Posted On:
06 NOV 2026 9:55AM by PIB Chandigarh
ਸ਼ਾਕਯਮੁਨੀ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ‘ਤੇ ਪ੍ਰਾਰਥਨਾ ਕਰਨ ਅਤੇ ਸ਼ਰਧਾਂਜਲੀ ਦੇਣ ਲਈ ਹੁਣ ਤੱਕ 21,000 ਤੋਂ ਵੱਧ ਭਗਤਾਂ ਨੇ ਗਾਦੇਨ ਨਾਮਗਯਾਲ ਲਹਾਤਸੇ (ਤਵਾਂਗ ਮਠ) ਪਹੁੰਚੇ। ਤਵਾਂਗ ਅਤੇ ਅਰੁਣਾਚਲ ਪ੍ਰਦੇਸ਼ ਦੇ ਗੁਆਂਢੀ ਖੇਤਰਾਂ ਦੇ ਭਗਤ ਪਵਿੱਤਰ ਅਵਸ਼ੇਸ਼ਾਂ ਦੀ ਮੌਜੂਦਗੀ ਵਿੱਚ ਅਸ਼ੀਰਵਾਦ ਲੈਣ ਲਈ ਮਠ ਵਿੱਚ ਇਕੱਠੇ ਹੋ ਰਹੇ ਹਨ। ਤਵਾਂਗ ਮਠ ਵਿੱਚ ਪ੍ਰਦਰਸ਼ਨੀ 7 ਨਵੰਬਰ, 2026 ਤੱਕ ਆਮ ਜਨਤਾ ਲਈ ਖੁੱਲ੍ਹੀ ਰਹੇਗੀ।

ਪ੍ਰਦਰਸ਼ਨੀ ਦਾ ਵਿਸ਼ੇਸ਼ ਇਤਿਹਾਸਕ ਅਤੇ ਅਧਿਆਤਮਿਕ ਮਹੱਤਵ ਹੈ ਕਿਉਂਕਿ ਪਵਿੱਤਰ ਅਵਸ਼ੇਸ਼ 13 ਵਰ੍ਹਿਆਂ ਤੋਂ ਬਾਅਦ, ਅਰੁਣਾਚਲ ਪ੍ਰਦੇਸ਼ ਵਾਪਸ ਪਰਤੇ ਹਨ। ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ ਤੋਂ ਲਿਆਂਦੇ ਗਏ ਇਹ ਅਵਸ਼ੇਸ਼ ਬੌਧ ਭਿਕਸ਼ੂਆਂ, ਨੰਸ, ਭਗਤਾਂ ਅਤੇ ਆਮ ਜਨਤਾ ਨੂੰ ਸ਼ਾਕਯਮੁਨੀ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਨੂੰ ਸ਼ਰਧਾਂਜਲੀ ਦੇਣ ਅਤੇ ਦੇਸ਼ ਦੀ ਅਮੀਰ ਬੌਧੀ ਵਿਰਾਸਤ ਦੇ ਨਾਲ ਆਪਣੇ ਜੁੜਾਅ ਨੂੰ ਡੂੰਘਾ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।
ਪਵਿੱਤਰ ਅਵਸ਼ੇਸ਼ਾਂ ਦੀ ਖੋਜ ਸਾਲ 1898 ਵਿੱਚ ਉੱਤਰ ਪ੍ਰਦੇਸ਼ ਦੇ ਪਿਪਰਾਵਾਹ ਵਿੱਚ ਕੀਤੀ ਗਈ ਸੀ। ਉਨ੍ਹਾਂ ਦੀ ਭਾਲ ਬੌਧ ਧਰਮ ਦੇ ਪੁਰਾਤੱਤਵ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ ਵਿੱਚ ਸੁਰੱਖਿਅਤ, ਅਵਸ਼ੇਸ਼ ਬੌਧ ਭਾਈਚਾਰਿਆਂ ਲਈ ਬਹੁਤ ਜ਼ਿਆਦਾ ਇਤਿਹਾਸਕ, ਪੁਰਾਤੱਤਵ ਅਤੇ ਅਧਿਆਤਮਿਕ ਮਹੱਤਵ ਰੱਖਦੇ ਹਨ।

ਬੌਧ ਧਰਮ ਦੀ ਅਮੀਰ ਵਿਰਾਸਤ ਨੂੰ ਉਜਾਗਰ ਕਰਨ ਲਈ ਤਵਾਂਗ ਮਠ ਵਿੱਚ ਦੋ ਵਿਸ਼ੇਸ਼ ਪ੍ਰਦਰਸ਼ਨੀਆਂ ਦਾ ਵੀ ਆਯੋਜਨ ਕੀਤਾ ਗਿਆ ਹੈ। ਇੰਟਰਨੈਸ਼ਨਲ ਬੁੱਧੀਸਟ ਫੈੱਡਰੇਸ਼ਨ (ਆਈਬੀਸੀ) ਦੁਆਰਾ ‘ਅਨਅਰਥਿੰਗ ਦ ਸੈਕ੍ਰਡ ਪਿਪਰਾਹਵਾ: ਦ ਸਟੋਰੀ ਆਫ ਦ ਹੋਲੀ ਬੁੱਧ ਰੈਲਿਕਸ ਐਂਡ ਦੇਅਰ ਡਿਸਕਵਰੀ’ ਅਵਸ਼ੇਸ਼ਾਂ ਦੀ ਭਾਲ ਅਤੇ ਇਤਿਹਾਸਕ ਮਹੱਤਵ ਦਾ ਪਤਾ ਲਗਾਉਂਦੀ ਹੈ। ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ ਦੁਆਰਾ ਇਕੱਠੀ ਕੀਤੀ ਗਈ ‘ਕਰੌਸਰੋਡਸ ਆਫ ਧੰਮਾ: ਕਲਾਸੀਕਲ ਲਿਗੇਸਿਜ, ਲਿਵਿੰਗ ਆਰਟ ਐਂਡ ਅੰਥ੍ਰੌਪੌਲੌਜਿਕਲ ਪਰਸਪੈਕਟਿਵਸ’, ਬੌਧ ਧਰਮ ਦੇ ਇਤਿਹਾਸਕ, ਕਲਾਤਮਕ ਅਤੇ ਸੱਭਿਆਚਾਰਕ ਆਯਾਮਾਂ ਨੂੰ ਦਰਸਾਉਂਦਾ ਹੈ।
ਤਵਾਂਗ ਮਠ ਵਿੱਚ ਪ੍ਰਦਰਸ਼ਨੀ ਤੋਂ ਬਾਅਦ, ਪਵਿੱਤਰ ਅਵਸ਼ੇਸ਼ਾਂ ਨੂੰ 8 ਤੋਂ 13 ਨਵੰਬਰ, 2026 ਤੱਕ ਟੀਜੀਐੱਲ ਮਠ (ਲੋਅਰ ਗੋਮਪਾ), ਬੋਮਡਿਲਾ ਅਤੇ ਉਸ ਤੋਂ ਬਾਅਦ 14 ਤੋਂ 20 ਨਵੰਬਰ, 2026 ਤੱਕ ਗੋਲਡਨ ਪੈਗੋੜਾ, ਨਾਮਸਾਈ ਲੈ ਜਾਇਆ ਗਿਆ। ਪਵਿੱਤਰ ਅਵਸ਼ੇਸ਼ 21 ਨਵੰਬਰ, 2026 ਨੂੰ ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ ਵਾਪਸ ਲਿਆਂਦੇ ਜਾਣਗੇ।

ਇਹ ਪ੍ਰਦਰਸ਼ਨੀ ਸੱਭਿਆਚਾਰਕ ਮੰਤਰਾਲੇ ਦੁਆਰਾ ਇੰਟਰਨੈਸ਼ਨਲ ਬੁੱਧੀਸਟ ਫੈੱਡਰੇਸ਼ਨ ਅਤੇ ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਨਾਲ ਮਿਲ ਕੇ ਆਯੋਜਿਤ ਕੀਤੀ ਜਾ ਰਹੀ ਹੈ। ਇਹ ਪਹਿਲਕਦਮੀ ਦੇਸ਼ ਦੀ ਅਮੀਰ ਬੌਧੀ ਵਿਰਾਸਤ ਨੂੰ ਬਚਾਉਣ ਅਤੇ ਹੁਲਾਰਾ ਦੇਣ ਅਤੇ ਸ਼ਾਂਤੀ, ਦਿਆਲਤਾ, ਗਿਆਨ ਅਤੇ ਆਲਮੀ ਭਾਈਚਾਰੇ ‘ਤੇ ਕੇਂਦ੍ਰਿਤ ਭਗਵਾਨ ਬੁੱਧ ਦੀ ਹਮੇਸ਼ਾ ਰਹਿਣ ਵਾਲੀਆਂ ਸਿੱਖਿਆਵਾਂ ਨੂੰ ਫੈਲਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
***
ਐੱਮ ਅੰਨਾਦੁਰਈ/ ਏਕੇ