ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ’ਤੇ ਤੁਲਸੀਮਤੀ ਮੁਰੂਗੇਸਨ ਅਤੇ ਮਾਨਸੀ ਜੋਸ਼ੀ ਨੂੰ ਵਧਾਈ ਦਿੱਤੀ

Posted On: 23 OCT 2026 10:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ ਦੇ ਮਹਿਲਾ ਡਬਲਜ਼ ਐੱਸਐੱਲ3-ਐੱਸਯੂ5 ਮੁਕਾਬਲੇ ਵਿੱਚ ਚੈਂਪੀਅਨ ਬਣਨ ’ਤੇ ਤੁਲਸੀਮਤੀ ਮੁਰੂਗੇਸਨ ਅਤੇ ਮਾਨਸੀ ਜੋਸ਼ੀ ਨੂੰ ਵਧਾਈ ਦਿੱਤੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਉਮੀਦ ਜਤਾਈ ਕਿ ਉਹ ਕੌਮਾਂਤਰੀ ਮੰਚ ’ਤੇ ਇਸੇ ਤਰ੍ਹਾਂ ਚਮਕਦੇ ਰਹਿਣਗੇ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:

“ਤੁਲਸੀਮਤੀ ਮੁਰੂਗੇਸਨ ਅਤੇ ਮਾਨਸੀ ਜੋਸ਼ੀ ਲਈ ਇੱਕ ਸ਼ਾਨਦਾਰ ਸੋਨੇ ਦਾ ਤਗ਼ਮਾ!

ਮਹਿਲਾ ਡਬਲਜ਼ ਐੱਸਐੱਲ3-ਐੱਸਯੂ5 ਮੁਕਾਬਲੇ ਵਿੱਚ ਏਸ਼ਿਆਈ ਪੈਰਾ ਖੇਡਾਂ ਦੀਆਂ ਚੈਂਪੀਅਨ ਬਣਨ ’ਤੇ ਦੋਵਾਂ ਖਿਡਾਰੀਆਂ ਨੂੰ ਵਧਾਈਆਂ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਮੀਦ ਹੈ ਕਿ ਉਹ ਕੌਮਾਂਤਰੀ ਮੰਚ ’ਤੇ ਇਸੇ ਤਰ੍ਹਾਂ ਚਮਕਦੇ ਰਹਿਣਗੇ: ਪ੍ਰਧਾਨ ਮੰਤਰੀ @narendramodi”

 

*************

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2328011) ਵਿਜ਼ੀਟਰ ਕਾਊਂਟਰ : 18