Posted On:
09 NOV 2026 6:10PM by PIB Chandigarh
ਭਾਰਤੀ ਰੇਲਵੇ ਨੇ 2 ਤੋਂ 31 ਅਕਤੂਬਰ 2026 ਤੱਕ ਜ਼ੋਨਲ ਰੇਲਵੇ, ਡਿਵੀਜ਼ਨਾਂ, ਉਤਪਾਦਨ ਇਕਾਈਆਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਹੋਰ ਰੇਲਵੇ ਅਦਾਰਿਆਂ ਵਿੱਚ 'ਸਪੈਸ਼ਲ ਮੁਹਿੰਮ 6' ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ । ਇਸ ਮੁਹਿੰਮ ਦੌਰਾਨ ਸਫ਼ਾਈ, ਕਬਾੜ ਦੇ ਨਿਪਟਾਰੇ, ਈ-ਕੂੜਾ ਪ੍ਰਬੰਧਨ, ਜਗ੍ਹਾ ਦੇ ਪ੍ਰਬੰਧਨ, ਰਿਕਾਰਡ ਪ੍ਰਬੰਧਨ ਅਤੇ ਲੰਬਿਤ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਦਰਜ ਕੀਤੀਆਂ ਗਈਆਂ ।
ਇਸ ਮੁਹਿੰਮ ਦੇ ਹਿੱਸੇ ਵਜੋਂ, ਰੇਲਵੇ ਸਟੇਸ਼ਨਾਂ, ਦਫ਼ਤਰਾਂ, ਵਰਕਸ਼ਾਪਾਂ ਅਤੇ ਹੋਰ ਰੇਲਵੇ ਅਦਾਰਿਆਂ ਵਿੱਚ 1 ਲੱਖ ਤੋਂ ਵੱਧ ਸਫ਼ਾਈ ਮੁਹਿੰਮਾਂ ਚਲਾਈਆਂ ਗਈਆਂ। ਭਾਰਤੀ ਰੇਲਵੇ ਨੇ ਕਬਾੜ ਦੇ ਨਿਪਟਾਰੇ ਰਾਹੀਂ ਰੁਪਏ 628.49 ਕਰੋੜ ਦੀ ਕਮਾਈ ਕੀਤੀ, ਜੋ ਕਿ ਰੁਪਏ 600 ਕਰੋੜ ਦੇ ਨਿਰਧਾਰਿਤ ਟੀਚੇ ਤੋਂ ਵੱਧ ਹੈ । ਇਸ ਮੁਹਿੰਮ ਰਾਹੀਂ ਕਬਾੜ, ਪੁਰਾਣੀ ਹੋ ਚੁੱਕੀ ਸਮੱਗਰੀ ਅਤੇ ਹੋਰ ਬੇਲੋੜੀਆਂ ਵਸਤਾਂ ਨੂੰ ਹਟਾ ਕੇ 6,20,121 ਵਰਗ ਫੁੱਟ ਜਗ੍ਹਾ ਖ਼ਾਲੀ ਕਰਵਾਈ ਗਈ ।
ਇਸ ਸਾਲ ਦੀ ਮੁਹਿੰਮ ਵਿੱਚ "ਈ-ਕੂੜੇ ਦੀ ਪ੍ਰਭਾਵਸ਼ਾਲੀ ਇਕੱਤਰਤਾ, ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਅਤੇ ਨਿਪਟਾਰੇ" 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਸੀ, ਜੋ ਕਿ ਇਸ ਸਾਲ ਦੀ ਮੁਹਿੰਮ ਦਾ ਮੁੱਖ ਕੇਂਦਰ ਬਿੰਦੂ ਸੀ । ਜ਼ਿੰਮੇਵਾਰ ਕੂੜਾ ਪ੍ਰਬੰਧਨ ਵੱਲ ਇੱਕ ਅਹਿਮ ਕਦਮ ਚੁੱਕਦਿਆਂ, ਈ-ਕੂੜੇ ਦੀਆਂ 1.50 ਲੱਖ ਤੋਂ ਵੱਧ ਇਕਾਈਆਂ ਦਾ ਨਿਪਟਾਰਾ ਕੀਤਾ ਗਿਆ, ਜਿਸ ਨਾਲ ਰੁਪਏ 10.43 ਕਰੋੜ ਦੀ ਆਮਦਨ ਹੋਈ ।
ਇਸ ਤੋਂ ਇਲਾਵਾ, ਭਾਰਤੀ ਰੇਲਵੇ ਨੇ ਕਈ ਹੋਰ ਗਤੀਵਿਧੀਆਂ ਵੀ ਕੀਤੀਆਂ, ਜਿਨ੍ਹਾਂ ਵਿੱਚ ਪੁਰਾਣੀਆਂ ਭੌਤਿਕ ਅਤੇ ਇਲੈਕਟ੍ਰੋਨਿਕ ਫਾਈਲਾਂ ਦੀ ਵਿਆਪਕ ਸਮੀਖਿਆ, ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦਾ ਨਿਪਟਾਰਾ, ਸੰਸਦੀ ਭਰੋਸੇ, ਵੀ ਆਈ ਪੀ ਹਵਾਲੇ ਅਤੇ ਹੋਰ ਲੰਬਿਤ ਮਾਮਲਿਆਂ 'ਤੇ ਕਾਰਵਾਈ ਸ਼ਾਮਲ ਸੀ । ਇਨ੍ਹਾਂ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਦਰਜ ਕੀਤੀਆਂ ਗਈਆਂ । ਇਨ੍ਹਾਂ ਪਹਿਲਕਦਮੀਆਂ ਦਾ ਮੰਤਵ ਰਿਕਾਰਡ ਪ੍ਰਬੰਧਨ ਵਿੱਚ ਸੁਧਾਰ ਕਰਨਾ, ਲੰਬਿਤ ਮਾਮਲਿਆਂ ਨੂੰ ਘਟਾਉਣਾ, ਅਤੇ ਇੱਕ ਸਾਫ਼-ਸੁਥਰਾ, ਵਧੇਰੇ ਸੰਗ 'ਰੇਲ ਜਨ ਸੰਵਾਦ' ਨਾਗਰਿਕਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਦਾ ਹੈ ।
ਭਾਰਤੀ ਰੇਲਵੇ ਨੇ 'ਵਿਸ਼ੇਸ਼ ਮੁਹਿੰਮ 6' ('ਵਿਸ਼ੇਸ਼ ਮੁਹਿੰਮ 6) ਦੇ ਹਿੱਸੇ ਵਜੋਂ, ਰੇਲਵੇ ਦੇ ਸੀਨੀਅਰ ਅਧਿਕਾਰੀਆਂ ਅਤੇ ਰੇਲ ਯਾਤਰੀਆਂ ਵਿਚਕਾਰ ਸਿੱਧੀ ਗੱਲਬਾਤ ਨੂੰ ਸੁਵਿਧਾਜਨਕ ਬਣਾਉਣ ਲਈ 'ਰੇਲ ਜਨ ਸੰਵਾਦ' ਦਾ ਆਯੋਜਨ ਕੀਤਾ । 22 ਅਕਤੂਬਰ 2026 ਨੂੰ ਦੇਸ਼ ਭਰ ਦੇ 5,884 ਰੇਲਵੇ ਸਟੇਸ਼ਨਾਂ 'ਤੇ ਇੱਕੋ ਸਮੇਂ 'ਰੇਲ ਜਨ ਸੰਵਾਦ' ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਨਾਲ ਯਾਤਰੀਆਂ ਨੂੰ ਰੇਲਵੇ ਅਧਿਕਾਰੀਆਂ ਨਾਲ ਸਿੱਧੇ ਤੌਰ 'ਤੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰਨ ਦਾ ਮੌਕਾ ਮਿਲਿਆ ।
'ਵਿਸ਼ੇਸ਼ ਮੁਹਿੰਮ 6' ਦੀ ਸਫਲ ਸਮਾਪਤੀ, ਰੇਲਵੇ ਅਦਾਰਿਆਂ ਵਿੱਚ ਸਫ਼ਾਈ ਬਣਾਈ ਰੱਖਣ, ਸਰੋਤਾਂ ਦੀ ਕੁਸ਼ਲ ਵਰਤੋਂ ਯਕੀਨੀ ਬਣਾਉਣ, ਕੂੜੇ ਦੇ ਜ਼ਿੰਮੇਵਾਰਾਨਾ ਨਿਪਟਾਰੇ ਨੂੰ ਉਤਸ਼ਾਹਿਤ ਕਰਨ, ਰਿਕਾਰਡ ਪ੍ਰਬੰਧਨ ਵਿੱਚ ਸੁਧਾਰ ਕਰਨ ਅਤੇ ਲੰਬਿਤ ਮਾਮਲਿਆਂ ਦੇ ਸਮੇਂ ਸਿਰ ਹੱਲ ਨੂੰ ਯਕੀਨੀ ਬਣਾਉਣ ਪ੍ਰਤੀ ਭਾਰਤੀ ਰੇਲਵੇ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ । ਇਹ ਪਹਿਲਕਦਮੀਆਂ ਭਾਰਤੀ ਰੇਲਵੇ ਵਿੱਚ ਪ੍ਰਸ਼ਾਸਕੀ ਕੁਸ਼ਲਤਾ ਅਤੇ ਨਾਗਰਿਕ-ਕੇਂਦਰਿਤ ਸ਼ਾਸਨ ਨੂੰ ਹੋਰ ਮਜ਼ਬੂਤ ਕਰਦੀਆਂ ਹਨ।
**************
ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ /ਵਿਕਾਸ ਝਾਅ