Posted On:
27 OCT 2026 10:56AM by PIB Chandigarh
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ.ਪਾਟਿਲ ਨੇ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਾਜ ਭੂਸ਼ਣ ਚੌਧਰੀ ਦੀ ਮੌਜੂਦਗੀ ਵਿੱਚ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਵਿਭਾਗ ਦੇ ਵਿਭਾਗ ਮੁਖੀਆਂ ਦੇ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦਾ ਉਦੇਸ਼ ਵਿਭਾਗ ਅਤੇ ਉਸ ਦੇ ਵੱਖ-ਵੱਖ ਵਿੰਗਸ ਅਤੇ ਸੰਗਠਨਾਂ ਦੁਆਰਾ ਸੰਚਾਲਿਤ ਪ੍ਰੋਜੈਕਟਾਂ, ਪ੍ਰੋਗਰਾਮਾਂ, ਯੋਜਨਾਵਾਂ ਅਤੇ ਪਹਿਲਕਦਮੀਆਂ ਦੀ ਸਮੁੱਚੀ ਤਰੱਕੀ ਦਾ ਮੁਲਾਂਕਣ ਕਰਨਾ ਸੀ।
ਮੀਟਿੰਗ ਦੌਰਾਨ ਹੜ੍ਹ ਪ੍ਰਬੰਧਨ ਵਿੰਗ (ਐੱਫਐੱਮ ਵਿੰਗ) ਫਰੱਕਾ ਬੈਰਾਜ ਪ੍ਰੋਜੈਕਟ, ਰਾਸ਼ਟਰੀ ਜਲ ਮਿਸ਼ਨ, ਕਮਾਨ ਖੇਤਰ ਵਿਕਾਸ ਅਤੇ ਜਲ ਪ੍ਰਬੰਧਨ ਦਾ ਆਧੁਨਿਕੀਕਰਣ, ਬੇਸਿਨ ਪ੍ਰਬੰਧਨ- I ਅਤੇ II, ਰਾਸ਼ਟਰੀ ਜਲ ਵਿਕਾਸ ਏਜੰਸੀ, ਕੇਨ-ਬੇਤਵਾ ਲਿੰਕ ਪ੍ਰੋਜੈਕਟ ਅਥਾਰਿਟੀ, ਬ੍ਰਹਮਪੁੱਤਰ-ਬਰਾਕ ਨਦੀ ਸਬੰਧੀ ਮਾਮਲੇ, ਬ੍ਰਹਮਪੁੱਤਰ ਬੋਰਡ, ਮਾਈਨਰ ਸਿੰਚਾਈ ਅੰਕੜੇ ਅਤੇ ਰਾਸ਼ਟਰੀ ਜਲ ਵਿਗਿਆਨ ਸੰਸਥਾਨ ਨੇ ਆਪਣੇ ਜਾਰੀ ਪ੍ਰੋਜੈਕਟਾਂ ਅਤੇ ਗਤੀਵਿਧੀਆਂ ‘ਤੇ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ।
ਮੀਟਿੰਗ ਵਿੱਚ ਹੜ੍ਹ ਪ੍ਰਬੰਧਨ ਅਤੇ ਸਰਹੱਦੀ ਖੇਤਰ ਪ੍ਰੋਗਰਾਮ ਦੇ ਤਹਿਤ ਪ੍ਰੋਜੈਕਟਾਂ ਦੀ ਤਰੱਕੀ, ਫਰੱਕਾ ਬੈਰਾਜ ਪ੍ਰੋਜੈਕਟ ਦੇ ਤਹਿਤ ਬੈਰਾਜ ਦੇ ਗੇਟ ਬਦਲਣ ਅਤੇ ਕਟਾਅ-ਰੋਧੀ ਉਪਾਵਾਂ ਸਮੇਤ ਪ੍ਰਮੁੱਖ ਕਾਰਜਾਂ ਦੀ ਤਰੱਕੀ ਅਤੇ ਉਨ੍ਹਾਂ ਦੇ ਲਾਗੂਕਰਨ ਵਿੱਚ ਆ ਰਹੀਆਂ ਚੁਣੌਤੀਆਂ ‘ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ, ਰਾਸ਼ਟਰੀ ਜਲ ਮਿਸ਼ਨ ਦੀ ਪ੍ਰਾਇਮਰੀ ਗਤੀਵਿਧੀਆਂ ਅਤੇ ਪਹਿਲਕਦਮੀਆਂ, ਕਮਾਨ ਖੇਤਰ ਵਿਕਾਸ ਅਤੇ ਜਲ ਪ੍ਰਬੰਧਨ ਦਾ ਆਧੁਨਿਕੀਕਰਣ ਦੇ ਤਹਿਤ 35 ਪਾਇਲਟ ਕਲਸਟਰਾਂ ਦੇ ਲਾਗੂਕਰਨ ਦੀ ਸਥਿਤੀ ਅਤੇ ਕੇਨ-ਬੇਤਵਾ ਲਿੰਕ ਪ੍ਰੋਜਕੈਟ ਦੇ ਤਹਿਤ ਲਿੰਗ ਨਹਿਰ ਅਤੇ ਦੌਧਨ ਡੈਮ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ।
ਬ੍ਰਹਮਪੁੱਤਰ ਬੋਰਡ ਦੁਆਰਾ ਮਾਸਟਰ ਪਲਾਨ ਅਤੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਦੀ ਪ੍ਰਗਤੀ, ਮਾਈਨਰ ਸਿੰਚਾਈ ਅੰਕੜੇ ਪ੍ਰੋਗਰਾਮ ਦੇ ਤਹਿਤ ਜਾਰੀ ਚਾਰ ਜਨਗਣਨਾਵਾਂ ਦੀ ਤਰੱਕੀ ਅਤੇ ਰਾਸ਼ਟਰੀ ਜਲ ਵਿਗਿਆਨ ਸੰਸਥਾਨ ਦੇ ਪ੍ਰਮੁੱਖ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦੇ ਟੀਚਿਆਂ ਅਤੇ ਤਰੱਕੀ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਕੇਂਦਰੀ ਮੰਤਰੀ ਨੇ ਪ੍ਰੋਜੈਕਟਾਂ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਅਤੇ ਉਨ੍ਹਾਂ ਨੂੰ ਨਿਰਧਾਰਿਤ ਸਮੇਂ-ਸੀਮਾ ਵਿੱਚ ਪੂਰਾ ਕਰਨ ਲਈ ਰਾਜਾਂ ਦੇ ਨਾਲ ਤਾਲਮੇਲ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਰੂਰੀ ਨਿਰਦੇਸ਼ ਦਿੱਤੇ ਅਤੇ ਫੈਸਲੇ ਲਏ।
ਸ਼੍ਰੀ ਪਾਟਿਲ ਨੇ ਪ੍ਰੋਜੈਕਟਾਂ ਦੇ ਤੁਰੰਤ ਲਾਗੂਕਰਨ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਨਿਰਦੇਸ਼ ਦਿੱਤਾ ਕਿ ਪ੍ਰੋਜੈਕਟਾਂ ਦੀ ਪ੍ਰਗਤੀ ਵਿੱਚ ਰੁਕਾਵਟ ਪਾਉਣ ਵਾਲੇ ਕਾਰਕਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਜਲਦੀ ਸਮਾਧਾਨ ਕੀਤਾ ਜਾਵੇ, ਤਾਂ ਜੋ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸਬੰਧਿਤ ਵਿੰਗਾਂ ਅਤੇ ਸੰਗਠਨਾਂ ਦੇ ਪ੍ਰਮੁੱਖਾਂ ਨਾਲ ਸਮੀਖਿਆ ਬੈਠਕ ਵਿੱਚ ਲਏ ਗਏ ਫੈਸਲਿਆਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਫਾਲੋ-ਅੱਪ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਲਾਗੂਕਰਨ ਦੀ ਕਰੀਬੀ ਨਿਗਰਾਨੀ ਬਣਾਏ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਨਿਰਧਾਰਿਤ ਸਮੇਂ-ਸੀਮਾ ਦੇ ਅੰਦਰ ਲੋੜੀਂਦੇ ਨਤੀਜੇ ਪ੍ਰਾਪਤ ਕਰਨ ‘ਤੇ ਵਿਸ਼ੇਸ਼ ਧਿਆਨ ਦੇਣ ‘ਤੇ ਵੀ ਬਲ ਦਿੱਤਾ।




****
ਐੱਨਡੀ/ਐੱਚਐੱਮ/ਏਕੇ