ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਬਸਤਰ ਦੇ ਕਰਨਪੁਰ ਸਥਿਤ ਕੋਬਰਾ ਅਪਰੇਸ਼ਨਜ਼ ਬੇਸ ਵਿੱਚ ਜਵਾਨਾਂ ਨਾਲ ਦੀਵਾਲੀ ਦੇ ਜਸ਼ਨਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Posted On: 08 NOV 2026 7:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਬਸਤਰ ਦੇ ਕਰਨਪੁਰ ਸਥਿਤ ਕੋਬਰਾ ਅਪਰੇਸ਼ਨਜ਼ ਬੇਸ ਵਿੱਚ ਜਵਾਨਾਂ ਨਾਲ ਦੀਵਾਲੀ ਦੇ ਜਸ਼ਨਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।

ਸ਼੍ਰੀ ਮੋਦੀ ਨੇ ਕਿਹਾ ਕਿ ਇਹ ਜਸ਼ਨ ਬਸਤਰ ਵਿੱਚ ਦੀਵਾਲੀ ਦੇ ਉਤਸ਼ਾਹ ਨੂੰ ਦਰਸਾਉਂਦੇ ਹਨ, ਜੋ ਸੁਰੱਖਿਆ ਬਲਾਂ ਦੇ ਸਮਰਪਣ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਨਕਸਲਵਾਦ ਹੁਣ ਇਤਿਹਾਸ ਬਣ ਚੁੱਕਾ ਹੈ ਅਤੇ ਵਿਕਾਸ ਹੀ ਅੱਗੇ ਵਧਣ ਦਾ ਰਾਹ ਹੈ। ਸ਼੍ਰੀ ਮੋਦੀ ਨੇ ਇਸ ਮੌਕੇ ਨੂੰ ਖਾਸ ਅਤੇ ਯਾਦਗਾਰੀ ਦੱਸਿਆ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

“ਬਸਤਰ ਵਿੱਚ ਦੀਵਾਲੀ… ਇਸ ਸਭ ਲਈ ਸਾਡੇ ਸੁਰੱਖਿਆ ਬਲਾਂ ਦਾ ਧੰਨਵਾਦ!

ਨਕਸਲਵਾਦ ਹੁਣ ਇਤਿਹਾਸ ਬਣ ਚੁੱਕਾ ਹੈ।

ਵਿਕਾਸ ਹੀ ਅੱਗੇ ਵਧਣ ਦਾ ਰਾਹ ਹੈ।

ਅੱਜ ਦਾ ਦਿਨ ਖਾਸ ਅਤੇ ਯਾਦਗਾਰੀ ਰਿਹਾ।”

“ਬਸਤਰ ਵਿੱਚ ਦੀਵਾਲੀ ਦਾ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ!”

*************

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2334222) ਵਿਜ਼ੀਟਰ ਕਾਊਂਟਰ : 11