Posted On:
01 NOV 2026 4:48PM by PIB Chandigarh
ਭਾਰਤ ਦੇ ਸੱਤ ਹਵਾਈ ਅੱਡਿਆਂ 'ਤੇ ਅੰਤਰਰਾਸ਼ਟਰੀ ਯਾਤਰੀਆਂ ਲਈ 'ਡੀਜੀ ਯਾਤਰਾ' ਦੇ ਟ੍ਰਾਇਲ ਸ਼ੁਰੂ ਕੀਤੇ ਗਏ ਹਨ। ਇਹ ਦੇਸ਼ ਦੇ ਹਵਾਬਾਜ਼ੀ ਖੇਤਰ ਵਿੱਚ ਡਿਜੀਟਲ ਤਕਨਾਲੋਜੀ ਨੂੰ ਅਪਣਾਉਣ ਵੱਲ ਇੱਕ ਹੋਰ ਕਦਮ ਹੈ। ਨਵੰਬਰ ਤੋਂ ਦਸੰਬਰ 2026 ਤੱਕ ਚੱਲਣ ਵਾਲੇ ਇਨ੍ਹਾਂ ਟ੍ਰਾਇਲਾਂ ਦੌਰਾਨ, ਈ-ਪਾਸਪੋਰਟ ਰੱਖਣ ਵਾਲੇ ਯੋਗ ਭਾਰਤੀ ਨਾਗਰਿਕ ਏਅਰ ਇੰਡੀਆ ਅਤੇ ਇੰਡੀਗੋ ਦੀਆਂ ਚੋਣਵੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਯਾਤਰਾ ਕਰਦੇ ਸਮੇਂ ਹਵਾਈ ਅੱਡਿਆਂ 'ਤੇ ਨਿਰਧਾਰਿਤ ਟੱਚਪੁਆਇੰਟਾਂ 'ਤੇ 'ਡੀਜੀ ਯਾਤਰਾ' ਦੀ ਵਰਤੋਂ ਕਰਨ ਦੇ ਯੋਗ ਹੋਣਗੇ।
ਇਹ ਟ੍ਰਾਇਲ ਦਿੱਲੀ, ਬੰਗਲੁਰੂ, ਹੈਦਰਾਬਾਦ, ਕੋਚੀਨ, ਮੁੰਬਈ, ਚੇੱਨਈ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਕੀਤੇ ਜਾ ਰਹੇ ਹਨ। ਯੋਗ ਯਾਤਰੀ ਇਸ ਸਹੂਲਤ ਦੀ ਵਰਤੋਂ ਟਰਮੀਨਲ ਐਂਟਰੀ ਪੁਆਇੰਟਾਂ, ਸੁਰੱਖਿਆ ਹੋਲਡ ਖੇਤਰਾਂ (SHAs) ਅਤੇ ਬੋਰਡਿੰਗ ਗੇਟਾਂ 'ਤੇ ਜਿੱਥੇ ਵੀ ਜ਼ਰੂਰੀ ਬੁਨਿਆਦੀ ਢਾਂਚਾ ਉਪਲਬਧ ਹੋਵੇਗਾ ਇਸ ਸੁਵਿਧਾ ਦੀ ਵਰਤੋਂ ਕਰ ਸਕਣਗੇ। ਟ੍ਰਾਇਲ ਮਿਆਦ ਦੌਰਾਨ ਪ੍ਰਾਪਤ ਫੀਡਬੈਕ ਦੇ ਅਧਾਰ 'ਤੇ, 2027 ਵਿੱਚ ਇਸਦੇ ਵਿਆਪਕ ਵਿਸਥਾਰ ਲਈ ਇੱਕ ਯੋਜਨਾ ਵਿਕਸਿਤ ਕੀਤੀ ਜਾਵੇਗੀ।
ਇਸ ਸਹੂਲਤ ਦਾ ਲਾਭ ਉਠਾਉਣ ਲਈ, ਯੋਗ ਭਾਰਤੀ ਨਾਗਰਿਕਾਂ ਨੂੰ ਡੀਜੀ ਯਾਤਰਾ ਮੋਬਾਈਲ ਐਪਲੀਕੇਸ਼ਨ ਰਾਹੀਂ ਈ-ਪਾਸਪੋਰਟ-ਅਧਾਰਿਤ ਤਸਦੀਕਯੋਗ ਜਾਣਕਾਰੀ (VC) ਪ੍ਰਦਾਨ ਕਰਨੀ ਪਵੇਗੀ। ਇਸ ਪ੍ਰਕਿਰਿਆ ਵਿੱਚ ਈ-ਪਾਸਪੋਰਟ ਦੇ ਮਸ਼ੀਨ ਰੀਡੇਬਲ ਜ਼ੋਨ (MRZ) ਨੂੰ ਸਕੈਨ ਕਰਨਾ, ਇੱਕ ਢੁਕਵੇਂ ਸਮਾਰਟਫੋਨ ਦੀ ਨੀਅਰ ਫੀਲਡ ਕਮਿਊਨੀਕੇਸ਼ਨ (NFC) ਫੀਚਰ ਦੀ ਵਰਤੋਂ ਕਰਕੇ ਪਾਸਪੋਰਟ ਵਿੱਚ ਚਿੱਪ ਨੂੰ ਪੜ੍ਹਨਾ, ਸੈਲਫੀ ਲੈਣਾ ਅਤੇ ਵੇਰਵਿਆਂ ਦੀ ਪੁਸ਼ਟੀ ਕਰਨਾ ਸ਼ਾਮਲ ਹੈ। ਇਹ ਜਾਣਕਾਰੀ ਯਾਤਰੀ ਦੇ ਡਿਵਾਈਸ 'ਤੇ ਉਨ੍ਹਾਂ ਦੇ ਡੀਜੀ ਯਾਤਰਾ ਵਾਲੇਟ ਵਿੱਚ ਸੁਰੱਖਿਅਤ ਕੀਤੀ ਜਾਂਦੀ ਹੈ ਅਤੇ ਟ੍ਰਾਇਲ ਲਈ ਯੋਗ ਹਵਾਈ ਅੱਡੇ ਦੇ ਟੱਚਪੁਆਇੰਟਾਂ 'ਤੇ ਵਰਤੀ ਜਾ ਸਕਦੀ ਹੈ।
ਇਸ ਸਹੂਲਤ ਦਾ ਉਦੇਸ਼ ਮੌਜੂਦਾ ਯਾਤਰਾ ਪ੍ਰਕਿਰਿਆਵਾਂ ਨੂੰ ਬਦਲਣ ਲਈ ਨਹੀਂ ਹੈ , ਸਗੋਂ ਪੂਰਕ ਹੈ। ਯਾਤਰੀਆਂ ਨੂੰ ਆਪਣੇ ਯਾਤਰਾ ਦਸਤਾਵੇਜ਼ ਆਪਣੇ ਨਾਲ ਰੱਖਣੇ ਪੈਣਗੇ ਅਤੇ ਏਅਰਲਾਈਨ ਦੁਆਰਾ ਸਾਰੇ ਲੋੜੀਂਦੇ ਦਸਤਾਵੇਜ਼ ਤਸਦੀਕ, ਇਮੀਗ੍ਰੇਸ਼ਨ ਪ੍ਰਕਿਰਿਆਵਾਂ ਅਤੇ ਹੋਰ ਯਾਤਰਾ ਰਸਮਾਂ ਨੂੰ ਪੂਰਾ ਕਰਨਾ ਹੋਵੇਗਾ।
ਭਾਰਤ ਦੇ ਹਵਾਬਾਜ਼ੀ ਨੈੱਟਵਰਕ ਵਿੱਚ ਡੀਜੀ ਯਾਤਰਾ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਇਸ ਪਲੈਟਫਾਰਮ ਦੇ 26.5 ਮਿਲੀਅਨ ਤੋਂ ਵੱਧ ਉਪਭੋਗਤਾ ਹਨ ਅਤੇ ਇਸ ਨੇ 39 ਘਰੇਲੂ ਹਵਾਈ ਅੱਡਿਆਂ 'ਤੇ 110 ਮਿਲੀਅਨ ਤੋਂ ਵੱਧ ਯਾਤਰਾਵਾਂ ਦੀ ਸਹੂਲਤ ਦਿੱਤੀ ਹੈ, ਜੋ ਘਰੇਲੂ ਏਅਰਲਾਈਨਾਂ ਦੀ ਸੇਵਾ ਕਰਦੇ ਹਨ। 2027 ਤੱਕ 25 ਹੋਰ ਘਰੇਲੂ ਹਵਾਈ ਅੱਡਿਆਂ ਨੂੰ ਕਵਰ ਕਰਨ ਦੀ ਯੋਜਨਾ ਹੈ ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਭਾਰਤ ਸਰਕਾਰ ਦੇ 'ਡਿਜੀਟਲ ਇੰਡੀਆ' ਅਤੇ ਉਡਾਣ ਵਿੱਚ ਅਸਾਨੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਹਵਾਈ ਅੱਡੇ ਦੇ ਸੰਚਾਲਨ ਨੂੰ ਬਿਹਤਰ ਬਣਾਉਣ ਅਤੇ ਹਵਾਈ ਯਾਤਰਾ ਦੀ ਸਹੂਲਤ ਲਈ ਤਕਨਾਲੋਜੀ ਦੀ ਵਰਤੋਂ ਕਰਨ ਲਈ ਵਚਨਬੱਧ ਹੈ।
*********
ਦੀਵਾਂਸ਼ੁ /ਏਕੇ