Posted On:
30 OCT 2026 11:27AM by PIB Chandigarh
ਭਾਰਤੀ ਜਲ ਸੈਨਾ ਦੇ ਪਹਿਲੇ ਟ੍ਰੇਨਿੰਗ ਸਕੁਐਡਰਨ (1ਟੀਐੱਸ) ਜਹਾਜ਼, ਆਈਐੱਨਐੱਸ ਤੀਰ, ਆਈਐੱਨਐੱਸ ਸੁਜਾਤਾ ਅਤੇ ਆਈਸੀਜੀਐੱਸ ਸਾਰਥੀ ਸਫ਼ਲ ਬੰਦਰਗਾਹ ਯਾਤਰਾ ਦੀ ਸਮਾਪਤੀ ਤੋਂ ਬਾਅਦ 29 ਅਕਤੂਬਰ, 2026 ਨੂੰ ਸ੍ਰੀਲੰਕਾ ਦੇ ਕੋਲੰਬੋ ਤੋਂ ਰਵਾਨਾ ਹੋਏ। ਇਸ ਯਾਤਰਾ ਦੌਰਾਨ ਇੰਡੀਅਨ ਨੇਵੀ (ਆਈਐੱਨ) ਅਤੇ ਸ੍ਰੀਲੰਕਾ ਨੇਵੀ (ਐੱਸਐੱਲਐੱਨ) ਦਰਮਿਆਨ ਦੁਵੱਲੀ ਗੱਲਬਾਤ ਹੋਈ, ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਅਤੇ ਸਮੁੰਦਰੀ ਸਾਂਝੇਦਾਰੀ ਨੂੰ ਹੋਰ ਮਜ਼ਬੂਤੀ ਮਿਲੀ।
ਬੰਦਰਗਾਹ ‘ਤੇ ਠਹਿਰਾਅ ਦੌਰਾਨ, ਪਹਿਲੇ ਟ੍ਰੇਨਿੰਗ ਸਕੁਐਡਰਨ ਦੇ ਸੀਨੀਅਰ ਅਧਿਕਾਰੀ ਨੇ ਜਹਾਜ਼ਾਂ ਦੇ ਕਮਾਡਿੰਗ ਅਧਿਕਾਰੀਆਂ ਦੇ ਨਾਲ ਸ੍ਰੀਲੰਕਾ ਨੇਵੀ ਦੇ ਵੈਸਟਰਨ ਨੇਵਲ ਏਰੀਆ ਦੇ ਕਮਾਂਡਰ ਨਾਲ ਮੁਲਾਕਾਤ ਕੀਤੀ। ਇਸ ਗੱਲਬਾਤ ਨੇ ਦੋਵਾਂ ਦੇਸ਼ਾਂ ਦਰਮਿਆਨ ਗਹਿਰੇ ਦੁਵੱਲੇ ਸਬੰਧਾਂ ਅਤੇ ਸਮੁੰਦਰੀ ਸਹਿਯੋਗ ਨੂੰ ਵਧਾਉਣ ਲਈ ਦੋਵਾਂ ਜਲ ਸੈਨਾਵਾਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਵਪਾਰਕ ਗਤੀਵਿਧੀਆਂ ਦੇ ਤਹਿਤ, ਪਹਿਲੇ ਟ੍ਰੇਨਿੰਗ ਸਕੁਐਡਰਨ (1ਟੀਐੱਸ) ਦੇ ਸਮੁੰਦਰੀ ਸਿਖਿਆਰਥੀਆਂ ਨੇ ਤ੍ਰਿੰਕੋਮਾਲੀ ਸਥਿਤ ਜਲ ਸੈਨਾ ਅਤੇ ਮੈਰੀਟਾਈਮ ਅਕਾਦਮੀ (ਐੱਮਐੱਮਏ) ਦਾ ਦੌਰਾ ਕੀਤਾ ਅਤੇ ਆਪਣੇ ਸ੍ਰੀਲੰਕਾ ਦੇ ਹਮਰੁਤਬਾ ਦੇ ਨਾਲ ਗੱਲਬਾਤ ਕੀਤੀ। ਇਸ ਦੇ ਜਵਾਬ ਵਿੱਚ, ਐੱਨਐੱਮਏ ਦੇ ਸ੍ਰੀਲੰਕਾ ਜਲ ਸੈਨਾ (ਐੱਸਐੱਲਐੱਨ) ਦੇ ਕੈਡੇਟਾਂ ਨੇ 1 ਟੀਐੱਸ ਦੇ ਜਹਾਜ਼ਾਂ ਦਾ ਦੌਰਾ ਕੀਤਾ ਅਤੇ ਸਕੁਐਡਰਨ ਦੀ ਟ੍ਰੇਨਿੰਗ ਸੁਵਿਧਾਵਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਨ੍ਹਾਂ ਸੰਵਾਦਾਂ ਨਾਲ ਦੋਵੇਂ ਜਲ ਸੈਨਾਵਾਂ ਦੇ ਸਿਖਿਆਰਥੀਆਂ ਨੂੰ ਆਪਣੇ ਅਨੁਭਵ ਸਾਂਝੇ ਕਰਨ ਅਤੇ ਉਨ੍ਹਾਂ ਦੇ ਦਰਮਿਆਨ ਵਪਾਰਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਮਿਲਿਆ।
ਭਾਈਚਾਰਕ ਸੰਪਰਕ ਪਹਿਲ ਦੇ ਤਹਿਤ, ਭਾਰਤੀ ਜਲ ਸੈਨਾ ਦੇ ਕਾਮਿਆਂ ਨੇ ਸਮੁੰਦਰੀ ਤਟ ਦੀ ਸਫਾਈ ਗਤੀਵਿਧੀ ਵਿੱਚ ਹਿੱਸਾ ਲਿਆ, ਜਿਸ ਨਾਲ ਵਾਤਾਵਰਣਿਕ ਸਥਿਰਤਾ ਨੂੰ ਹੁਲਾਰਾ ਮਿਲਿਆ। ਜਹਾਜ਼ਾਂ ਨੂੰ ਸਥਾਨਕ ਭਾਈਚਾਰੇ ਦੇ ਮੈਂਬਰਾਂ ਅਤੇ ਭਾਰਤੀ ਪ੍ਰਵਾਸੀਆਂ ਸਮੇਤ ਵਿਜ਼ਿਟਰਾਂ ਲਈ ਵੀ ਖੋਲ੍ਹਿਆ ਗਿਆ। ਇਸ ਨਾਲ ਉਨ੍ਹਾਂ ਨੂੰ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਅਤੇ ਭਾਰਤੀ ਜਲ ਸੈਨਾ ਦੀ ਟ੍ਰੇਨਿੰਗ ਅਤੇ ਸੰਚਾਲਨ ਗਤੀਵਿਧੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ।
ਕੋਲੰਬੋ ਤੋਂ ਰਵਾਨਾ ਹੋਣ ‘ਤੇ ਪਹਿਲੇ ਟ੍ਰੇਨਿੰਗ ਸਕੁਐਡਰਨ (1ਟੀਐੱਸ) ਦੇ ਜਹਾਜ਼ਾਂ ਨੇ ਐੱਸਐੱਲਐੱਨਐੱਸ ਨੰਦੀਮਿੱਤਰ ਦੇ ਨਾਲ ਇੱਕ ਪੈਸੇਜ ਅਭਿਆਸ (ਪੀਏਐੱਸਐੱਸਈਐਕਸ) ਕੀਤਾ। ਇਸ ਅਭਿਆਸ ਨਾਲ ਤਾਲਮੇਲ ਵਾਲੇ ਸਮੁੰਦਰੀ ਯੁੱਧ ਅਭਿਆਸ ਨੂੰ ਹੁਲਾਰਾ ਮਿਲਿਆ ਅਤੇ ਦੋਵਾਂ ਸਮੁੰਦਰੀ ਬਲਾਂ ਦਰਮਿਆਨ ਸੰਚਾਲਨ ਤਾਲਮੇਲ ਅਤੇ ਆਪਸੀ ਕਾਰਜ ਸਮਰੱਥਾ ਵਿੱਚ ਵਾਧਾ ਹੋਇਆ।
ਇਸ ਯਾਤਰਾ ਨੇ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਦੀਰਘਕਾਲੀ ਸਮੁੰਦਰੀ ਸਾਂਝੇਦਾਰੀ ‘ਤੇ ਬਲ ਦਿੱਤਾ ਅਤੇ ਮਹਾਸਾਗਰ (ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੁੱਚੀ ਉੱਨਤੀ) ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਖੇਤਰੀ ਸਮੁੰਦਰੀ ਸਹਿਯੋਗ ਅਤੇ ਸਮਰੱਥਾ ਨਿਰਮਾਣ ਦੇ ਪ੍ਰਤੀ ਦੋਵੇਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
_20261030113003_d73b60.jpeg)
_20261030113023_7cfddb.jpeg)
_20261030113041_0fd06b.jpeg)
_20261030113100_edc2df.jpeg)
*****
ਵੀਐੱਮ/ਏਐੱਸ/ਏਕੇ