ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਨੈਸ਼ਨਲ ਇੰਸਟੀਟਿਊਟ ਆਫ ਐਜੂਕੇਸ਼ਨਲ ਪਲੈਨਿੰਗ ਐਂਡ ਐਡਮਿਨਿਸਟ੍ਰੇਸ਼ਨ (ਐੱਨਆਈਈਪੀਏ) ਦੇ ਨਵੀਂ ਅਕੈਡਮੀ ਬਿਲਡਿੰਗ ਦਾ ਉਦਘਾਟਨ ਕੀਤਾ
ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਵਿਦਿਅਕ ਯੋਜਨਾ, ਖੋਜ ਅਤੇ ਐੱਨਈਪੀ 2020 ਨੂੰ ਲਾਗੂ ਕਰਨ ਵਿੱਚ ਐੱਨਆਈਈਪੀਏ ਦੀ ਭੂਮਿਕਾ ਦਾ ਜ਼ਿਕਰ ਕੀਤਾ
Posted On:
29 OCT 2026 6:49PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਇੰਸਟੀਟਿਊਟ ਆਫ ਐਜੂਕੇਸ਼ਨਲ ਪਲੈਨਿੰਗ ਐਂਡ ਐਡਮਿਨੀਸਟ੍ਰੇਸ਼ਨ (ਐੱਨਆਈਈਪੀਏ) ਦੀ ਨਵੀ ਅਕੈਡਮੀ ਬਿਲਡਿੰਗ ਅਤੇ ਮੁੱਖ ਪ੍ਰਵੇਸ਼ ਦੁਆਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਬਿਲਡਿੰਗ ਐੱਨਆਈਈਪੀਏ ਨੂੰ ਆਪਣੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਦਾ ਵਿਸਥਾਰ ਕਰਨ ਅਤੇ ਆਪਣੀ ਵਿਦਿਅਕ ਅਤੇ ਖੋਜ ਸਮਰੱਥਾਵਾਂ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ।

ਸਿੱਖਿਆ ਮੰਤਰੀ ਮਹੋਦਯ ਨੇ ਸੰਸਥਾਗਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ, ਜਿਵੇਂ ਕਿ ਸੰਸਕ੍ਰਿਤ ਵਿੱਚ ਕਿਹਾ ਗਿਆ ਹੈ-—‘शरीरमाद्यं खलु धर्मसाधनम्’- ਯਾਨੀ ਆਪਣੇ ਕਰਤੱਵਾਂ ਦੀ ਪਾਲਣਾ ਕਰਨ ਲਈ ਸਵਸਥ ਸਰੀਰ ਦਾ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ, ਮਹੱਤਵਪੂਰਨ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਮਜ਼ਬੂਤ ਬੁਨਿਆਦੀ ਢਾਂਚਾ ਜ਼ਰੂਰੀ ਹੈ। ਅੱਜ ਸਮਰਪਿਤ ਕੀਤੀ ਗਈ ਇਹ ਨਵੀਂ ਬਿਲਡਿੰਗ, ਐੱਨਆਈਈਪੀਏ ਦੀਆਂ ਆਪਣੀਆਂ ਗਤੀਵਿਧੀਆਂ ਨੂੰ ਵਿਸਥਾਰ ਦੇਣ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ। ਨਾਲ ਹੀ, ਇਨ੍ਹਾਂ ਯਤਨਾਂ ਵਿੱਚ ਤੇਜ਼ੀ ਲਿਆਉਣ ਦੀ ਵੀ ਵਧਦੀ ਹੋਈ ਜ਼ਰੂਰਤ ਹੈ।”

ਸ਼੍ਰੀ ਜੋਸ਼ੀ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਲਾਗੂਕਰਨ ਦੀ ਨਿਗਰਾਨੀ ਕਰਨ, ਇਸ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੀ ਪਛਾਣ ਕਰਨ ਅਤੇ ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਲਈ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰਨ ਵਿੱਚ ਐੱਨਆਈਈਪੀਏ ਦੀ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਰੱਟ ਕੇ ਸਿੱਖਣ ਦੀ ਵਿਧੀ ਤੋਂ ਹਟ ਕੇ ਧਾਰਨਾਵਾਂ ਨੂੰ ਸਮਝਣ ਵੱਲ ਵਧਣ ਵਾਲੇ ਮਹੱਤਵ ‘ਤੇ ਵੀ ਬਲ ਦਿੱਤਾ, ਜਿਵੇਂ ਕਿ ਐੱਨਈਪੀ 2020 ਵਿੱਚ ਕਲਪਨਾ ਕੀਤੀ ਗਈ ਹੈ।
ਸਿੱਖਿਆ ਮੰਤਰੀ ਨੇ ‘ਪੀਐੱਮ ਵਿਦਿਆਲਕਸ਼ਮੀ ਯੋਜਨਾ’ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ, ਜਿਸ ਦੇ ਤਹਿਤ ਉੱਚ ਸਿੱਖਾ ਲਈ 60,000 ਕਰੋੜ ਰੁਪਏ ਦੇ ਅਸਾਨ ਲੋਨ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਨੇ ‘ਸਵੈਮ (ਐੱਸਡਬਲਿਊਵਾਈਏਐੱਮ) ਅਤੇ ‘ਦੀਕਸ਼ਾ’ (ਡੀਆਈਕੇਐੱਸਐੱਚਏ) ਵਰਗੇ ਡਿਜੀਟਲ ਲਰਨਿੰਗ ਪਲੈਟਫਾਰਮ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ‘ਸਵੈਮ’ ਨੇ ਦੇਸ਼ ਭਰ ਦੇ ਵਿਦਿਆਰਥੀਆਂ ਲਈ ਗੁਣਵੱਤਾਪੂਰਨ ਡਿਜੀਟਲ ਸਿੱਖਿਆ ਅਤੇ ਵਿਦਿਅਕ ਸੰਸਾਧਨਾਂ ਤੱਕ ਪਹੁੰਚ ਵਧਾਈ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਫਿਰ ਬਲ ਦਿੱਤਾ ਕਿ ਨੌਜਵਾਨਾਂ ਨੂੰ ਗੁਣਵੱਤਾਪੂਰਨ ਸਿੱਖਿਆ ਅਤੇ ਪ੍ਰਾਸੰਗਿਕ ਕੌਸ਼ਲ ਨਾਲ ਲੈਸ ਕਰਨਾ ਜ਼ਰੂਰੀ ਹੈ, ਤਾਂ ਜੋ ਰਾਸ਼ਟਰੀ ਅਤੇ ਗਲੋਬਲ ਜ਼ਰੂਰਤਾਂ ਨੂੰ ਪੂਰਾ ਕਰ ਸਕਣ ਅਤੇ ਭਾਰਤ ਦੁਨੀਆ ਦੀ ਭਲਾਈ ਵਿੱਚ ਹੋਰ ਵਧੇਰੇ ਯੋਗਦਾਨ ਦੇ ਸਕੇ।


ਇਸ ਮੌਕੇ ‘ਤੇ ਉੱਚ ਸਿੱਖਿਆ ਵਿਭਾਗ ਦੀ ਸਕੱਤਰ ਸੁਸ਼੍ਰੀ ਦੀਪਤੀ ਗੌਰ ਮੁਖਰਜੀ, ਐੱਨਆਈਈਪੀਏ ਦੇ ਚਾਂਸਲਰ ਪ੍ਰੋ. ਰਾਮਾ ਸ਼ੰਕਰ ਦੁਬੇ ਅਤੇ ਐੱਨਆਈਈਪੀਏ ਦੀ ਵਾਈਸ-ਚਾਸਲਰ ਪ੍ਰੋ. ਸ਼ਸ਼ੀਕਲਾ ਵੰਜਾਰੀ ਵੀ ਮੌਜੂਦ ਸਨ।
*************
ਆਰਆਰਟੀਐੱਨ/ਏਵੀ/ਏਕੇ
(Release ID: 2330430)
ਵਿਜ਼ੀਟਰ ਕਾਊਂਟਰ : 15