ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਭਾਵਨਾ ਚੌਧਰੀ ਅਤੇ ਪੂਜਾ ਜਾਤਯਾਨ ਨੂੰ ਵਧਾਈ ਦਿੱਤੀ

Posted On: 23 OCT 2026 6:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ ਵਿੱਚ ਮਹਿਲਾਵਾਂ ਦੇ ਰਿਕਰਵ ਡਬਲਜ਼ ਮੁਕਾਬਲੇ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਜਿੱਤਣ ਅਤੇ ਇਤਿਹਾਸਕ ਚਾਂਦੀ ਦਾ ਤਗ਼ਮਾ ਪੱਕਾ ਕਰਨ ਲਈ ਭਾਵਨਾ ਚੌਧਰੀ ਅਤੇ ਪੂਜਾ ਜਾਤਯਾਨ ਨੂੰ ਵਧਾਈ ਦਿੱਤੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਉੱਭਰਦੇ ਹੋਏ ਕਈ ਤੀਰ-ਅੰਦਾਜ਼ਾਂ ਨੂੰ ਪ੍ਰੇਰਿਤ ਕਰੇਗੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:

“ਏਸ਼ਿਆਈ ਪੈਰਾ ਖੇਡਾਂ ਵਿੱਚ ਭਾਵਨਾ ਚੌਧਰੀ ਅਤੇ ਪੂਜਾ ਜਾਤਯਾਨ ਲਈ ਇੱਕ ਇਤਿਹਾਸਕ ਚਾਂਦੀ ਦਾ ਤਗ਼ਮਾ!

ਖੇਡਾਂ ਵਿੱਚ ਮਹਿਲਾਵਾਂ ਦੇ ਰਿਕਰਵ ਡਬਲਜ਼ ਮੁਕਾਬਲੇ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਜਿੱਤਣ ’ਤੇ ਦੋਵਾਂ ਖਿਡਾਰੀਆਂ ਨੂੰ ਵਧਾਈਆਂ। ਉਨ੍ਹਾਂ ਦੀ ਇਹ ਪ੍ਰਾਪਤੀ ਉੱਭਰਦੇ ਹੋਏ ਕਈ ਤੀਰ-ਅੰਦਾਜ਼ਾਂ ਨੂੰ ਪ੍ਰੇਰਿਤ ਕਰੇਗੀ: ਪ੍ਰਧਾਨ ਮੰਤਰੀ @narendramodi”

 

************

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2327773) ਵਿਜ਼ੀਟਰ ਕਾਊਂਟਰ : 21