਡੀ ਲਾਂਘ ਲਗਾ ਕੇ ਅੱਗੇ ਵੱਧ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਬੈਂਕ ਦੀ ਰਿਪੋਰਟ ਦੇ ਅਨੁਸਾਰ, ਮੋਦੀ ਜੀ ਦੇ 12 ਵਰ੍ਹਿਆਂ ਦੇ ਕਾਰਜਕਾਲ ਵਿੱਚ 50 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਬਾਹਰ ਆਏ ਹਨ, ਜੋ ਸਾਰਿਆਂ ਲਈ ਬਹੁਤ ਪ੍ਰਸੰਤਾ ਦਾ ਵਿਸ਼ਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਹਰ ਸਾਲ ਲਗਭਗ 40 ਵਰ੍ਹਿਆਂ ਤੱਕ ਦੇਸ਼ ਵਿੱਚ 2,000 ਤੋਂ ਵੱਧ ਨਕਸਲੀ ਹਮਲੇ ਹੁੰਦੇ ਸਨ। ਪਰ ਅੱਜ ਇਹ ਕਹਿੰਦੇ ਹੋਏ ਸੰਤੋਸ਼ ਹੈ ਕਿ ਹੁਣ ਇੱਕ ਵੀ ਨਕਸਲੀ ਹਮਲਾ ਨਹੀਂ ਹੁੰਦਾ ਹੈ। ਇਹ ਸਾਡੇ ਸਾਰਿਆਂ ਦੀ ਸਮੂਹਿਕ ਉਪਲਬਧੀ ਹੈ।
ਉਨ੍ਹਾਂ ਨੇ ਕਿਹਾ ਕਿ ਆਂਧਰ ਪ੍ਰਦੇਸ਼ ਵੀ ਸ਼੍ਰੀ ਚੰਦਰਬਾਬੂ ਨਾਇਡੂ ਜੀ ਦੀ ਅਗਵਾਈ ਵਿੱਚ ਦਿਨ-ਰਾਤ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲਗਾਤਾਰ ਚੰਦਰਬਾਬੂ ਨਾਇਡੂ ਜੀ ਦੇ ਦੂਜੇ ਕਾਰਜਕਾਲ ਦੇ ਅੰਕੜਿਆਂ ਦਾ ਅਧਿਐਨ ਕਰ ਰਿਹਾ ਹੈ ਅਤੇ ਇਹ ਵਿਸ਼ਵਾਸ ਦੇ ਨਾਲ ਕਹਿੰਦੇ ਹਨ ਕਿ ਆਉਣ ਵਾਲੇ 10 ਵਰ੍ਹਿਆਂ ਵਿੱਚ ਆਂਧਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵਿਕਸਿਤ ਰਾਜ ਬਣੇਗਾ।
ਉਨ੍ਹਾਂ ਨੇ ਕਿਹਾ ਕਿ ਗੂਗਲ ਦਾ 15 ਅਰਬ ਡਾਲਰ ਦਾ ਏਆਈ ਹੱਬ ਬਣਨਾ ਸਿਰਫ ਆਂਧਰ ਪ੍ਰਦੇਸ਼ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਮਾਣ ਦਾ ਵਿਸ਼ਾ ਹੈ। ਵਿਸ਼ਾਖਾਪਟਨਮ ਵਿੱਚ ਗੂਗਲ ਦੁਆਰਾ 15 ਬਿਲੀਅਨ ਡਾਲਰ ਦਾ ਏਆਈ ਹੱਬ ਸਥਾਪਿਤ ਕੀਤਾ ਜਾਣਾ ਸਿਰਫ ਆਂਧਰ ਪ੍ਰਦੇਸ਼ ਲਈ ਹੀ ਨਹੀਂ , ਸਗੋਂ ਪੂਰੇ ਭਾਰਤ ਦੇ ਲੋਕਾਂ ਲਈ ਵੀ ਮਾਣ ਵਾਲੀ ਗੱਲ ਹੈ। ਇੱਕ ਗੀਗਾਵਾਟ ਦਾ ਡੇਟਾ ਸੈਂਟਰ ਅਤੇ ਅਮਰੀਕਾ ਦੇ ਬਾਹਰ ਗੂਗਲ ਦਾ ਸਭ ਤੋਂ ਵੱਡਾ ਏਆਈ ਹੱਬ, ਇਹ ਦੋਵੇਂ ਦੇਸ਼ਾਂ ਲਈ ਮਾਣ ਦਾ ਵਿਸ਼ਾ ਹੈ। ਸਮੁੰਦਰ ਦੇ ਹੇਠਾਂ ਬਿਛਾਈਆਂ ਕੇਬਲਾਂ ਦਾ ਨਵਾਂ ਗੇਟਵੇ ਵੀ ਆਂਧਰ ਪ੍ਰਦੇਸ਼ ਦੀ ਧਰਤੀ ‘ਤੇ ਹੀ ਉਪਲਬਧ ਹੋਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੀ ਪਹਿਲੀ ਸੈਮੀਕੰਡਕਟ ਯੂਨੀਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਵੱਡੇ- ਵੱਡੇ ਸਟੀਲ ਪਲਾਂਟ ਸਥਾਪਿਤ ਹੋਏ ਹਨ। ਮੋਦੀ ਜੀ ਨੇ ਹਾਲ ਹੀ ਵਿੱਚ ਅਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਹੈ ਅਤੇ ਉਸੇ ਦਿਨ 18,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਿਆ ਗਿਆ।
ਇਨ੍ਹਾਂ ਸਾਰੀਆਂ ਪਹਿਲਕਦਮੀਆਂ ਨੂੰ ਜੇਕਰ ਬਾਰੀਕੀ ਨਾਲ ਦੇਖਿਆ ਜਾਵੇ, ਤਾਂ ਸ਼੍ਰੀ ਚੰਦਰਬਾਬੂ ਨਾਇਡੂ ਨੇ ਢਾਈ ਵਰ੍ਹਿਆਂ ਵਿੱਚ 30 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਆਂਧਰਾ ਪ੍ਰਦੇਸ਼ ਵਿੱਚ ਧਰਾਤਲ ‘ਤੇ ਉਤਾਰਨ ਦਾ ਕੰਮ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਪੋਲਵਰਮ ਡੈਮ ਦਾ ਕੰਮ ਪੂਰੀ ਹੋ ਕੇ ਪੂਰੇ ਆਂਧਰ ਪ੍ਰਦੇਸ਼ ਵਿੱਚ ਪਾਣੀ ਪਹੁੰਚੇਗਾ, ਤਾਂ ਰਾਜ ਦੇ ਕਿਸਾਨਾਂ ਲਈ ਇਸ ਤੋਂ ਬਿਹਤਰ ਮੌਕਾ ਕੁਝ ਹੋਰ ਨਹੀਂ ਹੋ ਸਕਦਾ। ਦ੍ਰਿੜ੍ਹ ਸੰਕਲਪ ਅਤੇ ਸਮਾਂਬੱਧ ਪ੍ਰੋਗਰਾਮ ਨਾਲ ਪ੍ਰੋਜੈਕਟਾਂ ਨੂੰ ਅੱਗੇ ਵਧਾਉਣਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਿੰਚਾਈ ਦਾ ਪਾਣੀ ਉਪਲਬਧ ਕਰਵਾ ਕੇ ਸਿੰਚਾਈ ਦੀ ਸਮੱਸਿਆ ਦਾ ਸਥਾਈ ਸਮਾਧਾਨ ਕਰਨ ਲਈ ਮੁੱਖ ਮੰਤਰੀ ਜੀ ਦਾ ਯਤਨ ਸ਼ਲਾਘਾਯੋਗ ਹੈ।
****
ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ ਸਿੰਘ