Posted On:
23 OCT 2026 4:00PM by PIB Chandigarh
ਰਾਸ਼ਟਰੀ ਰਾਜਮਾਰਗਾਂ ’ਤੇ ਨਾਗਰਿਕ- ਕੇਂਦਰਿਤ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ.ਐੱਚ.ਏ.ਆਈ) ਨੇ ਟੋਲ ਪਲਾਜ਼ਿਆਂ ’ਤੇ ਜਨਤਕ ਪਖਾਨਿਆਂ ਦੀਆਂ ਸਹੂਲਤਾਂ ਅਤੇ ਨਿਰਧਾਰਤ ਪਾਰਕਿੰਗ ਸਥਾਨਾਂ ਦੇ ਸੁਧਾਰ, ਰੱਖ-ਰਖਾਅ ਅਤੇ ਸਮਾਰਟ ਨਿਗਰਾਨੀ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸਾਂ ਵਿੱਚ ਮੌਜੂਦਾ ਸਹੂਲਤਾਂ ਦੇ ਸੁਧਾਰ, ਰੋਜ਼ਾਨਾ ਸਫ਼ਾਈ, ਤਕਨਾਲੋਜੀ- ਆਧਾਰਿਤ ਨਿਗਰਾਨੀ, ਨਾਗਰਿਕਾਂ ਤੋਂ ਪ੍ਰਾਪਤ ਫੀਡਬੈਕ ਅਤੇ ਕਾਰਗੁਜ਼ਾਰੀ-ਆਧਾਰਿਤ ਜਵਾਬਦੇਹੀ ਅਧਾਰਿਤ ਜਵਾਬਦੇਹੀ ਦੇ ਮਾਪਦੰਡ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਦਾ ਉਦੇਸ਼ ਰਾਸ਼ਟਰੀ ਰਾਜਮਾਰਗਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਸਾਫ਼, ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਕੰਮ ਕਰਨ ਵਾਲੀਆਂ ਜਨਤਕ ਸਹੂਲਤਾਂ ਨਿਸ਼ਚਿਤ ਕਰਨਾ ਹੈ।
ਵਿਆਪਕ ਸੁਧਾਰ ਅਤੇ ਰੱਖ-ਰਖਾਅ
ਲੋੜੀਂਦੀ ਮੁਰੰਮਤ ਅਤੇ ਸੋਧਾਂ ਦੀ ਪਛਾਣ ਕਰਨ ਲਈ ਨਵੀਨੀਕਰਨ ਤੋਂ ਪਹਿਲਾਂ ਮੌਜੂਦਾ ਪਖਾਨਿਆਂ ਦੀਆਂ ਸਹੂਲਤਾਂ ਦਾ ਤਕਨੀਕੀ ਮੁਲਾਂਕਣ ਕੀਤਾ ਜਾਵੇਗਾ। ਸੁਧਾਰ ਵਿੱਚ ਫਰਸ਼, ਪਲੰਬਿੰਗ ਵਿਵਸਥਾ, ਸੈਨੇਟਰੀ ਫਿਟਿੰਗਸ, ਰੋਸ਼ਨੀ, ਹਵਾਦਾਰੀ, ਜਲ ਨਿਕਾਸ, ਸਾਈਨਬੋਰਡ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਰੋਜ਼ਾਨਾ ਰੱਖ-ਰਖਾਅ ਅਤੇ ਬੁਨਿਆਦੀ ਸਹੂਲਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਫ਼ਾਈ ਕਰਮਚਾਰੀਆਂ ਦੀ ਤਾਇਨਾਤੀ ਅਤੇ ਸਫ਼ਾਈ ਦਾ ਸ਼ੈਡਿਊਲ ਪਖਾਨਿਆਂ ਬਲਾਕਾਂ ਦੇ ਆਕਾਰ ਅਤੇ ਟ੍ਰੈਫਿਕ ਪੱਧਰ ਦੇ ਆਧਾਰ ’ਤੇ ਨਿਰਧਾਰਤ ਕੀਤੇ ਜਾਣਗੇ।
ਸੁਰੱਖਿਆ ਅਤੇ ਪਹੁੰਚਯੋਗਤਾ ਵੱਲ ਵਿਸ਼ੇਸ਼ ਧਿਆਨ
ਦਿਸ਼ਾ-ਨਿਰਦੇਸ਼ਾਂ ਵਿੱਚ ਰਾਤ ਨੂੰ ਰੁਕਣ ਵਾਲੀਆਂ ਮਹਿਲਾਵਾਂ ਰਾਜਮਾਰਗ ਵਰਤੋਂਕਾਰਾਂ ਅਤੇ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਉਪਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ । ਇਨ੍ਹਾਂ ਵਿੱਚ ਢੁਕਵੀਂ ਰੋਸ਼ਨੀ, ਪਖਾਨਿਆਂ ਤੱਕ ਪਹੁੰਚਣ ਵਾਲੇ ਰਸਤਿਆਂ ਅਤੇ ਪਾਰਕਿੰਗ ਖੇਤਰਾਂ ਵਿੱਚ ਸੀਸੀਟੀਵੀ ਨਿਗਰਾਨੀ, ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨਾਂ ਅਤੇ ਜਨਤਕ ਸਹੂਲਤਾਂ ਦੀ ਉਪਲਬਧਤਾ ਨੂੰ ਦਰਸਾਉਣ ਵਾਲੇ ਸਪੱਸ਼ਟ ਅਤੇ ਆਸਾਨੀ ਨਾਲ ਦਿਖਾਈ ਦੇਣ ਵਾਲੇ ਸਾਈਨਬੋਰਡ ਸ਼ਾਮਲ ਹਨ। ਹਰੇਕ ਢੱਕੇ ਕਵਰਡ ਪਲਾਜ਼ਾ ਨੂੰ ਅਪਾਹਜ ਵਿਅਕਤੀਆਂ ਲਈ ਘੱਟੋ-ਘੱਟ ਇੱਕ ਅਜਿਹਾ ਪਖਾਨਾ ਮੁਹੱਈਆ ਕਰਵਾਉਣਾ ਲਾਜ਼ਮੀ ਹੋਵੇਗਾ, ਜਿੱਥੇ ਬਿਨਾਂ ਕਿਸੇ ਰੁਕਾਵਟ ਦੇ ਪਹੁੰਚਿਆਂ ਜਾ ਸਕੇ ਅਤੇ ਢੁਕਵੇਂ ਦਰਵਾਜ਼ਿਆਂ ਤੇ ਸਹਾਰਾ ਦੇਣ ਵਾਲੀਆਂ ਰੇਲਿੰਗਾਂ ਦੀ ਵਿਵਸਥਾ ਹੋਵੇ ।
ਟੋਲ ਪਲਾਜ਼ਿਆਂ ਦੇ ਪਾਰਕਿੰਗ ਖੇਤਰਾਂ ਵਿੱਚ ਨਿਰਧਾਰਤ ਪਾਰਕਿੰਗ ਥਾਵਾਂ ਅਤੇ ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ ਕਰਕੇ ਸੁਧਾਰ ਕੀਤਾ ਜਾਵੇਗਾ। ਨਾਲ ਹੀ, ਭਵਿੱਖ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਵੀ ਪ੍ਰਬੰਧ ਕੀਤੇ ਜਾਣਗੇ।
ਸਮਾਰਟ ਨਿਗਰਾਨੀ ਅਤੇ ਲੋਕਾਂ ਦੇ ਸੁਝਾਅ
ਤਕਨਾਲੋਜੀ-ਅਧਾਰਿਤ ਨਿਗਰਾਨੀ ਨਾਲ ਪਾਣੀ ਦੀ ਉਪਲਬਧਤਾ, ਬਦਬੂ, ਸੀਵਰੇਜ ਦੇ ਪੱਧਰ, ਲੀਕੇਜ, ਬਿਜਲੀ ਦੀ ਸਪਲਾਈ ਅਤੇ ਪਖਾਨਿਆਂ ਵਿੱਚ ਵਰਤੋਂਕਾਰਾਂ ਦੀ ਗਿਣਤੀ ’ਤੇ ਨਜ਼ਰ ਰੱਖਣ ਵਿੱਚ ਮਦਦ ਮਿਲੇਗੀ । ਪਾਣੀ ਦੀ ਘਾਟ, ਸੀਵਰੇਜ ਓਵਰਫਲੋਅ ਅਤੇ ਉਪਕਰਣਾਂ ਵਿੱਚ ਖਰਾਬੀ ਵਰਗੀਆਂ ਸਮੱਸਿਆਵਾਂ ਲਈ ਚੇਤਾਵਨੀਆਂ ਤਿਆਰ ਕੀਤੀਆਂ ਜਾਣਗੀਆਂ, ਜਿਸ ਨਾਲ ਸਮੇਂ ਸਿਰ ਸੁਧਾਰਾਤਮਕ ਕਾਰਵਾਈ ਕੀਤੀ ਜਾ ਸਕੇਗੀ। ਸਮਾਰਟ ਨਿਗਰਾਨੀ ਤੋਂ ਪ੍ਰਾਪਤ ਅੰਕੜਿਆਂ ਨੂੰ ਐੱਨ.ਐੱਚ.ਏ.ਆਈ. ਦੇ ਕੇਂਦਰੀ ਡਿਜੀਟਲ ਪਲੇਟਫਾਰਮ ਨਾਲ ਜੋੜਿਆ ਜਾਵੇਗਾ। ਇਸ ਨਾਲ ਅਧਿਕਾਰੀ ਇੱਕ ਕੇਂਦਰੀ ਡਿਜੀਟਲ ਡੈਸ਼ਬੋਰਡ ਰਾਹੀਂ ਸਹੂਲਤਾਂ ਦੀ ਸਥਿਤੀ, ਰੱਖ-ਰਖਾਅ, ਸ਼ਿਕਾਇਤਾਂ ਅਤੇ ਸਬੰਧਿਤ ਏਜੰਸੀਆਂ ਦੇ ਕੰਮਾਂ ਦੀ ਨਿਗਰਾਨੀ ਕਰ ਸਕਣਗੇ।
ਰਾਸ਼ਟਰੀ ਰਾਜਮਾਰਗਾਂ ਦੇ ਯਾਤਰੀ ਪਖਾਨਿਆਂ ਦੀ ਸਹੂਲਤਾਂ ’ਤੇ ਲਗਾਏ ਗਏ ਕਿਊ.ਆਰ. ਕੋਡ ਕੋਡਾਂ ਰਾਹੀਂ , ਜੋ ਕਿ ਹਾਈਵੇ ਯਾਤਰਾ ਐਪ ਨਾਲ ਜੁੜੇ ਹੋਣਗੇ, ਅਤੇ ਉੱਥੇ ਉਪਲਬਧ ਟੱਚਸਕ੍ਰੀਨ ਰਾਹੀਂ ਆਪਣਾ ਸੁਝਾਅ ਦੇ ਸਕਣਗੇ। ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਡਿਜੀਟਲ ਰੂਪ ਵਿੱਚ ਰਿਕਾਰਡ ਕਰਨ ਨਾਲ ਅਧਿਕਾਰੀਆਂ ਨੂੰ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਦੀ ਨਿਗਰਾਨੀ ਕਰਨ ਵਿੱਚ ਮਦਦ ਮਿਲੇਗੀ।
ਇਸ ਤੋਂ ਇਲਾਵਾ, ਸੈਪਟਿਕ ਟੈਂਕਾਂ, ਸੋਕਾ ਖੱਡਿਆਂ ਅਤੇ ਸੀਵਰ ਲਾਈਨਾਂ ਦੀ ਸਫ਼ਾਈ ਅਤੇ ਉਨ੍ਹਾਂ ਵਿੱਚ ਜਮ੍ਹਾਂ ਗਾਰ ਕੱਢਣ ਦਾ ਕੰਮ ਪੂਰੀ ਤਰ੍ਹਾਂ ਮਸ਼ੀਨੀ ਤਰੀਕਿਆਂ ਨਾਲ ਕਰਨਾ ਲਾਜ਼ਮੀ ਕੀਤਾ ਗਿਆ ਹੈ ਸੈਪਟਿਕ ਟੈਂਕਸ, ਮੈਨਹੋਲਸ ਅਤੇ ਸੀਵਰ ਲਾਈਨਸ ਦੀ ਇਨਸਾਨਾਂ ਵੱਲੋਂ ਸਫਾਈ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇਗੀ ।
ਕਾਰਜ-ਕੁਸ਼ਲਤਾ ਆਧਾਰਿਤ ਜਵਾਬਦੇਹੀ
ਦਿਸ਼ਾ-ਨਿਰਦੇਸ਼ਾਂ ਵਿੱਚ ਚੈਕਿੰਗ ਦੀ ਇੱਕ ਸੁਚੱਜੀ ਵਿਵਸਥਾ ਤੈਅ ਕੀਤੀ ਗਈ ਹੈ। ਇਸ ਦੇ ਅਧੀਨ ਰੋਜ਼ਾਨਾ ਦੇਖਭਾਲ, ਹਫ਼ਤਾਵਾਰੀ ਤਕਨੀਕੀ ਨਿਰੀਖਣ, ਮਹੀਨਾਵਾਰ ਸਾਂਝੀ ਸਮੀਖਿਆ, ਤਿਮਾਹੀ ਆਡਿਟ ਅਤੇ ਸਾਲਾਨਾ ਤੀਜੀ-ਧਿਰ ਮੁਲਾਂਕਣ ਸ਼ਾਮਲ ਹਨ। ਕਾਰਜ-ਕੁਸ਼ਲਤਾ ਦਾ ਮੁਲਾਂਕਣ ਭੌਤਿਕ ਨਿਰੀਖਣਾਂ, ਨਿਗਰਾਨੀ ਤੋਂ ਪ੍ਰਾਪਤ ਅੰਕੜਿਆਂ ਅਤੇ ਪ੍ਰਮਾਣਿਤ ਨਾਗਰਿਕ ਫੀਡਬੈਕ ਦੇ ਆਧਾਰ ’ਤੇ ਕੀਤਾ ਜਾਵੇਗਾ। ਸਮੱਸਿਆਵਾਂ ਨੂੰ ਦੂਰ ਕਰਨ ਲਈ ਸਪੱਸ਼ਟ ਸਮਾਂ-ਸੀਮਾਵਾਂ ਤੈਅ ਕੀਤੀਆਂ ਗਈਆਂ ਹਨ। ਸਹੂਲਤਾਂ ਨੂੰ ਸਹੀ ਢੰਗ ਨਾਲ ਨਾ ਰੱਖੇ ਜਾਣ ’ਤੇ ਵਿੱਤੀ ਜੁਰਮਾਨੇ ਦਾ ਵੀ ਪ੍ਰਬੰਧ ਹੈ। ਨਿਰਧਾਰਿਤ ਮਿਆਰਾਂ ਦੀ ਵਾਰ-ਵਾਰ ਉਲੰਘਣਾ ਕਰਨ ਵਾਲੀਆਂ ਏਜੰਸੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਇਨ੍ਹਾਂ ਉਪਾਵਾਂ ਰਾਹੀਂ ਐੱਨ.ਐੱਚ.ਏ.ਆਈ ਦਾ ਉਦੇਸ਼ ਟੋਲ ਪਲਾਜ਼ਿਆਂ ’ਤੇ ਜਨਤਕ ਸਹੂਲਤਾਂ ਦੇ ਰੱਖ-ਰਖਾਅ ਵਿੱਚ ਸੁਧਾਰ ਕਰਨਾ ਅਤੇ ਪਾਰਦਰਸ਼ੀ, ਤਕਨਾਲੋਜੀ-ਅਧਾਰਿਤ ਨਿਗਰਾਨੀ ਅਤੇ ਜਵਾਬਦੇਹੀ ਰਾਹੀਂ ਸਾਫ਼, ਸੁਰੱਖਿਅਤ ਅਤੇ ਪਹੁੰਚਯੋਗ ਸਹੂਲਤਾਂ ਨੂੰ ਯਕੀਨੀ ਕਰਨਾ ਹੈ।
*****
ਜੀਡੀਐੱਚ/ਡੀਐੱਸ/ਐੱਚਜੇ