ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਲਗਭਗ 1400 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਇਨ੍ਹਾਂ ਵਿੱਚ 1100 ਕਰੋੜ ਰੁਪਏ ਦੇ ਕੰਮ AMC ਅਤੇ ਲਗਭਗ 400 ਕਰੋੜ ਦੇ ਕੰਮ ਗੁਜਰਾਤ ਸਰਕਾਰ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਹੋਏ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਦੇ ਸ਼ਾਸਨ ਵਿੱਚ ਰਾਜ ਵਿੱਚ ਵਿਕਾਸ ਕਾਰਜ ਤੇਜ਼ ਗਤੀ ਨਾਲ ਅੱਗੇ ਵਧ ਰਹੇ ਹਨ

ਨਕਸਲ ਮੁਕਤ ਭਾਰਤ ਤੋਂ ਬਾਅਦ ਹੁਣ ਮੋਦੀ ਸਰਕਾਰ ਦਾ ਟੀਚਾ 31 ਦਸੰਬਰ 2029 ਤੱਕ ‘ਨਸ਼ਾਮੁਕਤ ਭਾਰਤ’ ਹੈ, ਗੁਜਰਾਤ ਨੂੰ ਇਸ ਤੋਂ ਇੱਕ ਵਰ੍ਹੇ ਪਹਿਲਾਂ ਹੀ ਨਸ਼ਾ ਮੁਕਤ ਬਣਾਉਣ ਦੀ ਜ਼ਿੰਮੇਵਾਰੀ ਸਾਨੂੰ ਲੈਣੀ ਹੋਵੇਗੀ

ਡਰੱਗਸ ਦੀ ਵਿਕਰੀ ਜਾਂ ਵਰਤੋਂ ਦੀ ਸੂਚਨਾ 1033 ‘ਤੇ ਦਿਓ, ਨਾਮ ਗੁਪਤ ਰਹੇਗਾ ਅਤੇ ਸਖ਼ਤ ਕਾਰਵਾਈ ਹੋਵੇਗੀ

ਅਧਿਆਪਕ ਬੱਚੇ ਦੇ ਵਿਵਹਾਰ ਵਿੱਚ ਬਦਲਾਅ ਦਿਖਦੇ ਹੀ ਟੈਸਟ ਕਰਵਾਉਣ ਅਤੇ ਮਾਪਿਆਂ ਨੂੰ ਮਿਲਣ, ਹਰ ਨਾਗਰਿਕ ਵੀ ਆਪਣੇ ਆਲੇ-ਦੁਆਲੇ ਨਸ਼ੇ ਦੀ ਸੂਚਨਾ ਦੇਣ ਦੀ ਜ਼ਿੰਮੇਵਾਰੀ ਨਿਭਾਏ

ਨਸ਼ੇ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਲਈ ਨਸ਼ਾ ਮੁਕਤੀ ਕੇਂਦਰ ਬਣਾਏ ਜਾ ਰਹੇ ਹਨ, ਇਲਾਜ ਵਿੱਚ ਸ਼ਰਮ ਨਾ ਕਰੋ, ਪੀੜ੍ਹਿਤ ਨੌਜਵਾਨਾਂ ਦਾ ਨਾਮ ਜਨਤਕ ਨਹੀਂ ਕੀਤਾ ਜਾਵੇਗਾ

‘ਨਸ਼ਾ-ਮੁਕਤ ਗੁਜਰਾਤ’ ਅਤੇ ‘ਨਸ਼ਾ-ਮੁਕਤ ਭਾਰਤ’ ਬਣਾਉਣ ਦੀ ਲੜਾਈ ਵਿੱਚ ਨਾਗਰਿਕਾਂ, ਅਧਿਆਪਕਾਂ ਅਤੇ ਮਾਪਿਆਂ ਦਾ ਸਹਿਯੋਗ ਜ਼ਰੂਰੀ

ਗ਼ਰੀਬਾਂ ਨੇ ਦਹਾਕਿਆਂ ਤੱਕ ਵਿਰੋਧੀ ਧਿਰ ਨੂੰ ਵੋਟਾਂ ਦਿੱਤੀਆਂ ਪਰ ਉਨ੍ਹਾਂ ਦੇ ਘਰ ਨਹੀਂ ਬਣੇ, ਅੱਜ ਉਨ੍ਹਾਂ ਹੀ ਗ਼ਰੀਬਾਂ ਨੂੰ ਝੁੱਗੀ-ਝੋਂਪੜੀ ਤੋਂ ਕੱਢ ਕੇ ਸੋਹਣੇ ਫਲੈਟ ਦਿੱਤੇ ਜਾ ਰਹੇ ਹਨ

1947 ਤੋਂ 1995 ਤੱਕ ਦੇਸ਼ ਅਤੇ ਗੁਜਰਾਤ ‘ਤੇ ਸ਼ਾਸਨ ਕਰਨ ਵਾਲੀ ਵਿਰੋਧੀ ਧਿਰ ਨੇ ਅਹਿਮਦਾਬਾਦ ਦੇ 'Ramapir No Tekro' ਵਰਗੇ ਖੇਤਰਾਂ ਦੀ ਕਦੇ ਚਿੰਤਾ ਨਹੀਂ ਕੀਤੀ

ਗਾਂਧੀਨਗਰ ਲੋਕ ਸਭਾ ਖੇਤਰ ਵਿੱਚ ਪਿਛਲੇ ਸੱਤ ਵਰ੍ਹਿਆਂ ਵਿੱਚ 25,000 ਕਰੋੜ ਰੁਪਏ ਦੇ ਵਿਕਾਸ ਕਾਰਜ ਪੂਰੇ ਹੋਏ

ਅਸੀਂ ‘ਗ੍ਰੀਨ ਗਾਂਧੀਨਗਰ ਲੋਕ ਸਭਾ, ਵਿਕਸਿਤ ਗਾਂਧੀਨਗਰ ਲੋਕ ਸਭਾ’ ਦੇ ਟੀਚੇ ਨੂੰ ਸਾਕਾਰ ਕਰਨ ਲਈ ਵਚਨਬੱਧ

ਗ੍ਰਹਿ ਮੰਤਰੀ ਨੇ ਗੁਜਰਾਤ ਦੇ ਲੋਕਾਂ ਨੂੰ ਦੀਵਾਲੀ ਅਤੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਗੁਜਰਾਤੀ ਨਵੇਂ ਵਰ੍ਹੇ ('Bestu Varas') ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

Posted On: 09 NOV 2026 6:43PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ, ਗੁਜਰਾਤ ਵਿੱਚ ਲਗਭਗ 1400 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਸਮੇਤ ਕਈ ਪਤਵੰਤੇ ਮੌਜੂਦ ਸਨ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਲਗਭਗ 1400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਭੂਮੀ ਪੂਜਨ ਹੋਇਆ, ਜਿਨ੍ਹਾਂ ਵਿੱਚ ਲਗਭਗ 1024 ਕਰੋੜ ਰੁਪਏ ਦੇ ਕਾਰਜ ਅਹਿਮਦਾਬਾਦ ਮਿਉਂਸੀਪਲ ਕਾਰਪੋਰੇਸ਼ਨ (AMC) ਦੁਆਰਾ ਅਤੇ ਲਗਭਗ 400 ਕਰੋੜ ਰੁਪਏ ਦੇ ਕੰਮ ਗੁਜਰਾਤ ਸਰਕਾਰ ਦੇ ਰੋਡ ਐਂਡ ਬਿਲਡਿੰਗ ਡਿਪਾਰਟਮੈਂਟ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਪੂਰੇ ਜਾਂ ਸ਼ੁਰੂ ਕੀਤੇ ਗਏ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2007 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਝੁੱਗੀ-ਝੋਂਪੜੀ ਦੀ ਥਾਂ ਪੱਕੇ ਘਰ ਦੇਣ ਦੀ ਯੋਜਨਾ ਸ਼ੁਰੂ ਕੀਤੀ ਸੀ, ਜਿਸ ਨੂੰ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ 'Ramapir No Tekro' ਦੇ ਨਿਵਾਸੀਆਂ ਨੂੰ ਸੋਹਣੇ ਪ੍ਰਾਈਵੇਟ ਫਲੈਟ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੀ ਯੋਜਨਾ ਜ਼ਮੀਨੀ ਪੱਧਰ ‘ਤੇ ਲਿਆਉਣ ਤੋਂ ਬਾਅਦ 55 ਹਜ਼ਾਰ ਤੋਂ ਵੱਧ ਲੋਕਾਂ ਨੂੰ ਇੱਕੋ ਕੰਪਲੈਕਸ ਵਿੱਚ ਸਮਾਜਿਕ ਸੁਰੱਖਿਆ, ਮਨੋਰੰਜਨ, ਸਿੱਖਿਆ ਅਤੇ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ। ਸ਼੍ਰੀ ਸ਼ਾਹ ਨੇ ਕਿਹਾ ਕਿ ਅਹਿਮਦਾਬਾਦ ਸ਼ਹਿਰ ਵਿੱਚ ਲਗਭਗ ਇੱਕ ਲੱਖ ਲੋਕਾਂ ਨੂੰ ਝੁੱਗੀ-ਝੋਂਪੜੀ ਤੋਂ ਕੱਢ ਕੇ ਉਨ੍ਹਾਂ ਨੂੰ ਘਰ ਦੇਣ ਦੀ ਯੋਜਨਾ ਪ੍ਰਧਾਨ ਮੰਤਰੀ ਮੋਦੀ ਨੇ ਸ਼ੁਰੂ ਕੀਤੀ ਸੀ ਅਤੇ ਮੁੱਖ ਮੰਤਰੀ ਅਤੇ ਗੁਜਰਾਤ ਸਰਕਾਰ ਇਸ ਨੂੰ ਸਫਲਤਾਪੂਰਵਕ ਅੱਗੇ ਵਧਾ ਰਹੇ ਹਨ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 1947 ਤੋਂ 1995 ਤੱਕ ਦੇਸ਼ ਅਤੇ ਗੁਜਰਾਤ ‘ਤੇ ਸ਼ਾਸਨ ਕਰਨ ਵਾਲੀ ਵਿਰੋਧੀ ਧਿਰ ਨੇ 'Ramapir No Tekro' ਜਿਹੇ ਖੇਤਰਾਂ ਦੀ ਕਦੇ ਚਿੰਤਾ ਨਹੀਂ ਕੀਤੀ। ਗ਼ਰੀਬਾਂ ਨੇ ਲੰਬੇ ਸਮੇਂ ਤੱਕ ਵਿਰੋਧੀ ਧਿਰ ਨੂੰ ਵੋਟਾਂ ਦਿੱਤੀਆਂ, ਪਰ ਉਨ੍ਹਾਂ ਦੇ ਘਰ ਨਹੀਂ ਬਣੇ। ਉਨ੍ਹਾਂ ਕਿਹਾ ਕਿ 1995 ਵਿੱਚ ਪਹਿਲਾ ਕਾਉਂਸਲਰ ਚੁਣਨ ਤੋਂ ਬਾਅਦ ਤਬਦੀਲੀ ਸ਼ੁਰੂ ਹੋਈ ਅਤੇ 2012 ਵਿੱਚ ਉਹ ਖੁਦ ਇੱਥੋਂ ਵਿਧਾਇਕ ਬਣੇ। ਉਨ੍ਹਾਂ ਨੇ 'Ramapir Ka Tila ਦੇ ਨਿਵਾਸੀਆਂ ਨੂੰ ਬੱਚਿਆਂ ਦੀ ਪੜ੍ਹਾਈ ‘ਤੇ ਜ਼ੋਰ ਦੇਣ ਦੀ ਅਪੀਲ ਕੀਤੀ। ਅੱਜ ਦੋ ਪ੍ਰਾਇਮਰੀ ਸਕੂਲਾਂ ਦੇ ਉਦਘਾਟਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਹਿਮਦਾਬਾਦ ਮਿਉਂਸੀਪਲ ਕਾਰਪੋਰੇਸ਼ਨ ਨੇ ਖੇਤਰ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਬਦਲ ਦਿੱਤਾ ਹੈ ਅਤੇ ਗਾਂਧੀਨਗਰ ਲੋਕ ਸਭਾ ਦੀ ਪ੍ਰਾਇਮਰੀ ਸਕੂਲ ਕਮੇਟੀਆਂ ਨੇ ਵੀ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਬਦਲਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੱਸਿਆ ਕਿ ਅੱਜ ਬੋਪਲ-ਘੁਮਾ ਇਲਾਕੇ ਵਿੱਚ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਇੱਕ ਪੰਪ ਹਾਊਸ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਉਹ ਪਿਛਲੇ 30 ਵਰ੍ਹਿਆਂ ਤੋਂ ਇਸ ਇਲਾਕੇ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ 2029 ਤੋਂ ਪਹਿਲਾਂ ਇੱਕ ਅਜਿਹੀ ਵਿਵਸਥਾ ਲਾਗੂ ਕਰ ਦਿੱਤੀ ਜਾਵੇਗੀ, ਜਿਸ ਨਾਲ ਇਸ ਇਲਾਕੇ ਵਿੱਚ ਕਦੇ ਪਾਣੀ ਭਰਨ ਦੀ ਸਮੱਸਿਆ ਨਾ ਹੋਵੇ। ਸ਼੍ਰੀ ਸ਼ਾਹ ਨੇ ਦੱਸਿਆ ਕਿ ਅੱਜ ਚਾਰ ਕਿਲੋਮੀਟਰ ਲੰਬੇ ਇਸਕੌਨ ਓਵਰਬ੍ਰਿਜ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਖੇਜ (Sarkhej) ਤੋਂ ਗਾਂਧੀਨਗਰ ਜਾਣ ਵਿੱਚ ਢਾਈ ਘੰਟੇ ਦਾ ਸਮਾਂ ਲੱਗਦਾ ਸੀ। ਪਰ, ਤਿੰਨ ਸਾਲ ਵਿੱਚ ਇਸ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ, ਲੋਕ ਇੱਕ ਸਿਗਨਲ-ਫ੍ਰੀ ਓਵਰਬ੍ਰਿਜ ਰਾਹੀਂ ਇਹ ਦੂਰੀ ਬਹੁਤ ਘੱਟ ਸਮੇਂ ਵਿੱਚ ਤੈਅ ਕਰ ਸਕਣਗੇ। ਉਨ੍ਹਾਂ ਕਿਹਾ ਕਿ ਦੁਨੀਆ ਦੇ ਬਹੁਤ ਘੱਟ ਸ਼ਹਿਰਾਂ ਵਿੱਚ ਅਜਿਹਾ ਆਧੁਨਿਕ ਬੁਨਿਆਦੀ ਢਾਂਚਾ ਮੌਜੂਦ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਅੱਜ ਜਲਾਸਾਪੁਰ ਵਾਟਰ ਟ੍ਰੀਟਮੈਂਟ ਪਲਾਂਟ ਦਾ ਵੀ ਉਦਘਾਟਨ ਕੀਤਾ ਗਿਆ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗਾਂਧੀਨਗਰ ਲੋਕ ਸਭਾ ਖੇਤਰ ਵਿੱਚ ਅੱਜ ਦੇ ਕਾਰਜਾਂ ਨੂੰ ਮਿਲਾ ਕੇ ਪਿਛਲੇ ਸੱਤ ਵਰ੍ਹਿਆਂ ਵਿੱਚ 25,000 ਕਰੋੜ ਰੁਪਏ ਦੇ ਵਿਕਾਸ ਕਾਰਜ ਪੂਰੇ ਹੋਏ ਹਨ। ਉਨ੍ਹਾਂ ਨੇ ‘ਗ੍ਰੀਨ ਗਾਂਧੀਨਗਰ ਲੋਕ ਸਭਾ, ਵਿਕਸਿਤ ਗਾਂਧੀਨਗਰ ਲੋਕ ਸਭਾ’ ਦੇ ਟੀਚੇ ਨੂੰ ਸਾਕਾਰ ਕਰਨ ਦਾ ਸੰਕਲਪ ਦੁਹਰਾਇਆ।

ਸ਼੍ਰੀ ਅਮਿਤ ਸ਼ਾਹ ਨੇ ਬੀਤੇ ਸ਼ਨੀਵਾਰ ਨੂੰ ਹੋਈ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਗੁਜਰਾਤ ਦੇ ਗ੍ਰਹਿ ਵਿਭਾਗ ਦੀ ਸਾਂਝੀ ਬੈਠਕ ਦਾ ਜ਼ਿਕਰ ਕੀਤਾ, ਜਿਸ ਵਿੱਚ ਨਵੀਨ ਨਯਾਯ ਸੰਹਿਤਾਵਾਂ ਦੇ ਲਾਗੂਕਰਨ ਅਤੇ ਗ੍ਰਹਿ ਵਿਭਾਗ ਦੇ ਆਧੁਨਿਕੀਕਰਣ ਦੇ ਨਾਲ-ਨਾਲ ਗੁਜਰਾਤ ਨੂੰ ਨਸ਼ਾਮੁਕਤ ਬਣਾਉਣ ‘ਤੇ ਚਰਚਾ ਹੋਈ। ਉਨ੍ਹਾਂ ਨੇ 1033 ਹੈਲਪਲਾਈਨ ਨੰਬਰ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਡਰੱਗਸ ਦੀ ਵਿਕਰੀ ਜਾਂ ਵਰਤੋਂ ਦੀ ਸੂਚਨਾ 1033 ‘ਤੇ ਦੇਣ ‘ਤੇ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਸਖ਼ਤ ਕਾਰਵਾਈ ਹੋਵੇਗੀ।

ਗ੍ਰਹਿ ਮੰਤਰੀ ਨੇ ਨਸ਼ਿਆਂ ਨੂੰ ਨੌਜਵਾਨਾਂ ਦੇ ਸਰੀਰ, ਦਿਮਾਗ ਅਤੇ ਇਕਾਗਰਤਾ ਨੂੰ ਖਤਮ ਕਰਨ ਵਾਲਾ ਅਤੇ ਅੱਤਵਾਦ ਨੂੰ ਹੁਲਾਰਾ ਦੇਣ ਵਾਲਾ ਦੱਸਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਨਕਸਲ-ਮੁਕਤ ਭਾਰਤ ਬਣਾਉਣ ਤੋਂ ਬਾਅਦ ਹੁਣ ਮੋਦੀ ਸਰਕਾਰ ਦਾ ਟੀਚਾ 31 ਦਸੰਬਰ 2029 ਤੱਕ ‘ਨਸ਼ਾ-ਮੁਕਤ ਭਾਰਤ’ ਬਣਾਉਣ ਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਨੂੰ 31 ਦਸਬਰ 2028 ਤੋਂ ਪਹਿਲਾਂ ਹੀ ‘ਨਸ਼ਾ-ਮੁਕਤ ਗੁਜਰਾਤ’ ਬਣਾਉਣ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ। ਸ਼੍ਰੀ ਸ਼ਾਹ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਕਲਾਸ ਵਿੱਚ ਬੱਚੇ ਦੇ ਵਿਵਹਾਰ ਵਿੱਚ ਬਦਲਾਅ ਦਿਖਣ ‘ਤੇ ਟੈਸਟ ਕਰਵਾਉਣ ਅਤੇ ਮਾਪਿਆਂ ਨੂੰ ਮਿਲਣ। ਉਨ੍ਹਾਂ ਨੇ ਮਾਪਿਆਂ ਅਤੇ ਨਾਗਰਿਕਾਂ ਨੂੰ ਵੀ ਆਲੇ-ਦੁਆਲੇ ਨਸ਼ੇ ਦੀ ਸੂਚਨਾ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਡਰੱਗਸ ਦੀ ਆਦਤ ਨਾਲ ਜੂਝ ਰਹੇ ਨੌਜਵਾਨਾਂ ਲਈ ਨਸ਼ਾ ਮੁਕਤੀ ਕੇਂਦਰ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਆਦਤ ਹੋਣ ‘ਤੇ ਇਲਾਜ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਦਾ ਨਾਮ ਵੀ ਜਨਤਕ ਨਹੀਂ ਕੀਤਾ ਜਾਵੇਗਾ। 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਨਸ਼ਾ-ਮੁਕਤ ਗੁਜਰਾਤ’ ਅਤੇ ‘ਨਸ਼ਾ-ਮੁਕਤ ਭਾਰਤ’ ਬਣਾਉਣ ਦੀ ਲੜਾਈ ਸਰਕਾਰ ਇਕੱਲੇ ਨਹੀਂ ਲੜ ਸਕਦੀ। ਨਾਗਰਿਕਾਂ, ਅਧਿਆਪਕਾਂ ਅਤੇ ਮਾਪਿਆਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 1 ਦਸੰਬਰ ਤੋਂ ਕੰਟਰੋਲ ਰੂਮ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ, ਜਿਸ ਨਾਲ ਡਰੱਗਸ ਸਬੰਧੀ ਕੋਈ ਵੀ ਸੂਚਨਾ ਮਿਲਣ ਦੇ ਤਿੰਨ ਘੰਟਿਆਂ ਦੇ ਅੰਦਰ ਕਾਰਵਾਈ ਦੀ ਵਿਵਸਥਾ ਹੋਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਲਈ ਵਿਗਿਆਨਕ ਵਿਧੀ ਤਿਆਰ ਕਰ ਲਈ ਗਈ ਹੈ। ਡਰੱਗਸ ਦਾ ਕਾਰੋਬਾਰ ਕਰਨ ਵਾਲਿਆਂ ਦੇ ਸਾਜਿਸ਼ਕਰਤਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜ਼ੇਲ੍ਹ ਭੇਜਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਗਰੰਟੀ ਦਿੰਦੇ ਹੋਏ ਕਿਹਾ ਕਿ ਨਸ਼ੇ ਦੇ ਕਾਰੋਬਾਰ ‘ਤੇ ਹਮਲੇ ਦੇ ਮਾਮਲੇ ਵਿੱਚ ਸਰਕਾਰ ਇੱਕ ਕਦਮ ਵੀ ਪਿੱਛੇ ਨਹੀਂ ਹਟੇਗੀ। ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਸਥਾਨਕ ਲੋਕਾਂ ਨੂੰ ‘ਨਸ਼ਾ-ਮੁਕਤ ਗੁਜਰਾਤ’ ਬਣਾਉਣ ਵਿੱਚ ਸਰਗਰਮ ਸਹਿਯੋਗ ਕਰਨ ਦਾ ਸੰਕਲਪ ਵੀ ਦਿਵਾਇਆ।

ਇਸ ਮੌਕੇ ਗ੍ਰਹਿ ਮੰਤਰੀ ਨੇ ਗੁਜਰਾਤ ਦੇ ਲੋਕਾਂ ਨੂੰ ਦੀਵਾਲੀ ਅਤੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਗੁਜਰਾਤੀ ਨਵੇਂ ਵਰ੍ਹੇ (Bestu Varas) ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

****

ਆਰਕੇ / ਆਰਆਰ / ਪੀਆਰ/ ਏਜੀ/ ਏਕੇ


(Release ID: 2334678) ਵਿਜ਼ੀਟਰ ਕਾਊਂਟਰ : 7