Posted On:
02 NOV 2026 12:34PM by PIB Chandigarh
ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ ‘ਤੇ, ਸੈਂਟਰਲ ਬਿਊਰੋ ਆਫ ਨਾਰਕੋਟਿਕਸ (ਸੀਬੀਐੱਨ) ਦੀ ਮੱਧ ਪ੍ਰਦੇਸ਼ ਯੂਨਿਟ ਨੇ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਬਦਨਾਵਰ ਦੇ ਨੇੜੇ ਪੰਜਾਬ ਵਿੱਚ ਰਜਿਸਟਰਡ ਇੱਕ ਟਾਟਾ ਟਰੱਕ ਨੂੰ ਰੋਕਿਆ ਅਤੇ ਟਰੱਕ ਦੇ ਫਰਸ਼ ਵਿੱਚ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਇੱਕ ਖਾਲੀ ਥਾਂ ਹੇਠ ਲੁਕਾਏ ਗਏ 595.420 ਕਿਲੋਗ੍ਰਾਮ ਅਫੀਮ ਦੇ ਭੂਸੇ ਨੂੰ ਜ਼ਬਤ ਕੀਤਾ। ਦੋ ਲੋਕਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ।
ਬਰਾਮਦ ਪਾਬੰਦੀਸ਼ੁਦਾ ਸਮੱਗਰੀ ਅਤੇ ਟਾਟਾ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਅਤੇ ਦੋਵੇਂ ਲੋਕਾਂ ਨੂੰ ਨਾਰਕੋਟਿਕ ਡਰੱਗਸ ਅਤੇ ਮਨੋ-ਪ੍ਰਭਾਵੀ ਪਦਾਰਥ (NDPS) ਐਕਟ, 1985 ਦੀਆਂ ਸਬੰਧਿਤ ਧਾਰਾਵਾਂ ਅਧੀਨ ਗ੍ਰਿਫਤਾਰ ਕੀਤਾ ਗਿਆ।
ਪਾਬੰਦੀਸ਼ੁਦਾ ਸਮੱਗਰੀ ਦੇ ਸਰੋਤ ਅਤੇ ਇਸ ਦੀ ਟ੍ਰਾਂਸਪੋਰਟੇਸ਼ਨ ਅਤੇ ਵੰਡ ਵਿੱਚ ਸ਼ਾਮਲ ਨੈੱਟਵਰਕ ਦੀ ਪਛਾਣ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।
ਸੀਬੀਐੱਨ ਐੱਮਪੀ ਯੂਨਿਟ ਡਰੱਗ ਟ੍ਰੈਫਿਕਿੰਗ (ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ) ਨੈੱਟਵਰਕ ਨੂੰ ਖਤਮ ਕਰਨ ਅਤੇ ਲਗਾਤਾਰ ਖੁਫੀਆ ਜਾਣਕਾਰੀ ‘ਤੇ ਅਧਾਰਿਤ ਇਨਫੋਰਸਮੈਂਟ ਕਾਰਵਾਈ ਰਾਹੀਂ ਨਾਰਕੋਟਿਕਸ ਡਰੱਗਸ ਦੇ ਖ਼ਤਰੇ ਨੂੰ ਰੋਕਣ ਲਈ ਆਪਣੀ ਵਚਨਬੱਧਤਾ ਵਿੱਚ ਦ੍ਰਿੜ੍ਹ ਹੈ।
*********
ਕੇਟੀ/ਕੇਐੱਮਐੱਨ/ਏਕੇ