ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਨੇ ਤ੍ਰਿਚੀ ਹਵਾਈ ਅੱਡੇ 'ਤੇ ਜੰਗਲੀ ਜੀਵ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ; 45 ਜਿਉਂਦੇ ਸਰੀਸ੍ਰਪ (ਰੇਂਗਣ ਵਾਲੇ ਜੀਵ) ਬਰਾਮਦ; ਦੋ ਵਿਅਕਤੀ ਗ੍ਰਿਫ਼ਤਾਰ


ਤ੍ਰਿਚੀ ਹਵਾਈ ਅੱਡੇ ਦੇ ਕਸਟਮ ਵਿਭਾਗ ਦੇ ਸਹਿਯੋਗ ਨਾਲ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਚਲਾਏ ਗਏ ਅਭਿਆਨ ਵਿੱਚ ਕੋਲੰਬੋ ਰਾਹੀਂ ਬੈਂਕੌਕ ਤੋਂ ਆਏ ਯਾਤਰੀਆਂ ਦੇ ਖਾਣ ਵਾਲੇ ਪੈਕਟਾਂ ਵਿੱਚ ਰੱਖੇ ਗਏ ਬੇਹੋਸ਼ ਸਰੀਸ੍ਰਪਾਂ ਨੂੰ ਜ਼ਬਤ ਕੀਤਾ ਗਿਆ

Posted On: 28 OCT 2026 11:03AM by PIB Chandigarh

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਤ੍ਰਿਚੀ ਸਥਿਤ ਏਅਰ ਇੰਟੈਲੀਜੈਂਸ ਯੂਨਿਟ (ਏਆਈਯੂ) ਦੇ ਨਾਲ ਮਿਲ ਕੇ ਚਲਾਏ ਗਏ ਅਭਿਆਨ ਵਿੱਚ ਤ੍ਰਿਚੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤ ਵਿੱਚ 45 ਜਿਉਂਦੇ ਸਰੀਸ੍ਰਪਾਂ (ਰੇਂਗਣ ਵਾਲੇ ਜੀਵਾਂ) ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ 'ਤੇ, ਡੀਆਰਆਈ ਦੇ ਅਧਿਕਾਰੀਆਂ ਨੇ 26 ਅਕਤੂਬਰ 2026 ਨੂੰ ਕੋਲੰਬੋ ਰਾਹੀਂ ਬੈਂਕੋਕ ਤੋਂ ਆ ਰਹੇ ਦੋ ਭਾਰਤੀ ਯਾਤਰੀਆਂ ਨੂੰ ਰੋਕਿਆ। ਉਨ੍ਹਾਂ ਦੇ ਸਾਮਾਨ ਦੀ ਜਾਂਚ ਕਰਨ 'ਤੇ 27 ਖਾਣ ਵਾਲੇ ਪੈਕਟਾਂ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਲੁਕਾ ਕੇ ਰੱਖੇ ਗਏ ਜਿਉਂਦੇ ਜੰਗਲੀ ਜੀਵ ਬਰਾਮਦ ਹੋਏ।

ਬਰਾਮਦ ਕੀਤੇ ਗਏ ਰੇਂਗਣ ਵਾਲੇ ਜੀਵਾਂ (ਸਰੀਸ੍ਰਪਾਂ) ਵਿੱਚ 23 ਕੌਰਨ ਸਨੇਕ, 16 ਬਾਲ ਪਾਈਥਨ, 5 ਅਰਜਨਟੀਨਾ ਬਲੈਕ ਐਂਡ ਵ੍ਹਾਈਟ ਟੇਗੁ ਅਤੇ 1 ਸਨੋ ਵ੍ਹਾਈਟ ਇਗੁਆਨਾ ਸ਼ਾਮਲ ਸਨ। ਇਨ੍ਹਾਂ ਸਰੀਸ੍ਰਪਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਦੋਵਾਂ ਯਾਤਰੀਆਂ ਨੂੰ ਤ੍ਰਿਚੀ ਸਥਿਤ ਏਆਈਯੂ ਵੱਲੋਂ ਕਸਟਮ ਐਕਟ, 1962 ਦੀਆਂ ਵਿਵਸਥਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਯਾਤਰੀਆਂ ਦੇ ਸਾਮਾਨ ਦੀ ਜਾਂਚ ਦੌਰਾਨ ਜੰਗਲੀ ਜੀਵ ਬਰਾਮਦ ਕੀਤੇ ਗਏ ਅਤੇ ਅੱਗੇ ਦੀ ਲੋੜੀਂਦੀ ਕਾਰਵਾਈ ਲਈ ਤ੍ਰਿਚੀ ਸਥਿਤ ਏਆਈਯੂ ਨੂੰ ਸੌਂਪ ਦਿੱਤੇ ਗਏ।

ਇਸ ਸਫ਼ਲ ਕਾਰਵਾਈ ਤੋਂ ਜੰਗਲੀ ਜੀਵਾਂ ਦੀ ਤਸਕਰੀ ਨਾਲ ਨਜਿੱਠਣ ਲਈ ਡੀਆਰਆਈ ਦੀ ਵਚਨਬੱਧਤਾ ਉਜਾਗਰ ਹੁੰਦੀ ਹੈ। ਇਸ ਦੇ ਤਹਿਤ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਕੀਤੀ ਗਈ ਇਨਫੋਰਸਮੈਂਟ ਕਾਰਵਾਈ ਅਤੇ ਕਸਟਮ ਅਧਿਕਾਰੀਆਂ ਨਾਲ ਬਿਹਤਰ ਤਾਲਮੇਲ ਰਾਹੀਂ ਦੇਸ਼ ਵਿੱਚ ਜੰਗਲੀ ਜੀਵਾਂ ਦੀ ਗੈਰ-ਕਾਨੂੰਨੀ ਆਵਾਜਾਈ ਨੂੰ ਰੋਕਿਆ ਜਾਂਦਾ ਹੈ।

 

****

ਕੇਟੀ/ਕੇਐੱਮਐੱਨ/ਏਕੇ


(Release ID: 2329563) ਵਿਜ਼ੀਟਰ ਕਾਊਂਟਰ : 10