ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਲਈ ਮਿਸਟਰ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੂੰ ਵਧਾਈ ਦਿੱਤੀ

Posted On: 26 OCT 2026 11:49AM by PIB Chandigarh

ਸ਼੍ਰੀ ਮੋਦੀ ਨੇ ਭਾਰਤ-ਬ੍ਰਾਜ਼ੀਲ ਦੀ ਬਹੁ-ਪੱਖੀ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਅਤੇ ਵਿਆਪਕ ਬਣਾਉਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਮਿਲ ਕੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਜਾਰੀ ਰੱਖਣਗੇ, ‘ਗਲੋਬਲ ਸਾਊਥ’ ਦੀਆਂ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣਗੇ ਅਤੇ ਵਧੇਰੇ ਸੰਮਲਿਤ, ਨਿਆਂਪੂਰਨ ਅਤੇ ਟਿਕਾਊ ਦੁਨੀਆ ਦੀ ਦਿਸ਼ਾ ਵਿੱਚ ਕੰਮ ਕਰਨਗੇ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਲਿਖਿਆ:

“ਮੇਰੇ ਪਿਆਰੇ ਮਿੱਤਰ, ਰਾਸ਼ਟਰਪਤੀ ਲੂਲਾ ਨੂੰ ਮੁੜ ਚੋਣ ਜਿੱਤਣ ’ਤੇ ਤਹਿ ਦਿਲੋਂ ਵਧਾਈ।

ਮੈਂ ਭਾਰਤ-ਬ੍ਰਾਜ਼ੀਲ ਦੀ ਬਹੁ-ਪੱਖੀ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਅਤੇ ਵਿਆਪਕ ਬਣਾਉਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਵਾਸਤੇ ਉਤਸੁਕ ਹਾਂ।

ਅਸੀਂ ਮਿਲ ਕੇ ਵੱਖ-ਵੱਖ ਖੇਤਰਾਂ ਵਿੱਚ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ, ‘ਗਲੋਬਲ ਸਾਊਥ’ ਦੀਆਂ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਵਾਂਗੇ ਅਤੇ ਵਧੇਰੇ ਸੰਮਲਿਤ, ਨਿਆਂਪੂਰਨ ਅਤੇ ਟਿਕਾਊ ਦੁਨੀਆ ਦੀ ਦਿਸ਼ਾ ਵਿੱਚ ਕੰਮ ਕਰਾਂਗੇ।

@LulaOficial”

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2328802) ਵਿਜ਼ੀਟਰ ਕਾਊਂਟਰ : 13