Posted On:
03 NOV 2026 6:17PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਨੈਸ਼ਨਲ ਡੈਂਟਲ ਕਮਿਸ਼ਨ (ਐੱਨਡੀਸੀ) ਅਤੇ ਇਸ ਦੇ ਤਿੰਨ ਖੁਦਮੁਖ਼ਤਿਆਰ ਬੋਰਡਾਂ ਦੇ ਪਾਰਟ ਟਾਈਮ ਮੈਂਬਰਾਂ ਦੀ ਚੋਣ ਡ੍ਰਾਅ ਆਫ ਲੋਟਸ ਰਾਹੀਂ ਕੀਤੀ ਹੈ। ਇਹ ਚੋਣ ਨੈਸ਼ਨਲ ਡੈਂਟਲ ਕਮਿਸ਼ਨ ਐਕਟ, 2023 ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੇ ਪ੍ਰਾਵਧਾਨਾਂ ਦੇ ਅਨੁਸਾਰ ਕੀਤੀ ਗਈ। ਇਸ ਚੋਣ ਪ੍ਰਕਿਰਿਆ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਹਿੱਸਾ ਲਿਆ।
ਦੋ ਵਰ੍ਹਿਆਂ ਦੇ ਕਾਰਜਕਾਲ ਲਈ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ 10 ਪਾਰਟ ਟਾਈਮ ਮੈਂਬਰ ਅਤੇ ਸਟੇਟ ਡੈਂਟਲ ਕੌਂਸਲਾਂ ਦੀ ਪ੍ਰਤੀਨਿਧਤਾ ਕਰਨ ਵਾਲੇ 9 ਪਾਰਟ ਟਾਈਮ ਮੈਂਬਰ ਸ਼ਾਮਲ ਹਨ। ਇਸ ਪ੍ਰਕਿਰਿਆ ਦੇ ਤਹਿਤ ਕਮਿਸ਼ਨ ਦੇ ਤਿੰਨ ਖੁਦਮੁਖ਼ਤਿਆਰ ਬੋਰਡਾਂ ਵਿੱਚੋਂ ਹਰੇਕ ਦੇ ਦੂਜੇ ਪਾਰਟ ਟਾਈਮ ਮੈਂਬਰਾਂ ਦੀ ਵੀ ਚੋਣ ਕੀਤੀ ਗਈ।

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ 10 ਪਾਰਟ ਟਾਈਮ ਮੈਂਬਰਾਂ ਦੀ ਚੋਣ ਸਿਕੱਮ, ਝਾਰਖੰਡ, ਕੇਰਲ, ਉੱਤਰਾਖੰਡ, ਮਿਜ਼ੋਰਮ, ਰਾਜਸਥਾਨ, ਅਰੁਣਾਚਲ ਪ੍ਰਦੇਸ਼, ਗੁਜਰਾਤ, ਆਂਧਰ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਤੋਂ ਕੀਤੀ ਗਈ ਹੈ।
ਸਟੇਟ ਡੈਂਟਲ ਕੌਂਸਲਾਂ ਦੀ ਪ੍ਰਤੀਨਿਧਤਾ ਕਰਨ ਵਾਲੇ 9 ਪਾਰਟ ਟਾਈਮ ਮੈਂਬਰਾਂ ਦੀ ਚੋਣ ਨਾਗਾਲੈਂਡ, ਤਮਿਲ ਨਾਡੂ, ਮੱਧ ਪ੍ਰਦੇਸ਼, ਮੇਘਾਲਿਆ, ਕਰਨਾਟਕ, ਤੇਲੰਗਾਨਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੁਡੂਚੇਰੀ ਤੋਂ ਕੀਤੀ ਗਈ ਹੈ।

ਇਸ ਤੋਂ ਇਲਾਵਾ, ਨੈਸ਼ਨਲ ਡੈਂਟਲ ਕਮਿਸ਼ਨ ਐਕਟ, 2023 ਦੀ ਧਾਰਾ 17 (5) ਦੇ ਪ੍ਰਾਵਧਾਨਾਂ ਦੇ ਅਨੁਸਾਰ, ਨੈਸ਼ਨਲ ਡੈਂਟਲ ਕਮਿਸ਼ਨ ਦੇ ਤਿੰਨਾਂ ਖੁਦਮੁਖ਼ਤਿਆਰ ਬੋਰਡਾਂ ਵਿੱਚੋਂ ਹਰੇਕ ਲਈ ਦੂਜੇ ਪਾਰਟ ਟਾਈਮ ਮੈਂਬਰ ਦੀ ਚੋਣ ਸਟੇਟ ਡੈਂਟਲ ਕੌਂਸਲਾਂ ਦੀ ਪ੍ਰਤੀਨਿਧਤਾ ਕਰਨ ਵਾਲੇ 9 ਮੈਂਬਰਾਂ ਵਿੱਚੋਂ ਕੀਤੀ ਗਈ ਹੈ। ਇਨ੍ਹਾਂ ਦੇ ਵੇਰਵੇ ਹੇਠ ਲਿਖੇ ਹਨ:
-
ਅੰਡਰ-ਗ੍ਰੈਜੂਏਟ ਐਂਡ ਪੋਸਟ-ਗ੍ਰੈਜੂਏਟ ਡੈਂਟਲ ਐਜੂਕੇਸ਼ਨ ਬੋਰਡ: ਤੇਲੰਗਾਨਾ
-
ਡੈਂਟਲ ਅਸੈਸਮੈਂਟ ਐਂਡ ਰੇਟਿੰਗ ਬੋਰਡ: ਕਰਨਾਟਕ
-
ਐਥਿਕਸ ਐਂਡ ਡੈਂਟਲ ਰਜਿਸਟ੍ਰੇਸ਼ਨ ਬੋਰਡ: ਮੱਧ ਪ੍ਰਦੇਸ਼
ਡ੍ਰਾਅ ਆਫ਼ ਲੋਟਸ ਰਾਹੀਂ ਚੋਣ ਦੀ ਇਹ ਪ੍ਰਕਿਰਿਆ ਨੈਸ਼ਨਲ ਡੈਂਟਲ ਕਮਿਸ਼ਨ ਐਕਟ, 2023 ਦੇ ਤਹਿਤ ਕਮਿਸ਼ਨ ਅਤੇ ਉਸ ਦੇ ਖੁਦਮੁਖ਼ਤਿਆਰ ਬੋਰਡਾਂ ਵਿੱਚ ਪਾਰਟ ਟਾਈਮ ਮੈਂਬਰਾਂ ਦੀ ਨਿਯੁਕਤੀ ਲਈ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੈ।

ਇਸ ਪ੍ਰਕਿਰਿਆ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਡਾ. ਵਿਨੋਦ ਕੋਟਵਾਲ ਸਮੇਤ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ।
ਚੁਣੇ ਹੋਏ ਮੈਂਬਰਾਂ ਦਾ ਵਿਸਤ੍ਰਿਤ ਵੇਰਵਾ ਅਨੁਬੰਧ ਵਿੱਚ ਦਿੱਤਾ ਗਿਆ ਹੈ।
ਅਨੁਬੰਧ
ਏ. ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਪਾਰਟ-ਟਾਈਮ ਮੈਂਬਰ
-
ਸਿੱਕਮ- ਡਾ. ਕੇਸਾਂਗ ਚੋਡੇਨ ਰੀਚੰਗ
|
-
ਝਾਰਖੰਡ- ਪ੍ਰਿੰਸੀਪਲ, ਡੈਂਟਲ ਇੰਸਟੀਟਿਊਟ, , RIMS, ਰਾਂਚੀ
|
-
ਕੇਰਲਮ- ਡਾ. ਕੰਨਨ ਵਡੱਕੇਪੁਰਾਇਲ
|
-
ਉੱਤਰਾਖੰਡ- ਡਾ. ਕ੍ਰਿਸ਼ਨ ਸਿੰਘ ਨੇਗੀ
|
-
ਮਿਜ਼ੋਰਮ- ਬ੍ਰਿਗੇਡੀਅਰ ਡਾ. ਅਨਿਲ ਕੋਹਲੀ
|
-
ਰਾਜਸਥਾਨ- ਡਾ. ਅੰਜਲੀ ਕਪੂਰ
|
-
ਅਰੁਣਾਚਲ ਪ੍ਰਦੇਸ਼- ਡਾ. ਤਾਗੇ ਤਮੋ
|
-
ਗੁਜਰਾਤ- ਡਾ. ਰੁਪਲ ਜੇ ਸ਼ਾਹ
|
-
ਆਂਧਰ ਪ੍ਰਦੇਸ਼- ਡਾ. ਐੱਮ. ਜਯੋਤਸਨਾ
|
-
ਜੰਮੂ ਅਤੇ ਕਸ਼ਮੀਰ- ਪ੍ਰੋ. (ਡਾ.) ਪਰਵੀਨ ਅਖਤਰ ਲੋਨ
|
(ਬੀ) ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਡੈਂਟਲ ਕੌਂਸਲਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਪਾਰਟ-ਟਾਈਮ ਮੈਂਬਰ
-
ਨਾਗਾਲੈਂਡ- ਡਾ. ਐੱਚ. ਹੋਤੋਖੁ ਚਿਸੀ
|
-
ਤਮਿਲ ਨਾਡੂ- ਡਾ. ਐੱਸ.ਐੱਮ. ਬਾਲਾਜੀ
|
-
ਮੱਧ ਪ੍ਰਦੇਸ਼- ਡਾ. ਚੰਦਰੇਸ਼ ਕੁਮਾਰ ਸ਼ੁਕਲਾ
|
-
ਮੇਘਾਲਿਆ- ਡਾ. ਕਿਰਪਾਂਗ ਪਾਸਾਹ
|
-
ਕਰਨਾਟਕ- ਡਾ. ਸ਼ਿਵ ਸ਼ਰਨ ਕੇ
|
-
ਤੇਲੰਗਾਨਾ- ਡਾ. ਰਾਜੇਸ਼ ਰੈੱਡੀ
|
-
ਉੱਤਰ ਪ੍ਰਦੇਸ਼- ਡਾ. ਕਮਲੇਸ਼ਵਰ ਸਿੰਘ
|
-
ਬਿਹਾਰ- ਡਾ. ਮੁਹੰਮਦ ਜ਼ਰੀਆਉਰ ਰਹਿਮਾਨ
|
-
ਪੁਡੂਚੇਰੀ- ਡਾ. ਵੀ ਅਰੁਣ ਪ੍ਰਸਾਦ ਰਾਓ
|
ਸੀ. ਆਟੋਨੋਮਸ ਬੋਰਡਾਂ ਦੇ ਦੂਜੇ ਪਾਰਟ-ਟਾਈਮ ਮੈਂਬਰ
-
ਅੰਡਰ-ਗ੍ਰੈਜੂਏਟ ਐਂਡ ਪੋਸਟ-ਗ੍ਰੈਜੂਏਟ ਡੈਂਟਲ ਐਜੂਕੇਸ਼ਨ ਬੋਰਡ: ਡਾ. ਰਾਜੇਸ਼ ਰੈੱਡੀ (ਤੇਲੰਗਾਨਾ)
-
ਡੈਂਟਲ ਅਸੈਸਮੈਂਟ ਐਂਡ ਰੇਟਿੰਗ ਬੋਰਡ: ਡਾ. ਸ਼ਿਵ ਸ਼ਰਨ ਕੇ. (ਕਰਨਾਟਕ)
-
ਐਥਿਕਸ ਐਂਡ ਡੈਂਟਲ ਰਜਿਸਟ੍ਰੇਸ਼ਨ ਬੋਰਡ: ਡਾ. ਚੰਦ੍ਰੇਸ਼ ਕੁਮਾਰ ਸ਼ੁਕਲਾ (ਮੱਧ ਪ੍ਰਦੇਸ਼)
*****
ਐੱਸਆਰ/ਏਕੇ