ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪੀਆਈਬੀ ਨਾਗਪੁਰ ਦੇ ‘ਨਕਸਲ ਮੁਕਤ ਭਾਰਤ’ ਵਿਸ਼ੇ ‘ਤੇ ਆਯੋਜਿਤ ਵਾਰਤਾਲਾਪ ਵਿੱਚ ਗੜ੍ਹਚਿਰੌਲੀ ਵਿੱਚ ਸੁਰੱਖਿਆ, ਵਿਕਾਸ ਅਤੇ ਭਾਈਚਾਰਕ ਭਾਗੀਦਾਰੀ ‘ਤੇ ਜ਼ੋਰ ਦਿੱਤਾ ਗਿਆ


ਨਕਸਲ ਮੁਕਤ ਭਾਰਤ ਦੇ ਨਿਰਮਾਣ ਲਈ ਸੁਰੱਖਿਆ ਅਭਿਆਨ, ਵਿਕਾਸ ਪਹਿਲਕਦਮੀ ਅਤੇ ਪੁਨਰਵਾਸ ਮਹੱਤਵਪੂਰਨ: ਸ਼੍ਰੀ ਸੰਦੀਪ ਪਾਟਿਲ, ਸ਼ਪੈਸ਼ਲ ਇੰਸਪੈਕਟਰ ਜਨਰਲ ਆਫ ਪੁਲਿਸ, ਨਾਗਪੁਰ ਰੇਂਜ


Posted On: 04 NOV 2026 7:02PM by PIB Chandigarh

ਪੱਤਰ ਸੂਚਨਾ ਦਫ਼ਤਰ (PIB), ਨਾਗਪੁਰ ਨੇ ਗੜ੍ਹਚਿਰੌਲੀ ਪੁਲਿਸ ਦੇ ਸਹਿਯੋਗ ਨਾਲ 4 ਨਵੰਬਰ 2026 ਨੂੰ ਗੜ੍ਹਚਿਰੌਲੀ ਸਥਿਤ ਪੁਲਿਸ ਹੈੱਡਕੁਆਰਟਰ ਦੇ ਏਕਲਵਯ ਹਾਲ ਵਿੱਚ ‘ਨਕਸਲ ਮੁਕਤ ਭਾਰਤ’ ਵਿਸ਼ੇ ‘ਤੇ ਇੱਕ ਦਿਨਾਂ ਵਾਰਤਾਲਾਪ ਮੀਡੀਆ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਗੜ੍ਹਚਿਰੌਲੀ ਜ਼ਿਲ੍ਹੇ ਦੇ ਕਈ ਪੱਤਰਕਾਰਾਂ ਨੇ ਹਿੱਸਾ ਲਿਆ। ਇਸ ਵਿੱਚ ਸੀਨੀਅਰ ਅਤੇ ਖੱਬੇ ਪੱਖੀ ਅੱਤਵਾਦ ਨਾਲ ਨਜਿੱਠਣ ਲਈ ਦੇਸ਼ ਦੇ ਯਤਨਾਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਮਹਿਮਾਨਾਂ ਦੇ ਸੁਆਗਤ ਦੇ ਨਾਲ ਹੋਈ। ਇਸ ਤੋਂ ਬਾਅਦ, ਪੀਆਈਬੀ ਨਾਗਪੁਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਸ਼੍ਰੀ ਸੌਰਭ ਖੇਕੜ੍ਹੇ ਦੁਆਰਾ ਸ਼ੁਰੂਆਤੀ ਟਿੱਪਣੀਆਂ ਨਾਲ ਹੋਈ। ਉਨ੍ਹਾਂ ਨੇ ਸਰਕਾਰ ਅਤੇ ਮੀਡੀਆ ਦਰਮਿਆਨ ਸੰਵਾਦ ਦੇ ਇੱਕ ਮੰਚ ਵਜੋਂ ਵਾਰਤਾਲਾਪ ਦੇ ਮਹੱਤਵ ਨੂੰ ਉਜਾਗਰ ਕੀਤਾ। ਨਾਲ ਹੀ, ਸਰਕਾਰੀ ਪਹਿਲਕਦਮੀਆਂ ਅਤੇ ਖੇਤਰ ਵਿੱਚ ਹੋ ਰਹੇ ਵਿਕਾਸ ਨਾਲ ਜੁੜੀ ਸਟੀਕ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਖੇਤਰੀ ਪੱਤਰਕਾਰਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।Addressing the gathering 

ਇਕੱਠ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ, ਨਾਗਪੁਰ ਰੇਂਜ ਦੇ ਸਪੈਸ਼ਲ ਇੰਸਪੈਕਟਰ ਜਨਰਲ ਆਫ ਪੁਲਿਸ ਅਤੇ ਐਂਟੀ ਨਕਸਲ ਆਪ੍ਰੇਸ਼ਨਜ਼ (ANO) ਦੇ ਇੰਸਪੈਕਟਰ ਸ਼੍ਰੀ ਸੰਦੀਪ ਪਾਟਿਲ ਨੇ ਸ਼ਹਿਰੀ ਮਾਓਵਾਦ ਅਤੇ ਇਸ ਦੇ ਵਿਆਪਕ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਦੱਸਿਆ ਕਿ ਨਿਰੰਤਰ ਯਤਨਾਂ, ਦ੍ਰਿੜ੍ਹ ਸੰਕਲਪ ਦੇ ਨਾਲ ਚਲਾਏ ਗਏ ਸੁਰੱਖਿਆ ਅਭਿਆਨਾਂ ਅਤੇ ਰਾਸ਼ਟਰੀ ਮਹੱਤਵ ਦੇ ਕਈ ਅਭਿਆਨਾਂ ਰਾਹੀਂ ਗੜ੍ਹਚਿਰੌਲੀ ਮਾਓਵਾਦ ਪ੍ਰਭਾਵਿਤ ਖੇਤਰ ਤੋਂ ਨਕਸਲ ਮੁਕਤ ਜ਼ਿਲ੍ਹੇ ਵਜੋਂ ਪਰਿਵਰਤਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਗੜ੍ਹਚਿਰੌਲੀ ਦੀ ਇਹ ਯਾਤਰਾ ਦਰਸਾਉਂਦੀ ਹੈ ਕਿ ਸੁਰੱਖਿਆ ਬਲਾਂ, ਪ੍ਰਭਾਵਸ਼ਾਲੀ ਪੁਲਿਸ ਵਿਵਸਥਾ ਅਤੇ ਵਿਕਾਸ ਪਹਿਲਕਦਮੀਆਂ ਦਰਮਿਆਨ ਤਾਲਮੇਲ ਵਾਲੇ ਯਤਨਾਂ ਨਾਲ ਸਥਾਈ ਬਦਲਾਅ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਨਕਸਲ ਮੁਕਤ ਭਾਰਤ ਭਾਰਤ ਦੇ ਰਾਸ਼ਟਰੀ ਸੰਕਲਪ ਦੀ ਦਿਸ਼ਾ ਵਿੱਚ ਗੜ੍ਹਚਿਰੌਲੀ ਅੱਜ ਇੱਕ ਉਦਾਹਰਣ ਪੇਸ਼ ਕਰ ਰਿਹਾ ਹੈ।

ਉਨ੍ਹਾਂ ਨੇ ਸੰਗਠਿਤ ਮਾਓਵਾਦੀ ਨੈੱਟਵਰਕਾਂ ਨਾਲ ਸੰਵਿਧਾਨਿਕ ਲੋਕਤੰਤਰ ਦੇ ਸਾਹਮਣੇ ਪੈਦਾ ਹੋਈਆਂ ਚੁਣੌਤੀਆਂ ਨੂੰ ਉਜਾਗਰ ਕੀਤਾ। ਨਾਲ ਹੀ, ਉਨ੍ਹਾਂ ਨੇ ਦੱਸਿਆ ਕਿ ਮਾਓਵਾਦੀ ਅੰਦੋਲਨ ਸਿਰਫ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਹਥਿਆਰਬੰਦ ਗਤੀਵਿਧੀਆਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਦਾ ਦਾਇਰਾ ਇਸ ਨਾਲੋਂ ਕਿਤੇ ਵੱਧ ਫੈਲਿਆ ਹੋਇਆ ਹੈ।  

ਉਨ੍ਹਾਂ ਨੇ ਮਾਓਵਾਦੀ ਚੁਣੌਤੀ ਦੇ ਵਿਆਪਕ ਪਹਿਲੂਆਂ ਬਾਰੇ ਚਰਚਾ ਕਰਦੇ ਹੋਏ ਇਸ ਦੇ ਸੰਗਠਨਾਤਮਕ ਢਾਂਚੇ, ਵਿਚਾਰਕ ਪ੍ਰਭਾਵ ਅਤੇ ਸੰਘਰਸ਼ ਪ੍ਰਭਾਵਿਤ ਖੇਤਰਾਂ ਤੋਂ ਬਾਹਰ ਕਿਰਿਆਸ਼ੀਲ ਨੈੱਟਵਰਕਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਚੁਣੌਤੀ ਨਾਲ ਨਜਿੱਠਣ ਲਈ ਸੁਰੱਖਿਆ ਉਪਾਵਾਂ ਦੇ ਨਾਲ-ਨਾਲ ਵਿਕਾਸ ਅਤੇ ਜਨਤਕ-ਜਾਗਰੂਕਤਾ ਨੂੰ ਸ਼ਾਮਲ ਕਰਦੇ ਹੋਏ ਸੰਪੂਰਨ ਦ੍ਰਿਸ਼ਟੀਕੋਣ ਅਪਣਾਉਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। 

ਸ਼੍ਰੀ ਪਾਟਿਲ ਨੇ ਜ਼ੋਰ ਦੇ ਕੇ ਕਿਹਾ ਕਿ ਖੱਬੇ ਪੱਖੀ ਅੱਤਵਾਦ ਨਾਲ ਨਜਿੱਠਣ ਦੇ ਯਤਨ ਸਿਰਫ਼ ਸੁਰੱਖਿਆ ਅਭਿਆਨਾਂ ਤੱਕ ਸੀਮਤ ਨਹੀਂ ਹੋਣੇ ਚਾਹੀਦੇ ਹਨ, ਸਗੋਂ ਇਨ੍ਹਾਂ ਵਿੱਚ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤੀ ਦੇਣ, ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਸਰਕਾਰੀ ਭਲਾਈ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣ ‘ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸਲ ਕ੍ਰਾਂਤੀ ਉਹ ਹੈ, ਜੋ ਭਾਰਤ ਦੇ ਸੰਵਿਧਾਨ ਰਾਹੀਂ ਆਉਂਦੀ ਹੈ। ਉਨ੍ਹਾਂ ਨੇ ਇਹ ਵਿਚਾਰ ਭਾਰਤ ਰਤਨ ਡਾ. ਬਾਬਾਸਾਹੇਬ ਅੰਬੇਡਕਰ ਨੂੰ ਸਮਰਪਿਤ ਕੀਤਾ। 

ਨੀਤੀ ਵਿਸ਼ਲੇਸ਼ਕ ਸ਼੍ਰੀ ਪੀ.ਵਾਈ. ਰਮਨਾ ਨੇ ‘ਮਾਓਵਾਦੀ ਅਰਥਵਿਵਸਥਾ’ ਵਿਸ਼ੇ ‘ਤੇ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਖੱਬੇ ਪੱਖੀ ਅੱਤਵਾਦ ਦੇ ਆਰਥਿਕ ਪਹਿਲੂਆਂ ਅਤੇ ਸਥਾਨਕ ਸੰਸਾਧਨਾਂ ਅਤੇ ਆਰਥਿਕ ਗਤੀਵਿਧੀਆਂ ਨਾਲ ਇਸ ਦੇ ਜੁੜਾਅ ਨੂੰ ਸਮਝਾਇਆ। ਚਰਚਾ ਦੌਰਾਨ ਖਣਿਜ ਸੰਪਦਾ, ਸਥਾਨਕ ਆਰਥਿਕ ਢਾਂਚੇ ਅਤੇ ਮਾਓਵਾਦੀ ਗਤੀਵਿਧੀਆਂ ਨਾਲ ਜੁੜੇ ਵਿੱਤੀ ਨੈੱਟਵਰਕ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ। 

ਉਨ੍ਹਾਂ ਨੇ ਸੰਘਰਸ਼ ਦੇ ਆਰਥਿਕ ਪਹਿਲੂਆਂ ਨੂੰ ਸਮਝਣ ਦੇ ਨਾਲ-ਨਾਲ ਸਥਾਨਕ ਭਾਈਚਾਰਿਆਂ ਅਤੇ ਵਿਕਾਸ ਬਾਰੇ ਅਜਿਹੀਆਂ ਗਤੀਵਿਧੀਆਂ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਦੇ ਮਹੱਤਵ ਬਾਰੇ ਵੀ ਚਰਚਾ ਕੀਤੀ। ਇਸ ਸੈਸ਼ਨ ਵਿੱਚ ਖੱਬੇ ਪੱਖੀ ਅੱਤਵਾਦ ਦੇ ਆਰਥਿਕ ਪਹਿਲੂਆਂ ਬਾਰੇ ਮੀਡੀਆ ਦੁਆਰਾ ਤੱਥਪੂਰਨ ਅਤੇ ਸੰਤੁਲਿਤ ਰਿਪੋਰਟਿੰਗ ਕੀਤੇ ਜਾਣ ਦੀ ਲੋੜ ਨੂੰ ਰੇਖਾਂਕਿਤ ਕੀਤਾ ਗਿਆ।

ਖੱਬੇ ਪੱਖੀ ਅੱਤਵਾਦ ਨਾਲ ਨਜਿੱਠਣ ਵਿੱਚ ਗ੍ਹੜਚਿਰੌਲੀ ਦੀ ਯਾਤਰਾ

ਗੜ੍ਹਚਿਰੌਲੀ ਦੇ ਸੁਪਰਡੈਂਟ ਆਫ ਪੁਲਿਸ ਸ਼੍ਰੀ ਐੱਮ.ਰਮੇਸ਼ ਨੇ ਅਭਿਆਨ ਸਬੰਧੀ ਜਾਣਕਾਰੀ ਦਿੰਦੇ ਹੋਏ ਖੱਬੇ ਪੱਖੀ ਅੱਤਵਾਦ ਨਾਲ ਨਜਿੱਠਣ ਵਿੱਚ ਜ਼ਿਲ੍ਹੇ ਦੀ ਹੁਣ ਤੱਕ ਦੀ ਯਾਤਰਾ ਅਤੇ ਬਾਰਸ਼ ਦੌਰਾਨ ਬਦਲਦੇ ਸੁਰੱਖਿਆ ਦ੍ਰਿਸ਼ ‘ਤੇ ਚਾਨਣਾ ਪਾਇਆ। 

ਉਨ੍ਹਾਂ ਨੇ ਨਿਰੰਤਰ ਸੁਰੱਖਿਆ ਅਭਿਆਨਾਂ, ਖੁਫੀਆ ਜਾਣਕਾਰੀ ਇਕੱਠਾ ਕਰਨ ਦੀ ਬਿਹਤਰ ਵਿਵਸਥਾ ਅਤੇ ਤਾਲਮੇਲ ਵਾਲੀ ਕਾਰਵਾਈ ਰਾਹੀਂ ਮਾਓਵਾਦੀ ਗਤੀਵਿਧੀਆਂ ‘ਤੇ ਰੋਕ ਲਗਾਉਣ ਵਿੱਚ ਹੋਈ ਪ੍ਰਗਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਹਾਲ ਦੇ ਵਰ੍ਹਿਆਂ ਵਿੱਚ ਹੋਏ ਮਹੱਤਵਪੂਰਨ ਅਭਿਆਨਾਂ ਸਬੰਧੀ ਪ੍ਰਗਤੀ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਮਾਓਵਾਦੀ ਕੈਡਰਾਂ ਦੇ ਵਿਰੁੱਧ ਵੱਡੇ ਅਭਿਆਨ ਅਤੇ ਆਤਮ-ਸਮਰਪਣ ਕਰਨ ਵਾਲਿਆਂ ਦੀ ਵਧ ਰਹੀ ਸੰਖਿਆ ਸ਼ਾਮਲ ਹੈ।

ਉਨ੍ਹਾਂ ਨੇ ਨਿਰੰਤਰ ਸੁਰੱਖਿਆ ਅਭਿਆਨਾਂ, ਬਿਹਤਰ ਖੁਫੀਆ ਪ੍ਰਣਾਲੀ ਅਤੇ ਤਾਲਮੇਲ ਵਾਲੀ ਕਾਰਵਾਈ ਰਾਹੀਂ ਮਾਓਵਾਦੀ ਗਤੀਵਿਧੀਆਂ ‘ਤੇ ਰੋਕ ਲਗਾਉਣ ਵਿੱਚ ਹੋਈ ਪ੍ਰਗਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਹਾਲ ਦੇ ਵਰ੍ਹਿਆਂ ਵਿੱਚ ਮਾਓਵਾਦੀ ਕੈਡਰਾਂ ਵਿਰੁੱਧ ਚਲਾਏ ਗਏ ਵੱਡੇ ਅਭਿਆਨਾਂ ਅਤੇ ਆਤਮਸਮਰਪਣ ਕਰਨ ਵਾਲਿਆਂ ਦੀ ਵਧਦੀ ਸੰਖਿਆ ਸਮੇਤ ਅਭਿਆਨ ਸੰਬਧੀ ਮਹੱਤਵਪੂਰਨ ਘਟਨਾਕ੍ਰਮਾਂ ਦਾ ਵੀ ਜ਼ਿਕਰ ਕੀਤਾ।

ਇਸ ਸੈਸ਼ਨ ਵਿੱਚ ਅੱਤਵਾਦ ਵਿਰੋਧੀ ਅਭਿਆਨਾਂ ਦੀ ਸਮਰੱਥਾ ਵਧਾਉਣ, ਅੰਤਰਰਾਜੀ ਤਾਲਮੇਲ, ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੁਫੀਆ ਜਾਣਕਾਰੀ ਇਕੱਠਾ ਕਰਨ ਅਤੇ ਨਿਗਰਾਨੀ ਪ੍ਰਣਾਲੀ ਵਿੱਚ ਸੁਧਾਰ ਦੇ ਮਹੱਤਵ ‘ਤੇ ਚਰਚਾ ਕੀਤੀ ਗਈ। ਮਾਓਵਾਦੀ ਗਤੀਵਿਧੀਆਂ ਨਾਲ ਨਜਿੱਠਣ ਵਿੱਚ ਸੀ-60 ਵਰਗੇ ਵਿਸ਼ੇਸ਼ ਸੁਰੱਖਿਆ ਬਲਾਂ ਦੀ ਭੂਮਿਕਾ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। 

ਸੀਨੀਅਰ ਪੱਤਰਕਾਰ ਸ਼੍ਰੀ ਕਾਤ੍ਰਿਕ ਲੋਖੰਡੇ ਨੇ ਮਾਓਵਾਦ ਤੋਂ ਬਾਅਦ ਵਾਲੀ ਸਥਿਤੀ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਖੱਬੇ ਪੱਖੀ ਅੱਤਵਾਦ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਬਦਲ ਰਹੀਆਂ ਹਾਲਤਾਂ ਬਾਰੇ ਚਰਚਾ ਕੀਤੀ। ਇਸ ਸੈਸ਼ਨ ਵਿੱਚ ਅਜਿਹੇ ਖੇਤਰਾਂ ਵਿੱਚ ਹੋ ਰਹੀਆਂ ਤਬਦੀਲੀਆਂ ਦੀ ਪ੍ਰਕਿਰਿਆ ਦਾ ਦਸਤਾਵੇਜ਼ੀਕਰਣ ਕਰਨ ਅਤੇ ਵਿਕਾਸਲ ਨਾਲ ਜੁੜੇ ਪਰਿਵਰਤਨਾਂ ਅਤੇ ਜ਼ਮੀਨੀ ਹਕੀਕਤ ਨੂੰ ਆਮ ਲੋਕਾਂ ਸਾਹਮਣੇ ਲਿਆਉਣ ਦੇ ਮਹੱਤਵ ਨੂੰ ਉਜਾਗਰ ਕੀਤਾ।

ਧੰਨਵਾਦ ਮਤਾ ਪੇਸ਼ ਕਰਦੇ ਹੋਏ ਨਾਗਪੁਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਸ਼੍ਰੀ ਯੋਗੇਸ਼ ਕੁਮਾਰ, ਆਈਪੀਐੱਸ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਗੜ੍ਹਚਿਰੌਲੀ ਨੂੰ ਮਾਓਵਾਦੀ ਪ੍ਰਭਾਵਿਤ ਖੇਤਰ ਤੋਂ ਨਕਸਲ ਮੁਕਤ ਜ਼ਿਲ੍ਹਾ ਬਣਨ ਦੀ ਦਿਸ਼ਾ ਵਿੱਚ ਹੋਈਆਂ ਤਬਦੀਲੀਆਂ ਨੂੰ ਨੇੜਿਓਂ ਦੇਖਣ ਦੇ ਆਪਣੇ ਤਜ਼ਰਬੇ ਸਾਂਝਾ ਕੀਤੇ।  ਉਨ੍ਹਾਂ ਕਿਹਾ ਕਿ ਇਸ ਯਾਤਰਾ ਦੀ ਸਭ ਤੋਂ ਵੱਡੀ ਉਪਲਬਧੀ ਸਥਾਨਕ ਲੋਕਾਂ ਦਾ ਸਰਕਾਰ ਅਤੇ ਮੁੱਖਧਾਰਾ ਦੀ ਵਿਵਸਥਾ ਵਿੱਚ ਵਿਸ਼ਵਾਸ ਹਾਸਲ ਕਰਨਾ ਰਿਹਾ ਹੈ। ਉਨ੍ਹਾਂ ਨੇ ਗੜ੍ਹਚਿਰੌਲੀ ਨੂੰ ਨਕਸਲ ਮੁਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਕਈ ਪੁਲਿਸ ਕਰਮੀਆਂ ਅਤੇ ਕਮਾਂਡੋ ਦੇ ਸਮਰਪਣ, ਬਹਾਦਰੀ ਅਤੇ ਸਰਬਉੱਚ ਬਲੀਦਾਨ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਵਸਥਾ ਵਿੱਚ ਜਨਤਾ ਦੇ ਭਰੋਸੇ ਨੂੰ ਬਣਾਈ ਰੱਖਣਾ ਭਵਿੱਖ ਵਿੱਚ ਵੀ ਇੱਕ ਪ੍ਰਮੁੱਖ ਤਰਜੀਹ ਰਹੇਗੀ। 

ਪ੍ਰੋਗਰਾਮ ਵਿੱਚ ਕਾਤ੍ਰਿਕ ਮਾਧਿਰਾ (Karthik Madhira), ਐਡੀਸ਼ਨਲ ਐੱਸ.ਪੀ (ਆਪ੍ਰੇਸ਼ਨਜ਼), ਗੜ੍ਹਚਿਰੌਲੀ ਅਤੇ ਸ਼੍ਰੀ ਗੋਕੁਲ ਰਾਜ ਜੀ., ਐਡੀਸ਼ਨਲ ਐੱਸ.ਪੀ (ਪ੍ਰਸ਼ਾਸਨ), ਗੜ੍ਹਚਿਰੌਲੀ ਸਮੇਤ ਪੁਲਿਸ ਦੇ ਹੋਰ ਸੀਨੀਅਰ ਅਧਿਕਾਰੀ ਮੁੱਖ ਤੌਰ ‘ਤੇ ਮੌਜੂਦ ਰਹੇ। 

ਵਾਰਤਾਲਾਪ ਵਿੱਚ ਬਦਲਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ, ਸੁਰੱਖਿਆ ਅਭਿਆਨਾਂ ਦੇ ਪ੍ਰਭਾਵ ਅਤੇ ਪ੍ਰਭਾਵਿਤ ਭਾਈਚਾਰਿਆਂ ਦੇ ਪੁਨਰਵਾਸ ਨਾਲ ਜੁੜੀਆਂ ਖਬਰਾਂ ਨੂੰ ਸਾਹਮਣੇ ਲਿਆਉਣ ਵਿੱਚ ਖੇਤਰੀ ਮੀਡੀਆ ਦੀ ਜ਼ਿੰਮੇਵਾਰੀ ਨੂੰ ਰੇਖਾਂਕਿਤ ਕੀਤਾ ਗਿਆ। ਨਾਲ ਹੀ, ਅਜਿਹੀ ਸੰਤੁਲਿਤ ਅਤੇ ਤੱਥਪੂਰਨ ਰਿਪੋਰਟਿੰਗ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ, ਜਿਸ ਵਿੱਚ ਖੇਤਰ ਦੀਆਂ ਚੁਣੌਤੀਆਂ ਦੇ ਨਾਲ-ਨਾਲ ਹੋ ਰਹੀ ਪ੍ਰਗਤੀ ਨੂੰ ਵੀ ਢੁਕਵੇਂ ਤੌਰ ‘ਤੇ ਪੇਸ਼ ਕੀਤਾ ਜਾਵੇ।

ਵਾਰਤਾਲਾਪ ਵਰਕਸ਼ਾਪ ਨੇ ਪੱਤਰਕਾਰਾਂ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਵਿਸ਼ਾ ਮਾਹਰਾਂ ਦੇ ਨਾਲ ‘ਨਕਸਲ ਮੁਕਤ ਭਾਰਤ’ ਪਹਿਲ ਦੇ ਸੁਰੱਖਿਆ, ਆਰਥਿਕ ਅਤੇ ਵਿਕਾਸ ਸਬੰਧੀ ਵੱਖ-ਵੱਖ ਪਹਿਲੂਆਂ ‘ਤੇ ਸੰਵਾਦ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਵਿੱਚ ਸਥਾਈ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ, ਸੁਸ਼ਾਸਨ, ਇਨਫ੍ਰਾਸਟ੍ਰਕਚਰ ਦੇ ਵਿਕਾਸ, ਭਲਾਈ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ, ਪੁਨਰਵਾਸ ਅਤੇ ਭਾਈਚਾਰਕ ਭਾਗੀਦਾਰੀ ਨੂੰ ਸ਼ਾਮਲ ਕਰਦੇ ਹੋਏ ਸੰਪੂਰਨ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ। ਪ੍ਰੋਗਰਾਮ ਰਾਹੀਂ ਮੀਡੀਆ ਪ੍ਰਤੀਨਿਧੀਆਂ ਨੂੰ ਸਰਕਾਰੀ ਨੀਤੀਆਂ, ਪ੍ਰੋਗਰਾਮਾਂ ਅਤੇ ਪ੍ਰਾਪਤੀਆਂ ਨਾਲ ਜੁੜੀ ਜਾਣਕਾਰੀ ਦੇ ਪ੍ਰਸਾਰ ਵਿੱਚ ਪੀਆਈਬੀ ਦੀ ਭੂਮਿਕਾ ਨਾਲ ਵੀ ਜਾਣੂ ਕਰਵਾਇਆ ਗਿਆ। ਨਾਲ ਹੀ, ਤੱਥ ਪੂਰਨ, ਸਟੀਕ ਅਤੇ ਜ਼ਿੰਮੇਵਾਰ ਪੱਤਰਕਾਰਿਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ। ਵਰਕਸ਼ਾਪ ਦੀ ਸਮਾਪਤੀ ਭਾਗੀਦਾਰ ਪੱਤਰਕਾਰਾਂ ਨਾਲ ਸੰਵਾਦ ਅਤੇ ਉਨ੍ਹਾਂ ਤੋਂ ਪ੍ਰਾਪਤ ਸੁਝਾਵਾਂ ਨਾਲ ਹੋਇਆ। 

 

* * *

ਪੀਆਈਬੀ ਨਾਗਪੁਰ । ਸੌਰਭ ਖੇਕੜ੍ਹੇ/ਦਰਸ਼ਨਾ ਰਾਣੇ/ਬਲਜੀਤ ਸਿੰਘ

सोशल मिडियावर आम्हाला फॉलो करा: @PIBMumbai    /PIBMumbai    /pibmumbai  pibmumbai[at]gmail[dot]com  /PIBMumbai    /pibmumbai


(Release ID: 2333524) ਵਿਜ਼ੀਟਰ ਕਾਊਂਟਰ : 13